ਵਿੱਤ ਮੰਤਰਾਲਾ
ਸੀਬੀਡੀਟੀ ਨੇ ਮੁਲਾਂਕਣ ਵਰ੍ਹੇ 2024-25 ਦੇ ਲਈ ਧਾਰਾ 92ਈ ਵਿੱਚ ਸੰਦਰਭਿਤ ਰਿਪੋਰਟ ਪ੍ਰਸਤੁਤ ਕਰਨ ਦੀ ਜ਼ਰੂਰਤ ਵਾਲੇ ਟੈਕਸ ਪੇਅਰ ਦੇ ਮਾਮਲੇ ਵਿੱਚ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਿਮ ਮਿਤੀ ਵਧਾਈ
Posted On:
30 NOV 2024 8:25PM by PIB Chandigarh
ਇਨਕਮ ਟੈਕਸ ਐਕਟ , 1961 (ਅਧਿਨਿਯਮ) ਦੀ ਧਾਰਾ 139 (1) ਦੇ ਤਹਿਤ ਇਨਕਮ ਟੈਕਸ ਰਿਟਰਨ ਪ੍ਰਸਤੁਤ ਕਰਨ ਦੀ ਨੀਅਤ ਮਿਤੀ ਅਜਿਹੇ ਟੈਕਸ ਪੇਅਰ ਦੇ ਮਾਮਲੇ ਵਿੱਚ 30 ਨਵੰਬਰ 2024 ਹੈ, ਜਿਨ੍ਹਾਂ ਨੂੰ ਧਾਰਾ 92 ਈ ਵਿੱਚ ਸੰਦਰਭਿਤ ਰਿਪਰੋਟ ਪੇਸ਼ ਕਰਨ ਦੀ ਜ਼ਰੂਰਤ ਹੁੰਦੀ ਹੈ।
ਧਾਰਾ 139 ਦੀ ਉਪਧਾਰਾ (1) ਦੇ ਸਪਸ਼ਟੀਕਰਣ 2 ਦੇ ਸੈਕਸ਼ਨ (ਏਏ) ਦੇ ਤਹਿਤ ਆਉਣ ਵਾਲੇ ਟੈਕਸ ਪੇਅਰਸ ਦੇ ਲਈ ਮੂਲ ਰੂਪ ਵਿੱਚ 30 ਨਵੰਬਰ,2024 ਨਿਰਾਧਰਿਤ ਕੀਤੀ ਗਈ ਅੰਤਿਮ ਮਿਤੀ ਨੂੰ ਹੁਣ ਸੀਬੀਡੀਟੀ ਸਰਕੂਲਰ ਨੰਬਰ 18/2024 ਐੱਫ.ਸੰ. 225/205/2024/ਆਈਟੀਏ-2 ਮਿਤੀ 30.11.2024 ਦੁਆਰਾ ਵਧਾ ਕੇ 15 ਦਸੰਬਰ, 2024 ਕਰ ਦਿੱਤੀ ਗਈ ਹੈ। ਇਸ ਪਰਿਪਤ੍ਰ ਨੂੰ ਅਧਿਕਾਰਿਤ ਵੈਬਸਾਈਟ: www.incometaxindia.gov.in. ’ਤੇ ਦੇਖਿਆ ਜਾ ਸਕਦਾ ਹੈ।
****
ਐੱਨਬੀ/ਕੇਐੱਮਐੱਨ
(Release ID: 2079768)
Visitor Counter : 21