ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਇਸ ਵਰ੍ਹੇ ਸਵੱਛਤਾ ਪਖਵਾੜਾ (Swachhata pakhwada) ਦੇ ਦੌਰਾਨ 45.20 ਕਰੋੜ ਵਰਗ ਮੀਟਰ ਖੇਤਰ ਵਿੱਚ ਵਿਆਪਕ ਸਵੱਛਤਾ ਅਭਿਯਾਨ ਚਲਾਇਆ


ਭਾਰਤੀ ਰੇਲਵੇ ਵਿੱਚ ਸਵੱਛਤਾ ਪਹਿਲਕਦਮੀਆਂ ਵਿੱਚ 450,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ

ਭਾਰਤੀ ਰੇਲਵੇ ਨੇ ਸਵੱਛਤਾ ਪਖਵਾੜਾ ਅਭਿਯਾਨ (Swachhata Pakhwada Drive) ਵਿੱਚ 263,000 ਤੋਂ ਵੱਧ ਪੌਦੇ ਲਗਾਏ

2259 ਕੂੜਾ-ਕਚਰਾ ਮੁਕਤ ਅਭਿਯਾਨ ਚਲਾਏ ਗਏ, ਜਿਨ੍ਹਾਂ ਵਿੱਚ 12,609 ਲੋਕਾਂ ਨੂੰ ਸਜਾ ਦਿੱਤੀ ਗਈ ਅਤੇ 177133 ਲੋਕਾਂ ਨੂੰ ਰੇਲਵੇ ਪਰਿਸਰ ਵਿੱਚ ਕੂੜਾ-ਕਚਰਾ ਨਾ ਫੈਲਾਉਣ ਦੀ ਸਲਾਹ ਦਿੱਤੀ ਗਈ

ਇਸ ਵਰ੍ਹੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਅਤੇ ਅਰਬਨ/ਸੈਮੀ-ਅਰਬਨ ਖੇਤਰਾਂ ਵਿੱਚ ਸਥਿਤ ਰੇਲਵੇ ਟ੍ਰੈਕ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸਫਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ

Posted On: 02 NOV 2024 4:00PM by PIB Chandigarh

ਭਾਰਤੀ ਰੇਲਵੇ ਆਪਣੀ ਥੀਮ ‘ਸਵੱਛ ਰੇਲ, ਸਵੱਛ ਭਾਰਤ’ (Swachh Rail, Swachh Bharat’) ਦੇ ਨਾਲ ਹਮੇਸ਼ਾ ਤੋਂ ਹੀ ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ (SBM) ਦਾ ਇੱਕ ਪ੍ਰਮੁੱਖ ਸਾਂਝੇਦਾਰ ਰਿਹਾ ਹੈ ਅਤੇ ਇਸ ਨੇ ਯਾਤਰੀਆਂ ਦੇ ਲਈ ਸਵੱਛ ਅਤੇ ਵਧੇਰੇ ਹਾਈਜੀਨਿਕ ਟ੍ਰੈਵਲ ਅਨੁਭਵ ਸੁਨਿਸ਼ਚਿਤ ਕਰਨ ਲਈ ਵਿਆਪਕ ਪਹਿਲਕਦਮੀਆਂ ਕੀਤੀਆਂ ਹਨ। 

ਪਖਵਾੜਾ ਮਿਆਦ ਦੌਰਾਨ, ਭਾਰਤ ਰੇਲਵੇ ਦੀਆਂ ਯੂਨਿਟਾਂ ਨੇ ਪੌਦਾ ਰੌਪਣ ਅਭਿਯਾਨ (plantation drive), ਸਵੱਛ ਸੰਵਾਦ (Swachh Samwaad), ਸਵੱਛ ਰੇਲਗਾਡੀ (Swachh Railgaadi), ਸਵੱਛ ਸਟੇਸ਼ਨ (Swachh Station), ਸਵੱਛ ਪਰਿਸਰ (Swachh Parisar), ਸਵੱਛ ਆਹਾਰ (Swachh Aahar), ਸਵੱਛ ਪ੍ਰਸਾਧਨ (Swachh Parsadhan) ਆਦਿ ਜਿਹੀਆਂ ਦਿਨਵਾਰ ਯੋਜਨਾ (ਡੇਅ ਵਾਈਜ਼ ਪਲਾਨ)/ਗਤੀਵਿਧੀਆਂ ਕੀਤੀਆਂ। ਇਸ ਵਰ੍ਹੇ ਅਰਬਨ/ਸੈਮੀ ਅਰਬਨ ਖੇਤਰਾਂ ਵਿੱਚ ਆਉਣ ਵਾਲੇ ਰੇਲਵੇ ਸਟੇਸ਼ਨ ਅਤੇ ਪਟੜੀਆਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਥਿਤ ਰੇਲਵੇ ਟ੍ਰੈਕ ਨੂੰ ਸਾਫ-ਸੁਥਰਾ ਰੱਖਣ, ਨਾਲੀਆਂ ਅਤੇ ਪਖਾਨਿਆਂ ਦੀ ਸਫਾਈ, ਰੇਲਵੇ ਕਲੋਨੀਆਂ, ਰੇਲਵੇ ਭਵਨਾਂ/ਪ੍ਰਤਿਸ਼ਠਾਨਾਂ ਆਦਿ ਨੂੰ ਸਵੱਛ ਰੱਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 

ਸਵੱਛਤਾ ਪਖਵਾੜਾ 2024 ਦੌਰਾਨ, ਭਾਰਤੀ ਰੇਲਵੇ ਨੇ ਸਫਾਈ ਦੇ ਸਬੰਧ ਵਿੱਚ ਜ਼ਿਕਰਯੋਗ ਕਾਰਜ ਕੀਤਾ ਹੈ। ਵੇਰਵੇ ਹੇਠ ਲਿਖੇ ਅਨੁਸਾਰ ਹਨ:-

• ਪਖਵਾੜਾ ਦੌਰਾਨ 7285 ਸਟੇਸ਼ਨਾਂ, 2754 ਟ੍ਰੇਨਾਂ ਅਤੇ 18331 ਦਫ਼ਤਰਾਂ ਵਿੱਚ ਵਿਆਪਕ ਸਫਾਈ ਕੀਤੀ ਗਈ। 

• 45.20 ਕਰੋੜ ਵਰਗ ਮੀਟਰ ਖੇਤਰ ਦੀ ਸਫਾਈ ਕੀਤੀ ਗਈ।

• ਕੁੱਲ 20,182 ਕਿਲੋਮੀਟਰ ਲੰਬੀਆਂ ਪਟੜੀਆਂ ਦੀ ਸਫਾਈ ਕੀਤੀ ਗਈ।

• ਸਵੱਛਤਾ ਅਭਿਯਾਨ/ਸ਼੍ਰਮਦਾਨ ਗਤੀਵਿਧੀਆਂ ਵਿੱਚ 465723 ਲੋਕਾਂ ਨੇ ਹਿੱਸਾ ਲਿਆ।

• ਅਭਿਯਾਨ ਦੌਰਾਨ 1,17,56,611 ਮੀਟਰ ਨਾਲੀਆਂ ਦੀ ਸਫਾਈ ਕੀਤੀ ਗਈ।

  • ਯਾਤਰੀਆਂ ਦੀ ਜਾਗਰੂਕਤਾ ਦੇ ਲਈ 821 ਸਥਾਨਾਂ ‘ਤੇ ਨੁੱਕੜ ਨਾਟਕ ਆਯੋਜਿਤ ਕੀਤੇ ਗਏ।

  • ਭਾਰਤੀ ਰੇਲਵੇ ਵਿੱਚ 2259 ਕੂੜਾ-ਕਚਰਾ ਮੁਕਤ ਅਭਿਯਾਨ ਚਲਾਏ ਗਏ, ਜਿਨ੍ਹਾਂ ਵਿੱਚ 12,609 ਲੋਕਾਂ ਨੂੰ ਸਜ਼ਾ ਦਿੱਤੀ ਗਈ ਅਤੇ 177133 ਲੋਕਾਂ ਨੂੰ ਰੇਲਵੇ ਪਰਿਸਰ ਵਿੱਚ ਕੂੜਾ-ਕਚਰਾ ਨਾ ਫੈਲਾਉਣ ਲਈ ਸਲਾਹ ਦਿੱਤੀ ਗਈ। 

  • 1541 ਸਵੱਛਤਾ ਜਾਗਰੂਕਤਾ ਵੈਬੀਨਾਰ/ਸੈਮੀਨਾਰ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ 66,188 ਲੋਕਾਂ ਨੇ ਹਿੱਸਾ ਲਿਆ।

  • ਇਸ ਅਭਿਯਾਨ ਦੇ ਦੌਰਾਨ, 2,63,643 ਪੌਦੇ ਲਗਾਏ ਗਏ।

  • ਪਖਵਾੜੇ ਦੌਰਾਨ, ਰੇਲਵੇ ਵਰਕਸ਼ਾਪ ਵਿੱਚ 5400 ਟਨ ਸਕ੍ਰੈਪ ਕਲੈਕਟ ਕੀਤਾ ਗਿਆ ਸੀ।

  • ਪਖਵਾੜੇ ਦੌਰਾਨ, ਕੁੱਲ ਮਿਲਾ ਕੇ 4619 ਟਨ ਕਚਰਾ ਇਕੱਠਾ ਕੀਤਾ ਗਿਆ ਸੀ। 

  • 19,759 ਡਸਟਬਿਨ (ਕੂੜੇਦਾਨ) ਲਗਾਏ ਗਏ। 

  • ਫੀਡਬੈਕ ਮਕੈਨੀਜ਼ਮ  ਦੇ ਇੱਕ ਹਿੱਸੇ ਦੇ ਰੂਪ ਵਿੱਚ, ਸਵੱਛਤਾ ਦੇ ਪੱਧਰ ਬਾਰੇ ਯਾਤਰੀਆਂ ਨੂੰ 50,276 ਐੱਸਐੱਮਐੱਸ/ਫੀਡਬੈਕਸ ਪ੍ਰਾਪਤ ਹੋਏ।

  • ਲਗਭਗ 2597 ਸਥਾਨਾਂ ‘ਤੇ ਸਵੱਛ ਆਹਾਰ (Swachh Aahar) ਅਭਿਯਾਨ ਸ਼ੁਰੂ ਕੀਤੇ ਗਏ ਅਤੇ ਲਗਭਗ 6960 ਫੂਡ ਸਟਾਲਾਂ ਦੀ ਬਹੁਤ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਇਸ ਪ੍ਰਕਾਰ, ਲਗਭਗ 4478 ਸਥਾਨਾਂ ‘ਤੇ ਸਵੱਛ ਨੀਰ (Swachh Neer) ਅਭਿਯਾਨ  ਸ਼ੁਰੂ ਕੀਤੇ ਗਏ ਅਤੇ ਲਗਭਗ 17579 ਵਾਟਰ ਬੂਥਸ ਦੀ ਸਫਾਈ ਕੀਤੀ ਗਈ। 

  • 452 ਸਟੇਸ਼ਨਾਂ ‘ਤੇ ‘ਵੇਸਟ ਟੂ ਆਰਟ’ ਸੈਲਫੀ ਪੁਆਇੰਟਸ ਬਣਾਏ ਗਏ

ਹਰੇਕ ਰੇਲਵੇ ਕਰਮਚਾਰੀ ਨੇ ਪੂਰੇ ਮਨ ਨਾਲ ਇਸ ਅਭਿਯਾਨ ਵਿੱਚ ਹਿੱਸਾ ਲਿਆ, ਜਿਸ ਵਿੱਚ ਲਗਭਗ 2100 ਐਕਸ਼ਨ ਪਲਾਨਜ਼ ਅਤੇ 3250 ਵਿਭਿੰਨ ਪ੍ਰਕਾਰ ਦੀਆਂ ਸਵੱਛਤਾ ਗਤੀਵਿਧੀਆਂ ਉਪਰੋਕਤ ਦਿਨਵਾਰ ਯੋਜਨਾਵਾਂ ਦੇ ਤਹਿਤ ਕੀਤੀਆਂ ਗਈਆਂ, ਜਿਵੇਂ ਕਿ ਸਵੱਛਤਾ ਪਖਵਾੜਾ (swachhata pakhwada) ਦਾ ਲੋਗੋ ਅਤੇ ਬੈਨਰ ‘ਤੇ ਇਨ੍ਹਾਂ ਨੂੰ ਰੇਲਵੇ ਦੀ ਵੈਬਸਾਈਟ ‘ਤੇ ਪੋਸਟ ਕੀਤਾ ਗਿਆ, ਯਾਤਰੀਆਂ ਦੀ ਜਾਗਰੂਕਤਾ ਲਈ ਟ੍ਰੇਨਾਂ/ਸਟੇਸ਼ਨਾਂ ਵਿੱਚ ਕਚਰੇ ਦੇ ਉਚਿਤ ਨਿਪਟਾਰੇ ਲਈ ਟ੍ਰੇਨਾਂ/ਸਟੇਸ਼ਨਾਂ ਵਿੱਚ ਐਲਾਨ ਕੀਤਾ ਗਿਆ, ਜਾਗਰੂਕਤਾ ਵਧਾਉਣ ਲਈ ‘ਸਵੱਛ ਰੇਲ ਸਵੱਛ ਭਾਰਤ (“Swachh Rail Swachh Bharat”) ਦੇ ਨਾਅਰੇ ਨਾਲ ਪ੍ਰਭਾਤ ਫੇਰੀ ਕੱਢੀ ਗਈ, ਯਾਤਰੀਆਂ ਦੀ ਜਾਗਰੂਕਤਾ ਲਈ ਰੇਲਵੇ ਸਟੇਸ਼ਨਾਂ ‘ਤੇ ਗ਼ੈਰ ਸਰਕਾਰੀ ਸੰਗਠਨਾਂ, ਧਾਰਮਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਨਾਲ ਨੁੱਕੜ ਨਾਟਕ ਆਯੋਜਿਤ ਕੀਤੇ ਗਏ, ਆਈਈਸੀ ਦੇ ਮਾਧਿਅਮ ਨਾਲ ਲੋਕਾਂ ਨੂੰ ਸਟੇਸ਼ਨਾਂ ਦੇ ਪਾਸ ਦੇ ਖੇਤਰਾਂ, ਰੇਲ ਪਥ ‘ਤੇ, ਯਾਰਡ ਜਾਂ ਡਿਪੋ ਪਰਿਸਰ ਵਿੱਚ ਖੁੱਲ੍ਹੇ ਵਿੱਚ ਸ਼ੌਚ ਤੋਂ ਬਚਣ ਲਈ ਪ੍ਰੋਤਸਾਹਿਤ ਕੀਤਾ ਗਿਆ, ਯਾਤਰੀਆਂ ਲਈ ਸਵੱਛਤਾ ‘ਤੇ ਕੀ ਕਰੀਏ/ਕੀ ਨਾ ਕਰੀਏ ਦੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ, ਰੇਲਵੇ ਪਰਿਸਰਾਂ (ਸਟੇਸ਼ਨਾਂ, ਰੇਲਗੱਡੀਆਂ, ਰੇਲਵੇ ਕਲੋਨੀਆਂ, ਆਰਾਮ/ਵੇਟਿੰਗ ਰੂਮਸ, ਰੈਸਟ ਹਾਊਸ ਅਤੇ ਡੌਰਮਿਟਰੀਜ਼ ਕੈਂਟੀਨ, ਸਟੇਸ਼ਨ ਪਰਿਸਰ ਦੇ ਅੰਤਰ ਅਤੇ ਉਸ ਦੇ ਆਲੇ-ਦੁਆਲੇ ਦੀਆਂ ਫੂਡ ਸਟਾਲਾਂ) ਦੀ ਚੰਗੀ ਤਰ੍ਹਾਂ ਨਾਲ ਸਫਾਈ ਕੀਤੀ ਗਈ। 

ਹਰ ਵਰ੍ਹੇ ਦੀ ਤਰ੍ਹਾਂ ਸਵੱਛਤਾ ਪਖਵਾੜਾ ਦੀ ਸ਼ੁਰੂਆਤ ਤੋਂ ਹੀ ਭਾਰਤੀ ਰੇਲਵੇ ਹਰ ਵਰ੍ਹੇ ਸੱਚੀ ਭਾਵਨਾ ਨਾਲ ਸਵੱਛਤਾ ਪਖਵਾੜਾ ਮਨਾਉਂਦਾ ਰਿਹਾ ਹੈ। ਇਸ ਵਰ੍ਹੇ, ਭਾਰਤੀ ਰੇਲਵੇ ਨੇ 1 ਅਕਤੂਬਰ ਤੋਂ 15 ਅਕਤੂਬਰ 2024 ਤੱਕ ਸਵੱਛਤਾ ਪਖਵਾੜਾ ਮਨਾਇਆ।

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸ਼੍ਰੀ ਸਤੀਸ਼ ਕੁਮਾਰ ਨੇ 1 ਅਕਤੂਬਰ, 2024 ਨੂੰ ਰੇਲ ਭਵਨ ਦੇ ਕਾਨਫਰੰਸ ਹਾਲ ਤੋਂ ਸਵੱਛਤਾ ਦੀ ਸਹੁੰ ਚੁਕਾ ਕੇ ਸਵੱਛਤਾ ਪਖਵਾੜਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ਼੍ਰੀ ਕੁਮਾਰ ਨੇ ਰੇਲਵੇ ਅਧਿਕਾਰੀਆਂ ਨੂੰ ਆਪਣੇ ਆਲੇ-ਦੁਆਲੇ (ਵਾਤਾਵਰਣ) ਨੂੰ ਸਵੱਛ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਸਾਨੂੰ ਕੇਵਲ ਇਸ ਪਖਵਾੜੇ ਦੇ ਅਭਿਯਾਨ ਦੌਰਾਨ ਹੀ ਸਵੱਛਤਾ ਦੀਆਂ ਆਦਤਾਂ ਨੂੰ ਸੀਮਤ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਪੂਰੇ ਸਾਲ ਅਜਿਹਾ ਕਰਨਾ ਚਾਹੀਦਾ ਹੈ। ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਰੇਲਵੇ ਬੋਰਡ ਦੇ ਅਧਿਕਾਰੀਆਂ ਦੁਆਰਾ ਇੱਕ ਨਾਟਕ ਦਾ ਆਯੋਜਨ ਵੀ ਕੀਤਾ ਗਿਆ। ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦੇ ਤਹਿਤ, ਰੇਲ ਭਵਨ ਵਿੱਚ ਆਯੋਜਿਤ ਉਦਘਾਟਨ ਸਮਾਰੋਹ ਵਿੱਚ ਰੇਲਵੇ ਅਧਿਕਾਰੀਆਂ ਦਰਮਿਆਨ ਲਗਭਗ 2,000 ਪੌਦੇ ਵੰਡੇ ਗਏ। ਸਵਭਾਵ ਸਵੱਛਤਾ –ਸੰਸਕਾਰ ਸਵੱਛਤਾ ਵਿਸ਼ੇ ‘ਤੇ ਲੇਖ ਪ੍ਰਤੀਯੋਗਿਤਾ ਦੇ ਜੇਤੂ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੁਆਰਾ ਸਨਮਾਨਿਤ ਕੀਤਾ ਗਿਆ। ਸਵੱਛਤਾ ਗਤੀਵਿਧੀਆਂ ਵਿੱਚ ਲਗੇ ਰੇਲਵੇ ਬੋਰਡ ਦੇ ਕਰਮਚਾਰੀਆਂ ਦੇ ਲਈ ਇੱਕ ਹੈਲਥ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 120 ਕਰਮਚਾਰੀ ਸ਼ਾਮਲ ਹੋਏ। 

 

ਭਾਰਤੀ ਰੇਲਵੇ ਹਮੇਸ਼ਾ ਅਜਿਹੇ ਅਭਿਯਾਨਾਂ ਨੂੰ ‘ਪੂਰੇ ਸਮਾਜ ਦੇ ਦ੍ਰਿਸ਼ਟੀਕੋਣ’ ਨਾਲ ਚਲਾਉਣ ਦਾ ਪ੍ਰਯਾਸ ਕਰਦਾ ਹੈ, ਜਿਸ ਵਿੱਚ ਲੋਕਾਂ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ‘ਸਵੱਛਤਾ ਹਰ ਆਦਮੀ ਦਾ ਬਿਜ਼ਨਿਸ (ਕਾਰੋਬਾਰ)’ ਬਣ ਜਾਂਦਾ ਹੈ। ਭਾਰਤੀ ਰੇਲਵੇ ਸਵੱਛਤਾ ਅਤੇ ਸਫਾਈ ਦੇ ਉੱਚ ਮਾਪਦੰਡਾਂ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹੈ। ਸਵੱਛਤਾ ਪਖਵਾੜਾ ਦੌਰਾਨ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਸਾਰਿਆਂ ਲਈ ਸਵੱਛ, ਹਰਿਤ ਅਤੇ ਅਧਿਕ ਟਿਕਾਊ ਯਾਤਰਾ ਦਾ ਅਨੁਭਵ ਸੁਨਿਸ਼ਚਿਤ ਕਰਨ ਲਈ ਲਾਗੂ ਕੀਤਾ ਜਾਣਾ ਜਾਰੀ ਰਹੇਗਾ।

******

ਧਰਮੇਂਦਰ ਤਿਵਾਰੀ/ਸ਼ਤਰੁੰਜੇ ਕੁਮਾਰ




(Release ID: 2070595) Visitor Counter : 2