ਵਿੱਤ ਮੰਤਰਾਲਾ
ਸੀਬੀਡੀਟੀ ਚੇਅਰਮੈਨ ਸ਼੍ਰੀ ਰਵੀ ਅਗਰਵਾਲ ਨੇ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ (ਆਈਆਈਟੀਐਫ), 2024 ਵਿੱਚ ਰਾਸ਼ਟਰ ਨਿਰਮਾਤਾਵਾਂ ਨੂੰ ਟੈਕਸਪੇਅਰ ਲੌਂਜ ਸਮਰਪਿਤ ਕੀਤਾ
ਸੀਬੀਡੀਟੀ ਨੇ ਆਈਆਈਟੀਐਫ ਵਿੱਚ ਟੈਕਸਪੇਅਰਾਂ ਦੀ ਸਵਿਧਾ ਅਤੇ ਸਮਝ ਵਿੱਚ ਅਸਾਨੀ ਲਈ ਸਿੱਧੇ ਟੈਕਸ ਦੇ ਸਾਰੇ ਪਹਿਲੂਆਂ ‘ਤੇ ਪੰਜ ਸੂਚਨਾਤਮਕ ਵੇਰਵੇ ਵੀ ਜਾਰੀ ਕੀਤੇ ਹਨ
ਟੈਕਸਪੇਅਰ‘ ਲੌਂਜ ਟੈਕਸਪੇਅਰਾਂ ਨੂੰ ਸਿੱਖਿਅਤ ਕਰਨ ਲਈ ਕਈ ਸੇਵਾਵਾਂ ਅਤੇ ਉਪਭੋਗਤਾਵਾਂ ਲਈ ਅਨੁਕੂਲ ਸੰਸਾਧਨ ਪ੍ਰਦਾਨ ਕਰਦਾ ਹੈ
ਟੈਕਸਪੇਅਰ ਲੌਂਜ ਕਾਰਧਾਨ ਅਤੇ ਰਾਸ਼ਟਰ ਨਿਰਮਾਣ ਜਿਹੇ ਵਿਸ਼ਿਆਂ ‘ਤੇ ਨੁਕੜ ਨਾਟਕ, ਪ੍ਰਸ਼ਨ ਉੱਤਰੀ ਪ੍ਰੋਗਰਾਮ, ਬੱਚਿਆਂ ਲਈ ਡਰਾਇੰਗ ਮੁਕਾਬਲੇ, ਜਾਦੂ ਪ੍ਰੋਗਰਾਮ ਆਦਿ ਜਿਹੇ ਪ੍ਰੋਗਰਾਮ ਦੇ ਇਲਾਵਾ ਬੱਚਿਆਂ ਦਾ ਇੱਕ ਵਿਸ਼ੇਸ਼ ਕੋਨਾ ਵੀ ਆਯੋਜਿਤ ਕਰਦਾ ਹੈ
Posted On:
18 NOV 2024 8:41PM by PIB Chandigarh
ਪਿਛਲੇ ਸੰਮੇਲਨ ਨੂੰ ਜਾਰੀ ਰੱਖਦੇ ਹੋਏ, ਇਨਕਮ ਟੈਕਸ ਡਿਪਾਰਟਮੈਂਟ ਨੇ 14 ਤੋਂ 27 ਨਵੰਬਰ, 2024 ਤੱਕ ਭਾਰਤ ਅੰਤਰਾਸ਼ਟਰੀ ਵਪਾਰ ਮੇਲਾ, 2024, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਟੈਕਸਪੇਅਰ ਲੌਂਜ ਵੀ ਲਗਾਇਆ ਹੈ।
ਟੈਕਸਪੇਅਰ ਲੌਂਜ ਅੱਜ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਸੀਬੀਡੀਟੀ) ਦੇ ਚੇਅਰਮੈਨ ਸ਼੍ਰੀ ਰਵੀ ਅਗਰਵਾਲ ਵੱਲੋਂ ਸੀਬੀਡੀਟੀ ਬੋਰਡ ਦੇ ਮੈਬਰਾਂ ਅਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਮ ਜਨਤਾ ਨੂੰ ਸਮਰਪਿਤ ਕੀਤਾ ਗਿਆ।

ਸ਼੍ਰੀ ਅਗਰਵਾਲ ਅਤੇ ਸੀਬੀਡੀਟੀ ਬੋਰਡ ਦੇ ਮੈਂਬਰਾਂ ਨੇ ਸਮਝਾਉਣ ਵਿੱਚ ਅਸਾਨੀ ਅਤੇ ਟੈਕਸਪੇਅਰਾਂ ਦੀ ਸੁਵਿਧਾ ਲਈ ਸਿੱਧਾ ਟੈਕਸ ਦੇ ਵਿਭਿੰਨ ਪਹਿਲੂਆਂ ‘ਤੇ ਪੰਜ ਸੂਚਨਾਤਮਕ ਵੇਰਵੇ ਵੀ ਜਾਰੀ ਕੀਤੇ ਹਨ।


‘विकसित भारत में मेरी भागीदारी, मेरा आयकर मेरी ज़िम्मेदारी’ (ਵਿਕਸਿਤ ਭਾਰਤ ਵਿੱਚ ਮੇਰੀ ਭਾਗੀਦਾਰੀ, ਮੇਰਾ ਇਨਕਮ ਟੈਕਸ ਮੇਰੀ ਜ਼ਿੰਮੇਦਾਰੀ) ਵਿਸ਼ੇ ‘ਤੇ ਬਣਾਇਆ ਲੌਂਜ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਅਤੇ ਟੈਕਸਪੇਅਰਾਂ ਦੀ ਅਹਿਮ ਭੂਮਿਕਾ ‘ਤੇ ਰੌਸ਼ਨੀ ਪਾਉਂਦਾ ਹੈ ਅਤੇ ਟੈਕਸਪੇਅਰਸ ਦੀ ਸੇਵਾਵਾਂ ਬਾਰੇ ਜਾਗਰੂਕਤਾ ਵਧਾਉਣ, ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਸਿੱਖਿਅਤ ਕਰਨ ਦਾ ਉਦੇਸ਼ ਰੱਖਦਾ ਹੈ।
ਵਿਕਸਿਤ ਭਾਰਤ ਦੇ ਵਿਸ਼ੇ ਨੂੰ ਦੁਹਰਾਉਂਦੇ ਹੋਏ, ਮੰਡਪ ਦੀ ਕੇਂਦਰੀ ਬਣਤਰ 2047 ਤੱਕ ਕਲਾ ਮੰਚ ‘ਤੇ ਚਮਕਣ ਦੀ ਭਾਰਤ ਦੀਆਂ ਉਮੀਦਾਂ ਨੂੰ ਦਰਸਾਉਂਦੀ ਹੈ। ਲੌਂਜ ਟੈਕਸਪੇਅਰਸ ਨੂੰ ਸਿੱਖਿਅਤ ਕਰਨ ਲਈ ਵਿਭਿੰਨ ਸੇਵਾਵਾਂ ਅਤੇ ਉਪਭੋਗਤਾ ਦੇ ਅਨੁਕੂਲ ਸੰਸਾਧਨ ਪੇਸ਼ ਕਰਦੇ ਹਨ, ਜਿਵੇਂ:
I ਪੈਨ/ਈ-ਪੈਨ (PAN/e-PAN), ਆਧਾਰ ਪੈਨ ਲਿੰਕ ਕਰਨ ਅਤੇ ਪੈਨ ਨਾਲ ਜੁੜੇ ਸਵਾਲਾਂ ਲਈ ਐਪਲੀਕੇਸ਼ਨ ਵਿੱਚ ਮੱਦਦ।
-
ਈ-ਫਾਈਲਿੰਗ ਅਤੇ ਫਾਰਮ 26ਐੱਸ (ਟੈਕਸ ਕ੍ਰੈਡਿਟ), ਟੀਡੀਐੱਸ ਅਤੇ ਈ-ਫਾਈਲਿੰਗ ਨਾਲ ਜੁੜੇ ਸਵਾਲਾਂ ਵਿੱਚ ਮੱਦਦ।
-
ਅੰਤਰਾਸ਼ਟਰੀ ਟੈਕਸਾਂ ਨਾਲ ਜੁੜੇ ਪ੍ਰਸ਼ਨ।
-
ਫੇਸਲੈੱਸ ਟੈਕਸ ਨਿਰਧਾਰਨ ਅਤੇ ਅਪੀਲ ਸਬੰਧੀ ਮਾਮਲਿਆਂ ਨਾਲ ਜੁੜੇ ਪ੍ਰਸ਼ਨ।
-
ਟੈਕਸਪੇਅਰ ਸੇਵਾਵਾਂ ਅਤੇ ਈ-ਨਿਵਾਰਣ ਸ਼ਿਕਾਇਤਾਂ ਆਦਿ ਬਾਰੇ ਕਈ ਪਹਿਲਾਂ।
ਅਗਲੀ ਪੀੜ੍ਹੀ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ, ਲੌਂਜ ਇੱਕ ਵਿਸ਼ੇਸ਼ ਚਿਲਡਰਨ ਕੋਨਰ ਦੀ ਪੇਸ਼ਕਸ਼ ਕਰਦਾ ਹੈ ਜਿੱਥੇ ਨੌਜਵਾਨ ਵਿਜ਼ਿਟਰ ਵਿਵਹਾਰਿਕ, ਆਪਸੀ ਸਹਿਯੋਗ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ, ਅਤੇ ਉਨ੍ਹਾਂ ਨੂੰ ਇੱਕ ਖੁੱਲ੍ਹ ਨੁਮਾ ਮਾਹੌਲ ਵਿੱਚ ਟੈਕਸਾਂ ਅਤੇ ਨਾਗਰਿਕ ਕਰਤੱਵਾਂ ਦੀਆਂ ਪ੍ਰਮੁੱਖ ਧਾਰਨਾਵਾਂ ਤੋਂ ਜਾਣੂ ਕਰਵਾਉਂਦੇ ਹਨ। ਇਹ ਸਪੇਸ ਬੋਰਡ ਗੇਮਸ, ਵੀਆਰ ਗੇਮਸ, ਡਿਜਿਟਲ ਕੋਮਿਕ ਬੁੱਕਸ, ‘ਇਨਕਮ ਟੈਕਸ’ ਗੇਮ ਆਦਿ ਜਿਹੀਆਂ ਗਤੀਵਿਧੀਆਂ ਪੇਸ਼ ਕਰਦੀ ਹੈ।
ਅਨੁਭਵਾਂ ਲਈ ਮਨੋਰੰਜਨ ਦੇ ਕੁੱਝ ਬਿੰਦੂ ਜੋੜਦੇ ਹੋਏ, ਲੌਂਜ ਟੈਕਸ ਅਤੇ ਰਾਸ਼ਟਰ-ਨਿਰਮਾਣ ਦੇ ਵਿਸ਼ਿਆਂ ‘ਤੇ ਨੁੱਕੜ ਨਾਟਕ, ਕੁਇਜ਼ ਸ਼ੋਅ, ਬੱਚਿਆਂ ਲਈ ਡਰਾਇੰਗ ਮੁਕਾਬਲੇ, ਮੈਜਿਕ ਸ਼ੋਅ ਆਦਿ ਜਿਹੇ ਪ੍ਰੋਗਰਾਮਾਂ ਦੀ ਵੀ ਮੇਜ਼ਬਾਨੀ ਕਰਦਾ ਹੈ।

ਟੈਕਸਪੇਅਰਜ਼ ਲੌਂਜ ਈ-ਗਵਰਨੈਂਸ ਦੇ ਇੱਕ ਮਾਡਲ ਅਤੇ ਇਮਾਨਦਾਰ ਟੈਕਸਪੇਅਰਸ ਲਈ ਇੱਕ ਸਮਰਥਕ ਵਜੋਂ ਵਿਭਾਗ ਦੇ ਵਿਕਾਸ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਪ੍ਰਗਤੀ ਵਿੱਚ ਭਾਗੀਦਾਰ ਦੇ ਰੂਪ ਵਿੱਚ ਟੈਕਸਪੇਅਰਸ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
****
ਐੱਨਬੀ/ਕੇਐੱਮਐੱਨ
(Release ID: 2075333)
Visitor Counter : 41