ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਾ. ਐੱਸ. ਸੋਮਨਾਥ ਨੇ ਪ੍ਰਤਿਸ਼ਠਿਤ ਸਰਦਾਰ ਪਟੇਲ ਮੈਮੋਰੀਅਲ ਲੈਕਚਰ 2024 ਵਿੱਚ ‘ਇੰਡੀਅਨ ਸਪੇਸ ਓਡੀਸੀ’ ‘ਤੇ ਲੈਕਚਰ ਦਿੱਤਾ


ਇਸਰੋ ਵਿੱਚ ਲੈਂਡਰ ਟੈਕਨੋਲੋਜੀ ‘ਤੇ ਮੁਹਾਰਤ ਹਾਸਲ ਕਰਨ ‘ਤੇ ਭਰੋਸਾ, ਚੰਦਰਮਾਂ ‘ਤੇ ਖੋਜ ਲਈ ਭਾਰਤੀਯ ਅੰਤਰਿਕਸ਼ ਸਪੇਸ ਸਟੇਸ਼ਨ ਨੂੰ ਆਪਣੇ ਲਾਂਚ ਪੁਆਇੰਟ ਦੇ ਤੌਰ ‘ਤੇ ਪੇਸ਼ ਕਰਨ ਦੀ ਗੱਲ ਕੀਤੀ

ਮੁੜ ਇਸਤੇਮਾਲ ਦੇ ਯੋਗ ਰਾਕੇਟ ਤੋਂ ਲੈ ਕੇ ਵੀਨਸ ਮਿਸ਼ਨ ਤੱਕ, ਇਸਰੋ ਪ੍ਰਮੁੱਖ ਐੱਸ ਸੋਮਨਾਥ ਨੇ ਆਕਾਸ਼ਵਾਣੀ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਦੌਰਾਨ ਰਾਸ਼ਟਰੀ ਰਾਜਧਾਨ ਵਿੱਚ ਭਾਰਤ ਦਾ ਸਪੇਸ ਰੋਡਮੈਪ ਸਾਂਝਾ ਕੀਤਾ

Posted On: 26 OCT 2024 11:01PM by PIB Chandigarh

ਇਸਰੋ ਅਤੇ ਸਪੇਸ ਕਮਿਸ਼ਨ ਦੇ ਚੇਅਰਮੈਨ, ਪੁਲਾੜ ਵਿਭਾਗ ਦੇ ਸਕੱਤਰ ਅਤੇ ਪ੍ਰਤਿਸ਼ਠਿਤ ਵਿਗਿਆਨਿਕ ਡਾ. ਐੱਸ.ਸੋਮਨਾਥ ਨੇ ਅੱਜ ਆਕਾਸ਼ਵਾਣੀ ਵੱਲੋਂ ਨਵੀਂ ਦਿੱਲੀ ਦੇ ਰੰਗ ਭਵਨ ਵਿਖੇ ਆਯੋਜਿਤ ਪ੍ਰਤਿਸ਼ਠਿਤ ਸਰਦਾਰ ਪਟੇਲ ਮੈਮੋਰੀਅਲ ਲੈਕਚਰ 2024 ਵਿੱਚ ‘ਇੰਡੀਅਨ ਸਪੇਸ ਓਡੀਸੀ: ਇਨ ਸਰਚ ਆਫ ਨਿਊ ਫਰੰਟੀਅਰਜ਼’ ‘ਤੇ ਲੈਕਚਰ ਦਿੱਤਾ।

ਲੈਕਚਰ ਦੀ ਸ਼ੁਰੂਆਤ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਇੱਕ ਵਿਸ਼ੇਸ਼ ਰਿਕਾਰਡ ਸੰਦੇਸ਼ ਦੇ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਸਰਦਾਰ ਪਟੇਲ ਦੀ ਮਹਾਨ ਸ਼ਖਸੀਅਤ ਅਤੇ ਭਾਰਤ ਦੇ ਏਕੀਕਰਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਰਾਸ਼ਟਰਪਤੀ ਨੇ 1955 ਤੋਂ ਇੱਕ ਰਾਸ਼ਟਰੀ ਪ੍ਰਸਾਰਕ ਦੇ ਰੂਪ ਵਿੱਚ ਆਕਾਸ਼ਵਾਣੀ ਦੇ ਯੋਗਦਾਨ ਅਤੇ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਸੀਰੀਜ਼ ਦੇ ਪ੍ਰਤੀ ਉਸ ਦੀ ਨਿਸ਼ਠਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਉੱਘੇ ਬੁਲਾਰੇ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਲੈਕਚਰ ਦੀ ਸਫ਼ਲਤਾ ਦੇ ਪ੍ਰਤੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਆਪਣੇ ਲੈਕਚਰ ਵਿੱਚ, ਡਾ.ਸੋਮਨਾਥ ਨੇ ਚੰਦਰਮਾਂ ‘ਤੇ ਇੱਕ ਭਾਰਤੀ ਦੀ ਲੈਂਡਿੰਗ ਦੇ ਮਿਸ਼ਨ ਨੂੰ ਰੇਖਾਂਕਿਤ ਕਰਦੇ ਹੋਏ, ਭਾਰਤ ਦੇ ਸਪੇਸ ਵਿਜ਼ਨ 2047 ‘ਤੇ ਅੰਤਰਦ੍ਰਿਸ਼ਟੀ ਦਿੱਤੀ। ਉਨ੍ਹਾਂ ਨੇ ਚੰਦਰਮਾਂ ਦੀ ਖੋਜ ਲਈ ਲਾਂਚਿੰਗ ਪੁਆਇੰਟ ਦੇ ਰੂਪ ਵਿੱਚ ਭਾਰਤੀਯ ਅੰਤਰਿਕਸ਼ ਸਪੇਸ ਸਟੇਸ਼ਨ ਦੀ ਧਾਰਨਾ ਪੇਸ਼ ਕੀਤੀ ਅਤੇ ਦੁਬਾਰਾ ਇਸਤੇਮਾਲ ਯੋਗ ਰਾਕੇਟ ਦੇ ਵਿਕਾਸ ਬਾਰੇ ਵਿਸਤਾਰ ਨਾਲ ਗੱਲ ਕੀਤੀ।

ਡਾ. ਸੋਮਨਾਥ ਨੇ ਲੈਂਡਰ ਟੈਕਨੋਲੋਜੀ ਵਿੱਚ ਇਸਰੋ ਦੇ ਮਹੱਤਵਪੂਰਨ ਸੁਧਾਰਾਂ ‘ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਖੋਜ ਲਈ ਲਕਸ਼ ਸਾਂਝੇ ਕੀਤੇ, ਜਿਸ ਵਿੱਚ ਚੰਦਰਮਾਂ ਅਤੇ ਮੰਗਲ ‘ਤੇ ਸਫ਼ਲ ਮਿਸ਼ਨ ਦੇ ਬਾਅਦ ਵੀਨਸ ਦੇ ਔਰਬਿਟ, ਸਤ੍ਹਾ ਅਤੇ ਉਪ-ਸਤ੍ਹਾ ਦਾ ਅਧਿਐਨ ਕਰਨ ਦਾ ਮਿਸ਼ਨ  ਵੀ ਸ਼ਾਮਲ ਹੈ।

ਇਸਰੋ ਚੇਅਰਮੈਨ ਨੇ “ ਰਾਸ਼ਟਰ ਦੇ ਵਿਕਾਸ ਲਈ ਪੁਲਾੜ ਟੈਕਨੋਲੋਜੀ ਦਾ ਉਪਯੋਗ” ਦੇ ਦ੍ਰਿਸ਼ਟੀਕੋਣ ਨਾਲ ਪ੍ਰੇਰਿਤ ਹੋ ਕੇ ਭਾਰਤ ਨੂੰ ਕਈ ਦੇਸ਼ਾਂ ਤੋਂ ਅੱਗੇ ਲੈ ਜਾਣ ਲਈ ਨਿਰਧਾਰਿਤ ਮਹੱਤਵਅਕਾਂਖੀ ਪ੍ਰੋਗਰਾਮਾਂ ਨੂੰ ਉਜਾਗਰ ਕੀਤਾ। ਇਸਰੋ ਦੇਸ਼ ਦੀ ਐਪਲੀਕੇਸ਼ਨ ਜ਼ਰੂਰਤਾਂ ਜਿਹੇ ਕੁਦਰਤੀ ਸੰਸਾਧਨ ਪ੍ਰਬੰਧਨ, ਸੈਟੇਲਾਈਟ ਸੰਚਾਰ ਅਤੇ ਨੈਵੀਗੇਸ਼ਨ ਨੂੰ ਪੂਰਾ ਕਰਨ ਦੇ ਨਾਲ-ਨਾਲ ਪੁਲਾੜ ਵਿਗਿਆਨ ਵਿੱਚ ਯੁਵਾ ਦਿਮਾਗਾਂ ਨੂੰ ਪ੍ਰੇਰਿਤ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ। ਬੀਤੇ ਕੁਝ ਸਾਲਾਂ ਵਿੱਚ, ਇਸਰੋ ਨੇ ਸੈਟੇਲਾਈਟ ਦੇ ਨਿਰਮਾਣ, ਸਪੇਸ ਟ੍ਰਾਂਸਪੋਰਟੇਸ਼ਨ ਸਿਸਟਮਜ਼ ਅਤੇ ਸਬੰਧਿਤ ਜ਼ਮੀਨੀ ਖੇਤਰਾਂ ਨਾਲ ਸਬੰਧਿਤ ਸਵਦੇਸ਼ੀ ਸਮਰੱਥਾਵਾਂ ਵਿਕਸਿਤ ਕੀਤੀਆਂ ਹਨ।

ਡਾ. ਸੋਮਨਾਥ ਨੇ ਮਾਨਵਤਾ ਦੀ ਭਲਾਈ ਲਈ ਸਪੇਸ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਅਦੁੱਤੀ ਭਾਵਨਾ ਅਤੇ ਪ੍ਰਤੀਬੱਧਤਾ ਦੇ ਪ੍ਰਮਾਣ ਦੇ ਤੌਰ ‘ਤੇ ਸਪੇਸ ਦੇ ਪੱਧਰ ‘ਤੇ ਭਾਰਤ ਦੀ ਯਾਤਰਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਇੱਕ ਅਜਿਹੀ ਦੁਨੀਆ ਨੂੰ ਪ੍ਰੇਰਿਤ ਕਰਨ ਦੇ ਨਾਲ ਆਕਾਰ ਦਿੰਦਾ ਰਹੇਗਾ, ਜਿੱਥੇ ਸਪੇਸ ਟੈਕਨੋਲੋਜੀ ਇੱਕ ਸੁਰੱਖਿਅਤ ਅਤੇ ਬਿਹਤਰ ਗ੍ਰਹਿ ਵੱਲ ਪ੍ਰੋਤਸਾਹਨ ਦਿੰਦੀ ਹੈ। 600 ਤੋਂ ਅਧਿਕ ਸੰਸਥਾਨਾਂ ਦੇ ਵਿਦਿਆਰਥੀਆਂ ਲਈ, ਲੈਕਚਰ ਵਿੱਚ ਹਿੱਸਾ ਲੈਣਾ ਜੀਵਨ ਵਿੱਚ ਇੱਕ ਵਾਰ ਹੋਣ ਜਿਹਾ ਅਨੁਭਵ ਸੀ, ਜਿਸ ਨਾਲ ਉਨ੍ਹਾਂ ਨੂੰ ਪੁਲਾੜ ਖੇਤਰ ਨੂੰ ਨਿੱਜੀ ਉੱਦਮਾਂ ਲਈ ਖੋਲ੍ਹਣ ਨਾਲ ਜੁੜੀਆਂ ਵਿਭਿੰਨ ਸਰਕਾਰੀ ਪਹਿਲਾਂ ਬਾਰੇ ਪ੍ਰਤਿਸ਼ਠਿਤ ਵਿਗਿਆਨਿਕ ਤੋਂ  ਸਿੱਧੇ ਸੁਣਨ ਦਾ ਮੌਕਾ ਮਿਲਿਆ।

ਭਾਰਤ ਦੀ ਜਤਨਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਨੇ 26 ਅਕਤੂਬਰ ਨੂੰ ਆਕਾਸ਼ਵਾਣੀ ਦੇ ਰੰਗ ਭਵਨ ਔਡੀਟੋਰੀਅਮ ਵਿੱਚ ਸਰਦਾਰ ਪਲੇਟ ਮੈਮੋਰੀਅਲ ਲੈਕਚਰ 2024 ਆਯੋਜਿਤ ਕੀਤਾ। ਇਹ ਪ੍ਰਤਿਸ਼ਠਿਤ ਸਲਾਨਾ ਲੈਕਚਰ ਸੀਰੀਜ਼ ਭਾਰਤ ਦੇ ਲੌਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜਯੰਤੀ ਦਾ ਉਤਸਵ ਮਨਾਉਂਦੀ ਹੈ, ਜੋ 1955 ਵਿੱਚ ਸ਼੍ਰੀ ਸੀ.ਰਾਜਗੋਪਾਲਾਚਾਰੀ ਦੇ ਉਦਘਾਟਨੀ ਭਾਸ਼ਣ ਦੇ ਨਾਲ ਸ਼ੁਰੂ ਹੋਈ ਸੀ। ਇਸ ਸਾਲ ਦਾ ਲੈਕਚਰ ਡਾ. ਐੱਸ. ਸੋਮਨਾਥ ਨੇ “ਇੰਡੀਅਨ ਸਪੇਸ ਓਡੀਸੀ: ਇਨ ਸਰਚ ਆਫ ਨਿਊ ਫਰੰਟੀਅਰਜ਼’ ਦੇ ਸਿਰਲੇਖ ‘ਤੇ ਆਪਣੇ ਉਦਘਾਟਨੀ ਭਾਸ਼ਣ ਵਿੱਚ, ਚੇਅਰਮੈਨ ਸ਼੍ਰੀ ਸਹਿਗਲ ਨੇ ਲੈਕਚਰ ਨੂੰ ਸ਼ੁਭਕਾਮਨਾਵਾਂ ਲਈ ਮਾਣਯੋਗ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਦਰਸ਼ਕਾਂ ਨੂੰ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਤੋਂ ਜਾਣੂ ਕਰਵਾਇਆ, ਜਿਸ ਵਿੱਚ ਸੁਤੰਤਰਤਾ ਦੇ ਬਾਅਦ ਦੇ ਭਾਰਤ ਵਿੱਚ ਪਟੇਲ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਡਾ. ਸੋਮਨਾਥ ਦੀਆਂ ਮਹੱਤਵਪੂਰਨ ਉਪਲਬਧੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਦਾਰ ਪਟੇਲ ਅਤੇ ਪੁਲਾੜ ਵਿੱਚ ਭਾਰਤ ਦੀ ਪ੍ਰਗਤੀ, ਦੋਵਾਂ ਹੀ ਦੇਸ਼ ਦੇ ਦ੍ਰਿੜ੍ਹ ਸੰਕਲਪ ਦੀਆਂ ਉਦਾਹਰਣਾਂ ਹਨ।

 

 ਇਸ ਪ੍ਰੋਗਰਾਮ ਵਿੱਚ ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵ੍ਵੇਦੀ, ਚੇਅਰਮੈਨ ਸ਼੍ਰੀ ਨਵਨੀਤ ਸਹਿਗਲ ਅਤੇ ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ ਡਾ. ਪ੍ਰਗਿਆ ਪਾਲੀਵਾਲ ਗੌੜ ਮੌਜੂਦ ਰਹੇ।

*******


ਧਰਮੇਂਦਰ ਤਿਵਾਰੀ/ਕਸ਼ਤਿਜ਼ ਸਿੰਘਾ


(Release ID: 2068892) Visitor Counter : 23


Read this release in: English , Urdu , Hindi