ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਵਿਵਿਭਾ-2024 (VIVIBHA 2024) ਵਿੱਚ ਦਿਖੀ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਆਈਆਈਟੀ ਰੋਪੜ ਦੀ ਭੂਮਿਕਾ

Posted On: 18 NOV 2024 6:00PM by PIB Chandigarh

ਆਈਆਈਟੀ ਰੋਪੜ ਨੇ ਗੁਰੂਗ੍ਰਾਮ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਟ੍ਰਾਈਸੈਂਟੇਨਰੀ ਯੂਨੀਵਰਸਿਟੀ (ਐੱਸਜੀਟੀ ਯੂਨੀਵਰਸਿਟੀ) ਵਿੱਚ ਭਾਰਤੀਯ ਸ਼ਿਕਸ਼ਣ ਮੰਡਲ (Bharatiya Shikshan Mandal) (ਬੀਐੱਸਐੱਮ) ਦੁਆਰਾ ਆਯੋਜਿਤ ਤਿੰਨ ਦਿਨਾਂ ਪ੍ਰਤਿਸ਼ਠਿਤ ਰਾਸ਼ਟਰੀ ਸੰਮੇਲਨ ਵਿਵਿਭਾ-2024 ਵਿੱਚ ਹਿੱਸਾ ਲਿਆ। “ਵਿਕਸਿਤ ਭਾਰਤ ਲਈ ਵਿਜ਼ਨ” ਥੀਮ ‘ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਆਤਮਨਿਰਭਰ ਦੇਸ਼ ਨੂੰ  ਆਕਾਰ ਦੇ ਰਹੇ ਮੋਹਰੀ ਰਿਸਰਚ ਅਤ ਇਨੋਵੇਸ਼ਨਸ ਨੂੰ ਵੀ ਉਜਾਗਰ ਕੀਤਾ ਗਿਆ।

ਆਈਆਈਟੀ ਰੋਪੜ ਟੀਆਈਐੱਫ-ਏਡਬਲਿਊਏਡੀਐੱਚ ਸਟਾਲ ਨੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਟੀਮ ਦੇ ਨਾਲ ਗੱਲਬਾਤ ਕਰ ਕੇ ਪ੍ਰਦਰਸ਼ਿਤ ਇਨੋਵੇਸ਼ਨਸ ਬਾਰੇ ਜਾਣਕਾਰੀ ਲਈ। ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਨੇ ਵੀ ਆਪਣਾ ਸਹਿਯੋਗ ਦਿੱਤਾ। ਏਡਬਲਿਊਏਡੀਐੱਚ ਨੂੰ ਇੱਕ ਮਹੱਤਵਪੂਰਨ ਉਪਲਬਧੀ ਵਿੱਚ ਅਕਾਦਮਿਕ ਸ਼੍ਰੇਣੀ ਵਿੱਚ ਸਰਬਸ਼੍ਰੇਸ਼ਠ ਸਟਾਲ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਇਸ ਦੇ ਪੇਸ਼ ਖੋਜ ਦੀ ਉਤਕ੍ਰਿਸ਼ਟਤਾ ਅਤੇ ਸਮਜਿਕ ਪ੍ਰਭਾਵ ਨੂੰ ਮਾਨਤਾ ਦਿੱਤੀ ਗਈ।

 “ਰਿਸਰਚ  ਟੂ ਰੀਅਲਾਈਜ਼ੇਸ਼ਨ” ਪ੍ਰਦਰਸ਼ਨੀ ਦੇ ਹਿੱਸੇ ਵਜੋਂ ਆਈਆਈਟੀ ਰੋਪੜ ਟੈਕਨੋਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ-ਏਡਬਲਿਊਏਡੀਐੱਚ ਐਗਰੀਕਲਚਰ ਐਂਡ ਵਾਟਰ ਟੈਕਨੋਲੋਜੀ ਡਿਵੈਲਪਮੈਂਟ ਹੱਬ ਨੇ ਆਪਣੀਆਂ ਪਰਿਵਰਤਨਕਾਰੀ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜੋ ਐਗਰੀਕਲਚਰ, ਵਾਟਰ ਮੈਨੇਜਮੈਂਟ ਅਤੇ ਵਾਤਾਵਰਣ ਸੰਭਾਲ ਵਿੱਚ ਸਥਾਈ ਸਮਾਧਾਨਾਂ ਨੂੰ ਹੁਲਾਰਾ ਦਿੰਦੀਆਂ ਹਨ।

ਪ੍ਰਦਰਸ਼ਨ ‘ਤੇ ਪ੍ਰਮੁੱਖ ਇਨੋਵੇਸ਼ਨਸ ਵਿੱਚ ਸ਼ਾਮਲ ਹਨ- ਮੂਹਸੈਂਸ, ਇੱਕ ਏਆਈ-ਸੰਚਾਲਿਤ ਪਸ਼ੂਧਨ ਪ੍ਰਬੰਧਨ ਪ੍ਰਣਾਲੀ, ਡਿਜੀਟਲ ਐਂਟੋਮੋਲੋਜਿਸਟ: ਇੱਕ ਬਾਇਓ ਡਾਇਵਰਸਿਟੀ ਮੋਨੀਟਰਿੰਗ ਟੂਲ; ਪਾਣੀ ਦੀ ਸ਼ੁੱਧਤਾ ਲਈ ਨੈਨੋਬਬਲ ਟੈਕਨੋਲੋਜੀ; ਏਅਰ ਸੈਂਸ: ਅਡਵਾਂਸਡ ਏਅਰ ਕੁਆਲਿਟੀ ਸੈਂਸਰ ਅਤੇ ਸੋਇਲ ਹੈਲਥ ਮੋਨੀਟਰਿੰਗ ਸਿਸਟਮ: ਬਿਹਤਰ ਉਤਪਾਦਕਤਾ ਲਈ ਸਟੀਕ ਖੇਤੀਬਾੜੀ ਉਪਕਰਣ।

ਵਿਵਿਭਾ-2024 ਦਾ ਫੋਕਸ ਭਾਰਤ-ਕੇਂਦ੍ਰਿਤ ਖੋਜ ਨੂੰ ਭਾਰਤ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਦੇ ਨਾਲ ਏਕੀਕ੍ਰਿਤ ਕਰਨ ‘ਤੇ ਹੈ, ਜੋ ਏਡਬਲਿਊਏਡੀਐੱਚ ਦੇ ਮਿਸ਼ਨ ਨਾਲ ਨਿਕਟਤਾ ਨਾਲ ਜੁੜਿਆ ਹੋਇਆ ਹੈ। ਇਸ ਪ੍ਰੋਗਰਾਮ ਨੇ ਟਿਕਾਊ ਅਤੇ ਸਮ੍ਰਿੱਧ ਭਵਿੱਖ ਲਈ ਪਰੰਪਰਾ ਨੂੰ ਅਤਿਆਧੁਨਿਕ ਟੈਕਨੋਲੋਜੀ ਨਾਲ ਜੋੜਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

*********

ਐੱਨਕੇਆਰ/ਕੇਐੱਸ/ਏਜੀ


(Release ID: 2075441) Visitor Counter : 32


Read this release in: Urdu , English , Hindi , Tamil