ਸੈਰ ਸਪਾਟਾ ਮੰਤਰਾਲਾ
ਮੈਸੂਰ ਸੰਗੀਤ ਸੁਗੰਧ ਮਹੋਤਸਵ (Mysuru Sangeetha Sugandha Festival) 2024 ਦੀ ਮਧੁਰ ਸ਼ੁਰੂਆਤ ਲਈ ਮੰਚ ਤਿਆਰ
ਮੈਸੂਰ ਸੰਗੀਤ ਸੁਗੰਧ ਮਹੋਤਸਵ 2024 ਦੇ ਪ੍ਰੀਕੁਐਲ ਈਵੈਂਟਸ ਦਾ ਸਫਲ ਸਮਾਪਨ
Posted On:
02 NOV 2024 11:13PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਅੱਜ ਪ੍ਰਤਿਸ਼ਠਿਤ ਮੈਸੂਰ ਸੰਗੀਤ ਸੁਗੰਧ ਮਹੋਤਸਵ 2024 ਦੇ ਆਪਣੇ ਪਹਿਲੇ ਆਯੋਜਿਤ ਪ੍ਰੀਕੁਐਲ ਈਵੈਂਟਸ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਇਹ ਪ੍ਰੀਕੁਐਲ ਈਵੈਂਟਸ 2 ਨਵੰਬਰ 2024 ਨੂੰ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ (NGMA), ਬੰਗਲੁਰੂ; ਰਾਮਮੰਦਿਰਮ (Ramamandiram), ਰੁਦ੍ਰਪਟਨਾ (Rudrapatna); ਅਤੇ ਅਰਪ੍ਰੇਯਸਵਾਮੀ ਮੰਦਿਰ (Arpreyaswami Temple), ਡੋੱਡਾਮੱਲੂਰ (Doddamallur) ਵਿੱਚ ਆਯੋਜਿਤ ਹੋਏ। ਇਸ ਪ੍ਰੋਗਰਾਮ ਵਿੱਚ ਕਰਨਾਟਕ ਦੀ ਸਮ੍ਰਿੱਧ ਸੰਗੀਤ ਵਿਰਾਸਤ ਨੂੰ ਦਰਸਾਇਆ ਗਿਆ ਅਤੇ ਮੈਸੂਰ ਵਿੱਚ ਮੁੱਖ ਮਹੋਤਸਵ ਲਈ ਮੰਚ ਤਿਆਰ ਕੀਤਾ ਗਿਆ।
ਐੱਨਜੀਐੱਮਏ (NGMA) ਬੰਗਲੁਰੂ ਵਿਖੇ ਪ੍ਰਸਤੁਤ ਪ੍ਰੋਗਰਾਮ ਵਿੱਚ ਸ਼੍ਰੀਮਤੀ ਆਰ.ਏ.ਰਾਮਮਣੀ (R.A. Ramamani) ਦੁਆਰਾ ਇੱਕ ਆਕਰਸ਼ਕ ਪ੍ਰਸਤੁਤੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਪ੍ਰੋਗਰਾਮ ਵਿੱਚ ਐੱਨਜੀਐੱਮਏ ਦੀ ਡਾਇਰੈਕਟਰ ਸੁਸ਼੍ਰੀ ਪ੍ਰਿਯੰਕਾ ਮੈਰੀ ਫਰਾਂਸਿਸ (Ms. Priyanka Mary Francis) ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਸਨ। ਉਨ੍ਹਾਂ ਦੀ ਉਪਸਥਿਤੀ ਨੇ ਕਰਨਾਟਕ ਦੀਆਂ ਸੰਗੀਤ ਪਰੰਪਰਾਵਾਂ ਨੂੰ ਹੁਲਾਰਾ ਦੇਣ ਲਈ ਕਲਾ ਅਤੇ ਸੱਭਿਆਚਾਰ ਦੇ ਸੁਮੇਲ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਕਰਨਾਟਕ ਸੰਗੀਤ ਦੇ ਜਨਮ ਸਥਲ ਦੇ ਰੂਪ ਵਿੱਚ ਪ੍ਰਸਿੱਧ ਰੁਦ੍ਰਪਟਨਾ ਵਿੱਚ, ਰਾਮਮੰਦਿਰਮ ਨੇ ਵਿਦਵਾਨ ਅਮਿਤ ਨਾਦਿਗ ਐਂਡ ਪਾਰਟੀ (Vid. AmithNadig and Party) ਦੁਆਰਾ ਇੱਕ ਪ੍ਰੇਰਕ ਬੰਸਰੀ ਸੰਗੀਤ ਪ੍ਰੋਗਰਾਮ (flute concert) ਦਾ ਆਯੋਜਨ ਕੀਤਾ, ਜਿਸ ਨੂੰ ਸਥਾਨਕ ਭਾਈਚਾਰੇ ਤੋਂ ਉਤਸਾਹਪੂਰਣ ਪ੍ਰਤੀਕਿਰਿਆ ਮਿਲੀ। ਗਣਕਲਾਭੂਸ਼ਣ ਵਿਦਵਾਨ ਡਾ. ਆਰ.ਕੇ. ਪਦਮਨਾਭਾ (Ganakalabhushana Vid. Dr. R.K. Padmanabha) ਸਨਮਾਨਿਤ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਰੁਦ੍ਰਪਟਨਾ ਵਿੱਚ ਸੰਗੀਤ ਦੀ ਪਰੰਪਰਾ ਦਾ ਸਨਮਾਨ ਕੀਤਾ ਅਤੇ ਇਸ ਦੀ ਸਮ੍ਰਿੱਧ ਵਿਰਾਸਤ ਨੂੰ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ।
ਡੋੱਡਾਮੱਲੂਰ ਸਥਿਤ ਅਰਪ੍ਰੇਯਸਵਾਮੀ ਮੰਦਿਰ (Arpreyaswami Temple) ਵਿੱਚ ਪ੍ਰੋਗਰਾਮ ਦਾ ਸਮਾਪਨ ਸ਼੍ਰੀ ਟੀ.ਵੀ. ਰਾਮਪ੍ਰਸਾਧ (Shri T.V. Ramprasadh) ਦੁਆਰਾ ਦਿੱਬ ਅਤੇ ਅਧਿਆਤਮਿਕ ਤੌਰ ‘ਤੇ ਉੱਨਤ ਕਰਨਾਟਕ ਗਾਇਨ ਸੰਗੀਤ ਪ੍ਰੋਗਰਾਮ ਨਾਲ ਹੋਇਆ, ਜਿਨ੍ਹਾਂ ਦੇ ਪ੍ਰਦਰਸ਼ਨ ਨੇ ਪਵਿੱਤਰਤਾ ਅਤੇ ਮਧੁਰਤਾ ਦਾ ਸੁਮੇਲ ਕਰਦੇ ਹੋਏ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।
ਇਸ ਪ੍ਰੋਗਰਾਮ ਨੇ ਮੁੱਖ ਮੈਸੂਰ ਸੰਗੀਤ ਸੁਗੰਧ ਮਹੋਤਸਵ ਲਈ ਮਾਰਗ ਪੱਧਰਾ ਕੀਤਾ ਹੈ ਜੋ 8 ਤੋਂ 10 ਨਵੰਬਰ 2024 ਤੱਕ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ ਕਨਵੋਕੇਸ਼ਨ ਹਾਲ, ਮੈਸੂਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮਹੋਤਸਵ ਵਿੱਚ ਕਲਾਕਾਰਾਂ ਦੁਆਰਾ ਮਨਮੋਹਕ ਪੇਸ਼ਕਾਰੀਆਂ ਹੋਣਗੀਆਂ, ਜੋ ਕਰਨਾਟਕ ਦੀ ਸੰਗੀਤ ਵਿਰਾਸਤ ਅਤੇ ਮੈਸੂਰ ਦੇ ਕਲਚਰਲ ਲੈਂਡਸਕੇਪ ਨੂੰ ਸਮ੍ਰਿੱਧ ਕਰਨਗੀਆਂ।
ਟੂਰਿਜ਼ਮ ਮੰਤਰਾਲਾ ਸਾਰੇ ਸੰਗੀਤ ਪ੍ਰੇਮੀਆਂ ਨੂੰ ਪਰੰਪਰਾ ਅਤੇ ਸਦਭਾਵਨਾ ਦੇ ਇਸ ਉਤਸਵ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ, ਜਿਸ ਨਾਲ ਮੈਸੂਰ ਨੂੰ ਸੱਭਿਆਚਾਰਕ ਉਤਕ੍ਰਿਸ਼ਟਤਾ ਦੇ ਪ੍ਰਮੁੱਖ ਸਥਾਨ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕੇ।
***
ਸੁਨੀਲ ਕੁਮਾਰ ਤਿਵਾਰੀ
(Release ID: 2070575)
Visitor Counter : 13