ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਆਈਐੱਸਐੱਫ 2024, ਗੁਵਾਹਾਟੀ ਵਿੱਚ ਪ੍ਰਭਾਵੀ ਵਿਗਿਆਨ ਸੰਚਾਰ ਰਣਨੀਤੀਆਂ ‘ਤੇ ਚਰਚਾ ਦੇ ਲਈ ਦੋ ਪ੍ਰੋਗਰਾਮ ‘ਐੱਮਐਂਡਟੀ ਮੀਡੀਆ ਕਨਕਲੇਵ’ ਅਤੇ ‘ਵਿਗਿਆਨਿਕਾ’ (Vigyanika) ਆਯੋਜਿਤ ਕੀਤੇ ਜਾ ਰਹੇ ਹਨ
Posted On:
30 NOV 2024 11:54AM by PIB Chandigarh
ਆਈਆਈਐੱਸਐੱਫ 2024 ਵਿੱਚ ਕੁੱਲ 25 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸਮਾਜ ਦੇ ਹਰ ਵਰਗ ਦੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀਆਂ ‘ਤੇ ਚਰਚਾ ਕੀਤੀ ਜਾਵੇਗੀ, ਲੇਕਿਨ ਇਨ੍ਹਾਂ ਵਿੱਚੋਂ ਦੋ ਪ੍ਰੋਗਰਾਮ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇਨ੍ਹਾਂ ਦੇ ਬਿਨਾ ਆਮ ਜਨਤਾ ਤੱਕ ਪਹੁੰਚਣਾ ਸੰਭਵ ਨਹੀਂ ਹੈ। ਇਹ ਦੋ ਪ੍ਰੋਗਰਾਮ ਹਨ ਸਾਇੰਸ ਅਤੇ ਟੈਕਨੋਲੋਜੀ ਮੀਡੀਆ ਕਨਕਲੇਵ ਅਤੇ ਵਿਗਿਆਨਿਕਾ, ਜਿਨ੍ਹਾਂ ਦਾ ਆਯੋਜਨ ਸੀਐੱਸਆਈਆਰ- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (ਐੱਨਐੱਸਸੀਪੀਆਰ) ਦੁਆਰਾ ਕੀਤਾ ਜਾ ਰਿਹਾ ਹੈ, ਜੋ ਸੀਐੱਸਆਈਆਰ ਦਾ ਇੱਕ ਕੰਪੋਨੈਂਟ ਸੰਗਠਨ ਹੈ ਜੋ ਭਾਰਤ ਦੀਆਂ ਸਾਇੰਸ ਅਤੇ ਟੈਕਨੋਲੋਜੀ ਗਤੀਵਿਧੀਆਂ ਨੂੰ ਹੁਲਾਰਾ ਦੇ ਰਿਹਾ ਹੈ।
ਸਾਇੰਸ ਅਤੇ ਟੈਕਨੋਲੋਜੀ ਮੀਡੀਆ ਕਨਕਲੇਵ 2024 ਅਤੇ ਵਿਗਿਆਨਿਕਾ ਆਈਆਈਐੱਸਐੱਫ 2024 ਦੇ ਅਟਲ ਪ੍ਰੋਗਰਾਮ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਵਿੱਚ ਵਿਗਿਆਨ ਸੰਚਾਰ ਅਤੇ ਸਾਖ਼ਰਤਾ ਦੇ ਮਹੱਤਵ ‘ਤੇ ਚਰਚਾ ਕਰਨ ਦੇ ਲਈ ਵਿਗਿਆਨੀਆਂ, ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਨੂੰ ਇਕੱਠੇ ਲਿਆਉਣਾ ਹੈ।
1-2 ਦਸੰਬਰ, 2024 ਨੂੰ ਹੋਣ ਵਾਲਾ ਮੀਡੀਆ ਕਨਕਲੇਵ ਵਿਗਿਆਨ ਸੰਚਾਰਕਾਂ ਦੇ ਲਈ ਇੱਕ ਸੋਚ-ਵਿਚਾਰ ਕਰਨ ਵਾਲ ਮੰਚ ਸਾਬਿਤ ਹੋਵੇਗਾ, ਜਿਸ ਵਿੱਚ ਦੋ ਦਿਨਾਂ ਨਿਰਧਾਰਿਤ ਪ੍ਰੋਗਰਾਮ ਦੇ ਦੌਰਾਨ ਪੈਨਲ ਚਰਚਾ, ਗੱਲਬਾਤ ਅਤੇ ਸਾਇੰਸ ਮੈਂਟਲਿਜ਼ਮ ਸ਼ੋਅ ਸਮੇਤ ਕਈ ਰੋਮਾਂਚਕ ਸੈਸ਼ਨ ਸ਼ਾਮਲ ਹੋਣਗੇ। ਇਹ ਪ੍ਰੋਗਰਾਮ 6 ਸੈਸ਼ਨਾਂ ਵਿੱਚ ਹੋਵੇਗਾ, ਹਰੇਕ ਦਿਨ 3 ਸੈਸ਼ਨ ਹੋਣਗੇ, ਜਿਸ ਵਿੱਚ ਵਿਗਿਆਨ ਸੰਚਾਰ ਅਤੇ ਪ੍ਰਸਾਰ ਦੇ ਹਰ ਪਹਿਲੂ ਨੂੰ ਕਵਰ ਕਰਨ ਦੇ ਲਈ ਵਿਭਿੰਨ ਥੀਮ ਹੋਵੇਗੀ।
ਇਸ ਵਿੱਚ ਉੱਤਰ ਪੂਰਬੀ ਮੀਡੀਆ ਵਿੱਚ ਸਾਇੰਸ ਅਤੇ ਟੈਕਨੋਲੋਜੀ ਪ੍ਰਸਾਰ ਜਿਹੇ ਵਿਸ਼ੇ ਸ਼ਾਮਲ ਹਨ, ਜੋ ਭਾਰਤ ਦੇ ਉੱਤਰ ਪੂਰਬ ਵਿੱਚ ਵਿਗਿਆਨ ਸੰਚਾਰ ਦੀਆਂ ਚੁਣੌਤੀਆਂ ਅਤੇ ਅਵਸਰਾਂ ‘ਤੇ ਧਿਆਨ ਕੇਂਦ੍ਰਿਤ ਕਰਨਗੇ, ਜਿਸ ਦੇ ਲਈ ਉੱਤਰ ਪੂਰਬ ਭਾਰਤ ਦੇ ਵਿਗਿਆਨ ਸੰਗਠਨਾਂ ਦੇ ਮਾਹਿਰਾਂ ਅਤੇ ਦਿੱਗਜਾਂ ਨੂੰ ਚਰਚਾ ਲਈ ਸੱਦਾ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾਵਾਂ ਦੁਆਰਾ ‘ਜਨਤਾ ਦਰਮਿਆਨ ਵਿਗਿਆਨਿਕ ਜਾਗਰੂਕਤਾ ਪੈਦਾ ਕਰਨ ਵਿੱਚ ਵਿਗਿਆਨ ਅਧਾਰਿਤ ਫਿਲਮਾਂ ਦੇ ਪ੍ਰਭਾਵ’ ‘ਤੇ ਇੱਕ ਸੈਸ਼ਨ ਹੋਵੇਗਾ ਅਤੇ ਹੋਰ ਸੈਸ਼ਨ ਇਸ ਗੱਲ ‘ਤੇ ਹੋਣਗੇ ਕਿ ਇੱਕ ਤੋਂ ਇੱਕ ਗੱਲਬਾਤ (ਪਹਿਲੇ ਦਿਨ) ਅਤੇ ਪੈਨਲ ਚਰਚਾ (ਦੂਸਰੇ ਦਿਨ) ਰਾਹੀਂ ਪ੍ਰਭਾਵੀ ਵਿਗਿਆਨ ਸਮਾਚਾਰ ਪ੍ਰਸਾਰ ਲਈ ਸਾਇੰਸ ਅਤੇ ਟੈਕਨੋਲੋਜੀ ਸੰਗਠਨਾਂ ਅਤੇ ਜਨ ਮੀਡੀਆ ਪਲੈਟਫਾਰਮਾਂ ਦੇ ਦਰਮਿਆਨ ਦੇ ਪਾੜੇ ਨੂੰ ਕਿਵੇਂ ਘਟਾਇਆ ਜਾਵੇ। ਇਹ ਸਮਝਾਉਣ ਲਈ ਕਿ ਵਿਗਿਆਨ ਸੰਚਾਰ ਇੱਕ ਮਜ਼ੇਦਾਰ ਅਧਾਰਿਤ ਲਰਨਿੰਗ ਗਤੀਵਿਧੀ ਹੈ, ਮੀਡੀਆ ਕਨਕਲੇਵ ਵਿੱਚ ‘ਸਾਇੰਸ ਮੈਂਟਲਿਜ਼ਮ ਸ਼ੋਅ‘ ਵੀ ਹੈ ਜੋ ਵਿਗਿਆਨ ਅਤੇ ਜਾਦੂ ਨੂੰ ਜੋੜਨ ਵਾਲਾ ਹੈ।
ਮੀਡੀਆ ਕਨਕਲੇਵ ਵਿੱਚ ਡਾ. ਅਰੂਪ ਮਿਸ਼ਰਾ, ਚੇਅਰਮੈਨ, ਪੀਸੀਬੀ, ਅਸਾਮ ਅਤੇ ਸਾਬਕਾ ਡਾਇਰੈਕਟਰ, ਏਐੱਸਟੀਈਸੀ, ਗੁਵਾਹਾਟੀ; ਡਾ: ਐੱਲ. ਮਿਨਕੇਤਨ ਸਿੰਘ, ਡਾਇਰੈਕਟਰ, ਮਣੀਪੁਰ ਐੱਸ ਐਂਡ ਟੀ ਕੌਂਸਲ; ਡਾ: ਜੈਦੀਪ ਬਰੂਆ, ਡਾਇਰੈਕਟਰ, ਏਐੱਸਟੀਈਸੀ; ਸ਼੍ਰੀ ਭੂਪੇਂਦਰ ਕੈਂਥੋਲਾ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਰਜਿਸਟਰਾਰ ਆਫ਼ ਨਿਊਜ਼ਪੇਪਰਜਸ ਆਫ਼ ਇੰਡੀਆ (ਆਰਐੱਨਆਈ) ਅਤੇ ਸਾਬਕਾ ਡਾਇਰੈਕਟਰ, ਐੱਫਟੀਆਈਆਈ, ਪੁਣੇ; ਡਾ: ਅਰਵਿੰਦ ਸੀ. ਰਾਨਾਡੇ, ਡਾਇਰੈਕਟਰ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ), ਅਹਿਮਦਾਬਾਦ; ਸ਼੍ਰੀ ਰਿਤੇਸ਼ ਤਾਕਸਾਂਡੇ, ਸੀਨੀਅਰ ਮੈਨੇਜਰ-ਸਲਾਹਕਾਰ ਅਤੇ ਨਿਰਮਾਤਾ-ਫਿਲਮ ਨਿਰਮਾਤਾ, ਐੱਨਐੱਫਡੀਸੀ ਲਿਮਟਿਡ, ਮੁੰਬਈ; ਸ਼੍ਰੀ ਪੱਲਵ ਬਾਗਲਾ, ਵਿਗਿਆਨ ਪੱਤਰਕਾਰ, ਸਾਬਕਾ ਪੱਤਰਕਾਰ, ਐੱਨਡੀਟੀਵੀ; ਪ੍ਰੋਫੈਸਰ ਸ਼ੰਭੂ ਨਾਥ ਸਿੰਘ, ਵਾਈਸ ਚਾਂਸਲਰ, ਤੇਜਪੁਰ ਯੂਨੀਵਰਸਿਟੀ, ਅਸਾਮ; ਡਾ. ਮਨੀਸ਼ ਗੋਰੇ, ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਅਤੇ ਕਈ ਹੋਰ ਮੰਨੇ-ਪ੍ਰਮੰਨੇ ਵਿਅਕਤੀ ਸ਼ਾਮਲ ਹੋਣ ਵਾਲੇ ਹਨ।
ਆਈਆਈਐੱਸਐੱਫ ਦਾ ਇੱਕ ਹੋਰ ਮਹੱਤਵਪੂਰਨ ਪ੍ਰੋਗਰਾਮ “ਵਿਗਿਆਨਿਕਾ” ਵੀ 1-2 ਦਸੰਬਰ, 2024 ਦੇ ਦੌਰਾਨ ਆਯੋਜਿਤ ਕੀਤਾ ਜਾਵੇਗਾ, ਜੋ ਵਿਗਿਆਨ ਸੰਚਾਰ ‘ਤੇ ਕੇਂਦ੍ਰਿਤ ਹੋਵੇਗਾ। ਮੀਡੀਆ ਕਨਕਲੇਵ ਵਿੱਚ ਜਿੱਥੇ ਵਿਭਿੰਨ ਮੀਡੀਆ ਫਾਰਮੈੱਟਸ ‘ਤੇ ਚਰਚਾ ਕੀਤੀ ਜਾਵੇਗੀ, ਉੱਥੇ ਹੀ ਵਿਗਿਆਨਿਕਾ ਵਿੱਚ ਪੱਤ੍ਰਿਕਾਵਾਂ ਅਤੇ ਜਨਰਲ ਜਿਹੇ ਵਿਗਿਆਨਿਕ ਸਾਹਿਤ ਪਲੈਟਫਾਰਮਾਂ ਰਾਹੀਂ ਵਿਗਿਆਨ ਸੰਚਾਰ ਅਤੇ ਪ੍ਰਸਾਰ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
‘ਵਿਗਿਆਨਿਕਾ’ ਵਿੱਚ ਵੀ ਕਈ ਸੈਸ਼ਨ ਹਨ ਜੋ ਸਾਹਿਤ ਦੇ ਉਦਯੋਗ ਦੇ ਰਾਹੀਂ ਪ੍ਰਭਾਵੀ ਵਿਗਿਆਨ ਸੰਚਾਰ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਸਾਹਿਤ ਦਾ ਵਿਭਿੰਨ ਤਰੀਕਿਆਂ ਨਾਲ ਕਿਵੇਂ ਉਪਯੋਗ ਕੀਤਾ ਜਾ ਸਕਦਾ ਹੈ, ਇਹ ਦੋ ਦਿਨਾਂ ਪ੍ਰੋਗਰਾਮ ਦੇ ਦੌਰਾਨ ਤਿਆਰ ਕੀਤੇ ਗਏ ਸੈਸ਼ਨਾਂ ਦੇ ਵਿਸ਼ਿਆਂ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ। ਪਹਿਲੇ ਦਿਨ ਦੇ ਸੈਸ਼ਨਾਂ ਵਿੱਚ ਸਾਇੰਸ ਅਤੇ ਟੈਕਨੋਲੋਜੀ ਸੰਚਾਰ ਵਿੱਚ ਰਾਸ਼ਟਰੀ ਅਤੇ ਸਥਾਨਕ ਭਾਸ਼ਾਵਾਂ ਦੇ ਉਪਯੋਗ ‘ਤੇ ਚਰਚਾ ਅਤੇ ਵਿਗਿਆਨਿਕ ਲੇਖਨ ‘ਤੇ ਵਰਕਸ਼ਾਪ ਹੋਵੇਗੀ। ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਵਿਗਿਆਨਿਕ ਲੇਖਨ ਵਿੱਚ ਏਆਈ ਦੁਆਰਾ ਲਿਆਂਦੇ ਗਏ ਪਰਿਵਰਤਨਾਂ ‘ਤੇ ਪੈਨਲ ਚਰਚਾ ਹੋਵੇਗੀ, ਦੂਸਰੇ ਸੈਸ਼ਨ ਵਿੱਚ ਵਿਗਿਆਨ ਸੰਚਾਰ ਦੇ ਇੰਟਰੈਕਟਿਵ ਤਰੀਕਿਆਂ ‘ਤੇ ਇੱਕ ਵਰਕਸ਼ਾਪ ਹੋਵੇਗੀ ਅਤੇ ਫਿਰ ਡਾ. ਮਨੋਜ ਕੁਮਾਰ ਪਟੈਰੀਆ ਅਤੇ ਹੋਰਨਾਂ ਵਰਗੇ ਵਿਗਿਆਨਿਕ ਸਾਹਿਤ ਲੇਖਕਾਂ ਅਤੇ ਸੰਚਾਰਕਾਂ ਦੇ ਦਿੱਗਜਾਂ ਦੁਆਰਾ ਗੱਲਬਾਤ ਕੀਤੀ ਜਾਵੇਗੀ। ਵਿਗਿਆਨਿਕਾ ਪ੍ਰੋਗਰਾਮ ਦੇ 2 ਦਸੰਬਰ ਦੀ ਸਵੇਰ ਦੇ ਅੰਤਿਮ ਸੈਸ਼ਨ ਵਿੱਚ ‘ਕਵੀ ਸੰਮੇਲਨ’ ਰਾਹੀਂ ਵਿਗਿਆਨਿਕ ਸਾਹਿਤ ਨੂੰ ਹੁਲਾਰਾ ਦੇਣ ਦੇ ਵਿਚਾਰਾਂ ਨੂੰ ਸਾਂਝਾ ਕਰਨ ਦਾ ਮਜ਼ੇਦਾਰ ਅਨੁਭਵ ਹੋਵੇਗਾ, ਜਿੱਥੇ ਵਿਗਿਆਨ ਅਧਾਰਿਤ ਕਵਿਤਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਮੌਜੂਦ ਲੋਕਾਂ ਦਰਮਿਆਨ ‘ਵਿਗਿਆਨ ਕਠਪੁਤਲੀ ਸ਼ੋਅ’ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਵਿਗਿਆਨਿਕਾ ਪ੍ਰੋਗਰਾਮ ਵਿੱਚ ਐੱਨਆਈਐੱਸਸੀਪੀਆਰ ਦੇ ਡਾਇਰੈਕਟਰ ਡਾ. ਰੰਜਨਾ ਅਗਰਵਾਲ, ਨਿਸਕੇਅਰ (NISCAIR) ਦੇ ਸਾਬਕਾ ਡਾਇਰੈਕਟਰ ਡਾ. ਮਨੋਜ ਕੁਮਾਰ ਪਟੈਰੀਆ, ਸਾਬਕਾ ਡੀਜੀ-ਸੀਐੱਸਆਈਰਆਰ ਡਾ. ਸ਼ੇਖਰ ਸੀ ਮਾਂਡੇ ਅਤੇ ਕਈ ਹੋਰ ਵਿਗਿਆਨ ਅਤੇ ਵਿਗਿਆਨ ਸੰਚਾਰਕਾਂ ਦੇ ਦਿੱਗਜ ਸ਼ਾਮਲ ਹੋਣਗੇ।
ਸੀਐੱਸਆਈਆਰ-ਐੱਨਆਈਐੱਸਸੀਪੀਆਰ ਬਾਰੇ
ਸੀਐੱਸਆਈਆਰ-ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (ਐੱਨਆਈਐੱਸਸੀਪੀਆਰ) ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਇੱਕ ਕੰਪੋਨੈਂਟ ਪ੍ਰੋਯਗਸ਼ਾਲਾ ਹੈ। ਇਹ ਵਿਗਿਆਨ ਸੰਚਾਰ, ਨੀਤੀ ਖੋਜ ਅਤੇ ਜਨਤਾ ਦੇ ਦਰਮਿਆਨ ਵਿਗਿਆਨਿਕ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਸਮਰਪਿਤ ਹੈ।
***
ਐੱਨਕੇਆਰ/ਕੇਐੱਸ
(Release ID: 2079626)
Visitor Counter : 49