ਜਹਾਜ਼ਰਾਨੀ ਮੰਤਰਾਲਾ
ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਲੋਥਲ ਦੇ ਮੈਰੀਟਾਇਮ ਹੈਰੀਟੇਜ ਕੰਪਲੈਕਸ ਦਾ ਉਲੇਖ ਕੀਤਾ
ਲੋਥਲ ਭਾਰਤ ਦੇ ਪ੍ਰਾਚੀਨ ਸਮੁੰਦਰੀ ਗੌਰਵ ਦਾ ਆਲਮੀ ਪ੍ਰਤੀਕ ਹੋਵੇਗਾ- ਪ੍ਰਧਾਨ ਮੰਤਰੀ ਮੋਦੀ
Posted On:
24 NOV 2024 3:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 116ਵੇਂ ਐਪੀਸੋਡ ਦੇ ਦੌਰਾਨ, ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਲੋਥਲ ਦੇ ਮਹੱਤਵ ‘ਤੇ ਬਲ ਦਿੱਤਾ। ਵਿਸ਼ਵ ਦੇ ਪਹਿਲੇ ਡੌਕਯਾਰਡ ਦੇ ਸਥਲ (site of the world’s first dockyard) ਰੂਪ ਵਿੱਚ ਜਾਣਿਆ ਜਾਣ ਵਾਲਾ ਲੋਥਲ, ਹੁਣ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਦੇ ਤਹਿਤ ਨੈਸ਼ਨਲ ਮੈਰੀਟਾਇਮ ਹੈਰੀਟੇਜ ਕੰਪਲੈਕਸ ਦੇ ਨਿਰਮਾਣ ਦਾ ਸਾਖੀ ਬਣ ਰਿਹਾ ਹੈ, ਜੋ ਭਾਰਤ ਦੇ 5000 ਵਰ੍ਹੇ ਪੁਰਾਣੇ ਸਮੁੰਦਰੀ ਇਤਿਹਾਸ, ਜਿਸ ਦੀ ਸ਼ੁਰੂਆਤ ਹੜੱਪਾ ਸੱਭਿਆਤਾ ਨਾਲ ਹੋਈ ਸੀ, ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਮਰਪਿਤ ਇੱਕ ਸ਼ਾਨਦਾਰ ਮਿਊਜ਼ੀਅਮ ਹੈ।
ਇਸ ਪਹਿਲ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਲੋਥਲ ਭਾਰਤ ਦੀ ਸਮੁੰਦਰੀ ਪ੍ਰਤਿਭਾ ਅਤੇ ਪ੍ਰਾਚੀਨ ਵਪਾਰਕ ਸਮਰੱਥਾਵਾਂ ‘ਤੇ ਮਾਣ ਦਾ ਇੱਕ ਪ੍ਰਤੀਕ ਹੈ। ਇੱਥੇ ਵਿਕਸਿਤ ਕੀਤਾ ਜਾ ਰਿਹਾ ਮਿਊਜ਼ੀਅਮ ਸਾਡੀ ਸਮ੍ਰਿੱਧ ਸਮੁੰਦਰੀ ਵਿਰਾਸਤ ਨੂੰ ਸਿੱਖਣ ਅਤੇ ਸਲਾਹੁਣ ਦੇ ਲਈ ਇੱਕ ਆਲਮੀ ਕੇਂਦਰ ਬਣੇਗਾ। ਮੈਂ ਸਾਰਿਆਂ ਨੂੰ ਆਗਰਹਿ ਕਰਦਾ ਹਾਂ ਕਿ ਉਹ ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ ਦੇ ਨਾਲ ਪਾਂਡੂਲਿਪੀਆਂ, ਇਤਿਹਾਸਕ ਦਸਤਾਵੇਜ਼ਾਂ ਜਾਂ ਕਲਾਕ੍ਰਿਤੀਆਂ ਨੂੰ ਸੰਭਾਲਣ ਅਤੇ ਸਾਂਝੋ ਕਰਨ ਵਿੱਚ ਯੋਗਦਾਨ ਦੇਣ।”
ਪ੍ਰਧਾਨ ਮੰਤਰੀ ਨੇ ਅੱਗੇ ਮੌਖਿਕ ਇਤਿਹਾਸ ਪ੍ਰੋਜੈਕਟ (Oral History Project) ਦਾ ਭੀ ਉਲੇਖ ਕੀਤਾ, ਜੋ ਵੰਡ ਦੇ ਬਚੇ ਹੋਏ ਲੋਕਾਂ ਦੇ ਅਨੁਭਵਾਂ (experiences of Partition survivors) ਦਾ ਦਸਤਾਵੇਜ਼ੀਕਰਨ ਕਰਦਾ ਹੈ। ਵੰਡ ਯੁਗ ਦੇ ਕੇਵਲ ਕੁਝ ਹੀ ਚਸ਼ਮਦੀਦ ਗਵਾਹ ਬਾਕੀ ਰਹਿ ਗਏ ਹਨ, ਇਸ ਪਹਿਲ ਦਾ ਉਦੇਸ਼ ਉਨ੍ਹਾਂ ਦੀਆਂ ਕਹਾਣੀਆਂ ਨੂੰ ਭਾਵੀ ਪੀੜ੍ਹੀਆਂ ਦੇ ਲਈ ਸੰਭਾਲਣਾ ਹੈ।
ਆਪਣੀ ਪ੍ਰਾਚੀਨ ਵਿਰਾਸਤ ਨੂੰ ਸੰਭਾਲਣ ਦੀ ਭਾਰਤ ਵਿੱਚ ਚਲ ਰਹੀ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਇਨ੍ਹਾਂ ਪ੍ਰਯਾਸਾਂ ਵਿੱਚ ਯੋਗਦਾਨ ਕਰਕੇ ਅਤੇ ਭਾਰਤ ਦੇ ਸਮੁੰਦਰੀ ਅਤੇ ਸੱਭਿਆਚਾਰਕ ਇਤਿਹਾਸ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਨੂੰ ਸੁਨਿਸ਼ਚਿਤ ਕਰਕੇ ਸਰਗਰਮ ਤੌਰ ‘ਤੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕੀਤਾ।
ਕਈ ਪ੍ਰਦਰਸ਼ਨੀਆਂ, ਇੰਟਰਐਕਟਿਵ ਡਿਸਪਲੇਅਜ਼ ਅਤੇ ਵਿੱਦਿਅਕ ਪ੍ਰੋਗਰਾਮਾਂ ਨੂੰ ਦਿਖਾਉਣ ਦੇ ਲਈ ਤਿਆਰ, ਐੱਨਐੱਮਐੱਚਸੀ (NMHC) ਦੇ ਇੱਕ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਬਣਨ ਦੀ ਉਮੀਦ ਹੈ, ਜੋ ਵਿਸ਼ਵ ਪੱਧਰ ‘ਤੇ ਟੂਰਿਸਟਾਂ ਨੂੰ ਆਕਰਸ਼ਿਤ ਕਰੇਗਾ ਅਤੇ ਭਾਰਤ ਦੀ ਸਮੁੰਦਰੀ ਵਿਰਾਸਤ ਨੂੰ ਹੋਰ ਅਧਿਕ ਪ੍ਰਸ਼ੰਸਾਯੋਗ ਬਣਾਉਣ ਨੂੰ ਹੁਲਾਰਾ ਦੇਵੇਗਾ। ਪ੍ਰੋਜੈਕਟ ਦੇ ਪੜਾਅ 1A (Phase 1A) ਦੇ ਲਈ ਭੌਤਿਕ ਪ੍ਰਗਤੀ 57% ਤੱਕ ਪਹੁੰਚ ਗਈ ਹੈ, ਜੋ ਇਸ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
***
ਐੱਨਕੇਕੇ/ਏਕੇ
(Release ID: 2076711)