ਵਿੱਤ ਮੰਤਰਾਲਾ
ਕੇਂਦਰੀ ਕੈਬਨਿਟ ਨੇ ਪੈਨ 2.0 ਪ੍ਰੋਜੈਕਟ (PAN 2.0 Project) ਨੂੰ ਮਨਜ਼ੂਰੀ ਦਿੱਤੀ
Posted On:
25 NOV 2024 8:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ- CCEA) ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਪੈਨ 2.0 ਪ੍ਰੋਜੈਕਟ(PAN 2.0 Project) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਪੈਨ 2.0 ਪ੍ਰੋਜੈਕਟ(PAN 2.0 Project) ਦਾ ਵਿੱਤੀ ਭਾਰ (financial implications) 1435 ਕਰੋੜ ਰੁਪਏ ਆਵੇਗਾ।
ਪੈਨ 2.0 ਪ੍ਰੋਜੈਕਟ (PAN 2.0 Project) ਟੈਕਸਪੇਅਰ ਰਜਿਸਟ੍ਰੇਸ਼ਨ ਸੇਵਾਵਾਂ ਦੇ ਟੈਕਨੋਲੋਜੀ ਸੰਚਾਲਿਤ ਪਰਿਵਰਤਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਇਸ ਦੇ ਮਹੱਤਵਪੂਰਨ ਲਾਭ ਇਸ ਪ੍ਰਕਾਰ ਹਨ:
i. ਬਿਹਤਰ ਗੁਣਵੱਤਾ ਦੇ ਨਾਲ ਪਹੁੰਚ ਵਿੱਚ ਅਸਾਨੀ ਅਤੇ ਤੇਜ਼ ਸੇਵਾ ਪ੍ਰਦਾਨ ਕਰਨਾ
(Ease of access and speedy service delivery with improved quality;)
ii. ਸੱਚ ਅਤੇ ਡੇਟਾ ਸਥਿਰਤਾ ਦਾ ਸਿੰਗਲ ਸਰੋਤ (Single Source)
iii. ਵਾਤਾਵਰਣ ਦੇ ਅਨੁਕੂਲ ਪ੍ਰਕਿਰਿਆਵਾਂ ਅਤੇ ਲਾਗਤ ਸਮਾਯੋਜਨ; ਅਤੇ(Eco-friendly processes and cost optimization; and)
iv. ਅਧਿਕ ਦਕਸ਼ਤਾ (greater agility) ਦੇ ਲਈ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਅਤੇ ਅਨੁਕੂਲਨ।
ਪੈਨ 2.0 ਪ੍ਰੋਜੈਕਟ (PAN 2.0 Project) ਟੈਕਸਪੇਅਰਸ ਦੇ ਉੱਨਤ ਡਿਜੀਟਲ ਅਨੁਭਵ ਦੇ ਲਈ ਪੈਨ/ਟੈਨ ਸੇਵਾਵਾਂ (PAN/TAN services) ਦੇ ਟੈਕਨੋਲੋਜੀ ਸੰਚਾਲਿਤ ਪਰਿਵਰਤਨ ਦੇ ਜ਼ਰੀਏ (through technology driven transformation) ਟੈਕਸਪੇਅਰਸ ਰਜਿਸਟ੍ਰੇਸ਼ਨ ਸੇਵਾਵਾਂ ਦੀਆਂ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਫਿਰ ਤੋਂ ਤਿਆਰ ਕਰਨ ਦੇ ਲਈ (for re-engineering the business processes of taxpayer registration services) ਇੱਕ ਈ-ਗਵਰਨੈਂਸ ਪ੍ਰੋਜੈਕਟ (e-Governance project) ਹੈ। ਇਹ ਮੌਜੂਦਾ ਪੈਨ/ਟੈਨ 1.0 ਈਕੋ-ਸਿਸਟਮ (current PAN/TAN 1.0 eco-system) ਦਾ ਅਪਗ੍ਰੇਡ ਹੋਵੇਗਾ ਜੋ ਕੋਰ ਅਤੇ ਨੌਨ-ਕੋਰ ਪੈਨ/ਟੈਨ ਗਤੀਵਿਧੀਆਂ(the core and non-core PAN/TAN activities) ਦੇ ਨਾਲ-ਨਾਲ ਪੈਨ ਵੈਲਿਡੇਸ਼ਨ ਸਰਵਿਸ (PAN validation service) ਨੂੰ ਏਕੀਕ੍ਰਿਤ ਕਰੇਗਾ।
ਪੈਨ 2.0 ਪ੍ਰੋਜੈਕਟ (PAN 2.0 Project) ਨਿਰਧਾਰਿਤ ਸਰਕਾਰੀ ਏਜੰਸੀਆਂ ਦੇ ਸਾਰੇ ਡਿਜੀਟਲ ਸਿਸਟਮਾਂ ਦੇ ਲਈ ਇੱਕ ਸਾਧਾਰਣ ਪਹਿਚਾਣਕਰਤਾ (Common Identifier) ਦੇ ਰੂਪ ਵਿੱਚ ਪੈਨ ਦੇ ਉਪਯੋਗ (use of PAN) ਨੂੰ ਸਮਰੱਥ ਕਰਕੇ ਡਿਜੀਟਲ ਇੰਡੀਆ (Digital India) ਵਿੱਚ ਇੱਕ ਸਮਾਵੇਸ਼ੀ ਸਰਕਾਰ ਦੀ ਦ੍ਰਿਸ਼ਟੀ ਦੀ ਪ੍ਰਤੀਨਿਧਤਾ ਕਰਦਾ ਹੈ।
*****
ਐੱਮਜੇਪੀਐੱਸ/ਬੀਐੱਮ
(Release ID: 2077259)
Visitor Counter : 4