ਰੇਲ ਮੰਤਰਾਲਾ
ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਰੇਲਵੇ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਨ, ਯਾਤਰਾ ਦੀ ਸਹੂਲਤ, ਲੌਜਿਸਟਿਕਸ ਦੀ ਲਾਗਤ ਨੂੰ ਘਟਾਉਣ, ਤੇਲ ਦੀ ਦਰਾਮਦ ਨੂੰ ਘਟਾਉਣ ਅਤੇ ਸੀਓ2 ਨਿਕਾਸੀ ਨੂੰ ਘਟਾਉਣ ਲਈ ਤਿੰਨ ਮਲਟੀਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ
ਇਹ ਪ੍ਰੋਜੈਕਟ ਸੈਕਸ਼ਨਾਂ ਦੀ ਮੌਜੂਦਾ ਲਾਈਨ ਸਮਰੱਥਾ ਨੂੰ ਵਧਾ ਕੇ ਅਤੇ ਟ੍ਰਾਂਸਪੋਰਟੇਸ਼ਨਲ ਨੈੱਟਵਰਕ ਨੂੰ ਵਧਾ ਕੇ ਲੌਜਿਸਟਿਕਲ ਕੁਸ਼ਲਤਾ ਵਿੱਚ ਸੁਧਾਰ ਕਰਨਗੇ, ਨਤੀਜੇ ਵਜੋਂ ਸਪਲਾਈ ਚੇਨ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ
ਇਨ੍ਹਾਂ ਤਿੰਨ ਪ੍ਰੋਜੈਕਟਾਂ ਦੀ ਲਾਗਤ 7,927 ਕਰੋੜ ਰੁਪਏ (ਲਗਭਗ) ਹੈ ਅਤੇ ਇਹ ਚਾਰ ਸਾਲਾਂ ਵਿੱਚ ਮੁਕੰਮਲ ਹੋਣਗੇ
ਇਹ ਪ੍ਰੋਜੈਕਟ ਨਿਰਮਾਣ ਦੇ ਸਮੇਂ ਦੌਰਾਨ ਲਗਭਗ 1 ਲੱਖ ਮਨੁੱਖੀ ਦਿਨਾਂ ਦਾ ਪ੍ਰਤੱਖ ਰੋਜ਼ਗਾਰ ਸਿਰਜਣਗੇ
Posted On:
25 NOV 2024 8:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਰੇਲ ਮੰਤਰਾਲੇ ਦੇ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੀ ਕੁੱਲ ਲਾਗਤ 7,927 ਕਰੋੜ (ਲਗਭਗ) ਹੈ।
ਇਹ ਪ੍ਰੋਜੈਕਟ ਹਨ:
i. ਜਲਗਾਓਂ - ਮਨਮਾੜ ਚੌਥੀ ਲਾਈਨ (160 ਕਿਲੋਮੀਟਰ)
ii. ਭੁਸਾਵਲ - ਖੰਡਵਾ ਤੀਸਰੀ ਅਤੇ ਚੌਥੀ ਲਾਈਨ (131 ਕਿਲੋਮੀਟਰ)
iii. ਪ੍ਰਯਾਗਰਾਜ (ਇਰਾਦਤਗੰਜ) - ਮਾਨਿਕਪੁਰ ਤੀਸਰੀ ਲਾਈਨ (84 ਕਿਲੋਮੀਟਰ)
ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟ ਮੁੰਬਈ ਅਤੇ ਪ੍ਰਯਾਗਰਾਜ ਦੇ ਦਰਮਿਆਨ ਸਭ ਤੋਂ ਵੱਧ ਭੀੜ ਵਾਲੇ ਸੈਕਸ਼ਨਾਂ 'ਤੇ ਬਹੁਤ-ਲੋੜੀਂਦਾ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰਦੇ ਹੋਏ ਸੰਚਾਲਨ ਨੂੰ ਸੌਖਾ ਬਣਾਉਣਗੇ ਅਤੇ ਭੀੜ ਨੂੰ ਘੱਟ ਕਰਨਗੇ।
ਇਹ ਪ੍ਰੋਜੈਕਟ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇੱਕ ਨਿਊ ਇੰਡੀਆ ਦੇ ਵਿਜ਼ਨ ਦੇ ਅਨੁਸਾਰ ਹਨ, ਜੋ ਖੇਤਰ ਦੇ ਲੋਕਾਂ ਨੂੰ ਖੇਤਰ ਵਿੱਚ ਵਿਆਪਕ ਵਿਕਾਸ ਨਾਲ “ਆਤਮਨਿਰਭਰ” ਬਣਾਉਣਗੇ ਜੋ ਉਨ੍ਹਾਂ ਦੇ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਮੌਕੇ ਵਧਾਏਗਾ।
ਇਹ ਪ੍ਰੋਜੈਕਟ ਮਲਟੀ-ਮੋਡਲ ਕਨੈਕਟੀਵਿਟੀ ਲਈ ਪ੍ਰਧਾਨ ਮੰਤਰੀ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਨਤੀਜੇ ਹਨ, ਜੋ ਏਕੀਕ੍ਰਿਤ ਯੋਜਨਾਬੰਦੀ ਨਾਲ ਸੰਭਵ ਹੋਏ ਹਨ ਅਤੇ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰਨਗੇ।
ਤਿੰਨ ਰਾਜਾਂ ਭਾਵ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਤਿੰਨ ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 639 ਕਿਲੋਮੀਟਰ ਤੱਕ ਵਧਾ ਦੇਣਗੇ। ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟ ਦੋ ਅਭਿਲਾਸ਼ੀ ਜ਼ਿਲ੍ਹਿਆਂ (ਖੰਡਵਾ ਅਤੇ ਚਿਤਰਕੂਟ) ਨਾਲ ਸੰਪਰਕ ਵਧਾਉਣਗੇ, ਜਿਸ ਨਾਲ 1,319 ਪਿੰਡ ਅਤੇ ਲਗਭਗ 38 ਲੱਖ ਆਬਾਦੀ ਜੁੜੇਗੀ।
ਪ੍ਰਸਤਾਵਿਤ ਪ੍ਰੋਜੈਕਟ ਮੁੰਬਈ-ਪ੍ਰਯਾਗਰਾਜ-ਵਾਰਾਣਸੀ ਮਾਰਗ 'ਤੇ ਵਾਧੂ ਯਾਤਰੀ ਟ੍ਰੇਨਾਂ ਦੇ ਸੰਚਾਲਨ ਨੂੰ ਸਮਰੱਥ ਬਣਾ ਕੇ ਸੰਪਰਕ ਵਧਾਉਣਗੇ, ਜਿਸ ਨਾਲ ਨਾਸਿਕ (ਤ੍ਰਿੰਬਕੇਸ਼ਵਰ), ਖੰਡਵਾ (ਓਮਕਾਰੇਸ਼ਵਰ) ਅਤੇ ਵਾਰਾਣਸੀ (ਕਾਸ਼ੀ ਵਿਸ਼ਵਨਾਥ) ਵਿੱਚ ਜਯੋਤਿਰਲਿੰਗਾਂ ਦੇ ਨਾਲ-ਨਾਲ ਪ੍ਰਯਾਗਰਾਜ, ਚਿੱਤਰਕੂਟ, ਗਯਾ ਅਤੇ ਸ਼ਿਰੜੀ ਵਿੱਚ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਵੱਖ-ਵੱਖ ਆਕਰਸ਼ਿਤ ਕੇਂਦਰਾਂ ਜਿਵੇਂ ਕਿ ਖਜੂਰਾਹੋ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ, ਅਜੰਤਾ ਅਤੇ ਐਲੋਰਾ ਗੁਫਾਵਾਂ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ, ਦੇਵਗਿਰੀ ਕਿਲ੍ਹਾ, ਅਸੀਰਗੜ੍ਹ ਕਿਲ੍ਹਾ, ਰੀਵਾ ਕਿਲ੍ਹਾ, ਯਾਵਲ ਵਾਈਲਡ ਲਾਈਫ ਸੈਂਚੁਰੀ, ਕੀਓਤੀ ਝਰਨਾ ਅਤੇ ਪੂਰਵਾ ਝਰਨਾ ਆਦਿ ਤੱਕ ਪਹੁੰਚ ਵਿੱਚ ਸੁਧਾਰ ਦੁਆਰਾ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਗੇ। .
ਇਹ ਖੇਤੀਬਾੜੀ ਉਤਪਾਦਾਂ, ਖਾਦ, ਕੋਲਾ, ਸਟੀਲ, ਸੀਮਿੰਟ, ਕੰਟੇਨਰਾਂ ਆਦਿ ਜਿਹੀਆਂ ਵਸਤੂਆਂ ਦੀ ਢੋਆ-ਢੁਆਈ ਲਈ ਜ਼ਰੂਰੀ ਮਾਰਗ ਹਨ। ਸਮਰੱਥਾ ਵਧਾਉਣ ਦੇ ਕੰਮਾਂ ਦੇ ਨਤੀਜੇ ਵਜੋਂ 51 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਸਾਲ) ਦੀ ਵਾਧੂ ਮਾਲ ਆਵਾਜਾਈ ਹੋਵੇਗੀ। ਰੇਲਵੇ ਵਾਤਾਵਰਣ ਪੱਖੀ ਅਤੇ ਊਰਜਾ ਕੁਸ਼ਲ ਆਵਾਜਾਈ ਦੇ ਸਾਧਨ ਹੋਣ ਕਾਰਨ, ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ, ਘੱਟ ਸੀਓ2 ਨਿਕਾਸੀ (271 ਕਰੋੜ ਕਿਲੋਗ੍ਰਾਮ) ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਜੋ ਕਿ 11 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
*****
ਐੱਮਜੇਪੀਐੱਸ/ਬੀਐੱਮ
(Release ID: 2077537)
Visitor Counter : 56