ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਤਿੰਨ ਪਬਲੀਕੇਸ਼ਨਜ਼ ਰਿਲੀਜ਼ ਕੀਤੇ
प्रविष्टि तिथि:
05 NOV 2024 7:12PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਨਵੰਬਰ, 2024) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਤਿੰਨ ਪਬਲੀਕੇਸ਼ਨਜ਼ ਰਿਲੀਜ਼ ਕੀਤੇ। ਅੱਜ ਜਾਰੀ ਕੀਤੇ ਗਏ ਪਬਲੀਕੇਸ਼ਨ ਸਨ : (i) ਰਾਸ਼ਟਰ ਦੇ ਲਈ ਨਿਆਂ: ਸੁਪਰੀਮ ਕੋਰਟ ਆਫ਼ ਇੰਡੀਆ ਦੇ 75 ਵਰ੍ਹਿਆਂ ‘ਤੇ ਕੁਝ ਵਿਚਾਰ; (ii) ਭਾਰਤ ਵਿੱਚ ਜੇਲ੍ਹ : ਜੇਲ੍ਹ ਮੈਨੂਅਲ ਦੀ ਮੈਪਿੰਗ ਅਤੇ ਸੁਧਾਰ ਤੇ ਭੀੜ-ਭੜੱਕੇ ਨੂੰ ਘੱਟ ਕਰਨ ਦੇ ਉਪਾਅ; ਅਤੇ (iii) ਲਾਅ ਸਕੂਲਾਂ ਦੁਆਰਾ ਕਾਨੂੰਨੀ ਸਹਾਇਤਾ: ਭਾਰਤ ਵਿੱਚ ਲੀਗਲ ਏਡ ਸੈੱਲਜ਼ ਦੇ ਕੰਮਕਾਰ ‘ਤੇ ਇੱਕ ਰਿਪੋਰਟ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸੁਪਰੀਮ ਕੋਰਟ ਆਫ਼ ਇੰਡੀਆ ਨੇ ਇੱਕ ਅਜਿਹਾ ਨਿਆਂ ਸ਼ਾਸਤਰ ਵਿਕਸਿਤ ਕੀਤਾ ਹੈ ਜਿਸ ਦੀ ਜੜ੍ਹ ਭਾਰਤੀ ਲੋਕਾਚਾਰ ਅਤੇ ਵਾਸਤਵਿਕਤਾਵਾਂ ਵਿੱਚ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜਸਟਿਸ ਫਾਰ ਦ ਨੇਸ਼ਨ ਨਾਮ ਦੀ ਪੁਸਤਕ ਵਿੱਚ ਸੁਪਰੀਮ ਕੋਰਟ ਦੇ 75 ਵਰ੍ਹਿਆਂ ਦੀ ਯਾਤਰਾ ਦੇ ਮੁੱਖ ਬਿੰਦੂਆਂ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਲੋਕਾਂ ਦੇ ਜੀਵਨ ਦੇ ਵਿਭਿੰਨ ਪਹਿਲੂਆਂ ‘ਤੇ ਸੁਪਰੀਮ ਕੋਰਟ ਦੇ ਪ੍ਰਭਾਵ ਦਾ ਵੀ ਵਰਣਨ ਕੀਤਾ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਨਿਆਂ ਵੰਡ ਪ੍ਰਣਾਲੀ ਨੂੰ ਇੱਕ ਨਿਆਂਸੰਗਤ ਅਤੇ ਨਿਰਪੱਖ ਸਮਾਜ ਦੇ ਰੂਪ ਵਿੱਚ ਸਾਡੀ ਅੱਗੇ ਦੀ ਯਾਤਰਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਲੀਗਲ ਏਡ ਸੈੱਲਜ਼ ਦੇ ਕੰਮਕਾਜੀ ‘ਤੇ ਇੱਕ ਰਿਪੋਰਟ, ਸਾਡੇ ਦੇਸ਼ ਦੇ ਲਾਅ ਸਕੂਲਾਂ ਵਿੱਚ ਸੰਚਾਲਿਤ ਲੀਗਲ ਏਡ ਕੇਂਦਰਾਂ ਨੂੰ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੀਗਲ ਏਡ ਕੇਂਦਰ ਸਾਡੇ ਨੌਜਵਾਨਾਂ ਨੂੰ ਸਮੁੱਚੀ ਕਾਨੂੰਨੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਾਡੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਵਿੱਚ ਯੋਗਦਾਨ ਦਿੰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਵਿਚਾਰ ਅਧੀਨ ਕੈਦੀਆਂ ਦੀ ਸਥਿਤੀ ਉਨ੍ਹਾਂ ਲਈ ਹਮੇਸ਼ਾ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜੇਲ੍ਹ ਪ੍ਰਣਾਲੀ ‘ਤੇ ਰਿਪੋਰਟ ਵਿਚਾਰਅਧੀਨ ਕੈਦੀਆਂ ਦੀ ਸੰਖਿਆ ਘੱਟ ਕਰਨ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਨੂੰ ਸਮਝਣ ਦਾ ਪ੍ਰਯਾਸ ਕਰਦੀ ਹੈ।
ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਜਾਰੀ ਕੀਤੇ ਗਏ ਪਬਲੀਕੇਸ਼ਨਜ਼ ਫ੍ਰੀ ਲੀਗਲ ਏਡ ਅਤੇ ਜੇਲ੍ਹ ਸੁਧਾਰਾਂ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ, ਨਾਲ ਹੀ ਲੋਕਾਂ ਨੂੰ ਗਣਤੰਤਰ ਦੇ ਰੂਪ ਵਿੱਚ ਸਾਡੀ ਯਾਤਰਾ ਵਿੱਚ ਸੁਪਰੀਮ ਕੋਰਟ ਦੁਆਰਾ ਨਿਭਾਈ ਗਈ ਅਸਾਧਾਰਣ ਭੂਮਿਕਾ ਬਾਰੇ ਸਿੱਖਿਅਤ ਕਰਨਗੇ। ਉਨ੍ਹਾਂ ਨੇ ਸੁਪਰੀਮ ਕੋਰਟ ਆਫ਼ ਇੰਡੀਆ ਨੂੰ ਇੱਕ ਮਹਾਨ ਸੰਸਥਾ ਬਣਾਉਣ ਲਈ ਬੈਂਚ ਅਤੇ ਬਾਰ ਦੇ ਸਾਬਕਾ ਅਤੇ ਮੌਜੂਦਾ ਮੈਂਬਰਾਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
************
ਐੱਮਜੇਪੀਐੱਸ/ਐੱਸਆਰ
(रिलीज़ आईडी: 2071156)
आगंतुक पटल : 111