ਪ੍ਰਧਾਨ ਮੰਤਰੀ ਦਫਤਰ
azadi ka amrit mahotsav

16ਵੇਂ ਬ੍ਰਿਕਸ ਸਮਿਟ ਦੇ ਸੀਮਿਤ ਸੰਪੂਰਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 23 OCT 2024 3:25PM by PIB Chandigarh

Your Highness,

Excellencies,

ਅੱਜ ਦੀ ਬੈਠਕ ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਪੁਤਿਨ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। 

ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਪਹਿਲੀ ਵਾਰ extended BRICS Family ਦੇ ਰੂਪ ਵਿੱਚ ਮਿਲ ਰਹੇ ਹਾਂ। ਬ੍ਰਿਕਸ ਪਰਿਵਾਰ (BRICS Family) ਨਾਲ ਜੁੜੇ ਸਾਰੇ ਨਵੇਂ ਮੈਂਬਰਾਂ ਅਤੇ ਸਾਥੀਆਂ ਦਾ ਮੈਂ ਹਾਰਦਿਕ ਸੁਆਗਤ ਕਰਦਾ ਹਾਂ।

ਪਿਛਲੇ ਇੱਕ ਵਰ੍ਹੇ ਵਿੱਚ, ਰੂਸ ਦੀ ਸਫ਼ਲ ਬ੍ਰਿਕਸ ਦੀ ਪ੍ਰਧਾਨਗੀ (Russia’s successful Presidency of BRICS) ਦੇ ਲਈ ਮੈਂ ਰਾਸ਼ਟਰਪਤੀ ਪੁਤਿਨ ਦਾ ਅਭਿਨੰਦਨ ਕਰਦਾ ਹਾਂ। 

Friends,
ਸਾਡੀ ਬੈਠਕ ਇੱਕ ਐਸੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਵਿਸ਼ਵ ਯੁੱਧਾਂ, ਸੰਘਰਸ਼ਾਂ, ਆਰਥਿਕ ਅਨਿਸ਼ਚਿਤਤਾ, climate change, ਆਤੰਕਵਾਦ ਜਿਹੀਆਂ ਅਨੇਕ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ। ਵਿਸ਼ਵ ਵਿੱਚ ਨੌਰਥ-ਸਾਊਥ ਅਤੇ ਪੂਰਬ-ਪੱਛਮ divide (North South divide and the East West divide) ਦੀ ਬਾਤ ਹੋ ਰਹੀ ਹੈ। 

ਮਹਿੰਗਾਈ ਦੀ ਰੋਕਥਾਮ, ਫੂਡ ਸਕਿਉਰਿਟੀ , energy ਸਕਿਉਰਿਟੀ , ਹੈਲਥ ਸਕਿਉਰਿਟੀ, water ਸਕਿਉਰਿਟੀ, ਦੁਨੀਆ ਦੇ ਸਾਰੇ ਦੇਸ਼ਾਂ ਦੇ ਲਈ ਪ੍ਰਾਥਮਿਕਤਾ ਦੇ ਵਿਸ਼ੇ (ਮੁੱਦੇ) ਹਨ। 

ਅਤੇ, ਟੈਕਨੋਲੋਜੀ ਦੇ ਯੁਗ ਵਿੱਚ, ਸਾਇਬਰ ਸਕਿਉਰਿਟੀ , cyber deepfake, disinformation, ਜਿਹੀਆਂ ਨਵੀਆਂ ਚੁਣੌਤੀਆਂ ਬਣ ਗਈਆਂ ਹਨ। ਅਜਿਹੇ ਵਿੱਚ, ਬ੍ਰਿਕਸ ਨੂੰ ਲੈ ਕੇ ਬਹੁਤ ਅਪੇਖਿਆਵਾਂ (ਉਮੀਦਾਂ) ਹਨ। 

ਮੇਰਾ ਮੰਨਣਾ ਹੈ ਕਿ ਇੱਕ diverse ਅਤੇ inclusive ਪਲੈਟਪਾਰਮ ਦੇ ਰੂਪ ਵਿੱਚ, ਬ੍ਰਿਕਸ (BRICS) ਸਾਰੇ ਵਿਸ਼ਿਆਂ ‘ਤੇ ਸਕਾਰਾਤਮਕ ਭੂਮਿਕਾ ਅਦਾ ਕਰ ਸਕਦਾ ਹੈ। ਇਸ ਸੰਦਰਭ ਵਿੱਚ ਸਾਡੀ approach people centric ਰਹਿਣੀ ਚਾਹੀਦੀ ਹੈ। ਸਾਨੂੰ ਵਿਸ਼ਵ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਬ੍ਰਿਕਸ BRICS)  ਵਿਭਾਜਨਕਾਰੀ ਨਹੀਂ, ਜਨਹਿਤਕਾਰੀ ਸਮੂਹ ਹੈ।

ਅਸੀਂ ਯੁੱਧ ਨਹੀਂ, ਡਾਇਲੌਗ ਅਤੇ ਡਿਪਲੋਮੇਸੀ ਦਾ ਸਮਰਥਨ ਕਰਦੇ ਹਾਂ। ਅਤੇ, ਜਿਸ ਤਰ੍ਹਾਂ ਅਸੀਂ ਮਿਲ ਕੇ COVID ਜਿਹੀ ਚੁਣੌਤੀ ਨੂੰ ਪਰਾਸਤ ਕੀਤਾ, ਉਸੇ ਤਰ੍ਹਾਂ ਅਸੀਂ ਭਾਵੀ ਪੀੜ੍ਹੀ ਦੇ ਸੁਰੱਖਿਅਤ, ਸਸ਼ਕਤ ਅਤੇ ਸਮ੍ਰਿੱਧ ਭਵਿੱਖ ਦੇ ਲਈ ਨਵੇਂ ਅਵਸਰ ਪੈਦਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਾਂ। 

ਆਤੰਕਵਾਦ ਅਤੇ Terror financing ਨਾਲ ਨਿਪਟਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਮਤ ਹੋ ਕੇ ਦ੍ਰਿੜ੍ਹਤਾ ਨਾਲ ਸਹਿਯੋਗ ਦੇਣਾ ਹੋਵੇਗਾ। ਐਸੇ ਗੰਭੀਰ ਵਿਸ਼ੇ ‘ਤੇ ਦੋਹਰੇ ਮਾਪਦੰਡ ਦੇ ਲਈ ਕੋਈ ਸਥਾਨ ਨਹੀਂ ਹੈ। ਸਾਡੇ ਦੇਸ਼ਾਂ ਦੇ ਨੌਜਵਾਨਾਂ ਵਿੱਚ radicalization ਨੂੰ ਰੋਕਣ ਦੇ ਲਈ ਸਾਨੂੰ ਸਰਗਰਮ ਤੌਰ ‘ਤੇ ਕਦਮ ਉਠਾਉਣੇ ਚਾਹੀਦੇ ਹਨ। 

UN ਵਿੱਚ Comprehensive Convention on International Terrorism ਦੇ ਲੰਬਿਤ ਮੁੱਦੇ ‘ਤੇ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। 

ਉਸੇ ਤਰ੍ਹਾਂ, ਸਾਇਬਰ ਸਕਿਉਰਿਟੀ, safe ਅਤੇ secure AI ਦੇ ਲਈ ਗਲੋਬਲ regulations ਦੇ ਲਈ ਕੰਮ ਕਰਨਾ ਚਾਹੀਦਾ ਹੈ।

Friends,

ਭਾਰਤ ਨਵੇਂ ਦੇਸ਼ਾਂ ਦਾ BRICS Partner Countries ਦੇ ਰੂਪ ਵਿੱਚ ਸੁਆਗਤ ਕਰਨ ਦੇ ਲਈ ਤਿਆਰ ਹੈ।

ਇਸ ਸਬੰਧ ਵਿੱਚ ਸਾਰੇ ਨਿਰਣੇ ਸਰਬਸੰਮਤੀ ਨਾਲ ਹੋਣੇ ਚਾਹੀਦੇ ਹਨ ਅਤੇ BRICS ਦੇ founding members ਦੇ ਵਿਚਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੋਹਾਨੇਸਬਰਗ ਸਮਿਟ (Johanesburg summit) ਵਿੱਚ ਜੋ ਗਾਇਡਿੰਗ ਪ੍ਰਿੰਸੀਪਲਸ (Guiding principles),  standards, criteria ਅਤੇ procedures ਨੂੰ ਅਸੀਂ ਅਪਣਾਇਆ ਸੀ, ਉਨ੍ਹਾਂ ਦਾ ਪਾਲਨ ਸਾਰੇ ਮੈਂਬਰ ਅਤੇ ਪਾਰਟਨਰ ਦੇਸ਼ਾਂ ਨੂੰ ਕਰਨਾ ਚਾਹੀਦਾ ਹੈ। 

Friends,

ਬ੍ਰਿਕਸ (BRICS) ਐਸਾ ਸੰਗਠਨ ਹੈ, ਜੋ ਸਮੇਂ ਦੇ ਅਨੁਸਾਰ ਖ਼ੁਦ ਨੂੰ ਬਦਲਣ ਦੀ ਇੱਛਾ-ਸ਼ਕਤੀ ਰੱਖਦਾ ਹੈ। ਸਾਨੂੰ ਆਪਣੀ ਉਦਾਹਰਣ ਪੂਰੇ ਵਿਸ਼ਵ ਦੇ ਸਾਹਮਣੇ ਰੱਖਦੇ ਹੋਏ global institutions ਵਿੱਚ ਸੁਧਾਰ ਦੇ ਲਈ ਇੱਕ ਮਤ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। 

ਸਾਨੂੰ UN Security Council, Multilateral development ਬੈਂਕਸ, WTO ਜਿਹੀਆਂ ਆਲਮੀ ਸੰਸਥਾਵਾਂ ਵਿੱਚ reforms ਦੇ ਲਈ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਉਣਾ ਚਾਹੀਦਾ ਹੈ। ਬ੍ਰਿਕਸ (BRICS) ਦੇ ਪ੍ਰਯਾਸਾਂ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸੰਗਠਨ ਦਾ ਅਕਸ ਐਸਾ ਨਾ ਬਣੇ ਕਿ ਅਸੀਂ ਗਲੋਬਲ institutions ਵਿੱਚ reform ਨਹੀਂ, ਬਲਕਿ ਉਨ੍ਹਾਂ ਨੂੰ replace ਕਰਨਾ ਚਾਹੁੰਦੇ ਹਾਂ। 

ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਆਸਾਂ, ਆਕਾਂਖਿਆਵਾਂ ਅਤੇ ਅਪੇਖਿਆਵਾਂ (hopes , aspirations and expectations) ਨੂੰ ਭੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। our Voice of Global South Summits ਅਤੇ ਆਪਣੀ ਜੀ20 ਦੀ ਪ੍ਰਧਾਨਗੀ (G20 Presidency) ਦੇ  ਦੌਰਾਨ ਭਾਰਤ ਨੇ ਇਨ੍ਹਾਂ ਦੇਸ਼ਾਂ ਦੀ ਆਵਾਜ਼ ਨੂੰ ਆਲਮੀ ਮੰਚ ‘ਤੇ ਰੱਖਿਆ ਹੈ। ਮੈਨੂੰ ਖੁਸ਼ੀ ਹੈ ਕਿ ਬ੍ਰਿਕਸ ਦੇ ਤਹਿਤ ਭੀ ਇਨ੍ਹਾਂ ਪ੍ਰਯਾਸਾਂ ਨੂੰ ਬਲ ਮਿਲ ਰਿਹਾ ਹੈ। ਪਿਛਲੇ ਵਰ੍ਹੇ ਅਫਰੀਕਾ ਦੇ ਦੇਸ਼ਾਂ ਨੂੰ ਬ੍ਰਿਕਸ (BRICS) ਨਾਲ ਜੋੜਿਆ ਗਿਆ।

ਇਸ ਵਰ੍ਹੇ ਭੀ ਰੂਸ ਦੁਆਰਾ ਅਨੇਕ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ। 

Friends,

ਵਿਭਿੰਨ ਪ੍ਰਕਾਰ ਦੇ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੇ ਸੰਗਮ ਨਾਲ ਬਣਿਆ BRICS ਸਮੂਹ (BRICS grouping), ਅੱਜ ਵਿਸ਼ਵ ਨੂੰ ਸਕਾਰਾਤਮਕ ਸਹਿਯੋਗ ਦੀ ਦਿਸ਼ਾ ਵਿੱਚ ਵਧਣ ਦੇ ਲਈ ਪ੍ਰੇਰਿਤ ਕਰ ਰਿਹਾ ਹੈ। ਸਾਡੀ ਵਿਵਿਧਤਾ, ਇੱਕ ਦੂਸਰੇ ਦੇ ਪ੍ਰਤੀ ਸਨਮਾਨ, ਅਤੇ ਸਰਬਸੰਮਤੀ ਨਾਲ ਅੱਗੇ ਵਧਣ ਦੀ ਪਰੰਪਰਾ, ਸਾਡੇ ਸਹਿਯੋਗ ਦਾ ਅਧਾਰ ਹਨ। ਸਾਡੀ ਇਹ ਗੁਣਵੱਤਾ ਅਤੇ ਸਾਡੀ ‘ਬ੍ਰਿਕਸ spirit’ (our BRICS spirit) ਹੋਰ ਦੇਸ਼ਾਂ ਨੂੰ ਭੀ ਇਸ ਫੋਰਮ ਦੀ ਤਰਫ਼ ਆਕਰਸ਼ਿਤ ਕਰ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਭੀ, ਅਸੀਂ ਸਾਰੇ ਮਿਲ ਕੇ ਇਸ ਯੂਨੀਕ ਪਲੈਟਫਾਰਮ ਨੂੰ ਸੰਵਾਦ, ਸਹਿਯੋਗ ਅਤੇ ਤਾਲਮੇਲ ਦੀ ਉਦਾਹਰਣ ਬਣਾਵਾਂਗੇ। 

ਇਸ ਸੰਦਰਭ ਵਿੱਚ, BRICS ਦੇ Founding ਮੈਂਬਰ ਦੇ ਰੂਪ ਵਿੱਚ, ਭਾਰਤ ਆਪਣੀਆਂ ਜ਼ਿੰਮੇਵਾਰੀਆਂ ਦਾ ਹਮੇਸ਼ਾ ਨਿਰਬਾਹ ਕਰਦਾ ਰਹੇਗਾ। 

ਇੱਕ ਵਾਰ ਫਿਰ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ। 

 

 ***

 

ਐੱਮਜੇਪੀਐੱਸ/ਐੱਸਆਰ




(Release ID: 2067547) Visitor Counter : 9