ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ‘ਸ਼ਿਲਪ ਸਮਾਗਮ ਮੇਲਾ 2024’ ਦੇ ਉਦਘਾਟਨ ਦਾ ਐਲਾਨ ਕੀਤਾ ਅਤੇ ਸ਼ਿਲਪ ਕ੍ਰਾਫਟ ਅਤੇ ਕਮਿਊਨਿਟੀ ਸਸ਼ਕਤੀਕਰਣ ਲਈ ਇੱਕ ਡਿਜੀਟਲ ਪਲੈਟਫਾਰਮ-‘ਟਯੂਲਿਪ’ ਬ੍ਰਾਂਡ ਦਾ ਉਦਘਾਟਨ ਕੀਤਾ
ਈ-ਮਾਰਕਿਟਪਲੇਸ ਰਾਹੀਂ ਟੂਲਿਪ ਕਾਰੀਗਰਾਂ ਨੂੰ ਆਰਥਿਕ ਆਤਮਨਿਰਭਰਤਾ ਅਤੇ ਗਲੋਬਲ ਪ੍ਰਦਰਸ਼ਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ: ਡਾ. ਵੀਰੇਂਦਰ ਕੁਮਾਰ
ਮੰਤਰਾਲੇ ਨੇ ਪਹਿਲਾਂ ਹੀ ਇੱਕ ਲੱਖ ਤੋਂ ਅਧਿਕ ਵਿਅਕਤੀਆਂ ਲਈ ਮਾਰਕੀਟਿੰਗ ਅਵਸਰ ਸਿਰਜਿਤ ਕੀਤੇ ਹਨ: ਰਾਜ ਮੰਤਰੀ ਸ਼੍ਰੀ ਬੀ.ਐੱਲ.ਵਰਮਾ
Posted On:
05 NOV 2024 6:47PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਅੱਜ ਦਿੱਲੀ ਹਾਟ, ਨਵੀਂ ਦਿੱਲੀ ਵਿੱਚ ‘ਸ਼ਿਲਪ ਸਮਾਗਮ ਮੇਲਾ 2024’ ਦਾ ਸ਼ਾਨਦਾਰ ਉਦਘਾਟਨ ਕੀਤਾ। ਇਹ ਪ੍ਰੋਗਰਾਮ ਮੰਤਰਾਲੇ ਦੇ ਅਧੀਨ ਆਉਣ ਵਾਲੇ ਨਿਗਮਾਂ-ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ), ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਡੀਐੱਫਸੀ), ਅਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਕੇਐੱਫਡੀਸੀ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਤੇ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ (ਐੱਸਜੇਈ) ਡਾ. ਵੀਰੇਂਦਰ ਕੁਮਾਰ ਨੇ ਮੇਲੇ ਦੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ ‘ਟੂਲਿਪ’ (ਟ੍ਰੈਡੀਸ਼ਨਲ ਆਰਟੀਸੈਂਸ ਅਪਲਿਫਟਮੈਂਟ ਲਾਈਵਲੀਹੁੱਡ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ.ਐੱਲ.ਵਰਮਾ ਵੀ ਮੌਜੂਦ ਸਨ, ਨਾਲ ਹੀ ਮੰਤਰਾਲੇ ਤੇ ਨਿਗਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਟੂਲਿਪ ਦਾ ਲਕਸ਼ ਹਾਸ਼ੀਏ ‘ਤੇ ਪਏ ਕਾਰੀਗਰਾਂ ਨੂੰ ਈ-ਮਾਰਕੀਟਿੰਗ ਰਾਹੀਂ ਆਪਣੇ ਉਤਪਾਦਾਂ ਦੀ ਗਲੋਬਲ ਪਹਿਚਾਣ ਅਤੇ ਵਿਕਰੀ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਟੂਲਿਪ ਬ੍ਰਾਂਡ ਦੇ ਤਹਿਤ, ਅਨੁਸੂਚਿਤ ਜਾਤੀ (ਐੱਸਸੀ), ਹੋਰ ਪਿਛੜਾ ਵਰਗ (ਓਬੀਸੀ), ਸਫ਼ਾਈ ਕਰਮਚਾਰੀ ਅਤੇ ਦਿਵਿਯਾਂਗ ਵਿਅਕਤੀਆਂ ਦੇ ਕਾਰੀਗਰਾਂ ਦੇ ਕੋਲ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਇੱਕ ਈ-ਪਲੈਟਫਾਰਮ ਹੋਵੇਗਾ।
ਡਾ. ਵੀਰੇਂਦਰ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀਆਂ ਗਈਆਂ ‘ਪੀਐੱਮ-ਸੁਰਕਸ਼ਾ ਪੋਰਟਲ’ ਅਤੇ ‘ਪੀਐੱਮ-ਦਕਸ਼ ਪੋਰਟਲ ਜਿਹੀਆਂ ਡਿਜੀਟਲ ਪਹਿਲਾਂ ਨੂੰ ਉਜਾਗਰ ਕੀਤਾ, ਜੋ ਲਕਸ਼ਿਤ ਸਮੂਹਾਂ ਨੂੰ ਔਨਲਾਈਨ ਪਲੈਟਫਾਰਮ ਰਾਹੀਂ ਸਬਸਿਡੀ ਵਾਲੀਆਂ ਲੋਨ ਸਕੀਮਾਂ ਅਤੇ ਕੌਸ਼ਲ ਵਿਕਾਸ ਟ੍ਰੇਨਿੰਗ ਤੱਕ ਪਹੁੰਚਣ ਵਿੱਚ ਸਮਰੱਥ ਬਣਾਉਂਦੀਆਂ ਹਨ।
‘ਵਿਸ਼ਵਾਸ ਯੋਜਨਾ’ ਅਤੇ ‘ਨਮਸਤੇ ਯੋਜਨਾ’ ਜਿਹੀਆਂ ਪਹਿਲਾਂ ਰਾਹੀਂ ਅਨੁਸੂਚਿਤ ਜਾਤੀ, ਪਿਛੜਾ ਵਰਗ ਅਤੇ ਸਫ਼ਾਈ ਕਰਮਚਾਰੀ ਭਾਈਚਾਰਿਆਂ ਨੂੰ ਵਿੱਤੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਈ-ਕਾਮਰਸ ਲਈ ਟੂਲਿਪ ਡਿਜੀਟਲ ਪਲੈਟਫਾਰਮ ਈ-ਮਾਰਕੀਟਪਲੇਸ ਰਾਹੀਂ ਕਾਰੀਗਰਾਂ ਨੂੰ ਆਰਥਿਕ ਆਤਮਨਿਰਭਰਤਾ ਅਤੇ ਗਲੋਬਲ ਪ੍ਰਦਰਸ਼ਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।
ਰਾਜ ਮੰਤਰੀ ਸ਼੍ਰੀ ਬੀ.ਐੱਲ.ਵਰਮਾ ਨੇ ਦੱਸਿਆ ਕਿ ਮੰਤਰਾਲੇ ਨੇ ਪਹਿਲਾਂ ਹੀ ਇੱਕ ਲੱਖ ਤੋਂ ਅਧਿਕ ਵਿਅਕਤੀਆਂ ਲਈ ਮਾਰਕੀਟਿੰਗ ਦੇ ਅਵਸਰ ਸਿਰਜਿਤ ਕੀਤੇ ਹਨ ਅਤੇ ਸ਼ਿਲਪ ਸਮਾਗਮ ਜਿਹੇ ਮੇਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਦਘਾਟਨ ਦੌਰਾਨ, ‘ਰੰਗ ਪਰਿਧਾਨ’ ਪ੍ਰੋਗਰਾਮ ਵਿੱਚ ਕਾਰੀਗਰਾਂ ਦੇ ਉਤਪਾਦਾਂ ਨਾਲ ਬਣੀ ਪੋਸ਼ਾਕ ਦਾ ਪ੍ਰਦਰਸ਼ਨ ਕੀਤਾ ਗਿਆ।
ਇਹ ਪਹਿਲ ਕਾਰੀਗਰਾਂ ਦੇ ਕੌਸ਼ਲ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਸਨਮਾਨ ਦੇਣ ਦੀ ਦਿਸ਼ਾ ਵਿੱਚ ਇੱਕ ਵਿਲੱਖਣ ਕਦਮ ਹੈ। ਮੰਤਰੀ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਮੰਤਰਾਲੇ ਦੇ ਪ੍ਰਮੁੱਖ ਨਿਗਮ ਆਪਣੇ ਕਰਮਚਾਰੀਆਂ ਲਈ ਸਥਾਨਕ ਕਾਰੀਗਰਾਂ ਦੁਆਰਾ ਤਿਆਰ ਕੀਤੀਆਂ ਗਈਆਂ ਪੋਸ਼ਾਕਾਂ ਦਾ ਉਪਯੋਗ ਕਰਨਗੇ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।
ਲਗਭਗ 5.6 ਮਿਲੀਅਨ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਲੋਨ ਸਹਾਇਤਾ ਤੋਂ ਲਾਭਵੰਦ ਹੋ ਚੁੱਕੇ ਹਨ, ਅਤੇ 614,000 ਯੁਵਾ ਵਿਅਕਤੀਆਂ ਨੂੰ ਕੌਸ਼ਲ ਟ੍ਰੇਨਿੰਗ ਪ੍ਰਾਪਤ ਹੋਈ ਹੈ। ਇਨ੍ਹਾਂ ਯੋਜਨਾਵਾਂ ਰਾਹੀਂ, ਲਕਸ਼ਿਤ ਸਮੂਹਾਂ ਨੂੰ ਮੁੱਖਧਾਰਾ ਵਿੱਚ ਏਕੀਕ੍ਰਿਤ ਕਰਨ ਲਈ ਆਰਥਿਕ ਤੌਰ ‘ਤੇ ਸਸ਼ਕਤ ਬਣਾਇਆ ਜਾ ਰਿਹਾ ਹੈ।
5 ਤੋਂ 15 ਨਵੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਮੇਲੇ ਵਿੱਚ 105 ਸਟਾਲਾਂ ‘ਤੇ 16 ਰਾਜਾਂ ਦੇ ਪਰੰਪਰਾਗਤ ਹੈਂਡੀਕ੍ਰਾਫਟ ਪ੍ਰਦਰਸ਼ਿਤ ਕੀਤੇ ਜਾਣਗੇ। ਉਤਪਾਦਾਂ ਵਿੱਚ ਧਾਤੂ ਸ਼ਿਲਪ,ਲਕੜੀਆਂ ਦੀ ਕਲਾਕ੍ਰਿਤੀਆਂ, ਬੇਂਤ ਅਤੇ ਬਾਂਸ ਦੇ ਉਤਪਾਦ, ਮਿੱਟੀ ਦੇ ਬਰਤਨ,ਹੈਂਡਲੂਮ ਵਸਤੂਆਂ, ਗਹਿਣੇ, ਚਮੜੇ ਦੇ ਸਾਮਾਨ ਅਤੇ ਵਿਭਿੰਨ ਆਕਰਸ਼ਕ ਕਪੜੇ ਸ਼ਾਮਲ ਹਨ। ਮੇਲੇ ਵਿੱਚ ਹਰ ਸ਼ਾਮ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।
ਉਦਘਾਟਨ ਸਮਾਰੋਹ ਦਾ ਵੀਡਿਓ ਲਿੰਕ:
*****
ਵੀਐੱਮ
(Release ID: 2071365)
Visitor Counter : 14