ਵਿੱਤ ਮੰਤਰਾਲਾ
ਵਿਕਰੀ (ਇਸ਼ੂ/ਰੀ-ਇਸ਼ੂ) ਦਾ ਐਲਾਨ (i) “6.79% ਸਰਕਾਰੀ ਪ੍ਰਤੀਭੂਤੀ 2034” ਅਤੇ (ii) ਨਵੀਂ ਸਰਕਾਰੀ ਪ੍ਰਤੀਭੂਤੀ 2074”
Posted On:
18 NOV 2024 6:35PM by PIB Chandigarh
ਭਾਰਤ ਸਰਕਾਰ ਨੇ (i) ਮੁੱਲ ਅਧਾਰਿਤ ਨਿਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 22,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਲਈ ”6.79% ਸਰਕਾਰੀ ਪ੍ਰਤੀਭੂਤੀ 2034” ਅਤੇ (ii) ਲਾਭ ਅਧਾਰਿਤ ਨਿਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 10,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਲਈ ”ਨਵੀਂ ਸਰਕਾਰੀ ਪ੍ਰਤੀਭੂਤੀ 2074” ਦੀ ਵਿਕਰੀ (ਨਿਰਗਮ/ਪੁਨਰਗਮ) ਕਰਨ ਦੀ ਘੋਸ਼ਣਾ ਕੀਤੀ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ 2,000 ਕਰੋੜ ਰੁਪਏ ਦੀ ਹੱਦ ਤੱਕ, ਵਾਧੂ ਅਭਿਦਾਨ ਬਣਾਈ ਰੱਖਣ ਦਾ ਵਿਕਲਪ ਹੋਵੇਗਾ। ਇਹ ਨਿਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫਤਰ, ਫੋਰਟ, ਮੁੰਬਈ ਦੁਆਰਾ 22 ਨਵੰਬਰ, 2024 (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।
ਪ੍ਰਤੀਭੂਤੀਆਂ ਦੀ ਵਿਕਰੀ ਦੀ ਅਧਿਸੂਚਿਤ ਰਾਸ਼ੀ ਦੇ 5 ਪ੍ਰਤੀਸ਼ਤ ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨਿਲਾਮੀ ਵਿੱਚ ਬੇਮਿਸਾਲ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।
ਨਿਲਾਮੀ ਲਈ ਪ੍ਰਤੀਯੋਗੀ ਅਤੇ ਗੈਰ ਪ੍ਰਤੀਯੋਗੀ ਦੋਨੋਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬੇਰ) ਪ੍ਰਣਾਲੀ ‘ਤੇ ਇਲੈਕਟਰੋਨਿਕ ਫਾਰਮ ਵਿੱਚ 22 ਨਵੰਬਰ, 2024 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਗੈਰ ਪ੍ਰਤੀਯੋਗੀ ਬੋਲੀਆਂ ਦੁਪਹਿਰ 10.30 ਵਜੇ ਤੋਂ ਦੁਪਹਿਰ 11.00 ਵਜੇ ਦਰਮਿਆਨ ਅਤੇ ਪ੍ਰਤੀਯੋਗੀ ਬੋਲੀਆਂ ਦੁਪਹਿਰ 10.30 ਵਜੇ ਦਰਮਿਆਨ ਪੇਸ਼ ਕੀਤੀ ਜਾਣੀ ਚਾਹੀਦੀ ਹੈ।
ਨਿਲਾਮੀਆਂ ਦੇ ਨਤੀਜਿਆਂ ਦਾ ਐਲਾਨ 22 ਨਵੰਬਰ, 2024 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 25 ਨਵੰਬਰ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।
ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ ਤੇ ਸੰਸ਼ੋਧਿਤ ਸਰਕੂਲਰ ਦੇ ਰੂਪ ਵਿੱਚ ਮਿਤੀ 24 ਜੁਲਾਈ, 2018 ਦੇ ਨੰ. ਆਰਬੀਆਈ/2018-19/25, ਤਹਿਤ ਜਾਰੀ ”ਕੇਂਦਰ ਸਰਕਾਰ ਦੀ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਲੈਣ-ਦੇਣ” ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ” ਜਦੋਂ ਜਾਰੀ ਕੀਤੇ” ਕਾਰੋਬਾਰ ਦੇ ਲਈ ਯੋਗ ਹੋਣਗੀਆਂ।
****
ਐੱਨਬੀ/ਕੇਐੱਮਐੱਨ
(Release ID: 2075022)