ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਵੈਲਿੰਗਟਨ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ

Posted On: 28 NOV 2024 2:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਦੀ ਦ੍ਰੌਪਦੀ ਮੁਰਮੂ ਨੇ ਅੱਜ (28 ਨਵੰਬਰ, 2024) ਤਮਿਲ ਨਾਡੂ ਦੇ ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਦੇ ਵਿਦਿਆਰਥੀ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ।


 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਨੇ ਭਾਰਤ ਅਤੇ ਮਿੱਤਰ ਦੇਸ਼ਾਂ ਦੇ ਹਥਿਆਰਬੰਦ ਬਲਾਂ ਦੇ ਸੰਭਾਵਿਤ ਮੋਹਰੀ ਵਿਅਕਤੀਆਂ ਅਤੇ ਚੁਣੇ ਹੋਏ ਨਾਗਰਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਅਤੇ ਸਿੱਖਿਅਤ ਕਰਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਪਿਛਲੇ ਸੱਤ ਦਹਾਕਿਆਂ ਵਿੱਚ ਇਸ ਨੇ ਦਰਮਿਆਨੇ ਪੱਧਰ ਦੇ ਅਧਿਕਾਰੀਆਂ ਨੂੰ ਪੇਸ਼ੇਵਰ ਤੌਰ ‘ਤੇ ਤਿਆਰ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸ ਨੂੰ ਵਿਦਿਆਰਥੀ ਅਧਿਕਾਰੀਆਂ ਦੇ ਇੱਕ ਸੰਯੁਕਤ ਬਹੁ-ਸੇਵਾ ਅਤੇ ਬਹੁ-ਰਾਸ਼ਟਰੀ ਸਮੂਹ ਅਤੇ ਪੇਸ਼ੇਵਰ ਤੌਰ ‘ਤੇ ਸਮ੍ਰਿੱਧ ਫੈਕਲਟੀ ਹੋਣ ਦਾ ਅਨੂਠਾ ਗੌਰਵ ਪ੍ਰਾਪਤ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦਾ ਸਾਰੇ ਲੋਕ ਸਨਮਾਨ ਕਰਦੇ ਹਨ। ਉਹ ਸਾਡੇ ਦੇਸ਼ ਦੀਆਂ ਸੀਮਾਵਾਂ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਵਿੱਚ ਸਭ ਤੋਂ ਅੱਗੇ ਹਨ। ਸਾਡੇ ਰਾਸ਼ਟਰੀ ਹਿਤਾਂ ਦੀ ਨਿਰੰਤਰ ਰੱਖਿਆ ਕਰਨ ਦੇ ਲਈ ਰਾਸ਼ਟਰ ਨੂੰ ਸਾਡੇ ਰੱਖਿਆ ਬਲਾਂ ‘ਤੇ ਮਾਣ ਹੈ। ਸਾਡੇ ਰੱਖਿਆ ਕਰਮੀ, ਜੋ ਹਮੇਸ਼ਾ ਰਾਸ਼ਟਰ ਪ੍ਰਥਮ ਦੀ ਭਾਵਨਾ(spirit of Nation First) ਦੇ ਨਾਲ ਸੇਵਾ ਕਰਦੇ ਹਨ, ਉੱਚ ਪ੍ਰਸ਼ੰਸਾ ਦੇ ਪਾਤਰ ਹਨ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮਹਿਲਾ ਅਧਿਕਾਰੀ ਹੁਣ ਤਿੰਨ ਸੈਨਾਵਾਂ ਵਿੱਚ ਵਿਭਿੰਨ ਇਕਾਈਆਂ ਦੀ ਕਮਾਨ ਸੰਭਾਲ਼ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਵਧਦੀ ਤਾਕਤ ਅਤੇ ਭੂਮਿਕਾ ਸਾਰਿਆਂ ਲਈ, ਵਿਸ਼ੇਸ਼ ਕਰਕੇ ਲੜਕੀਆਂ ਦੇ ਲਈ ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਹਥਿਆਰਬੰਦ ਬਲਾਂ ਵਿੱਚ ਅਧਿਕ ਤੋਂ ਅਧਿਕ ਮਹਿਲਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ, ਜਿੱਥੇ ਉਹ ਅਸਾਧਾਰਣ ਸਮਰੱਥਾਵਾਂ ਦਾ ਪ੍ਰਦਰਸ਼ਨ ਕਰ ਸਕਦੀਆਂ ਹਨ ਅਤੇ ਨਵੇਂ ਖੇਤਰਾਂ ਵਿੱਚ ਆਪਣੀ ਉਪਸਥਿਤੀ ਦਰਜ ਕਰਵਾ ਸਕਦੀਆਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਰੱਖਿਆ ਸਹਿਤ ਵਿਭਿੰਨ ਖੇਤਰਾਂ ਵਿੱਚ ਸਾਡੇ ਵਿਕਾਸ ਨੂੰ ਸਵੀਕਾਰ ਕਰ ਰਹੀ ਹੈ। ਭਾਰਤ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਹਥਿਆਰਬੰਦ ਬਲਾਂ ਨੂੰ ਤਿਆਰ ਰੱਖਣ ਦੇ ਕ੍ਰਮ ਵਿੱਚ ਸਵਦੇਸ਼ੀਕਰਣ ਅਤੇ ਆਤਮਨਿਰਭਰਤਾ ਦੀ ਤਰਫ਼ ਅੱਗੇ ਵਧ ਰਿਹਾ ਹੈ। ਸਾਡਾ ਦੇਸ਼ ਇੱਕ ਪ੍ਰਮੁੱਖ ਡਿਫੈਂਸ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ ਅਤੇ ਇੱਕ ਭਰੋਸੇਯੋਗ ਰੱਖਿਆ ਭਾਗੀਦਾਰ ਅਤੇ ਬੜਾ ਰੱਖਿਆ ਨਿਰਯਾਤਕ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਕ ਮਾਹੌਲ ਵਿੱਚ, ਸਾਨੂੰ ਕਿਸੇ ਭੀ ਸਥਿਤੀ ਨਾਲ ਨਜਿੱਠਣ ਦੇ ਲਈ ਅੱਛੀ ਤਰ੍ਹਾਂ ਤਿਆਰ ਰਹਿਣ ਦੀ ਜ਼ਰੂਰਤ ਹੈ। ਸਾਨੂੰ ਨਾ ਕੇਵਲ ਆਪਣੇ ਰਾਸ਼ਟਰੀ ਹਿਤਾਂ ਨੂੰ ਸੁਰੱਖਿਅਤ ਰੱਖਣਾ ਹੈ, ਬਲਕਿ ਸਾਇਬਰ ਯੁੱਧ ਅਤੇ ਆਤੰਕਵਾਦ ਜਿਹੀਆਂ ਨਵੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਦੇ ਲਈ ਭੀ ਤਿਆਰ ਰਹਿਣਾ ਹੈ। ਜਲਵਾਯੂ ਪਰਿਵਰਤਨ ਦਾ ਮੁੱਦਾ ਨਵੇਂ ਆਯਾਮ ਹਾਸਲ ਕਰ ਰਿਹਾ ਹੈ, ਜਿਸ ਨੂੰ ਸਮਝਣ ਅਤੇ ਪ੍ਰਬੰਧਿਤ ਕਰਨ ਦੀ ਜ਼ਰੂਰਤ ਹੈ। ਅੱਪਡੇਟ ਕੀਤਾ ਗਿਆ ਗਿਆਨ ਅਤੇ ਗਹਿਨ ਖੋਜ ‘ਤੇ ਅਧਾਰਿਤ ਅਤਿਆਧੁਨਿਕ ਟੈਕਨੋਲੋਜੀਆਂ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਕੋਰਸ ਵਿਦਿਆਰਥੀ ਅਧਿਕਾਰੀਆਂ ਨੂੰ ਬੜੀਆਂ ਜ਼ਿੰਮੇਦਾਰੀਆਂ ਦੇ ਲਈ ਅਤੇ ਰਣਨੀਤੀਕਾਰਾਂ ਦੇ ਰੂਪ ਵਿੱਚ ਤਿਆਰ ਕਰੇਗਾ, ਜੋ ਜਟਿਲ ਪਰਿਸਥਿਤੀਆਂ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦੇ ਸਮਰੱਥ ਹੋਣਗੇ।

 ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

*******

ਐੱਮਜੇਪੀਐੱਸ/ਐੱਸਆਰ


(Release ID: 2079282)