ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਹੀਰਾਨਗਰ ਵਿੱਚ ਮਰਹੀਨ, ਕਠੁਆ ਬਲੌਕ ਵਿੱਚ ਜਨਤਾ ਦਰਬਾਰ ਲਗਾਇਆ


ਡਾ. ਸਿੰਘ ਉਨ੍ਹਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਸੁਣਨ ਦੇ ਲਈ ਪਬਲਿਕ ਡੈਲੀਗੇਸ਼ਨਾਂ ਨੂੰ ਮਿਲੇ, ਕਈ ਮਾਮਲਿਆਂ ਦਾ ਮੌਕੇ ’ਤੇ ਹੀ ਸਮਾਧਾਨ ਕੀਤਾ

ਜਨਤਾ ਦਰਬਾਰ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਸ਼ਾਮਲ ਹੋਇਆ

“ਮੋਦੀ ਸਰਕਾਰ ਜਨਤਾ ਦੇ ਮੁੱਦਿਆਂ ਨੂੰ ਉਨ੍ਹਾਂ ਦੇ ਘਰ-ਦੁਆਰ ’ਤੇ ਹੱਲ ਕਰਨ ਲਈ ਪ੍ਰਤੀਬੱਧ ਹੈ”: ਡਾ. ਸਿੰਘ

Posted On: 24 NOV 2024 5:10PM by PIB Chandigarh

ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤ, ਅਤੇ  ਪੈਨਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ: ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਸਾਇੰਸ ਐਂਡ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਅਰਥ ਸਾਇੰਸ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕਠੁਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਬਲੌਕ ਮਰਹੀਨ ਵਿੱਚ ਕਰੀਬ ਦੋ ਘੰਟਿਆਂ ਦਾ ‘ਜਨਤਕ ਦਰਬਾਰ’ ਆਯੋਜਿਤ ਕੀਤਾ। ਦਰਬਾਰ ਸਿੱਧਾ ਜਨਤਾ ਤੱਕ ਪਹੁੰਚਣ ਦੀ ਉਨ੍ਹਾਂ ਦੀ ਚਲ ਰਹੀ ਹੋੜ ਵਿੱਚ ਉਨ੍ਹਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਸੁਣਨ ਲਈ ਆਯੋਜਿਤ ਕੀਤਾ ਸੀ।

ਨਿੱਜੀ ਨਾਗਰਿਕਾਂ ਅਤੇ ਵਫਦਾਂ ਦੁਆਰਾ ਚੁੱਕੇ ਗਏ ਕਈ ਮੁੱਦਿਆਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਕਈ ਹੋਰਨਾਂ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। 

ਡਿਪਟੀ ਕਮਿਸ਼ਨਰ ਰਾਕੇਸ਼ ਮਿਨਹਾਸ ਦੀ ਅਗਵਾਈ ਹੇਠ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀਡਬਲਿਊਡੀ, ਪੀਡੀਡੀ, ਐੱਨਐੱਚਏਆਈ, ਪੁਲਿਸ, ਰੈਵੇਨਿਊ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਤੁਰੰਤ ਦਖਲਅੰਦਾਜ਼ੀ ਅਤੇ ਫਾਲੋ-ਅੱਪ ਲਈ ਜਨਤਾ ਦਰਬਾਰ  ਦੌਰਾਨ ਮੌਜੂਦ ਸਨ।

ਹਾਲ ਦੇ ਮਹੀਨਿਆਂ ਵਿੱਚ ਕਠੁਆ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਤੀਸਰੇ ਅਜਿਹਾ ਜਨਤਕ ਦਰਬਾਰ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਚੁਣੇ ਹੋਵੇ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਾ ਸਿਰਫ ਵੋਟਰਾਂ ਦੀਆਂ ਅਸਲ ਜ਼ਰੂਰਤਾਂ ਨੂੰ ਸੰਬੋਧਨ ਕਰਨ, ਸਗੋਂ ਉਨ੍ਹਾਂ ਨੂੰ ਇਹ ਭਰੋਸਾ ਵੀ ਦਵਾਉਣ ਕਿ ਉਨ੍ਹਾਂ ਦੀ ਪਰਵਾਹ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦਾ ਜਨਤਕ ਦਰਬਾਰ ਉਸ ਉਦੇਸ਼ ਦੀ ਪੂਰਤੀ ਕਰਦਾ ਹੈ।

A group of men standing in a circleDescription automatically generated

 

ਇਸ ਮੌਕੇ ’ਤੇ ਬੋਲਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਆਮ ਜਨਤਾ ਦੀ ਸੇਵਾ ਕਰਨ ਅਤੇ ਜਨਤਕ ਅਸੁਵਿਧਾ ਨੂੰ ਘਟਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ, ਸਰਕਾਰ ਰਾਜਨੀਤੀ, ਜਾਤੀ, ਪੰਥ ਅਤੇ ਖੇਤਰ ਦੀ ਛੋਟੀ ਸੋਚ ਤੋਂ ਉੱਪਰ ਉੱਠ ਕੇ ਨਾਗਰਿਕਾਂ ਲਈ ਈਜ਼ ਆਫ ਲਿਵਿੰਗ ਨੂੰ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੇ ਦੁਆਰ ’ਤੇ ਜਨਤਕ ਸੇਵਾਵਾਂ ਦੀ ਪਹੁੰਚ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਜਨਤਾ ਦਰਬਾਰ ਦੌਰਾਨ, ਪ੍ਰਸ਼ਾਸਨ ਦੁਆਰਾ ਡਾ. ਜਿਤੇਂਦਰ ਨੂੰ ਪਿਛਲੇ ਮੌਕਿਆਂ ’ਤੇ ਆਮ ਜਨਤਾ ਦੁਆਰਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਮਾਮਲਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਨਾਲ ਗੱਲਬਾਤ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਦੌਰੇ ’ਤੇ ਆਏ ਵਫਦਾਂ ਨੂੰ ਭਰੋਸਾ ਦਿੱਤਾ ਕਿ ਉਹ ਖੁਦ ਅੱਜ ਚੁੱਕੇ ਗਏ ਉਨ੍ਹਾਂ ਦੇ ਮੁੱਦਿਆਂ ਦੀ ਸਥਿਤੀ ਦੀ ਨਿਗਰਾਨੀ ਕਰਨਗੇ ਅਤੇ ਹਰ ਸੰਭਵ ਕਦਮ ਉਠਾਉਣਗੇ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਸੰਬੋਧਨ ਕੀਤਾ ਜਾ ਸਕੇ।

ਹਾਲ ਹੀ ਵਿੱਚ, ਕੇਂਦਰੀ ਮੰਤਰ ਆਪਣੇ ਸੰਸਦੀ ਖੇਤਰ ਉਧਮਪੁਰ-ਡੋਡਾ-ਕਠੁਆ ਦਰਮਿਆਨ ਆਉਣ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ, ਤਾਂ ਜੋ ਇੱਕ ਹੀ ਛੱਤ ਹੇਠਾਂ ਕਈ ਜਨਤਕ ਵਫਦਾਂ ਨਾਲ ਮੁਲਾਕਾਤ ਕੀਤੀ ਜਾ ਸਕੇ, ਜਿਸ ਦਾ ਉਦੇਸ਼ ਸਥਾਨਕ ਪ੍ਰਸ਼ਾਸਨ ਦੇ ਮੁੱਦਿਆਂ ਦਾ ਨਿਪਟਾਰਾ ਅਤੇ ਹੱਲ ਕਰਨਾ ਹੈ।

ਸਬਕਾ ਸਾਥ, ਸਬਕਾ ਵਿਕਾਸ ਦੇ ਆਦਰਸ਼ ਵਾਕ ਦੁਆਰਾ ਨਿਰਦੇਸ਼ਿਤ, ਨਾਗਰਿਕਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਜਨਤਾ ਦਰਬਾਰ ਦੇ ਸਿੱਧੇ ਇੰਟਰਫੇਸ ਦਾ ਲਾਭ ਲੈਂਦੇ ਹੋਏ, ਡਾ. ਜਿਤੇਂਦਰ ਸਿੰਘ ਜਨਤਾ ਦੇ ਵੱਖ-ਵੱਖ ਵਰਗਾਂ ਨੂੰ ਮਿਲਣ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਇੰਟਰਫੇਸ ਦੀ ਯਾਤਰਾ ਕਰਦੇ ਹਨ।

ਅੱਜ ਦੇ ਜਨਤਾ ਦਰਬਾਰ ਵਿੱਚ ਕਠੁਆ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਕੇਸ਼ ਮਿਨਹਾਸ ਦੀ ਅਗਵਾਈ ਵਿੱਚ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਰਕਤ ਕੀਤੀ।

************

ਐੱਨਕੇਆਰ/ਕੇਐੱਸ


(Release ID: 2077825) Visitor Counter : 3


Read this release in: English , Urdu , Hindi