ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ‘ਵਿਸ਼ੇਸ਼ ਅਭਿਯਾਨ 4.0’ ਦੇ ਤਹਿਤ ਰਿਕਾਰਡ ਫਾਈਲ ਸਮੀਖਿਆ, ਜਨਤਕ ਸ਼ਿਕਾਇਤ ਨਿਪਟਾਰਾ ਅਤੇ ਸਵੱਛਤਾ ਅਭਿਯਾਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ

Posted On: 11 NOV 2024 3:00PM by PIB Chandigarh

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਆਪਣੇ ਸਬੰਧਿਤ/ਅਧੀਨ ਸੰਗਠਨਾਂ ਦੇ ਨਾਲ ਮਿਲ ਕੇ ਵਿਸ਼ੇਸ਼ ਅਭਿਯਾਨ 4.0 ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ ਆਪਣੇ ਟੀਚਿਆਂ ਨੂੰ ਪੂਰਨ ਤੌਰ ‘ਤੇ ਹਾਸਲ ਕੀਤਾ ਹੈ। ਵਿਸ਼ੇਸ਼ ਅਭਿਯਾਨ 4.0 ਦੀ ਮਿਆਦ 2 ਅਕਤੂਬਰ, 2024 ਤੋ 31 ਅਕਤੂਬਰ 2024 ਸੀ ਅਤੇ ਇਸ ਦਾ ਉਦੇਸ਼ ਲੰਬਿਤ ਮਾਮਲਿਆਂ ਨੂੰ ਪ੍ਰਭਾਵੀ ਢੰਗ ਨਾਲ ਘੱਟ ਕਰਨਾ ਸੀ। ਇਸ ਦੌਰਾਨ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 19 ਅਕਤੂਬਰ 2024 ਨੂੰ ਸਿਵਿਲ ਸਰਵੈਂਟਸ ਵਿੱਚ ਵਿਅਕਤੀਗਤ ਅਤੇ ਸੰਗਠਨਾਤਮਕ ਸਮੱਰਥਾ ਵਧਾਉਣ ਲਈ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ ਦਾ ਵੀ ਉਦਘਾਟਨ ਕੀਤਾ।

ਵਿਭਾਗ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ

  1. ਲੰਬਿਤ ਮਾਮਲਿਆਂ ਦਾ ਪ੍ਰਭਾਵੀ ਨਿਪਟਾਰਾ

  2. ਅਭਿਯਾਨ ਦੌਰਾਨ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਆਪਣੇ ਸਬੰਧਿਤ ਅਤੇ ਅਧੀਨ ਦਫ਼ਤਰਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਨਾਲ ਮਿਲ ਕੇ ਹੇਠਾਂ ਲਿਖੇ ਟੀਚੇ ਪ੍ਰਾਪਤ ਕੀਤੇ ਹਨ:-

  3. ਸਾਂਸਦਾਂ ਦੇ 8 ਲੰਬਿਤ ਸੰਦਰਭਾਂ ਦਾ ਨਿਪਟਾਰਾ

  4. 5 ਅੰਤਰ-ਮੰਤਰਾਲੀ ਸੰਦਰਭਾਂ

  5. 1902 ਜਨਤਕ ਸ਼ਿਕਾਇਤਾਂ

  6. 14 ਰਾਜ ਸਰਕਾਰ ਸੰਦਰਭਾਂ

  7. ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਸੰਦਰਭਾਂ

  8. 146 ਜਨਤਕ ਸ਼ਿਕਾਇਤ ਅਪੀਲਾਂ

ਫਾਈਲ ਮੈਨੇਜਮੈਂਟ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਆਪਣੇ ਸਬੰਧਿਤ, ਅਧੀਨ ਤੇ ਖੁਦਮੁਖਤਿਆਰ ਸੰਗਠਨਾਂ ਨਾਲ ਮਿਲ ਕੇ ਫਿਜ਼ੀਕਲ ਅਤੇ ਈ-ਆਫਿਸ ਫਾਈਲਾਂ ਦੀ ਸਮੀਖਿਆ ਦੇ ਸਬੰਧ ਵਿੱਚ ਆਪਣਾ ਟੀਚਾ ਸਫ਼ਲਤਾਪੂਰਵਕ ਪ੍ਰਾਪਤ ਕੀਤਾ ਹੈ:-

  1. ਫਾਈਲਾਂ ਦੀ ਸਮੀਖਿਆ-48,469 ਫਾਈਲਾਂ ਅਤੇ 75,000 ਦਸਤਾਵੇਜ਼ਾਂ/ਡੋਜ਼ੀਅਰ ਦੀ ਸਮੀਖਿਆ ਕੀਤੀ ਗਈ ਹੈ। ਇਸ ਦੇ ਇਲਾਵਾ, 7,400 ਤੋਂ ਅਧਿਕ ਫਾਈਲਾਂ ਨੂੰ ਹਟਾਇਆ ਗਿਆ ਹੈ।

  2. 5,217 ਈ-ਆਫਿਸ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1,786 ਈ-ਆਫਿਸ ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਰਿਕਾਰਡ ਮੈਨੇਜਮੈਂਟ ਅਤੇ ਸਫ਼ਾਈ ਅਭਿਯਾਨ ਦੇ ਸੰਚਾਲਨ ਦੇ ਬਾਅਦ ਸਕੱਤਰ (ਪੀ) ਨੇ ਨੌਰਥ ਬਲਾਕ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਰਿਕਾਰਡ ਰੂਮ ਦੀ ਸਮੀਖਿਆ ਕੀਤੀ।

 

ਰੈਵੇਨਿਊ ਸਿਰਜਣ

  1. ਆਫਿਸ ਸਕ੍ਰੈਪ ਦੇ ਨਿਪਟਾਰੇ ਤੋਂ 1,29,847/- ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਹੈ ਅਤੇ ਇਸ ਨਾਲ ਦਫ਼ਤਰ ਵਿੱਚ ਕਾਫੀ ਥਾਂ ਖਾਲੀ ਹੋਈ ਹੈ, ਜਿਸ ਦਾ ਉਪਯੋਗ ਹੋਰ ਗਤੀਵਿਧੀਆਂ ਲਈ ਕੀਤਾ ਗਿਆ।

  2. 128 ਪੁਰਾਣੇ ਕੰਪਿਊਟਰ, ਪ੍ਰਿੰਟਰ ਆਦਿ ਜਿਹੇ ਈ-ਵੇਸਟ ਦੇ ਨਿਪਟਾਰੇ ਨਾਲ ਤਿੰਨ ਲੱਖ ਰੁਪਏ ਤੋਂ ਅਧਿਕ ਦਾ ਰੈਵੇਨਿਊ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਸਵੱਛਤਾ ਅਭਿਯਾਨ

 ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਦਫ਼ਤਰਾਂ ਅਤੇ ਵਿਭਾਗਾਂ ਦੇ ਵਿਭਿੰਨ ਸੰਗਠਨਾਂ ਵਿੱਚ ਕਈ ਦਫ਼ਤਰੀ ਸਥਾਨਾਂ ‘ਤੇ 325 ਸਵੱਛਤਾ ਅਭਿਯਾਨ ਚਲਾਏ ਗਏ ਹਨ।

 ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਪੁਰਾਣੇ ਜੇਐੱਨਯੂ ਦਫ਼ਤਰ ਵਿੱਚ ਸਫ਼ਾਈ-ਅਭਿਯਾਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ

 

ਨੌਰਥ ਬਲਾਕ ਵਿੱਚ ਸਫ਼ਾਈ-ਅਭਿਯਾਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ

ਇਸ ਅਭਿਯਾਨ ਦੌਰਾਨ ਅਪਣਾਏ ਗਏ ਮਹੱਤਵਪੂਰਨ ਕਦਮ ਅਤੇ ਅਭਿਆਸ ਇਸ ਪ੍ਰਕਾਰ ਹਨ-

  1. ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਵਿਲ ਸੇਵਾ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ 19 ਅਕਤੂਬਰ 2024 ਨੂੰ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ‘ਕਰਮਯੋਗੀ ਸਪਤਾਹ’ ਨੈਸ਼ਨਲ ਲਰਨਿੰਗ ਵੀਕ ਦਾ ਉਦਘਾਟਨ ਕੀਤਾ। ਇਸ ਪਹਿਲ ਦਾ ਉਦੇਸ਼ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਨਿਰੰਤਰ ਸਿਖਲਾਈ ਰਾਹੀਂ ਸਰਕਾਰੀ ਕਰਮਚਾਰੀਆਂ ਨੂੰ ਸਸ਼ਕਤ ਬਣਾਉਣਾ ਹੈ। ਨੈਸ਼ਨਲ ਲਰਨਿੰਗ ਵੀਕ ਦਾ ਉਦੇਸ਼ ਸਿਵਿਲ ਸਰਵੈਂਟਸ ਦਰਮਿਆਨ ਵਿਅਕਤੀਗਤ ਅਤੇ ਸੰਗਠਨਾਤਮਕ ਸਮਰੱਥਾ ਨੂੰ ਵਧਾਉਣਾ ਹੈ, ਜੋ ਰਾਸ਼ਟਰੀ ਟੀਚਿਆਂ ਦੇ ਅਨੁਰੂਪ ਇੱਕ ਏਕੀਕ੍ਰਿਤ ਸਰਕਾਰੀ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦਾ ਹੈ।

  2. ਵਾਤਵਾਰਣ ਅਤੇ ਕੁਦਰਤੀ ਸੰਸਾਧਨਾਂ ਦੀ ਰੱਖਿਆ ਲਈ, ਤਤਕਾਲੀ ਸਕੱਤਰ (ਪੀ) ਡਾ. ਵਿਵੇਕ ਜੋਸ਼ੀ ਦੀ ਅਗਵਾਈ ਵਿੱਚ “ਏਕ ਪੇੜ ਮਾਂ ਕੇ ਨਾਮ” ਅਭਿਯਾਨ ਦੇ ਤਹਿਤ ਰੁੱਖ ਲਗਾਉਣ ਅਭਿਯਾਨ ਸ਼ੁਰੂ ਕੀਤਾ ਗਿਆ ਸੀ।

ਏਕ ਪੇੜ ਮਾਂ ਕੇ ਨਾਮ ਪ੍ਰੋਗਰਾਮ ਦੌਰਾਨ ਤਤਕਾਲੀ ਸਕੱਤਰ (ਪੀ) ਡਾ. ਵਿਵੇਕ ਜੋਸ਼ੀ ਦੁਆਰਾ ਰੁੱਖ ਲਗਾਏ ਗਏ

(c) 2 ਅਕਤੂਬਰ, 2024 ਨੂੰ ਨਵੀਂ ਦਿੱਲੀ ਵਿੱਚ ਸਵੱਛਤਾ ਦਿਵਸ ਦੇ ਹਿੱਸੇ ਵਜੋਂ ਸਵੱਛਤਾ ਵਿਸ਼ੇ ‘ਤੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ।

 

 

ਸਵੱਛਤਾ ਵਿਸ਼ੇ ‘ਤੇ ਨੁੱਕੜ ਨਾਟਕ ਦੀਆਂ ਤਸਵੀਰਾਂ 

  1. ਕਰਮਚਾਰੀਆਂ ਲਈ ਸਾਈਬਰ ਸੁਰੱਖਿਆ ਜਾਗਰੂਕਤਾ ਲਈ ਡੀਓਪੀਟੀ, ਨੌਰਥ ਬਲਾਕ ਵਿੱਚ ਸਾਈਬਰ ਸੁਰੱਖਿਆ ‘ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਿੱਚ ਵਿਭਾਗ ਦੇ ਸੀਨੀਅਰ ਅਤੇ ਮੱਧ ਪੱਧਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

  2.  ਵਿਭਾਗ ਦੁਆਰਾ ਸਾਈਬਰ ਜਾਗਰੂਕਤਾ/ਸੁਰੱਖਿਆ ‘ਤੇ ਡੀਓਪੀਟੀ ਸਕੱਤਰ ਦੀ ਪ੍ਰਧਾਨਗੀ ਵਿੱਚ ਸੀਆਈਐੱਸਓ ਲਈ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ।

  3. ਆਰਟੀਆਈ ਐਕਟ, 2005 ‘ਤੇ ਜਾਣਕਾਰੀ ਵਧਾਉਣ ਵਾਲੀਆਂ ਦੋ ਵਿਸ਼ੇਸ਼ ਵਰਕਸ਼ਾਪਸ ਆਯੋਜਿਤ ਕੀਤੀਆਂ ਗਈਆਂ।

  4.  ਵਿਭਾਗ ਦੇ ਰਿਕਾਰਡਾਂ ਦੇ ਡਿਜੀਟਲੀਕਰਣ ਅਤੇ ਸੰਭਾਲ਼ ਦੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਕਈ ਸ਼ਾਖਾਵਾਂ/ਵਿਭਾਗਾਂ ਨੇ ਆਪਣੇ ਰਿਕਾਰਡਸ ਦਾ ਡਿਜੀਟਲੀਕਰਣ ਕੀਤਾ ਹੈ ਤਾਕਿ ਡਿਜੀਟਲ ਪ੍ਰਸ਼ਾਸਨ ਨੂੰ ਹੁਲਾਰਾ ਦੇ ਕੇ ਦਫ਼ਤਰ ਵਿੱਚ ਫਾਈਲਾਂ ਨਾਲ ਘਿਰੇ ਅਧਿਕ ਸਥਾਨ ਨੂੰ ਮੁਕਤ ਕਰਵਾਇਆ ਜਾ ਸਕੇ।

  5. ਸਾਰੇ ਸੰਗਠਨਾਂ ਵਿੱਚ ਮਿਸ਼ਨ ਮੋਡ ਵਿੱਚ ਫਾਈਲਾਂ ਦੀ ਰਿਕਾਰਡਿੰਗ/ਸਮੀਖਿਆ ਕੀਤੀ ਗਈ।

  6.  ਡੀਓਪੀਟੀ ਵਿੱਚ ਈ-ਆਫਿਸ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫਾਈਲਾਂ ਨੂੰ ਬੰਦ ਕੀਤਾ ਗਿਆ।

 

************

 

ਐੱਨਕੇਆਰ/ਕੇਐੱਸ/ਏਜੀ


(Release ID: 2072760) Visitor Counter : 14


Read this release in: English , Urdu , Hindi , Tamil