ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਉਤਕਲ ਕੇਸ਼ਰੀ ਡਾ. ਹਰੇਕ੍ਰਿਸ਼ਣ ਮਹਿਤਾਬ (Utkal Keshari Dr Harekrushna Mahtab) ਦੀ 125ਵੀਂ ਜਯੰਤੀ ਸਮਾਰੋਹ ਦਾ ਉਦਘਾਟਨ ਕੀਤਾ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਨਵੰਬਰ, 2024) ਨਵੀਂ ਦਿੱਲੀ ਵਿੱਚ ਉਤਕਲ ਕੇਸ਼ਰੀ ਡਾ. ਹਰੇਕ੍ਰਿਸ਼ਣ ਮਹਿਤਾਬ (Utkal Keshari Dr Harekrushna Mahtab) ਦੀ 125ਵੀਂ ਜਯੰਤੀ ਸਮਾਰੋਹ ਦਾ ਉਦਘਾਟਨ ਕੀਤਾ।
Posted On:
21 NOV 2024 4:09PM by PIB Chandigarh
ਇਸ ਅਵਸਰ ‘ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਡਾ. ਹਰੇਕ੍ਰਿਸ਼ਣ ਮਹਿਤਾਬ ਇੱਕ ਦੂਰਅੰਦੇਸ਼ੀ ਆਗੂ ਸਨ। ਉਹ ਜਾਣਦੇ ਸੀ ਕਿ ਸਿਰਫ਼ ਸਰੀਰਕ ਵਿਕਾਸ ਹੀ ਕਾਫ਼ੀ ਨਹੀਂ ਹੈ, ਸਗੋਂ ਸੱਭਿਆਚਾਰਕ ਜਾਗਰੂਕਤਾ ਵੀ ਜ਼ਰੂਰੀ ਹੈ। ਡਾ. ਮਹਿਤਾਬ ਇੱਕ ਉੱਘੇ ਲੇਖਕ ਸਨ। ਆਪਣੇ ਆਪ ਨੂੰ ਲਿਖਣ ਦੇ ਨਾਲ, ਉਨ੍ਹਾਂ ਨੇ ਓਡੀਸ਼ਾ ਵਿੱਚ ਇੱਕ ਸਿਹਤਮੰਦ, ਸੱਭਿਆਚਾਰਕ ਮਾਹੌਲ ਬਣਾਇਆ। ਉਨ੍ਹਾਂ ਨੇ ਓਡੀਸ਼ਾ ਵਿੱਚ ਕਲਾ, ਸਾਹਿਤ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਯੋਗਦਾਨ ਦਿੱਤਾ।
ਰਾਸ਼ਟਰਪਤੀ ਨੇ ਕਿਹਾ ਕਿ ਡਾ. ਹਰੇਕ੍ਰਿਸ਼ਣ ਮਹਿਤਾਬ ਦੇ ਓਡੀਸ਼ਾ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਵਿਕਾਸ ਕਾਰਜ ਹੋਏ। ਉਨ੍ਹਾਂ ਨੇ ਮਹਾਨਦੀ 'ਤੇ ਬਹੁ-ਮੰਤਵੀ ਡੈਮ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ। ਹੀਰਾਕੁਡ ਅਤੇ ਹੋਰ ਪ੍ਰੋਜੈਕਟਾਂ ਦੇ ਕਾਰਨ, ਓਡੀਸ਼ਾ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਇੱਕ ਮੋਹਰੀ ਰਾਜ ਬਣ ਗਿਆ। ਓਡੀਸ਼ਾ ਵਿਧਾਨ ਸਭਾ, ਰਾਜ ਸਕੱਤਰੇਤ, ਰਾਜ ਅਜਾਇਬ ਘਰ, ਵੱਖ-ਵੱਖ ਅਕਾਦਮੀਆਂ, ਅਤੇ ਨੰਦਨਕਾਨਨ ਚਿੜੀਆਘਰ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਖੇਡਾਂ ਦੇ ਵਿਕਾਸ ਨੂੰ ਵੀ ਪੂਰਾ ਮਹੱਤਵ ਦਿੱਤਾ। ਉਨ੍ਹਾਂ ਦੀ ਅਗਵਾਈ ਵਿੱਚ ਕਟਕ (Cuttack) ਵਿੱਚ ਬਾਰਬਤੀ ਸਟੇਡੀਅਮ (Barabati Stadium) ਬਣਾਇਆ ਗਿਆ ਸੀ। ਉਸ ਸਮੇਂ ਦੇ ਬੌਂਬੇ ਪ੍ਰਾਂਤ (Bombay Province) ਦੇ ਗਵਰਨਰ ਵਜੋਂ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਅਤੇ ਉਸ ਵਿਸ਼ਾਲ ਅਣਵੰਡੇ ਬੌਂਬੇ ਪ੍ਰਾਂਤ (Bombay Province) ਦੇ ਲੋਕਾਂ ਦਾ ਸਨਮਾਨ ਅਰਜਿਤ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਡਾ. ਹਰੇਕ੍ਰਿਸ਼ਣ ਮਹਿਤਾਬ ਦੇਸ਼ ਭਗਤੀ ਨੂੰ ਦੇਸ਼ ਦੇ ਵਿਕਾਸ ਦਾ ਅਧਾਰ ਮੰਨਦੇ ਸਨ। ਉਨ੍ਹਾਂ ਨੇ ਆਪਣੇ ਬਿਆਨਾਂ ਅਤੇ ਲਿਖਤਾਂ ਰਾਹੀਂ ਨਾਗਰਿਕਾਂ ਨੂੰ ਰਾਸ਼ਟਰਵਾਦੀ ਵਿਚਾਰਾਂ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਦੇ ਹੁਨਰ ਅਤੇ ਰਾਸ਼ਟਰਵਾਦੀ ਵਿਚਾਰ ਹਮੇਸ਼ਾ ਸਾਡੇ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।
*****
ਐੱਮਜੇਪੀਐੱਸ/ਬੀਐੱਮ
(Release ID: 2075758)
Visitor Counter : 18