ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪੈਟਰੋਲ ਦੇ ਨਾਲ ਈਥੇਨੌਲ ਮਿਸ਼ਰਣ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੇ ਕਦਮ
Posted On:
28 NOV 2024 5:00PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੇ 2014 ਤੋਂ ਈਥੇਨੌਲ ਮਿਸ਼ਰਣ ਦੇ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਕਈ ਉਪਾਅ ਕੀਤੇ ਹਨ। ਇਨ੍ਹਾਂ ਵਿੱਚ ਈਥੇਨੌਲ ਦੇ ਉਤਪਾਦਨ ਦੇ ਲਈ ਫੀਡਸਟਾਕ ਦਾ ਵਿਸਤਾਰ, ਈਥੇਨੌਲ ਮਿਸ਼ਰਿਤ ਪੈਟਰੋਲ (ਈਬੀਪੀ) ਪ੍ਰੋਗਰਾਮ ਦੇ ਤਹਿਤ ਗੰਨਾ ਅਧਾਰਿਤ ਈਥੇਨੌਲ ਦੀ ਖਰੀਦ ਦੇ ਲਈ ਨਿਯੰਤਰਿਤ ਕੀਮਤ ਵਿਧੀ, ਈਬੀਪੀ ਪ੍ਰੋਗਰਾਮ ਦੇ ਲਈ ਈਥੇਨੌਲ ’ਤੇ ਜੀਐੱਸਟੀ ਦੀ ਦਰ ਨੂੰ ਘਟਾ ਕੇ 5 ਫੀਸਦੀ ਕਰਨਾ, 2018-22 ਦੇ ਦੌਰਾਨ ਗੁੜ ਦੇ ਨਾਲ਼-ਨਾਲ਼ ਅਨਾਜ ਤੋਂ ਈਥੇਨੌਲ ਉਤਪਾਦਨ ਦੇ ਲਈ ਵਿਆਜ ਸਬਸਿਡੀ ਯੋਜਨਾਵਾਂ (ਈਆਈਐੱਸਐੱਸ) ਦੀ ਸ਼ੁਰੂਆਤ ਅਤੇ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਦੁਆਰਾ ਸਮਰਪਿਤ ਈਥੇਨੌਲ ਪਲਾਂਟਾਂ (ਡੀਈਪੀ) ਆਦਿ ਦੇ ਨਾਲ਼ ਲੰਬੇ ਸਮੇਂ ਦੇ ਖਰੀਦ ਸਮਝੌਤੇ (ਐੱਲਟੀਓ) ਸ਼ਾਮਿਲ ਹਨ।
ਈਥੇਨੌਲ ਦੀ ਸਪਲਾਈ ਸਾਲ ਦੇ ਦੌਰਾਨ ਜਨਤਕ ਖੇਤਰ ਦੀ ਓਐੱਮਸੀ ਦੇ ਲਈ ਈਥੇਨੌਲ ਮਿਸ਼ਰਿਤ ਪੈਟਰੋਲ ਦੀ ਸਪਲਾਈ 2506 ਕਰੋੜ ਲੀਟਰ ਤੋਂ ਵਧ ਗਈ ਹੈ। ਸਾਲ 2013-14 ਤੋਂ ਈਥੇਨੌਲ ਸਪਲਾਈ, ਸਾਲ 2023-24 ਦੇ ਦੌਰਾਨ ਅਨੁਮਾਨਿਤ 4828 ਕਰੋੜ ਲੀਟਰ ਤੱਕ, ਅਤੇ ਮਿਸ਼ਰਣ ਪ੍ਰਤੀਸ਼ਤ ਵਿੱਚ 1.53% ਤੋਂ 14.60% ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਪੈਟਰੋਲ ਵਿੱਚ ਈਥੇਨੌਲ ਮਿਸ਼ਰਣ ਨਾਲ ਪਿਛਲੇ ਦਸ ਸਾਲਾਂ ਵਿੱਚ ਲਗਭਗ 185 ਲੱਖ ਮੀਟ੍ਰਿਕ ਟਨ ਕੱਚਾ ਤੇਲ ਬਦਲਿਆ ਗਿਆ ਹੈ ਅਤੇ ਇਸ ਨਾਲ ਸ਼ੁੱਧ ਕਾਰਬਨ ਡਾਈਆਕਸਾਈਡ ਵਿੱਚ ਲਗਭਗ 557 ਲੱਖ ਮੀਟ੍ਰਿਕ ਟਨ ਦੀ ਕਮੀ ਆਈ ਹੈ।
ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*************
ਮੋਨਿਕਾ
(Release ID: 2079238)