ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਵਿਸ਼ੇਸ਼ ਅਭਿਯਾਨ 4.0 ਦੀ ਪ੍ਰੈੱਸ ਰਿਲੀਜ਼

Posted On: 01 NOV 2024 4:14PM by PIB Chandigarh

ਨਿਆਂ ਵਿਭਾਗ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਮਾਰਗਦਰਸ਼ਨ ਵਿੱਚ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ ਅਤੇ ਦਫ਼ਤਰ ਪਰਿਸਰ ਦੀ ਸਵੱਛਤਾ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਵਿਸ਼ੇਸ਼ ਅਭਿਯਾਨ 4.0 ਚਲਾਇਆ। ਪਿਛਲੇ ਵਰ੍ਹਿਆਂ ਦੀ ਤਰ੍ਹਾਂ ਇਸ ਵਾਰ ਵੀ ਇਹ ਅਭਿਯਾਨ ਦੋ ਪੜਾਵਾਂ ਵਿੱਚ ਪੂਰਾ ਹੋਇਆ। 16.09.2024 ਤੋਂ 30.09.2024 ਤੱਕ ਚਲੇ ਪਹਿਲੇ ਪੜਾਅ ਵਿੱਚ ਵਿਭਿੰਨ ਪੈਂਡਿੰਗ ਸਾਂਸਦਾਂ ਦੇ ਸੰਦਰਭ, ਸੰਸਦੀ ਭਰੋਸਾ, ਰਾਜ ਸਰਕਾਰਾਂ ਦੇ ਸੰਦਰਭ, ਅੰਤਰ-ਮੰਤਰਾਲੇ ਦੇ ਸੰਦਰਭ, ਜਨਤਕ ਸ਼ਿਕਾਇਤਾਂ ਅਤੇ ਨਾਲ ਹੀ ਸਾਫ-ਸਫਾਈ ਅਤੇ ਸੁੰਦਰੀਕਰਣ ਦੀ ਜ਼ਰੂਰਤ ਵਾਲੇ ਸਥਾਨਾਂ ਦੀ ਪਹਿਚਾਣ ਕੀਤੀ ਗਈ। 02.10.2024 ਤੋਂ 31.10.2024 ਤੱਕ ਅਭਿਯਾਨ ਦੇ ਦੂਸਰੇ ਪੜਾਅ ਵਿੱਚ ਪਹਿਚਾਣੇ ਗਏ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ, ਪਹਿਚਾਣ ਕੀਤੇ ਗਏ ਸਥਾਨਾਂ/ਖੇਤਰਾਂ ਦੀ ਸਫਾਈ ਅਤੇ ਸੁੰਦਰੀਕਰਣ ਦਾ ਕੰਮ ਕੀਤਾ ਗਿਆ।

 

 

16.09.2024 ਤੋਂ 30.09.2024 ਤੱਕ ਅਭਿਯਾਨ ਦੇ ਪਹਿਲੇ ਪੜਾਅ ਦੌਰਾਨ, ਸਾਂਸਦਾਂ ਦੇ ਤਿੰਨ ਸੰਦਰਭਾਂ ਅਤੇ 281 ਜਨਤਕ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਚਿੰਨ੍ਹਿਤ ਕੀਤਾ ਗਿਆ, 272 ਫਿਜ਼ੀਕਲ ਫਾਈਲਾਂ ਨੂੰ ਸਮੀਖਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਛਟਾਈ ਲਈ ਚਿੰਨ੍ਹਿਤ ਕੀਤਾ ਗਿਆ, 138 ਈ-ਫਾਈਲਾਂ ਨੂੰ ਵੀ ਸਮੀਖਿਆ/ਸਮਾਪਨ ਲਈ ਚੁਣਿਆ ਗਿਆ। ਇਸ ਤੋਂ ਇਲਾਵਾ, ਛੇ ਸੰਸਦੀ ਭਰੋਸੇ, ਰਾਜ ਸਰਕਾਕ ਤੋਂ ਇੱਕ ਸੰਦਰਭ, ਇੱਕ ਅੰਤਰ-ਮੰਤਰਾਲੇ ਦੇ ਸੰਦਰਭ ਨੂੰ ਵੀ ਨਿਪਟਾਉਣ ਲਈ ਚਿੰਨ੍ਹਿਤ ਕੀਤਾ ਗਿਆ। ਇਸ ਤੋਂ ਇਲਾਵਾ, ਵਿਭਾਗ ਦੇ ਦਫ਼ਤਰ ਪਰਿਸਰ ਵਿੱਚ ਸਫਾਈ, ਸੁੰਦਰੀਕਰਣ ਅਤੇ ਸੁੰਦਰੀਕਰਣ ਦੀ ਜ਼ਰੂਰਤ ਵਾਲੇ ਚਾਰ ਸਥਾਨਾਂ ਨੂੰ ਵੀ ਚਿੰਨ੍ਹਿਤ ਕੀਤਾ। ਨਿਆਂ ਵਿਭਾਗ ਨੇ ਪਹਿਚਾਣ (identification drive) ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ ਅਤੇ ਪੈਂਡਿੰਗ ਮਾਮਲਿਆਂ ਨੂੰ ਦੈਨਿਕ ਅਧਾਰ ‘ਤੇ ਐੱਸਸੀਡੀਪੀਐੱਮ ਪੋਰਟਲ ‘ਤੇ ਅਪਲੋਡ ਵੀ ਕੀਤਾ ਗਿਆ। 

 

ਵਿਸ਼ੇਸ਼ ਅਭਿਯਾਨ ਦੇ ਦੂਸਰੇ ਪੜਾਅ ਵਿੱਚ, 2 ਅਕਤੂਬਰ, 2024 ਤੋਂ 31 ਅਕਤੂਬਰ, 2024 ਤੱਕ, ਵਿਭਾਗ ਦੁਆਰਾ ਪਹਿਲੇ ਪੜਾਅ ਵਿੱਚ ਪਹਿਚਾਣੇ ਗਏ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ ਲਈ ਪ੍ਰਯਾਸ ਕੀਤੇ ਗਏ। ਪਰਿਸਰ, ਕੌਰੀਡੋਰ, ਲਾਨ (lawn) ਦੇ ਨਾਲ-ਨਾਲ ਵਿਭਾਗ ਦੀਆਂ ਸਬੰਧਿਤ ਸ਼ਾਖਾਵਾਂ (ਬ੍ਰਾਂਚਾਂ) ਦੀ ਸਫਾਈ ਦੇ ਲਈ ਇੱਕ ਵਿਸ਼ੇਸ਼ ਅਭਿਯਾਨ ਵੀ ਚਲਾਇਆ ਗਿਆ। ਨਿਆਂ ਵਿਭਾਗ ਨੇ ਨਿਰਧਾਰਿਤ ਸਮੇਂ ਦੇ ਅੰਦਰ ਸਾਰੇ ਪੈਂਡਿੰਗ ਮਾਮਲਿਆਂ ਨੂੰ ਸਫ਼ਲਤਾਪੂਰਵਕ ਨਿਪਟਾਇਆ। ਇਸ ਤੋਂ ਇਲਾਵਾ ਸਕ੍ਰੈਪ ਦੇ ਰੂਪ ਵਿੱਚ ਪਹਿਚਾਣੀਆਂ ਗਈਆਂ 69 ਵਸਤੂਆਂ ਦੀ ਨੀਲਾਮੀ ਕੀਤੀ ਗਈ। ਇਨ੍ਹਾਂ ਗ਼ੈਰ-ਜ਼ਰੂਰੀ ਵਸਤੂਆਂ ਦੀ ਨੀਲਾਮੀ ਤੋਂ 1,36,000/- ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਜੋ ਸਰਕਾਰੀ ਖਜਾਨੇ ਵਿੱਚ ਸਹੀ ਢੰਗ ਨਾਲ ਜਮ੍ਹਾਂ ਕਰ ਦਿੱਤੀ ਗਈ ਅਤੇ ਅਜਿਹਾ ਕਰਨ ਨਾਲ ਵਿਭਾਗ ਵਿੱਚ ਜਗ੍ਹਾ ਵੀ ਖਾਲੀ ਹੋ ਗਈ। 02.10.2024 ਤੋਂ 31.10.2024 ਤੱਕ ਪੜਾਅ -।। ਦੀ ਦੈਨਿਕ ਰਿਪੋਰਟ ਵੀ ਨਿਯਮਿਤ ਤੌਰ ‘ਤੇ ਐੱਸਸੀਡੀਪੀਐੱਮ ਪੋਰਟਲ ‘ਤੇ ਅਪਲੋਡ ਕੀਤੀ ਗਈ। ਇਸ ਅਭਿਯਾਨ ਦੇ ਵਿਆਪਕ ਪ੍ਰਚਾਰ ਦੇ ਲਈ, ਸਮੇਂ-ਸਮੇਂ ‘ਤੇ ਵਿਭਿੰਨ ਆਯੋਜਨਾਂ/ਸਰਵੋਤਮ ਤੌਰ –ਤਰੀਕਿਆਂ ਦੇ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਹਿਤ ਪੋਸਟ ਅਤੇ ਪੀਆਈਬੀ ਰਿਲੀਜ਼ਾਂ ਵੀ ਜਾਰੀ/ਅਪਲੋਡ ਕੀਤੀਆਂ ਗਈਆਂ। 

 

 

ਵਿਸ਼ੇਸ਼ ਅਭਿਯਾਨ 4.0 ਦੇ ਅੰਤਿਮ ਦਿਨ ਯਾਨੀ 31.10.2024 ਨੂੰ ਜੈਸਲਮੇਰ ਹਾਊਸ ਦੇ ਸਾਹਮਣੇ ਦੇ ਲਾਨ ਅਤੇ ਪਰਿਸਰ (lawn/premises) ਦੀ ਸਫਾਈ ਕਰਕੇ ਸ਼੍ਰਮਦਾਨ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਨਿਆਂ ਵਿਭਾਗ ਦੇ ਸਕੱਤਰ ਨੇ ਕੀਤੀ ਅਤੇ ਅਭਿਯਾਨ ਦੇ ਸਫ਼ਲਤਾਪੂਰਵਕ ਸਮਾਪਨ ਲਈ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਨੇ ਇਸ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। 

 

******

 

ਐੱਸਬੀ/ਡੀਪੀ/ਏਆਰਜੀ


(Release ID: 2070574) Visitor Counter : 9


Read this release in: English , Urdu , Hindi , Tamil