ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

‘ਹਮਾਰਾ ਸੰਵਿਧਾਨ, ਹਮਾਰਾ ਸੰਮਾਨ’ ਪੋਰਟਲ

Posted On: 29 NOV 2024 3:34PM by PIB Chandigarh

ਨਿਆਂ ਵਿਭਾਗ ਭਾਰਤ ਦੇ ਗਣਤੰਤਰ ਦੇ ਰੂਪ ਵਿੱਚ 75ਵੇਂ ਵਰ੍ਹੇ ਅਤੇ ਭਾਰਤ ਦੇ ਸੰਵਿਧਾਨ ਨੂੰ ਅੰਗੀਕਾਰ ਦਾ ਜਸ਼ਨ ਮਨਾਉਣ ਲਈ ਪੂਰੇ ਵਰ੍ਹੇ ਚੱਲਣ ਵਾਲਾ ‘ਹਮਾਰਾ ਸੰਵਿਧਾਨ, ਹਮਾਰਾ ਸੰਮਾਨ’ ਨਾਮਕ ਰਾਸ਼ਟਰਵਿਆਪੀ ਅਭਿਯਾਨ ਲਾਗੂ ਕਰ ਰਿਹਾ ਹੈ। ਇਸ ਅਭਿਯਾਨ ਦੀ ਸ਼ੁਰੂਆਤ 24 ਜਨਵਰੀ, 2024 ਨੂੰ ਉਪ ਰਾਸ਼ਟਰਪਤੀ ਨੇ ਕੀਤੀ ਸੀ। ਇਸ ਤੋਂ ਬਾਅਦ. ਅਭਿਯਾਨ ਦਾ ਵਿਸਤਾਰ ਸੁਨਿਸ਼ਚਿਤ ਕਰਨ ਲਈ ਬੀਕਾਨੇਰ, ਰਾਜਸਥਾਨ ਵਿੱਚ 9 ਮਾਰਚ, 2024 ਨੂੰ, ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ 16 ਜੁਲਾਈ, 2024 ਨੂੰ ਅਤੇ ਗੁਵਾਹਾਟੀ, ਅਸਮ ਵਿੱਚ 19 ਨਵੰਬਰ, 2024 ਨੂੰ ਤਿੰਨ ਖੇਤਰੀ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ। ਅਭਿਯਾਨ ਦਾ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਸਿਧਾਂਤਾਂ ਪ੍ਰਤੀ ਸਾਡੀ ਸਮੂਹਿਕ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਅਤੇ ਸਾਡੇ ਰਾਸ਼ਟਰ ਨੂੰ ਇਕਜੁੱਟ ਕਰਨ ਵਾਲੀਆਂ ਸਾਂਝੀਆਂ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਣਾ ਹੈ।

16 ਜੁਲਾਈ, 2024 ਨੂੰ ਪ੍ਰਯਾਗਰਾਜ ਵਿੱਚ ਦੂਸਰੇ ਖੇਤਰੀ ਪ੍ਰੋਗਰਾਮ ਦੌਰਾਨ ਸ਼ੁਰੂ ਕੀਤਾ ਗਿਆ ‘ਹਮਾਰਾ ਸੰਵਿਧਾਨ ਹਮਾਰਾ ਸੰਮਾਨ ਪੋਰਟਲ’ ਸੰਵਿਧਾਨ ਅਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਗਿਆਨ ਭੰਡਾਰ ਦੇ ਰੂਪ ਵਿੱਚ ਕਾਰਜ ਕਰਦਾ ਹੈ। ਇਹ ਵੈੱਬ ਪੋਰਟਲ https://www.hamarasamvidhan.gov.in/ ’ਤੇ ਉਪਲਬਧ ਹੈ। ਇਸ ਤੋਂ ਇਲਾਵਾ, ਇਸ ਅਭਿਯਾਨ ਨੇ ਮਾਈਗੌਵ ਦੇ ਸਹਿਯੋਗ ਨਾਲ ਆਯੋਜਿਤ ਔਨਲਾਈਨ ਪ੍ਰਤੀਯੋਗਿਤਾ ਰਾਹੀਂ ਲੋਕਾਂ ਨੂੰ ਜੋੜਿਆਂ ਜਿਸ ਨਾਲ ਨਾਗਰਿਕਾਂ ਨੂੰ ਸੰਵਿਧਾਨਿਕ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਆਪਣੀ ਸਮਝ ਨੂੰ ਗਹਿਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

 “ਹਮਾਰਾ ਸੰਵਿਧਾਨ ਹਮਾਰਾ ਸੰਮਾਨ ਪੋਰਟਲ” ਦਾ ਮੁੱਢਲਾ ਉਦੇਸ਼ ਨਾਗਰਿਕਾਂ ਦਰਮਿਆਨ ਸੰਵਿਧਾਨ ਵਿੱਚ ਸ਼ਾਮਲ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਅਤੇ ਕਾਨੂੰਨੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣਾ ਹੈ। ਪੋਰਟਲ ਦਾ ਉਦੇਸ਼ ਲੋਕਾਂ ਨੂੰ ਸਰਲਤਾ ਨਾਲ ਕਾਨੂੰਨੀ ਗਿਆਨ ਉਪਲਬਧ ਕਰਵਾ ਕੇ ਉਨ੍ਹਾਂ ਦੇ ਅਧਿਕਾਰਾਂ ਦਾ ਪ੍ਰਭਾਵੀ ਢੰਗ ਨਾਲ ਉਪਯੋਗਰ ਕਰਨ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਸੰਵਿਧਾਨ ਦੇ ਮਹੱਤਵ ਅਤੇ ਨਿਆਂ, ਸਮਾਨਤਾ ਅਤੇ ਲੋਕਤੰਤਰ ਨੂੰ ਬਣਾਏ ਰੱਖਣ ਵਿੱਚ ਇਸ ਦੀ ਭੂਮਿਕਾ ਦੀ ਗਹਿਰੀ ਸਮਝ ਨੂੰ ਹੁਲਾਰਾ ਦੇ ਕੇ, ਪੋਰਟਲ ਨਾਗਰਿਕਾਂ ਦਰਮਿਆਨ ਸੰਵਿਧਾਨ ਪ੍ਰਤੀ ਵਧੇਰੇ ਸਨਮਾਨ ਅਤੇ ਸ਼ਰਧਾ ਪੈਦਾ ਕਰਨ ਦੀ ਉਮੀਦ ਹੈ। ਸੰਵਿਧਾਨਿਕ ਸਾਖ਼ਰਤਾ ਨੂੰ ਹੁਲਾਰਾ ਦੇਣਾ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਕੁੰਜੀ ਹੈ ਕਿ ਨਾਗਰਿਕ ਉਨ੍ਹਾਂ ਕਾਨੂੰਨਾਂ ਦਾ ਸਨਮਾਨ ਕਰਨ ਜੋ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ।

ਇਹ ਪੋਰਟਲ ਇੱਕ ਸੁਲਭ ਅਤੇ ਉਪਯੋਗਕਰਤਾ ਦੇ ਅਨੁਕੂਲ ਮੰਚ ਦੇ ਰੂਪ ਵਜੋਂ ਕੰਮ ਕਰਦਾ ਹੈ ਜੋ ਸੰਵਿਧਾਨ ਦੇ ਵੱਖ-ਵੱਖ ਪ੍ਰਾਵਧਾਨਾਂ, ਪ੍ਰਮੁੱਖ ਕਾਨੂੰਨੀ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ‘ਤੇ ਵਿਆਪਕ ਜਾਣਕਾਰੀ ਦਿੰਦਾ ਹੈ। ਆਪਸੀ ਸੰਵਾਦ ਕਰਨ ਦੇ ਸਾਧਨ, ਵੀਡੀਓ ਸਮੱਗਰੀ ਅਤੇ ਪਾਠ ਸੰਸਾਧਨਾਂ ਰਾਹੀਂ, ਨਾਗਰਿਕ ਸੰਵਿਧਾਨ ਦੇ ਇਤਿਹਾਸਿਕ ਮਹੱਤਵ, ਇਸ ਦੇ ਨਿਰਮਾਤਾਵਾਂ ਅਤੇ ਸੰਵਿਧਾਨ ਦੇ ਪ੍ਰਾਵਧਾਨਾਂ ਬਾਰੇ ਜਾਣ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਚਲਦਾ ਹੈ ਕਿ ਕਿਵੇਂ ਉਨ੍ਹਾਂ ਦੇ ਦੈਨਿਕ ਜੀਵਨ ਵਿੱਚ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੀ ਰੱਖਿਆ ਕੀਤੀ ਜਾਂਦੀ ਹੈ।

ਪੋਰਟਲ ਨਾਗਰਿਕਾਂ ਨੂੰ ਇੰਟਰਐਕਟਿਵ ਵਿਸ਼ੇਸ਼ਤਾਵਾਂ ਜਿਵੇਂ ਕਿ ਕੁਇਜ਼, ਕ੍ਰਾਸਵਰਡਸ ਅਤੇ ਪ੍ਰਸਤਾਵਨਾ ਤੇ ਪੰਚ ਪ੍ਰਣ ਦੇ ਪੜ੍ਹਨ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਕੇ ਸਰਗਰਮੀ ਨਾਲ ਸ਼ਾਮਲ ਕਰਨ ਲਈ ਤਿਆਰ ਕੀਤਾ ਗਿਆ ਹੈ। ਅੱਜ ਤੱਕ 1.29 ਲੱਖ ਨਾਗਰਿਕ ਦੇਸ਼ ਭਰ ਵਿੱਚ ‘ਹਮਾਰਾ ਸੰਵਿਧਾਨ ਹਮਾਰਾ ਸੰਮਾਨ’ ਅਭਿਯਾਨ ਦੇ ਤਹਿਤ ਪੰਚ ਪ੍ਰਣ ਗਤੀਵਿਧੀ ਵਿੱਚ ਹਿੱਸਾ ਲੈ ਚੁੱਕੇ ਹਨ।

ਇਹ ਅਭਿਯਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਬਾਰੇ ਜ਼ਰੂਰੀ ਗਿਆਨ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਗਤੀਸ਼ੀਲ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਅਭਿਯਾਨ ਵਿੱਚ ਹਿੱਸਾ ਲੈਣਾ ਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਪ੍ਰਗਤੀ, ਸਮਾਵੇਸ਼ਿਤਾ ਅਤੇ ਟਿਕਾਊ ਵਿਕਾਸ ਦੇ ਸਿਧਾਂਤਾਂ ’ਤੇ ਅਧਾਰਿਤ ਰਾਸ਼ਟਰ ਦੇ ਨਿਰਮਾਣ ਦੇ ਸਮੂਹਿਕ ਪ੍ਰਯਾਸ ਵਿੱਚ ਇਕਜੁੱਟ ਹੋਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਹ ਰਾਸ਼ਟਰਵਿਆਪੀ ਪਹਿਲ ਹਰੇਕ ਨਾਗਰਿਕ ਨੂੰ ਵਿਭਿੰਨ ਤਰੀਕਿਆਂ ਨਾਲ ਇਸ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਤਿੰਨ ਉਪ-ਅਭਿਯਾਨਾਂ :- ਸਬਕੋ ਨਿਆਏ ਹਰ ਘਰ ਨਿਆਏ, ਨਵ ਭਾਰਤ ਨਵ ਸੰਕਲਪ ਅਤੇ ਵਿਧੀ ਜਾਗ੍ਰਿਤੀ ਅਭਇਯਾਨ ਰਾਹੀਂ ਸਾਰਥਕ ਯੋਗਦਾਨ ਕਰਨ ਦਾ ਅਧਿਕਾਰ ਮਿਲਾਦਾ ਹੈ। ਪਹਿਲਾ ਉਪ-ਅਭਿਯਾਨ, ਸਬਕੋ ਨਿਆਏ ਹਰ ਘਰ ਨਿਆਏ ਦਾ ਉਦੇਸ਼ 2.5 ਲੱਖ ਗ੍ਰਾਮ ਪੰਚਾਇਤਾਂ ਵਿੱਚ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਦੇ ਗ੍ਰਾਮ ਪੱਧਰੀ ਉਦਮੀਆਂ (ਵੀਐੱਲਈ) ਦੇ ਨੈੱਟਵਰਕ ਜ਼ਰੀਏ ਨਾਗਰਿਕਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਪੰਚ ਪ੍ਰਣ ਪ੍ਰਤਿਗਿਆ  ਪੜ੍ਹਨ ਲਈ ਪ੍ਰੇਰਿਤ ਕਰਕੇ ਸਮਾਜਿਕ-ਆਰਥਿਕ ਪਿਛੋਕੜ ਦੇ ਬਾਵਜੂਦ ਸਾਰਿਆਂ ਨੂੰ ਨਿਆਂ ਸੁਨਿਸ਼ਚਿਤ ਕਰਨਾ ਹੈ। ਨਾਗਰਿਕਾਂ ਲਈ ‘ਨਿਆਏ ਸੇਵਾ ਮੇਲਾ’ ਨਾਮਕ ਨਾਗਰਿਕ-ਕੇਂਦ੍ਰਿਤ ਸੇਵਾ ਮੇਲੇ ਵੀ ਆਯੋਜਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਦੇਸ਼ ਦੇ 500 ਖਾਹਿਸ਼ੀ ਬਲਾਕਾਂ ਵਿੱਚ ਲਗੇ ਨਿਆਂ ਸਹਾਇਕਾਂ ਦੁਆਰਾ ਘਰ-ਘਰ ਜਾ ਕੇ ਜਾਗਰੂਕਤਾ ਪ੍ਰਦਾਨ ਕੀਤੀ ਜਾ ਰਹੀ ਹੈ।

 

ਇਸ ਅਭਿਯਾਨ ਦਾ ਦੂਸਰਾ ਉਪ-ਵਿਸ਼ਾ ‘ਨਵ ਭਾਰਤ ਨਵ ਸੰਕਲਪ’ ਹੈ। ਇਸ ਦੇ ਤਹਿਤ ਸੰਵਿਧਾਨ ਕੁਇਜ਼ ਪ੍ਰਤੀਯੋਗਿਤਾ (ਸੰਵਿਧਾਨ ਦੇ ਪ੍ਰਾਵਧਾਨਾਂ ’ਤੇ ਅਧਾਰਿਤ, ਇਸ ਵਿੱਚ 53222 ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚੋਂ 1000 ਐਂਟਰੀਆਂ ਚੁਣੀਆਂ ਗਈਆਂ), ਪੰਚ ਪ੍ਰਣ ਰੰਗੋਤਸਵ (ਪੋਸਟਰ ਬਣਾਉਣ ਦੀ ਪ੍ਰਤੀਯੋਗਿਤਾ ਜਿਸ ਵਿੱਚ 876 ਲੋਕਾਂ ਨੇ ਹਿੱਸਾ ਲਿਆ) ਅਤੇ ਪੰਚ ਪ੍ਰਣ ਅਨੁਭਵ (ਰੀਲ ਬਣਾਉਣ ਦੀ ਪ੍ਰਤੀਯੋਗਿਤਾ ਜਿਸ ਵਿੱਚ 830 ਲੋਕਾਂ ਨੇ ਹਿੱਸਾ ਲਿਆ) ਜਿਹੀਆਂ ਔਨਲਾਈਨ ਪ੍ਰਤੀਯੋਗਿਤਾਵਾਂ ਮਾਈਗੌਵ ਪਲੈਟਫਾਰਮ ‘ਤੇ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਦੇ ਜੇਤੂਆਂ ਨੂੰ 16.07.2024 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਆਯੋਜਿਤ ਦੂਸਰੇ ਖੇਤਰੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ।

ਤੀਸਰਾ ਉਪ-ਵਿਸ਼ਾ ਭਾਵ, ਵਿਧੀ ਜਾਗ੍ਰਿਤੀ ਅਭਿਯਾਨ ਵਿੱਚ ਜ਼ਮੀਨੀ ਪੱਧਰ ਦੀ ਪਹਿਲ ਅਤੇ  ਐਜੂਕੇਸ਼ਨਲ ਪ੍ਰਯਾਸਾਂ ਦੇ ਜ਼ਰੀਏ ਕਾਨੂੰਨੀ ਸਾਖ਼ਰਤਾ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਇਸ ਉਪ-ਅਭਿਯਾਨ ਦੇ ਤਹਿਤ, ਗ੍ਰਾਮ ਵਿਧੀ ਚੇਤਨਾ ਨਾਮਕ ਗਤੀਵਿਧੀ ਹੈ ਜਿਸ ਵਿੱਚ ਵਿਦਿਆਰਥੀ ਸਬੰਧਿਤ ਪ੍ਰੋ ਬੋਨੋ ਕਲੱਬ ਦੇ ਤਹਿਤ ਗੋਦ ਲਏ ਪਿੰਡਾਂ  ਵਿੱਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਚਲਾਉਂਦੇ ਹਨ। ਅੱਜ ਤੱਕ, ਲਾਅ ਸਕੂਲਾਂ ਜ਼ਰੀਏ 10,000 ਵਿਸਤਾਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਵੰਚਿਤ ਵਰਗ ਸੰਮਮ ਨਾਮਕ ਗਤੀਵਿਧੀ ਵਿੱਚ ਸੰਵਿਧਾਨਿਕ ਸਿੱਖਿਆ ਨੂੰ ਹੁਲਾਰਾ ਦੇਣ ਦੀ ਕਲਪਨਾ ਕੀਤੀ ਗਈ ਹੈ, ਜਿਸ ਤਹਿਤ ਇਗਨੂ ਅਤੇ ਦੂਰਦਰਸ਼ਨ ਸਮਾਜ ਵਿੱਚ ਹਾਸ਼ੀਏ ‘ਤੇ ਰਹਿ ਰਹੇ ਸਮੂਹਾਂ ਦੇ ਅਧਿਕਾਰਾਂ ’ਤੇ ਔਨਲਾਈਨ ਵਰਕਸ਼ਾਪਸ/ਵੈਬੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸ ਉਪ ਅਭਿਯਾਨ ਦੇ ਤਹਿ ਨਾਰੀ ਭਾਗੀਦਾਰੀ ਇੱਕ ਗਤੀਵਿਧੀ ਹੈ ਜਿਸ ਦਾ ਉਦੇਸ਼ ਜ਼ੈਂਡਰ ਅਧਾਰਿਤ ਮੁੱਦਿਆਂ ’ਤੇ ਔਨਲਾਈਨ ਵਰਕਸ਼ਾਪਸ /ਵੈਬੀਨਾਰ ਆਯੋਜਿਤ ਕਰਨਾ ਹੈ। ਅਭਿਯਾਨ ਦੇ ਤੀਸਰੇ ਉਪ ਵਿਸ਼ੇ ਵਿੱਚ ਹੁਣ ਤੱਕ ਕੁੱਲ 65.80 ਲੱਖ ਲੋਕਾਂ ਨੂੰ ਜੋੜਿਆ ਗਿਆ ਹੈ।  

 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਦਿੱਤੀ।

****

ਐੱਸਬੀ/ਡੀਪੀ/ਏਆਰਜੀ


(Release ID: 2079765) Visitor Counter : 52