ਇਸਪਾਤ ਮੰਤਰਾਲਾ
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ (RINL) ਵਿੱਚ ਵਿਜੀਲੈਂਸ ਅਵੇਅਰਨੈੱਸ ਵੀਕ-2024 ਦਾ ਸਮਾਪਨ ਸਮਾਰੋਹ ਆਯੋਜਿਤ
Posted On:
02 NOV 2024 6:50PM by PIB Chandigarh
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ) ਵਿਸ਼ਾਖਾਪਟਨਮ ਸਟੀਲ ਪਲਾਂਟ ਨੇ ਅੱਜ ਆਰਆਈਐੱਨਐੱਲ ਦੇ ਐੱਲ ਐਂਡ ਡੀਸੀ ਆਡੀਟੋਰੀਅਮ ਵਿੱਚ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਅਵੇਅਰਨੈੱਸ ਵੀਕ (ਵੀਏਡਬਲਿਊ-2024) ਦਾ ਸਫਲ ਸਮਾਪਨ ਇੱਕ ਸ਼ਾਨਦਾਰ ਸਮਾਪਨ ਸਮਾਰੋਹ ਦੇ ਆਯੋਜਨ ਦੇ ਨਾਲ ਕੀਤਾ।
ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ, ਡਾ. ਅਬ੍ਰਾਹਮ ਵਰੂਘੀਸ (Dr. Abraham Varughese), ਡਾਇਰੈਕਟਰ, ਐੱਨਐੱਸਟੀਐੱਲ (NSTL) ਵਿਸ਼ਾਖਾਪਟਨਮ, ਆਰਆਈਐੱਨਐੱਲ ਦੇ ਡਾਇਰੈਕਟਰਸ ਸੀਆਈਐੱਸਐੱਫ ਕਮਾਂਡੈਂਟ, ਵਿਭਿੰਨ ਸੰਗਠਨਾਂ ਦੇ ਪ੍ਰਤੀਨਿਧੀਆਂ, ਆਰਆਈਐੱਨਐੱਲ ਕਰਮਚਾਰੀਆਂ, ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਸਹਿਤ ਸਨਮਾਨਿਤ ਮਹਿਮਾਨਾਂ ਦੀ ਗਰਮਜੋਸ਼ੀ ਨਾਲ ਸੁਆਗਤ ਨਾਲ ਹੋਇਆ।
ਮੁੱਖ ਮਹਿਮਾਨ, ਡਾ. ਅਬ੍ਰਾਹਮ ਵਰੂਘੀਸ, ਡਾਇਰੈਕਟਰ ਐੱਨਐੱਸਟੀਐੱਲ (NSTL), ਵਿਸ਼ਾਖਾਪਟਨਮ, ਚੀਫ ਵਿਜੀਲੈਂਸ ਅਫਸਰ (CVO) ਡਾ. ਐੱਸ ਕਰੂਣਾ ਰਾਜੂ, ਆਈਏਐੱਸ IAS ਆਰਆਈਐੱਨਐੱਲ ਡਾਇਰੈਕਟਰਸ ਨੇ ਦੀਪ ਜਗਾ ਕੇ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ। ਇਸ ਤੋਂ ਬਾਅਦ, ਚਿਨਮਯ ਬਾਲ ਵਿਹਾਰ ਸਕੂਲ (Chinmaya Bal Vihar School) ਦੇ ਵਿਦਿਆਰਥੀਆਂ ਨੇ ਇੱਕ ਭਾਵਪੂਰਨ ਪ੍ਰਾਰਥਨਾ ਗੀਤ ਪੇਸ਼ ਕੀਤਾ। ਇਸ ਗੀਤ ਨਾਲ ਪ੍ਰੋਗਰਾਮ ਲਈ ਇੱਕ ਚਿੰਤਨਸ਼ੀਲ ਸੁਰ ਸਥਾਪਿਤ ਹੋਇਆ।
ਪ੍ਰੋਗਰਾਮ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਵੀਸੀ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ, ਜਿਸ ਵਿੱਚ ਸ਼ਾਸਨ ਵਿੱਚ ਇਮਾਨਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਸੀ।
ਆਰਆਈਐੱਨਐੱਲ ਦੇ ਚੀਫ ਵਿਜੀਲੈਂਸ ਅਫਸਰ (ਸੀਵੀਓ) ਡਾ. ਐੱਸ. ਕਰੂਣਾ ਰਾਜੂ ਨੇ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ, ਜਿਸ ਵਿੱਚ ਸਰਕਾਰੀ ਸੰਗਠਨਾਂ ਵਿੱਚ ਇਮਾਨਦਾਰੀ ਦੇ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣ ਦੀ ਮਹੱਤਵਪੂਰਨ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਡਾ. ਐੱਸ ਕਰੂਣਾ ਰਾਜੂ ਨੇ ਇਮਾਨਦਾਰੀ ਲਈ ਪ੍ਰਤੀਬੱਧਤਾ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਤਾ ਦਾ ਵਿਸ਼ਵਾਸ ਬਣਾਉਣ ਲਈ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਜ਼ਰੂਰੀ ਹੈ। ਉਨ੍ਹਾਂ ਨੇ ਇਮਾਨਦਾਰੀ ਨਾਲ ਸਮਝੌਤਾ ਕੀਤੇ ਜਾਣ ‘ਤੇ ਸੰਗਠਨਾਂ ‘ਤੇ ਪੈਣ ਵਾਲੇ ਗਹਿਰੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਨੇਤਾਵਾਂ ਦਰਮਿਆਨ ਨੈਤਿਕ ਵਿਵਹਾਰ ਅਤੇ ਜਨਤਕ ਖਰੀਦ ਪ੍ਰਕਿਰਿਆਵਾਂ ਵਿੱਚ ਇਮਾਨਦਾਰੀ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਡਾ. ਐੱਸ ਕਰੂਣਾ ਰਾਜੂ, ਆਈਏਐੱਸ ਨੇ ਭ੍ਰਿਸ਼ਟਾਚਾਰ ਵਿਰੋਧੀ ਅਭਿਯਾਨ ਨੂੰ ਰਾਸ਼ਟਰੀ ਜ਼ਰੂਰਤ ਐਲਾਨਿਆ ਅਤੇ ਸਾਰਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸੁਚੇਤ ਰਹਿਣ ਦੀ ਤਾਕੀਦ ਕੀਤੀ।
ਮੁੱਖ ਮਹਿਮਾਨ ਡਾ. ਅਬ੍ਰਾਹਮ ਵਰੂਘੀਸ, ਡਾਇਰੈਕਟਰ ਐੱਨਐੱਸਟੀਐੱਲ ਨੇ ਆਰਆਈਐੱਨਐੱਲ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਸ ਵਰ੍ਹੇ ਦੇ ਵਿਸ਼ੇ “ਰਾਸ਼ਟਰ ਦੀ ਸਮ੍ਰਿੱਧੀ ਲਈ ਇਮਾਨਦਾਰੀ ਦਾ ਸੱਭਿਆਚਾਰ” ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਮਾਨਦਾਰੀ, ਨਿਜੀ ਨੈਤਿਕਤਾ ਅਤੇ ਨੈਤਿਕ ਵਿਵਹਾਰ ਦਰਮਿਆਨ ਗਹਿਰੇ ਸਬੰਧ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਕਿਵੇਂ ਇਹ ਤੱਤ ਪ੍ਰਭਾਵੀ ਸ਼ਾਸਨ ਅਤੇ ਟਿਕਾਊ ਆਰਥਿਕ ਵਿਕਾਸ ਵਿੱਚ ਯੋਗਦਾਨ ਦਿੰਦੇ ਹਨ।
ਡਾ. ਵਰੂਘੀਸ ਨੇ ਕਿਹਾ ਕਿ ਇਮਾਨਦਾਰੀ ਦੇ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣਾ ਇੱਕ ਸਾਂਝੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਜਿਹੀ ਪ੍ਰਤੀਬੱਧਤਾ ਦੇ ਜ਼ਰੀਏ ਰਾਸ਼ਟਰ ਅਸਲ ਵਿੱਚ ਵਧ-ਫੂਲ ਸਕਦਾ ਹੈ ਅਤੇ ਸਮ੍ਰਿੱਧ ਹੋ ਸਕਦਾ ਹੈ। ਉਨ੍ਹਾਂ ਦੇ ਭਾਸ਼ਣ ਨੇ ਦਰਸ਼ਕਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ, ਜਿਸ ਨਾਲ ਜਨਤਕ ਅਤੇ ਨਿਜੀ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਮਾਨਦਾਰੀ ਨੂੰ ਪ੍ਰੋਤਸਾਹਨ ਨੂੰ ਦੇਣ ਲਈ ਨਵੇਂ ਸਿਰ੍ਹੇ ਤੋਂ ਸਮਰਪਣ ਦੀ ਪ੍ਰੇਰਣਾ ਮਿਲੀ।
ਮੁੱਖ ਮਹਿਮਾਨ ਡਾ. ਅਬ੍ਰਾਹਮ ਵਰੂਘੀਸ ਨੂੰ ਅੱਜ ਦੇ ਵੀਏਡਬਲਿਊ-2024 ਸਮਾਪਨ ਸਮਾਰੋਹ ਵਿੱਚ ਡਾ. ਐੱਸ. ਕਰੂਣਾ ਰਾਜੂ, ਆਈਏਐੱਸ, ਸੀਵੀਓ ਆਰਆਈਐੱਨਐੱਲ ਦੇ ਨਾਲ ਸ਼੍ਰੀ ਸੀਐੱਚ ਐੱਸਆਰਵੀਜੀਕੇ ਗਣੇਸ਼ (Sri Ch SRVGK Ganesh), ਡਾਇਰੈਕਟਰ (ਵਿੱਤ) ਅਤੇ ਸ਼੍ਰੀ ਜੀਵੀਐੱਨ ਪ੍ਰਸਾਦ (Sri GVN Prasad), ਡਾਇਰੈਕਟਰ (ਕਮਰਸ਼ੀਅਲ) ਦੁਆਰਾ ਸਨਮਾਨਿਤ ਕੀਤਾ ਗਿਆ।
ਸਮਾਰੋਹ ਦਾ ਮੁੱਖ ਆਕਰਸ਼ਣ ਪੁਰਸਕਾਰ ਵੰਡ ਸਮਾਰੋਹ ਸੀ, ਜਿਸ ਵਿੱਚ ਵੀਏਡਬਲਿਊ-2024 ਦੌਰਾਨ ਆਯੋਜਿਤ, ਵਿਭਿੰਨ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ, ਸੀਵੀਓ, ਆਰਆਈਐੱਨਐੱਲ ਡਾਇਰੈਕਟਰਾਂ ਦੁਆਰਾ ਉਨ੍ਹਾਂ ਉਮੀਦਵਾਰਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਉਂਦੇ ਹੋਏ ਪੁਰਸਕਾਰ ਪ੍ਰਦਾਨ ਕੀਤੇ ਗਏ ਜਿਨ੍ਹਾਂ ਨੇ ਵਿਜੀਲੈਂਸ ਅਤੇ ਇੰਟੈਗ੍ਰਿਟੀ (ਨਿਸ਼ਠਾ) ਦੀ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ।
ਇਸ ਤੋਂ ਪਹਿਲਾ, ਵਿਜੀਲੈਂਸ ਡਿਪਾਰਟਮੈਂਟ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਜ਼ਰੀਏ ਤਿੰਨ ਮਹੀਨੇ ਦੀ ਵਿਜੀਲੈਂਸ ਅਵੇਅਰਨੈੱਸ ਕੈਂਪੇਨ ਦੌਰਾਨ ਆਯੋਜਿਤ ਵਿਭਿੰਨ ਪ੍ਰੋਗਰਾਮਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਇਸ ਦਾ ਉਦੇਸ਼ ‘ਰਾਸ਼ਟਰ ਦੀ ਸਮ੍ਰਿੱਧੀ ਲਈ ਇਮਾਨਦਾਰੀ ਦਾ ਸੱਭਿਆਚਾਰ’ ਵਿਸ਼ੇ ਨੂੰ ਹੁਲਾਰਾ ਦੇਣਾ ਸੀ, ਜਿਸ ਵਿੱਚ ਜਾਗਰੂਕਤਾ ਪ੍ਰੋਗਰਾਮ, ਗ੍ਰਾਮ ਸਭਾ, ਰੋਡ ਸ਼ੋਅ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਉਨ੍ਹਾਂ ‘ਤੇ ਨਿਰਭਰ ਰਹਿਣ ਵਾਲਿਆਂ ਲਈ ਪ੍ਰਤੀਯੋਗਿਤਾਵਾਂ, ਵੌਕਥੌਨ, ਸੋਸ਼ਲ ਮੀਡੀਆ ਆਊਟਰੀਚ, ਅਤੇ ਗਤੀਸ਼ੀਲ ਡਿਜੀਟਲ ਸ਼ਮੂਲੀਅਤ ‘ਤੇ ਕੇਂਦ੍ਰਿਤ ਵਰਕਸ਼ਾਪਸ ਸ਼ਾਮਲ ਸਨ। ਪਹਿਲਕਦਮੀਆਂ ਨੂੰ ਜਾਗਰੂਕਤਾ ਪੈਦਾ ਕਰਨ ਅਤੇ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਚਰਚਾਵਾਂ ਵਿੱਚ ਉਮੀਦਵਾਰਾਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤਾ ਗਿਆ ਸੀ।
ਆਰਆਈਐੱਨਐੱਲ ਦੇ ਵਿਜੀਲੈਂਸ ਡਿਪਾਰਟਮੈਂਟ ਦੇ ਹੈੱਡ ਆਫ ਦ ਡਿਪਾਰਟਮੈਂਟ (HOD) ਸ਼੍ਰੀ ਦੀਪਾਂਕਰ ਦਾਸ ਨੇ ਧੰਨਵਾਦ ਪੱਤਰ ਪੇਸ਼ ਕੀਤਾ।
ਸਮਾਪਨ ਸਮਾਰੋਹ ਨੇ ਨਾ ਸਿਰਫ ਵੀਏਡਬਲਿਊ-2024 ਦੇ ਸਮਾਪਨ ਨੂੰ ਚਿੰਨ੍ਹਿਤ ਕੀਤਾ, ਬਲਕਿ ਪਾਰਦਰਸ਼ਿਤਾ ਅਤੇ ਨੈਤਿਕ ਸ਼ਾਸਨ ਪ੍ਰਤੀ ਆਰਆਈਐੱਨਐੱਲ ਦੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਵੀ ਕੀਤੀ ਅਤੇ ਭਵਿੱਖ ਦੀਆਂ ਪਹਿਲਕਦਮੀਆਂ ਲਈ ਇੱਕ ਮਿਸਾਲ ਕਾਇਮ ਕੀਤੀ।
*****
ਐੱਮਜੀ/ਐੱਸਕੇ
(Release ID: 2070469)
Visitor Counter : 22