ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਐੱਨਡੀਟੀਵੀ ਵਰਲਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 OCT 2024 1:16PM by PIB Chandigarh

NDTV World Summit ਵਿੱਚ ਉਪਸਥਿਤ ਸਾਰੇ ਮਹਾਨੁਭਾਵਾਂ ਦਾ ਮੈਂ ਅਭਿਨੰਦਨ ਕਰਦਾ ਹਾਂ। ਇਸ ਸਮਿਟ ਵਿੱਚ ਆਪ (ਤੁਸੀਂ) ਲੋਕ ਅਨੇਕ ਵਿਸ਼ਿਆਂ ‘ਤੇ ਚਰਚਾ ਕਰਨ ਜਾ ਰਹੇ ਹੋ...ਅਲੱਗ-ਅਲੱਗ ਸੈਕਟਰਸ ਨਾਲ ਜੁੜੇ ਗਲੋਬਲ ਲੀਡਰਸ ਭੀ ਆਪਣੀ ਬਾਤ ਰੱਖਣਗੇ।

 

ਸਾਥੀਓ,

ਅਸੀਂ ਬੀਤੇ 4-5 ਸਾਲ ਦੇ ਕਾਲਖੰਡ ਨੂੰ ਦੇਖੀਏ... ਤਾਂ ਜ਼ਿਆਦਾਤਰ ਚਰਚਾਵਾਂ ਵਿੱਚ ਇੱਕ ਬਾਤ ਕੌਮਨ ਰਹੀ ਹੈ... ਅਤੇ ਉਹ ਬਾਤ ਹੈ... ਚਿੰਤਾ... ਭਵਿੱਖ ਨੂੰ ਲੈ ਕੇ ਚਿੰਤਾ... ਕੋਰੋਨਾ ਦੇ ਸਮੇਂ ਚਿੰਤਾ ਰਹੀ ਕਿ ਗਲੋਬਲ ਪੈਂਡਮਿਕ ਨਾਲ ਕਿਵੇਂ ਨਿਪਟੀਏ... ਕੋਵਿਡ ਵਧਿਆ ਤਾਂ ਦੁਨੀਆ ਭਰ ਦੀ ਇਕੌਨਮੀ ਨੂੰ ਲੈ ਕੇ ਚਿੰਤਾ ਹੋਣ ਲਗੀ... ਕੋਰੋਨਾ ਨੇ ਮਹਿੰਗਾਈ ‘ਤੇ ਚਿੰਤਾ ਵਧਾਈ... ਬੇਰੋਜ਼ਗਾਰੀ ‘ਤੇ ਚਿੰਤਾ ਵਧਾਈ... ਕਲਾਇਮੇਟ ਚੇਂਜ ਨੂੰ ਲੈ ਕੇ ਚਿੰਤਾ ਤਾਂ ਸੀ ਹੀ... ਫਿਰ ਜੋ ਯੁੱਧ ਸ਼ੁਰੂ ਹੋਏ, ਉਨ੍ਹਾਂ ਦੀ ਵਜ੍ਹਾ ਨਾਲ ਚਰਚਾਵਾਂ ਵਿੱਚ ਚਿੰਤਾ ਹੋਰ ਵਧ ਗਈ... ਗਲੋਬਲ ਸਪਲਾਈ ਚੇਨ ਬਿਖਰਣ ਦੀ ਚਿੰਤਾ... ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੀ ਚਿੰਤਾ... ਇਹ ਤਣਾਅ, ਇਹ ਟੈਨਸ਼ਨ, ਇਹ conflicts, ਇਹ ਸਭ ਕੁਝ ਗਲੋਬਲ ਸਮਿਟਸ ਅਤੇ ਸੈਮੀਨਾਰਸ ਦੇ ਵਿਸ਼ੇ ਬਣ ਗਏ। ਅਤੇ ਅੱਜ ਜਦੋਂ ਚਰਚਾ ਦਾ ਕੇਂਦਰ ਚਿੰਤਾ ਹੀ ਹੈ, ਤਦ ਭਾਰਤ ਵਿੱਚ ਕਿਸ ਤਰ੍ਹਾਂ ਦਾ ਚਿੰਤਨ ਹੋ ਰਿਹਾ ਹੈ...? ਕਿਤਨਾ ਬੜਾ ਕੰਟ੍ਰਾਡਿਕਸ਼ਨ ਹੈ। ਇੱਥੇ ਚਰਚਾ ਹੋ ਰਹੀ ਹੈ ‘ਦ ਇੰਡੀਅਨ ਸੈਂਚੁਰੀ’... ਭਾਰਤ ਦੀ ਸ਼ਤਾਬਦੀ, ਦੁਨੀਆ ਵਿੱਚ ਮਚੀ ਉਥਲ-ਪੁਥਲ ਦੇ ਦਰਮਿਆਨ, ਭਾਰਤ ਉਮੀਦ ਦੀ ਇੱਕ ਕਿਰਨ ਬਣਿਆ ਹੈ... ਜਦੋਂ ਦੁਨੀਆ ਚਿੰਤਾ ਵਿੱਚ ਡੁੱਬੀ ਹੈ, ਤਦ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ। ਅਤੇ ਐਸਾ ਨਹੀਂ ਹੈ ਕਿ ਗਲੋਬਲ ਸਿਚੁਏਸ਼ਨਸ ਨਾਲ ਸਾਨੂੰ ਫਰਕ ਨਹੀਂ ਪੈਂਦਾ... ਸਾਨੂੰ ਫਰਕ ਪੈਂਦਾ ਹੈ.. ਚੁਣੌਤੀਆਂ ਭਾਰਤ ਦੇ ਸਾਹਮਣੇ ਭੀ ਹਨ... ਲੇਕਿਨ ਇੱਕ ਸੈਂਸ ਆਵ੍ ਪਾਜ਼ਿਟਿਵਿਟੀ ਇੱਥੇ ਹੈ, ਜਿਸ ਨੂੰ ਅਸੀਂ ਸਾਰੇ ਫੀਲ ਕਰ ਰਹੇ ਹਾਂ। ਅਤੇ ਇਸ ਲਈ... ਦ ਇੰਡੀਅਨ ਸੈਂਚੁਰੀ ਦੀਆਂ ਬਾਤਾਂ ਹੋ ਰਹੀਆਂ ਹਨ।

ਸਾਥੀਓ,

ਅੱਜ ਭਾਰਤ ਹਰ ਸੈਕਟਰ ਵਿੱਚ, ਹਰ ਖੇਤਰ ਵਿੱਚ ਜਿਸ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਉਹ ਅਭੂਤਪੂਰਵ ਹੈ। ਭਾਰਤ ਦੀ ਸਪੀਡ, ਭਾਰਤ ਦੀ ਸਕੇਲ, ਅਨਪ੍ਰੈਸਿਡੈਂਟਿਡ ਹੈ। ਹੁਣੇ ਸਾਡੀ ਸਰਕਾਰ ਦੀ ਥਰਡ ਟਰਮ ਦੇ ਕਰੀਬ One Twenty Five Days ਪੂਰੇ ਹੋਏ ਹਨ। ਮੈਂ ਤੁਹਾਡੇ ਨਾਲ One Twenty Five Days ਦਾ ਅਨੁਭਵ ਸ਼ੇਅਰ ਕਰਾਂਗਾ। One Twenty Five Days ਵਿੱਚ ਗ਼ਰੀਬਾਂ ਦੇ ਲਈ 3 ਕਰੋੜ ਨਵੇਂ ਪੱਕੇ ਘਰਾਂ ਨੂੰ ਮਨਜ਼ੂਰੀ ਮਿਲੀ ਹੈ। One Twenty Five Days ਵਿੱਚ ਅਸੀਂ 9 ਲੱਖ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ‘ਤੇ ਕੰਮ ਸ਼ੁਰੂ ਕੀਤਾ ਹੈ। One Twenty Five Days ਵਿੱਚ ਅਸੀਂ 15 ਨਵੀਆਂ ਵੰਦੇ ਭਾਰਤ ਟ੍ਰੇਨਾਂ ਚਲਾਈਆਂ ਹਨ, 8 ਨਵੇਂ ਏਅਰਪੋਰਟਸ ਦੇ ਕੰਮ ਦੀ ਸ਼ੁਰੂਆਤ ਹੋਈ ਹੈ। ਇਨ੍ਹਾਂ ਹੀ One Twenty Five Days ਵਿੱਚ ਅਸੀਂ ਨੌਜਵਾਨਾਂ ਦੇ ਲਈ 2 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ... ਅਸੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 21 thousand ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਹਨ... ਅਸੀਂ 70 ਸਾਲ ਤੋਂ ਅਧਿਕ ਦੇ ਬਜ਼ੁਰਗਾਂ ਦੇ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਹੈ। ਆਪ (ਤੁਸੀਂ) ਭਾਰਤ ਵਿੱਚ ਹੋ ਰਹੇ ਕੰਮ ਦਾ ਦਾਇਰਾ ਦੇਖੋ... One Twenty Five Days ਵਿੱਚ 5 ਲੱਖ ਘਰਾਂ ਵਿੱਚ ਰੂਫਟੌਪ ਸੋਲਰ ਪਲਾਂਟ ਲਗਾਏ ਗਏ ਹਨ। ਏਕ ਪੇੜ ਮਾਂ ਕੇ ਨਾਮ ਅਭਿਯਾਨ ਦੇ ਤਹਿਤ 90 ਕਰੋੜ ਤੋਂ ਅਧਿਕ ਪੇੜ ਲਗਾਏ ਗਏ ਹਨ। ਇਤਨਾ ਹੀ ਨਹੀਂ... One Twenty Five Days ਵਿੱਚ ਅਸੀਂ 12 ਨਵੇਂ ਇੰਡਸਟ੍ਰੀਅਲ ਨੋਡਸ ਨੂੰ ਮਨਜ਼ੂਰੀ ਦਿੱਤੀ ਹੈ। One Twenty Five Days ਵਿੱਚ ਸਾਡੇ ਸੈਂਸੈਕਸ ਅਤੇ ਨਿਫਟੀ ਵਿੱਚ 6 ਤੋਂ 7 ਪਰਸੈਂਟ ਦੀ ਗ੍ਰੋਥ ਹੋਈ ਹੈ। ਸਾਡਾ ਫੋਰੈਕਸ, 650 ਬਿਲੀਅਨ ਡਾਲਰ ਤੋਂ ਵਧ ਕੇ 700 ਬਿਲੀਅਨ ਡਾਲਰ ਦੇ ਪਾਰ ਕਰ ਚੁੱਕਿਆ ਹੈ। ਭਾਰਤ ਦੀਆਂ ਉਪਲਬਧੀਆਂ ਦੀ ਇਹ ਲਿਸਟ ਬਹੁਤ ਲੰਬੀ ਹੈ। ਅਤੇ ਮੈਂ ਸਿਰਫ਼ One Twenty Five Days ਦੀ ਹੀ ਬਾਤ ਕਰ ਰਿਹਾ ਹਾਂ। ਤੁਹਾਨੂੰ ਇਹ ਬਾਤ ਭੀ ਨੋਟ ਕਰਨੀ ਹੋਵੇਗੀ ਕਿ ਇਨ੍ਹਾਂ One Twenty Five Days ਵਿੱਚ ਦੁਨੀਆ... ਭਾਰਤ ਵਿੱਚ ਕਿਹੜੇ ਵਿਸ਼ਿਆਂ ‘ਤੇ ਚਰਚਾ ਕਰਨ ਆਈ? One Twenty Five Days ਵਿੱਚ ਭਾਰਤ ਵਿੱਚ ਕਿਹੜੇ ਗਲੋਬਲ ਈਵੈਂਟਸ ਹੋਏ? ਭਾਰਤ ਵਿੱਚ ਟੈਲੀਕੌਮ ਅਤੇ ਡਿਜੀਟਲ ਫਿਊਚਰ ‘ਤੇ ਚਰਚਾ ਕਰਨ ਦੇ ਲਈ ਇੰਟਰਨੈਸ਼ਨਲ ਅਸੈਂਬਲੀ ਹੋਈ...ਭਾਰਤ ਵਿੱਚ ਗਲੋਬਲ ਫਿਨਟੈੱਕ ਫੈਸਟੀਵਲ ਹੋਇਆ... ਭਾਰਤ ਵਿੱਚ ਗਲੋਬਲ ਸੈਮੀਕੰਡਕਟਰ ਈਕੋਸਿਸਟਮ ‘ਤੇ ਚਰਚਾ ਹੋਈ... ਰੀਨਿਊਏਬਲ ਐਨਰਜੀ ਅਤੇ ਸਿਵਲ ਏਵੀਏਸ਼ਨ ਦੇ ਫਿਊਚਰ ਦੀ ਇੰਟਰਨੈਸ਼ਨਲ conferences ਭਾਰਤ ਵਿੱਚ ਹੋਈਆਂ।

Friends,

ਇਹ ਸਿਰਫ਼ ਈਵੈਂਟਸ ਦੀ ਲਿਸਟ ਨਹੀਂ ਹੈ। ਇਹ ਭਾਰਤ ਦੇ ਨਾਲ ਜੁੜੀ hope ਦੀ ਭੀ ਲਿਸਟ ਹੈ। ਇਸ ਨਾਲ ਭਾਰਤ ਦੀ ਦਿਸ਼ਾ ਅਤੇ ਦੁਨੀਆ ਦੀ ਆਸ਼ਾ, ਇਹ ਦੋਨੋਂ ਸਮਝ ਆਉਂਦੀਆਂ ਹਨ। ਇਹ ਤਾਂ ਵਿਸ਼ੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਦੁਨੀਆ ਦਾ ਭਵਿੱਖ ਤੈ ਕਰਨਗੇ...ਅਤੇ ਇਨ੍ਹਾਂ ਵਿਸ਼ਿਆਂ ਦੀ ਚਰਚਾ ਦੇ ਲਈ...ਅੱਜ ਦੁਨੀਆ ਭਾਰਤ ਆ ਰਹੀ ਹੈ।

ਸਾਥੀਓ,

ਅੱਜ ਭਾਰਤ ਵਿੱਚ ਇਤਨਾ ਕੁਝ ਹੋ ਰਿਹਾ ਹੈ... ਸਾਡੀ ਤੀਸਰੀ ਟਰਮ ਵਿੱਚ ਜੋ ਗਤੀ ਭਾਰਤ ਨੇ ਪਕੜੀ ਹੈ... ਉਸ ਨੂੰ ਦੇਖ ਕੇ ਬਹੁਤ ਸਾਰੀਆਂ ਰੇਟਿੰਗ ਏਜੰਸੀਜ਼ ਨੇ ਭਾਰਤ ਦਾ growth forecast ਹੋਰ ਵਧਾ ਦਿੱਤਾ ਹੈ। ਇੱਥੇ ਜੋ ਭਾਰਤ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ ਅਜਿਹੇ ਸ਼੍ਰੀਮਾਨ ਮਾਰਕ ਮੋਬੀਅਸ ਜਿਹੇ ਪਾਰਖੀ ਐਕਸਪਰਟਸ ਇੱਥੇ ਮੌਜੂਦ ਹਨ...ਉਹ ਜਿਸ ਪ੍ਰਕਾਰ ਭਾਰਤ ਵਿੱਚ ਹੋਣ ਵਾਲੇ ਇਨਵੈਸਟਮੈਂਟਸ ਨੂੰ ਲੈ ਕੇ ਉਤਸ਼ਾਹਿਤ ਹਨ, ਉਸ ਦਾ ਬਹੁਤ ਮਹੱਤਵ ਹੈ। ਜਦੋਂ ਉਹ Global funds ਨੂੰ ਕਹਿੰਦੇ ਹਨ ਕਿ ਆਪਣਾ ਘੱਟ ਤੋਂ ਘੱਟ ਫਿਫਟੀ ਪਰਮੈਂਟ ਫੰਡ, ਭਾਰਤ ਦੇ share market ਵਿੱਚ invest ਕਰਨ...ਤਾਂ ਇਸ ਦਾ ਇੱਕ ਬੜਾ ਮਤਲਬ ਹੈ, ਬਹੁਤ ਬੜਾ ਮੈਸੇਜ ਹੈ।

ਸਾਥੀਓ,

ਭਾਰਤ ਅੱਜ ਇੱਕ ਵਿਕਾਸਸ਼ੀਲ ਦੇਸ਼ ਭੀ ਹੈ ਅਤੇ ਉੱਭਰਦੀ ਹੋਈ ਸ਼ਕਤੀ ਭੀ ਹੈ। ਅਸੀਂ ਗ਼ਰੀਬੀ ਦੀਆਂ ਚੁਣੌਤੀਆਂ ਭੀ ਸਮਝਦੇ ਹਾਂ ਅਤੇ ਪ੍ਰਗਤੀ ਦਾ ਰਸਤਾ ਬਣਾਉਣਾ ਭੀ ਜਾਣਦੇ ਹਾਂ। ਸਾਡੀ ਸਰਕਾਰ ਤੇਜ਼ੀ ਨਾਲ ਨੀਤੀਆਂ ਬਣਾ ਰਹੀ ਹੈ, ਨਿਰਣੇ ਲੈ ਰਹੀ ਹੈ...ਨਵੇਂ reforms ਕਰ ਰਹੀ ਹੈ। ਹਾਲਾਂਕਿ ਪਬਲਿਕ ਲਾਇਫ ਵਿੱਚ ਕਈ ਵਾਰ ਮੈਨੂੰ ਭਾਂਤ-ਭਾਂਤ ਦੇ ਲੋਕ ਮਿਲ ਜਾਂਦੇ ਹਨ...ਕੁਝ ਲੋਕ ਕਹਿੰਦੇ ਹਨ, ਮੋਦੀ ਜੀ ਤਿੰਨ ਵਾਰ ਲਗਾਤਾਰ ਸਰਕਾਰ ਤਾਂ ਬਣਾ ਲਈ...ਇਤਨੇ ਸਾਰੇ ਕੰਮ ਤਾਂ ਕਰ ਹੀ ਲਏ... ਫਿਰ ਇਤਨੀ ਦੌੜ-ਧੂਪ(ਨੱਠ-ਭੱਜ) ਕਿਉਂ ਕਰਦੇ ਰਹਿੰਦੇ ਹੋ, ਕੀ ਜ਼ਰੂਰਤ ਹੈ? ਦੁਨੀਆ ਦੀ 5ਵੀਂ ਬੜੀ ਇਕੌਨਮੀ ਬਣ ਗਏ...ਇਤਨੇ ਮਾਇਲ-ਸਟੋਨ ਹਨ...ਇਤਨੇ ਪੈਂਡਿੰਗ ਡਿਸੀਜ਼ਨਸ ਤੁਸੀਂ ਲੈ ਲਏ...ਇਤਨੇ ਸਾਰੇ ਰਿਫਾਰਮਸ ਕਰ ਲਏ...ਹੁਣ ਕੀ ਜ਼ਰੂਰਤ ਹੈ ਇਤਨੀ ਮਿਹਨਤ ਦੀ? ਐਸਾ ਕਹਿਣ ਵਾਲੇ ਮੈਨੂੰ ਢੇਰ ਸਾਰੇ ਲੋਕ ਮਿਲਦੇ ਹਨ। ਲੇਕਿਨ ਜੋ ਸੁਪਨੇ ਅਸੀਂ ਦੇਖੇ ਹਨ, ਜੋ ਸੰਕਲਪ ਲੈ ਕੇ ਅਸੀਂ ਚਲੇ ਹਾਂ, ਉਸ ਵਿੱਚ ਨਾ ਚੈਨ ਹੈ, ਨਾ ਅਰਾਮ ਹੈ।

 

ਪਿਛਲੇ 10 ਸਾਲ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ... ਕੀ ਇਤਨਾ ਹੀ ਕਾਫੀ ਹੈ...ਨਹੀਂ ਹੈ ਕੀ? ਪਿਛਲੇ 10 ਸਾਲਾਂ ਵਿੱਚ ਕਰੀਬ 12 ਕਰੋੜ ਸ਼ੌਚਾਲਯ (ਟਾਇਲਟਸ- ਪਖਾਨੇ) ਬਣੇ ਹਨ... 16 ਕਰੋੜ ਲੋਕਾਂ ਨੂੰ ਗੈਸ ਕਨੈਕਸ਼ਨ ਮਿਲੇ ਹਨ...ਕੀ ਇਤਨਾ ਹੀ ਕਾਫੀ ਨਹੀਂ ਹੈ। ਪਿਛਲੇ 10 ਸਾਲ ਵਿੱਚ ਭਾਰਤ ਵਿੱਚ 350 ਤੋਂ ਜ਼ਿਆਦਾ ਮੈਡੀਕਲ ਕਾਲਜ ਬਣੇ ਹਨ...15 ਤੋਂ ਜ਼ਿਆਦਾ ਏਮਸ ਬਣੇ ਹਨ...ਕੀ ਇਤਨਾ ਹੀ ਕਾਫੀ ਨਹੀਂ ਹੈ। ਪਿਛਲੇ 10 ਸਾਲ ਵਿੱਚ ਭਾਰਤ ਵਿੱਚ ਡੇਢ ਲੱਖ ਤੋਂ ਜ਼ਿਆਦਾ ਨਵੇਂ ਸਟਾਰਟ ਅਪਸ ਬਣੇ ਹਨ...8 ਕਰੋੜ ਨੌਜਵਾਨਾਂ ਨੇ ਮੁਦਰਾ ਲੋਨ ਲੈ ਕੇ ਪਹਿਲੀ ਵਾਰ ਆਪਣਾ ਕੁਝ ਕੰਮ ਸ਼ੁਰੂ ਕੀਤਾ ਹੈ। ਅਤੇ ਸਵਾਲ ਹੈ ਭੁੱਖ ਹੈ ਕੀ? ਕੀ ਇਤਨਾ ਕਾਫੀ ਨਹੀਂ ਹੈ, ਮੇਰਾ ਜਵਾਬ ਹੈ... ਨਹੀਂ, ਇਤਨਾ ਪੂਰਾ ਨਹੀਂ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ। ਇਸ ਯੁਵਾ ਦੇਸ਼ ਦਾ ਪੋਟੈਂਸ਼ਿਅਲ... ਸਾਨੂੰ ਅਸਮਾਨ ਦੀ ਉਚਾਈ ‘ਤੇ ਪਹੁੰਚਾ ਸਕਦਾ ਹੈ। ਅਤੇ ਇਸ ਦੇ ਲਈ ਸਾਨੂੰ ਹਾਲੇ ਬਹੁਤ ਕੁਝ ਕਰਨਾ ਹੈ...ਬਹੁਤ ਤੇਜ਼ੀ ਨਾਲ ਕਰਨਾ ਹੈ।

ਸਾਥੀਓ,

ਅੱਜ ਭਾਰਤ ਦੀ ਸੋਚ ਅਤੇ ਅਪ੍ਰੋਚ ਵਿੱਚ ਜੋ ਬਦਲਾਅ ਆਇਆ ਹੈ, ਉਸ ਨੂੰ ਆਪ (ਤੁਸੀਂ) ਭੀ ਜ਼ਰੂਰ ਨੋਟਿਸ ਕਰ ਰਹੇ ਹੋਵੋਂਗੇ। ਆਮ ਤੌਰ ‘ਤੇ ਪਰੰਪਰਾ ਰਹੀ ਹੈ ਅਤੇ ਸੁਭਾਵਿਕ ਹੈ, ਉਸ ਨੂੰ ਗਲਤ ਮੈਂ ਨਹੀਂ ਮੰਨਦਾ ਹਾਂ। ਹਰ ਸਰਕਾਰ ਪਿਛਲੀਆਂ ਸਰਕਾਰਾਂ ਦੇ ਕੰਮ ਨੂੰ ਤੁਲਨਾ ਕਰਦੀਆਂ ਹਨ। ਅਤੇ ਉਹ ਇੱਕ ਮਾਨਦੰਡ(ਪੈਮਾਨਾ) ਹੁੰਦਾ ਹੈ ਕਿ ਭਈ ਪਹਿਲੇ ਕੀ ਸੀ, ਹੁਣ ਕੀ ਹੋਇਆ, ਪਹਿਲੇ ਕਿਤਨਾ ਸੀ, ਹੁਣ ਕਿਤਨਾ ਹੋਇਆ। ਅਤੇ ਇਸ ਨਾਲ ਸੰਤੋਸ਼ ਭੀ ਮੰਨ ਲੈਂਦੀ ਹੈ ਕਿ ਚਲੋ ਪਿਛਲੀ ਸਰਕਾਰ ਤੋਂ ਅਸੀਂ ਬਿਹਤਰ ਕੀਤਾ। ਜ਼ਿਆਦਾ ਤੋਂ ਜਿਆਦਾ, ਪਿਛਲੇ 10-15 ਸਾਲ ਨਾਲ ਤੁਲਨਾ ਕਰਦੀਆਂ ਹਨ…ਕਿ ਤਦ ਅਤੇ ਹੁਣ ਵਿੱਚ ਕੀ ਅੰਤਰ ਆਇਆ, ਇਸ ਨੂੰ ਹੀ ਆਪਣੀ ਉਪਲਬਧੀ ਮੰਨ ਲੈਂਦੀਆਂ ਹਨ।

 

  ਅਸੀਂ ਭੀ ਕਦੇ ਇਸ ਰਸਤੇ ‘ਤੇ ਚਲਦੇ ਸਾਂ,  ਬਹੁਤ ਸੁਭਾਵਿਕ ਸੀ।  ਲੇਕਿਨ ਹੁਣ ਸਾਨੂੰ ਉਹ ਰਸਤਾ ਭੀ ਰਾਸ ਨਹੀਂ ਆ ਰਿਹਾ ਹੈ।  ਹੁਣ ਅਸੀਂ ਬੀਤੇ ਹੋਏ ਕੱਲ੍ਹ ਅਤੇ ਅੱਜ ਦੀ ਤੁਲਨਾ ਕਰਕੇ ਅਰਾਮ ਫਰਮਾਉਣ ਵਾਲੇ ਲੋਕ ਨਹੀਂ ਹਾਂ।  ਹੁਣ ਸਫ਼ਲਤਾ ਦਾ ਮਾਪਦੰਡ ਸਿਰਫ਼ ਇਹ ਨਹੀਂ ਹੈ ਕਿ ਅਸੀਂ ਕੀ ਪਾਇਆ (ਪ੍ਰਾਪਤ ਕੀਤਾ) … ਹੁਣ ਸਾਡਾ ਅੱਗੇ ਦਾ ਲਕਸ਼ ਹੈ, ਸਾਨੂੰ ਕਿੱਥੇ ਪਹੁੰਚਣਾ ਹੈ।  ਅਸੀਂ ਉਸ ਤਰਫ਼ ਦੇਖ ਰਹੇ ਹਾਂ।  ਹੁਣ ਕਿੱਥੇ ਤੱਕ ਪਹੁੰਚੇ,  ਕਿਤਨਾ ਬਾਕੀ ਹੈ,  ਕਦੋਂ ਤੱਕ ਪਹੁੰਚਾਂਗੇ … ਯਾਨੀ ਇੱਕ ਨਵੀਂ ਅਪ੍ਰੋਚ ਲੈ ਕੇ  ਮੈਂ ਪੂਰੀ ਸਰਕਾਰੀ ਮਸ਼ੀਨਰੀ  ਦੇ ਨਾਲ ਕੰਮ ਲੈ ਰਿਹਾ ਹਾਂ। 

 

ਹੁਣ ਭਾਰਤ forward looking ਸੋਚ  ਦੇ ਨਾਲ ਅੱਗੇ ਵਧ ਰਿਹਾ ਹੈ।  2047 ਤੱਕ ਵਿਕਸਿਤ ਭਾਰਤ ਦਾ ਸੰਕਲਪ ਭੀ ਇਸੇ ਸੋਚ ਨੂੰ ਦਿਖਾਉਂਦਾ ਹੈ … ਹੁਣ ਅਸੀਂ ਦੇਖਦੇ ਹਾਂ ਕਿ ਵਿਕਸਿਤ ਭਾਰਤ ਦਾ ਜੋ ਸਾਡਾ ਸੰਕਲਪ ਹੈ , ਉਸ ਕੀ ਸਿੱਧੀ ਦੇ ਲਈ ਅਸੀਂ ਇੱਥੇ ਕਿੱਥੇ ਤੱਕ ਪਹੁੰਚੇ ਹਾਂ।  ਸਾਨੂੰ ਹੋਰ ਕਿਤਨਾ ਕਰਨਾ ਹੈ।  ਸਾਨੂੰ ਕਿਸ ਸਪੀਡ ਅਤੇ ਸਕੇਲ ਦਾ ਪਰਿਸ਼੍ਰਮ ਕਰਨਾ ਹੈ। ਅਤੇ ਐਸਾ ਨਹੀਂ ਹੈ ਕਿ ਇਹ ਸਰਕਾਰ ਨੇ ਤੈ ਕਰ ਦਿੱਤਾ ਅਤੇ ਟਾਰਗੇਟ ਸੈੱਟ ਹੋ ਗਿਆ … ਵਿਕਸਿਤ ਭਾਰਤ  ਦੇ ਸੰਕਲਪ ਨਾਲ ਅੱਜ ਭਾਰਤ  ਦੇ 140 ਕਰੋੜ ਲੋਕ ਜੁੜ ਗਏ ਹਨ,  ਉਹ ਖ਼ੁਦ ਇਸ ਨੂੰ ਡ੍ਰਾਇਵ ਕਰ ਰਹੇ ਹਨ। ਇਹ ਜਨ-ਭਾਗੀਦਾਰੀ ਦਾ ਅਭਿਯਾਨ ਹੀ ਨਹੀਂ, ਬਲਕਿ ਭਾਰਤ ਦੇ ਆਤਮਵਿਸ਼ਵਾਸ ਦਾ ਅੰਦੋਲਨ ਭੀ ਬਣ ਚੁੱਕਿਆ ਹੈ।  ਤੁਹਾਨੂੰ ਹੈਰਾਨੀ ਹੋਵੇਗੀ … ਜਦੋਂ ਸਰਕਾਰ ਨੇ ਵਿਕਸਿਤ ਭਾਰਤ ਦੇ ਵਿਜਨ ਡਾਕੂਮੈਂਟ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਲੱਖਾਂ ਲੋਕਾਂ ਨੇ ਆਪਣੇ ਸੁਝਾਅ ਭੇਜੇ। ਸਕੂਲ-ਕਾਲਜ-ਯੂਨੀਵਰਸਿਟੀਜ਼ ਵਿੱਚ ਡਿਬੇਟਸ ਹੋਏ, ਡਿਸਕਸ਼ਨਸ ਹੋਏ ... ਸਰਕਾਰੀ ਅਤੇ ਸਮਾਜਿਕ ਸੰਗਠਨਾਂ ਨੇ ਡਿਬੇਟਸ ਕੀਤੇ। ਜਨਤਾ ਤੋਂ ਜੋ ਸੁਝਾਅ ਮਿਲੇ, ਉਨ੍ਹਾਂ  ਦੇ  ਆਧਾਰ ‘ਤੇ ਭਾਰਤ ਨੇ ਅਗਲੇ 25 ਸਾਲ  ਦੇ ਲਕਸ਼ ਤੈ ਕੀਤੇ। ਵਿਕਸਿਤ ਭਾਰਤ ‘ਤੇ ਡਿਸਕਸ਼ਨਸ ਅੱਜ ਸਾਡੀ ਕੌਂਸ਼ਸ ਦਾ,  ਸਾਡੇ ਗਿਆਨ ਦਾ ਹਿੱਸਾ ਬਣ ਚੁੱਕਿਆ ਹੈ। ਮੈਂ ਸਮਝਦਾ ਹਾਂ ਇਹ ਜਨਸ਼ਕਤੀ ਸੇ ਰਾਸ਼ਟਰਸ਼ਕਤੀ  ਦੇ ਨਿਰਮਾਣ ਦੀ ਸਭ ਤੋਂ ਬੜੀ ਉਦਾਹਰਣ ਹੈ।

ਸਾਥੀਓ,

ਅੱਜ ਭਾਰਤ  ਦੇ ਪਾਸ ਇੱਕ ਹੋਰ ਐਡਵਾਂਟੇਜ ਹੈ,  ਜੋ ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ ।  ਆਪ (ਤੁਸੀਂ) ਸਭ ਜਾਣਦੇ ਹੋ ਕਿ ਇਹ AI ਦਾ ਦੌਰ ਹੈ।  ਦੁਨੀਆ ਦਾ ਵਰਤਮਾਨ ਅਤੇ ਭਵਿੱਖ,  AI ਨਾਲ ਜੁੜਿਆ ਹੋਇਆ ਹੈ।  ਲੇਕਿਨ ਭਾਰਤ  ਦੇ ਪਾਸ ਡਬਲ AI ਪਾਵਰ ਦਾ ਐਡਵਾਂਟੇਜ ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਹੋਵੇਗਾ ਕਿ ਦੁਨੀਆ  ਦੇ ਪਾਸ ਇੱਕ ਹੀ AI ਹੈ , ਇਹ ਮੋਦੀ  ਦੇ ਪਾਸ ਡਬਲ AI ਕਿਥੋਂ ਆ ਗਈ।  ਦੁਨੀਆ ਦੀਆਂ ਨਜ਼ਰਾਂ ਵਿੱਚ ਇੱਕ ਹੀ AI ਹੈ ਉਹ Artificial Intelligence ,  ਲੇਕਿਨ ਸਾਡੇ ਪਾਸ ਉਹ ਤਾਂ ਹੈ ਹੀ, ਦੂਸਰੀ AI ਹੈ Aspirational India.  ਜਦੋਂ Aspirational India ਅਤੇ Artificial Intelligence ਦੀ ਤਾਕਤ ਮਿਲਦੀ ਹੈ,  ਤਦ ਵਿਕਾਸ ਦੀ ਗਤੀ ਭੀ ਤੇਜ਼ ਹੋਣੀ ਸੁਭਾਵਿਕ ਹੈ।

ਸਾਥੀਓ,

ਸਾਡੇ ਲਈ AI ਸਿਰਫ਼ ਇੱਕ ਟੈਕਨੋਲੋਜੀ ਨਹੀਂ ਹੈ, ਬਲਕਿ ਇਹ ਭਾਰਤ ਦੇ ਨੌਜਵਾਨਾਂ ਦੇ ਲਈ ਅਵਸਰਾਂ ਦਾ ਇੱਕ ਨਵਾਂ ਦੁਆਰ ਹੈ। ਇਸੇ ਸਾਲ ਭਾਰਤ ਨੇ ਇੰਡੀਆ AI ਮਿਸ਼ਨ ਸ਼ੁਰੂ ਕੀਤਾ ਹੈ।  ਹੈਲਥਕੇਅਰ ਹੋਵੇ... ਐਜੂਕੇਸ਼ਨ ਹੋਵੇ... ਸਟਾਰਟ ਅਪਸ ਹੋਣ ... ਭਾਰਤ ਹਰ ਸੈਕਟਰ ਵਿੱਚ AI ਦਾ ਉਪਯੋਗ ਵਧਾ ਰਿਹਾ ਹੈ।  ਅਸੀਂ ਦੁਨੀਆ ਨੂੰ ਭੀ ਬਿਹਤਰ AI solutions ਦੇਣ ਵਿੱਚ ਜੁਟੇ ਹਾਂ। ਕਵਾਡ ਦੇ ਪੱਧਰ ‘ਤੇ ਭੀ ਭਾਰਤ ਨੇ ਕਈ ਸਾਰੇ initiatives ਲਏ ਹਨ। ਭਾਰਤ, ਦੂਸਰੇ AI…ਯਾਨੀ Aspirational India ਨੂੰ ਲੈ ਕੇ ਭੀ ਉਤਨਾ ਹੀ ਗੰਭੀਰ  ਹੈ।  ਭਾਰਤ ਦੀ ਮਿਡਲ ਕਲਾਸ … ਭਾਰਤ  ਦੇ ਸਾਧਾਰਣ ਜਨ… ਉਨ੍ਹਾਂ ਦੀ ease of living…ਉਨ੍ਹਾਂ ਦੀ quality of life… ਭਾਰਤ  ਦੇ ਛੋਟੇ ਉੱਦਮੀ...MSME’s…ਭਾਰਤ ਦੇ ਯੁਵਾ… ਭਾਰਤ ਦੀਆਂ ਮਹਿਲਾਵਾਂ ... ਅਸੀਂ ਸਭ ਦੀਆਂ aspirations ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਬਣਾ ਰਹੇ ਹਾਂ ... ਨਿਰਣੇ ਲੈ ਰਹੇ ਹਾਂ।

ਸਾਥੀਓ

Aspirational India ਦੀ ਇੱਕ ਉਦਾਹਰਣ ... ਭਾਰਤ ਵਿੱਚ ਕਨੈਕਟਿਵਿਟੀ ਨੂੰ ਲੈ ਕੇ ਹੋ ਰਿਹਾ ਸ਼ਾਨਦਾਰ ਕੰਮ ਹੈ। ਅਸੀਂ ਫਾਸਟ ਫਿਜ਼ੀਕਲ ਕਨੈਕਟਿਵਿਟੀ ਅਤੇ ਇਨਕਲੂਸਿਵ ਕਨੈਕਟਿਵਿਟੀ ‘ਤੇ ਬਹੁਤ ਫੋਕਸ ਕੀਤਾ ਹੈ। ਇਹ ਡਿਵੈਲਪਮੈਂਟ ਦੀ aspiration ਰੱਖਣ ਵਾਲੇ ਸਮਾਜ ਲਈ ਬਹੁਤ ਜ਼ਰੂਰੀ ਹੁੰਦਾ ਹੈ। ਭਾਰਤ ਦੇ ਲਈ ਤਾਂ ਇਹ ਹੋਰ ਅਧਿਕ ਜ਼ਰੂਰੀ ਹੈ। ਇਤਨਾ ਬੜਾ ਦੇਸ਼, ਇਤਨੀ ਡਾਇਵਰਸ geography ਭਾਰਤ ਦੇ ਪੋਟੈਂਸ਼ਿਅਲ ਨੂੰ ਸਹੀ ਮਾਅਨੇ ਵਿੱਚ realise ਕਰਨ ਦੇ ਲਈ ਤੇਜ਼ੀ ਨਾਲ ਕਨੈਕਟ ਕਰਨਾ ਜ਼ਰੂਰੀ ਸੀ। ਇਸ ਲਈ ਅਸੀਂ ਏਅਰ-ਟ੍ਰੈਵਲ ‘ਤੇ ਭੀ ਵਿਸ਼ੇਸ਼ ਫੋਕਸ ਕੀਤਾ।  ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਕਿਹਾ ਹੈ ਕਿ ਮੈਂ ਹਵਾਈ ਚੱਪਲ ਪਹਿਨਣ ਵਾਲਿਆਂ ਨੂੰ ਹਵਾਈ ਯਾਤਰਾ ਕਰਵਾਉਣਾ ਚਾਹੁੰਦਾ ਹਾਂ... ਤਾਂ ਇੱਕ ਸੁਭਾਵਿਕ ਜਿਹਾ ਰਿਐਕਸ਼ਨ ਸੀ, ਕਿ ਇਹ ਭਾਰਤ ਵਿੱਚ ਕਿਵੇਂ ਸੰਭਵ ਹੈ।  ਲੇਕਿਨ ਅਸੀਂ ਅੱਗੇ ਵਧੇ ਅਤੇ ਉਡਾਨ ਯੋਜਨਾ ਸ਼ੁਰੂ ਕੀਤੀ ।  ਅੱਜ ਉਡਾਨ ਨੂੰ 8 ਸਾਲ ਪੂਰੇ ਹੋ ਚੁੱਕੇ ਹਨ। ਉਡਾਨ  ਦੇ ਤਹਿਤ ਅਸੀਂ ਦੋ ਪਿਲਰਸ ‘ਤੇ ਕੰਮ ਕੀਤਾ।  ਇੱਕ ਟੀਅਰ-2,  ਟੀਅਰ-3 ਸ਼ਹਿਰਾਂ ਵਿੱਚ ਏਅਰਪੋਰਟਸ ਦਾ ਨਵਾਂ ਨੈੱਟਵਰਕ ਬਣਾਇਆ। ਅਤੇ ਦੂਸਰਾ ਏਅਰ ਟ੍ਰੈਵਲ ਨੂੰ affordable ਬਣਾਇਆ ,  ਸਭ ਦੀ ਪਹੁੰਚ ਵਿੱਚ ਲਿਆਏ।  ਉਡਾਨ ਯੋਜਨਾ  ਦੇ ਤਹਿਤ ਕਰੀਬ 3 ਲੱਖ ਫਲਾਇਟਸ ਉਡਾਣ ਭਰ ਚੁੱਕੀਆਂ ਹਨ …. ਇਨ੍ਹਾਂ ਵਿੱਚ ਡੇਢ  ਕਰੋੜ ਆਮ ਨਾਗਰਿਕ ਸਫ਼ਰ ਕਰ ਚੁੱਕੇ ਹਨ। ਅੱਜ 600 ਤੋਂ ਅਧਿਕ ਰੂਟਸ,  ਉਡਾਨ  ਦੇ ਤਹਿਤ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਛੋਟੇ ਸ਼ਹਿਰਾਂ ਨੂੰ ਕਨੈਕਟ ਕਰਦੇ ਹਨ।  2014 ਵਿੱਚ ਦੇਸ਼ ਵਿੱਚ 70  ਦੇ ਆਸਪਾਸ ਏਅਰਪੋਰਟ ਸਨ।  ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ 150 ਨੂੰ ਪਾਰ ਕਰ ਗਈ ਹੈ। ਉਡਾਨ ਯੋਜਨਾ ਨੇ ਦਿਖਾਇਆ ਹੈ ਕਿ ਕਿਵੇਂ ਸਮਾਜ ਦੀ aspiration ਵਿਕਾਸ ਨੂੰ ਗਤੀ ਦਿੰਦੀ ਹੈ।

ਸਾਥੀਓ,

ਮੈਂ ਤੁਹਾਨੂੰ ਨੌਜਵਾਨਾਂ ਨਾਲ ਜੁੜੀਆਂ ਕੁਝ ਉਦਾਹਰਣਾਂ ਦਿੰਦਾ ਹਾਂ।  ਅਸੀਂ ਭਾਰਤ ਦੇ ਨੌਜਵਾਨਾਂ ਨੂੰ ਇੱਕ ਐਸੀ ਫੋਰਸ ਬਣਾਉਣ ਵਿੱਚ ਜੁਟੇ ਹਾਂ,  ਜੋ ਪੂਰੀ ਦੁਨੀਆ ਦੀ ਗ੍ਰੋਥ ਨੂੰ ਡ੍ਰਾਇਵ ਕਰ ਸਕੇ। ਅਤੇ ਇਸ ਲਈ,  ਐਜੂਕੇਸ਼ਨ,  ਸਕਿੱਲ ਡਿਵੈਲਪਮੈਂਟ, ਰਿਸਰਚ ... ਇੰਪਲਾਇਮੈਂਟ ‘ਤੇ ਸਾਡਾ ਬਹੁਤ ਜ਼ਿਆਦਾ ਜ਼ੋਰ ਹੈ।  ਪਿਛਲੇ 10 ਸਾਲ ਵਿੱਚ ਇਨ੍ਹਾਂ ਖੇਤਰਾਂ ਵਿੱਚ ਜੋ ਕੰਮ ਅਸੀਂ ਕੀਤੇ ਹਨ , ਉਸ ਦੇ ਨਤੀਜੇ ਮਿਲਣ ਲਗੇ ਹਨ। ਹੁਣੇ ਕੁਝ ਦਿਨ ਪਹਿਲੇ ਹੀ Times Higher Education ranking ਆਈ ਹੈ ... ਭਾਰਤ ਦੁਨੀਆ ਦਾ ਉਹ ਦੇਸ਼ ਹੈ ਜਿੱਥੇ ਰਿਸਰਚ ਕੁਆਲਿਟੀ ਦੇ ਮਾਮਲੇ ਵਿੱਚ ਸਭ ਤੋਂ ਅਧਿਕ ਸੁਧਾਰ ਹੋਇਆ ਹੈ। ਬੀਤੇ 8-9 ਸਾਲਾਂ ਵਿੱਚ ਭਾਰਤ ਦੀਆਂ ਯੂਨੀਵਰਸਿਟੀਜ਼ ਦਾ ਪਾਰਟਿਸਿਪੇਸ਼ਨ,  30 ਤੋਂ ਵਧ ਕੇ 100 ਤੋਂ ਅਧਿਕ ਹੋ ਚੁੱਕਿਆ ਹੈ।  QS world university ranking ਵਿੱਚ ਭੀ ਭਾਰਤ ਦੀ presence ,  10 ਸਾਲ ਵਿੱਚ 300 ਪਰਸੈਂਟ ਤੋਂ ਅਧਿਕ ਵਧੀ ਹੈ। ਅੱਜ Patents ਅਤੇ Trademarks ਦੀ ਸੰਖਿਆ,  All time high ਪਹੁੰਚ ਰਹੀ ਹੈ।  ਅੱਜ ਭਾਰਤ ਦੁਨੀਆ ਦੇ  ਲਈ R & D ਦਾ ਇੱਕ ਬੜਾ ਹੱਬ ਬਣਦੇ ਜਾ ਰਿਹਾ ਹੈ।  ਦੁਨੀਆ ਦੀਆਂ ਕਰੀਬ ਢਾਈ ਹਜ਼ਾਰ ਕੰਪਨੀਆਂ  ਦੇ ਰਿਸਰਚ ਸੈਂਟਰ ਭਾਰਤ ਵਿੱਚ ਹਨ। ਭਾਰਤ ਵਿੱਚ ਸਟਾਰਟ ਅੱਪ ਈਕੋਸਿਸਟਮ ਭੀ, ਉਸ ਦਾ ਭੀ ਅਭੂਤਪੂਰਵ ਵਿਸਤਾਰ ਹੋ ਰਿਹਾ ਹੈ।

ਸਾਥੀਓ,

ਭਾਰਤ ਵਿੱਚ ਹੋ ਰਹੇ ਇਹ ਚੌਤਰਫਾ ਪਰਿਵਰਤਨ ਦੁਨੀਆ ਦੇ  ਲਈ ਭੀ ਵਿਸ਼ਵਾਸ ਦਾ ਅਧਾਰ ਬਣ ਰਹੇ ਹਨ। ਅੱਜ ਬਹੁਤ ਸਾਰੇ ਵਿਸ਼ਿਆਂ ਵਿੱਚ ਭਾਰਤ, ਗਲੋਬਲ ਫਿਊਚਰ ਨੂੰ ਦਿਸ਼ਾ ਦੇਣ ਵਿੱਚ ਲੀਡ ਲੈ ਰਿਹਾ ਹੈ। ਦੁਨੀਆ ਨੂੰ ਲਗਦਾ ਹੈ ਕਿ ਭਾਰਤ ਸੰਕਟ ਦੇ ਸਮੇਂ ਦਾ ਸਾਥੀ ਹੈ। ਤੁਸੀਂ ਕੋਵਿਡ ਦਾ ਉਹ ਦੌਰ ਯਾਦ ਕਰੋ.... ਜ਼ਰੂਰੀ ਦਵਾਈਆਂ ਦੀ, ਜ਼ਰੂਰੀ ਵੈਕਸੀਨਾਂ ਦੀ ਸਾਡੀ ਜੋ ਕਪੈਸਿਟੀ ਸੀ, ਉਸ ਨਾਲ ਅਸੀਂ ਭੀ ਕਰੋੜਾਂ ਡਾਲਰ ਕਮਾ ਸਕਦੇ ਸਾਂ। ਉਸ ਨਾਲ ਭਾਰਤ ਦਾ ਫਾਇਦਾ ਹੁੰਦਾ ਲੇਕਿਨ ਮਾਨਵਤਾ ਹਾਰ ਜਾਂਦੀ। ਇਹ ਸਾਡੇ ਸੰਸਕਾਰ ਨਹੀਂ ਹਨ। ਅਸੀਂ ਦੁਨੀਆ ਦੇ ਸੈਂਕੜੇ ਦੇਸ਼ਾਂ ਨੂੰ ਸੰਕਟ ਦੇ ਸਮੇਂ ਦਵਾਈਆਂ ਪਹੁੰਚਾਈਆਂ, ਜੀਵਨ ਰੱਖਿਅਕ ਵੈਕਸੀਨਸ ਪਹੁੰਚਾਈਆਂ। ਮੈਨੂੰ ਸੰਤੋਸ਼ ਹੈ ਕਿ ਕਠਿਨ ਸਮੇਂ ਵਿੱਚ ਭਾਰਤ ਦੁਨੀਆ ਦੇ ਕੰਮ ਆ ਪਾਇਆ (ਸਕਿਆ)।

ਸਾਥੀਓ,

ਭਾਰਤ ਟੇਕਨ ਫਾਰ ਗ੍ਰਾਂਟਿਡ ਰਿਸ਼ਤੇ ਨਹੀਂ ਬਣਾਉਂਦਾ... ਸਾਡੇ ਰਿਸ਼ਤਿਆਂ ਦੀ ਬੁਨਿਆਦ- ਵਿਸ਼ਵਾਸ ਅਤੇ ਭਰੋਸੇਯੋਗਤਾ ਦੇ ਅਧਾਰ ‘ਤੇ ਹੈ। ਅਤੇ ਇਹ ਬਾਤ ਦੁਨੀਆ ਭੀ ਸਮਝ ਰਹੀ ਹੈ। ਭਾਰਤ ਇੱਕ ਐਸਾ ਦੇਸ਼ ਹੈ, ਜਿਸ ਦੀ ਪ੍ਰਗਤੀ ਨਾਲ ਦੁਨੀਆ ਵਿੱਚ ਆਨੰਦ ਦਾ ਭਾਵ ਆਉਂਦਾ ਹੈ। ਭਾਰਤ ਸਫ਼ਲ ਹੁੰਦਾ ਹੈ, ਵਿਸ਼ਵ ਨੂੰ ਅੱਛਾ ਲਗਦਾ ਹੈ। ਹੁਣ ਚੰਦਰਯਾਨ ਦੀ ਘਟਨਾ ਦੇਖ ਲਓ, ਪੂਰੇ ਵਿਸ਼ਵ ਨੇ ਉਸ ਨੂੰ ਇੱਕ ਉਤਸਵ ਦੇ ਰੂਪ ਵਿੱਚ ਮਨਾਇਆ। ਭਾਰਤ ਅੱਗੇ ਵਧਦਾ ਹੈ ਤਾਂ, ਜਲਨ ਦਾ, ਈਰਖਾ ਦਾ ਭਾਵ ਨਹੀਂ ਪੈਦਾ ਹੁੰਦਾ। ਸਾਡੀ ਪ੍ਰਗਤੀ ਨਾਲ ਦੁਨੀਆ ਖੁਸ਼ ਹੁੰਦੀ ਹੈ। ਕਿਉਂਕਿ ਭਾਰਤ ਦੀ ਪ੍ਰਗਤੀ ਨਾਲ ਪੂਰੀ ਦੁਨੀਆ ਨੂੰ ਫਾਇਦਾ ਹੋਵੇਗਾ। ਅਸੀਂ ਸਭ ਜਾਣਦੇ ਹਾਂ ਕਿ ਕਿਵੇਂ ਅਤੀਤ ਵਿੱਚ ਭਾਰਤ ਗਲੋਬਲ ਗ੍ਰੋਥ ਨੂੰ ਵਧਾਉਣ ਵਾਲੀ ਇੱਕ ਪਾਜ਼ਿਟਿਵ ਫੋਰਸ ਸੀ। ਕਿਵੇਂ ਭਾਰਤ ਦੇ ideas, ਭਾਰਤ ਦੀਆਂ ਇਨੋਵੇਸ਼ਨਸ, ਭਾਰਤ ਦੇ ਪ੍ਰੋਡਕਟਸ ਨੇ ਸਦੀਆਂ ਤੱਕ ਦੁਨੀਆ ‘ਤੇ ਆਪਣਾ ਪ੍ਰਭਾਵ ਛੱਡਿਆ ਸੀ। ਲੇਕਿਨ ਸਮਾਂ ਬਦਲਿਆ ਭਾਰਤ ਨੇ ਗ਼ੁਲਾਮੀ ਦਾ ਲੰਬਾ ਕਾਲਖੰਡ ਦੇਖਿਆ ਅਤੇ ਅਸੀਂ ਪਿਛੜਦੇ ਚਲੇ ਗਏ। ਇੰਡਸਟ੍ਰੀਅਲ ਰੈਵੋਲਿਊਸ਼ਨ ਦੇ ਸਮੇਂ ਭੀ ਭਾਰਤ ਗ਼ੁਲਾਮ ਸੀ। ਗ਼ੁਲਾਮੀ ਦੇ ਕਾਰਨ ਅਸੀਂ ਉਦਯੋਗਿਕ ਕ੍ਰਾਂਤੀ ਦਾ ਫਾਇਦਾ ਨਹੀਂ ਉਠਾ ਪਾਏ। ਉਹ ਸਮਾਂ ਭਾਰਤ ਦੇ ਹੱਥ ਤੋਂ ਨਿਕਲ ਗਿਆ.... ਲੇਕਿਨ ਹੁਣ ਅੱਜ ਇਹ ਭਾਰਤ ਦਾ ਸਮਾਂ ਹੈ। ਇਹ ਇੰਡਸਟ੍ਰੀ 4.0 ਦਾ ਦੌਰ ਹੈ। ਭਾਰਤ ਹੁਣ ਗ਼ੁਲਾਮ ਨਹੀਂ ਹੈ, ਸਾਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ। ਅਤੇ ਇਸ ਲਈ ਹੁਣ ਅਸੀਂ ਕਮਰ ਕਸ ਕੇ ਤਿਆਰ ਹਾਂ। 

Friends,

ਇੰਡਸਟ੍ਰੀ 4.O ਦੇ ਲਈ ਜੋ ਸਕਿੱਲ ਸੈੱਟਸ ਚਾਹੀਦੇ ਹਨ,ਜੋ ਇਨਫ੍ਰਾਸਟ੍ਰਕਚਰ ਚਾਹੀਦਾ ਹੈ, ਉਸ ‘ਤੇ ਭਾਰਤ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਬੀਤੇ ਦਹਾਕੇ ਦੇ ਦੌਰਾਨ ਮੈਨੂੰ ਕਿਤਨੇ ਹੀ ਗਲੋਬਲ ਪਲੈਟਫਾਰਮਸ ਨਾਲ ਜੁੜਨ ਦਾ ਅਵਸਰ ਮਿਲਿਆ ਹੈ। ਮੈਂ ਦੁਨੀਆ ਭਰ ਵਿੱਚ ਜੀ-20 (G-20) ਅਤੇ ਜੀ-7 (G-7) ਦੇ ਸੰਮੇਲਨਾਂ ਦਾ ਹਿੱਸਾ ਰਿਹਾ ਹਾਂ। 10 ਦਿਨ ਪਹਿਲੇ ਹੀ ਮੈਂ ਆਸੀਆਨ ਸਮਿਟ ਦੇ ਲਈ ਲਾਓਸ ਵਿੱਚ ਸਾਂ... ਤੁਹਾਨੂੰ ਜਾਣ ਕੇ ਅੱਛਾ ਲਗੇਗਾ ਕਿ ਲਗਭਗ ਹਰ ਸਮਿਟ ਵਿੱਚ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਬਹੁਤ ਅਧਿਕ ਚਰਚਾ ਹੁੰਦੀ ਹੈ। ਅੱਜ ਪੂਰੀ ਦੁਨੀਆ ਦੀ ਨਜ਼ਰ ਭਾਰਤ ਦੀ DPI ‘ਤੇ ਹੈ। ਇੱਥੇ ਸਾਡੇ ਸਾਥੀ, ਭਾਰਤ ਦੇ ਪ੍ਰਸ਼ੰਸਕ ਸ਼੍ਰੀਮਾਨ ਪੌਲ ਰੋਮਰ ਬੈਠੇ ਹਨ। ਮੈਨੂੰ ਪਹਿਲੇ ਭੀ ਉਨ੍ਹਾਂ ਨਾਲ ਕਾਫੀ ਵਿਚਾਰ, ਵਿਸਤਾਰ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉਨ੍ਹਾਂ ਨਾਲ ਬਹੁਤ ਚਰਚਾਵਾਂ ਕੀਤੀਆਂ ਹਨ। ਮੈਂ ਅਮਰੀਕਾ ਵਿੱਚ ਭੀ ਇਨ੍ਹਾਂ ਨੂੰ ਮਿਲਿਆ। ਸਾਡੀਆਂ ਚਰਚਾਵਾਂ ਦੇ ਦੌਰਾਨ ਪੌਲ ਨੇ ਭਾਰਤ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਦੀ, ਆਧਾਰ ਅਤੇ ਡਿਜੀਲੌਕਰ ਜਿਹੀਆਂ ਇਨੋਵੇਸ਼ਨਸ ਦੀ ਬਹੁਤ ਤਾਰੀਫ਼ ਕੀਤੀ ਹੈ। ਬੜੇ-ਬੜੇ ਸਮਿਟਸ ਵਿੱਚ ਇਸੇ ਤਰ੍ਹਾਂ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਭਾਰਤ ਨੇ ਇੰਨਾ ਸ਼ਾਨਦਾਰ DPI ਕਿਵੇਂ ਵਿਕਸਿਤ ਕਰ ਲਿਆ?

Friends,

ਇੰਟਰਨੈੱਟ ਦੇ ਇਸ ਦੌਰ ਵਿੱਚ ਭਾਰਤ ਦੇ ਪਾਸ ਫਸਟ ਮੂਵਰ ਦਾ ਐਡਵਾਂਟੇਜ ਨਹੀਂ ਸੀ। ਜਿਨ੍ਹਾਂ ਦੇਸ਼ਾਂ ਦੇ ਪਾਸ ਇਹ ਐਡਵਾਂਟੇਜ ਸੀ, ਉੱਥੇ ਪ੍ਰਾਈਵੇਟ ਪਲੈਟਫਾਰਮਸ ਨੇ,ਪ੍ਰਾਈਵੇਟ ਇਨੋਵੇਸ਼ਨਸ ਨੇ, ਡਿਜੀਟਲ ਸਪੇਸ ਨੂੰ ਲੀਡ ਕੀਤਾ। ਇਸ ਨਾਲ ਨਿਸ਼ਚਿਤ ਤੌਰ ‘ਤੇ ਇੱਕ ਨਵੀਂ ਕ੍ਰਾਂਤੀ ਦੁਨੀਆ ਵਿੱਚ ਆਈ। ਲੇਕਿਨ ਉਸ ਦੇ ਲਾਭ ਦਾ ਦਾਇਰਾ ਸੀਮਿਤ ਹੀ ਸੀ। ਜਦਕਿ ਭਾਰਤ ਨੇ ਇੱਕ ਨਵਾਂ ਮਾਡਲ ਦੁਨੀਆ ਨੂੰ ਦਿੱਤਾ ਹੈ। ਭਾਰਤ ਨੇ ਟੈਕਨੋਲੋਜੀ ਨੂੰ ਡੈਮੋਕ੍ਰਟਾਇਜ਼ ਕਰਕੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦਾ ਨਵਾਂ ਰਾਹ ਦੁਨੀਆ ਨੂੰ ਦਿਖਾਇਆ ਹੈ। ਅੱਜ ਭਾਰਤ ਵਿੱਚ ਸਰਕਾਰ ਇੱਕ ਪਲੈਟਫਾਰਮ ਬਣਾਉਂਦੀ ਹੈ ਅਤੇ ਉਸ ‘ਤੇ ਲੱਖਾਂ ਨਵੇਂ ਇਨੋਵੇਸ਼ਨਸ ਹੁੰਦੇ ਹਨ। ਸਾਡੀ ਜਨਧਨ ਆਧਾਰ ਅਤੇ ਮੋਬਾਈਲ ਦੀ JAM ਕਨੈਕਟਿਵਿਟੀ, services ਦੀ faster ਅਤੇ leakage free ਡਿਲਿਵਰੀ ਦਾ ਇੱਕ ਬਿਹਤਰੀਨ ਸਿਸਟਮ ਬਣ ਗਿਆ ਹੈ। ਆਪ (ਤੁਸੀਂ) ਸਾਡਾ UPI ਦੇਖੋ...ਇਸ ‘ਤੇ ਫਿਨਟੈੱਕ ਦਾ ਇੱਕ ਨਵਾਂ ਵਿਸਤਾਰ ਹੋਇਆ ਭਾਰਤ ਵਿੱਚ ਹੋਇਆ ਹੈ। UPI ਦੇ ਕਾਰਨ, ਅੱਜ ਹਰ ਰੋਜ਼ 500 ਮਿਲੀਅਨ ਤੋਂ ਜ਼ਿਆਦਾ ਦੇ ਡਿਜੀਟਲ ਟ੍ਰਾਂਜੈਕਸ਼ਨਸ ਹੋ ਰਹੇ ਹਨ। ਅਤੇ ਇਸ ਨੂੰ ਡ੍ਰਾਇਵ ਕਰਨ ਵਾਲੇ ਕੋਈ ਕਾਰਪੋਰੇਟਸ ਨਹੀਂ ਹਨ, ਬਲਕਿ ਸਾਡੇ ਛੋਟੇ ਦੁਕਾਨਦਾਰ ਹਨ, ਸਟ੍ਰੀਟ ਵੈਂਡਰਸ ਹਨ। ਸਾਡਾ ਪੀਐੱਮ ਗਤੀਸ਼ਕਤੀ ਪਲੈਟਫਾਰਮ ਇੱਕ ਹੋਰ ਉਦਾਹਰਣ ਹੈ। ਪੀਐੱਮ ਗਤੀਸ਼ਕਤੀ ਨੂੰ ਅਸੀਂ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਦੇ ਨਿਰਮਾਣ ਵਿੱਚ ਜੋ silos ਆਉਂਦੇ ਸਨ ਉਸ ਨੂੰ ਦੂਰ ਕਰਨ ਦੇ ਲਈ ਬਣਾਇਆ ਸੀ। ਅੱਜ ਇਹ ਸਾਡੇ ਲੌਜਿਸਟਿਕਸ ਈਕੋਸਿਸਟਮ ਨੂੰ ਟ੍ਰਾਂਸਫਾਰਮ ਕਰਨ ਵਿੱਚ ਮਦਦ ਕਰ ਰਿਹਾ ਹੈ। ਐਸੇ ਹੀ ਸਾਡਾ ONDC ਪਲੈਟਫਾਰਮ ਹੈ। ਇਹ ਔਨਲਾਇਨ ਰਿਟੇਲ ਨੂੰ ਜ਼ਿਆਦਾ ਡੈਮੋਕ੍ਰਟਾਇਜ਼, ਜ਼ਿਆਦਾ ਟ੍ਰਾਂਸਪੇਰੈਂਟ ਕਰਨ ਵਾਲਾ ਇਨੋਵੇਸ਼ਨ ਸਿੱਧ ਹੋ ਰਿਹਾ ਹੈ। ਭਾਰਤ ਨੇ ਦਿਖਾਇਆ ਹੈ ਕਿ digital innovation ਅਤੇ democratic values, co-exist ਕਰ ਸਕਦੀਆਂ ਹਨ। ਭਾਰਤ ਨੇ ਦਿਖਾਇਆ ਹੈ ਕਿ ਟੈਕਨੋਲੋਜੀ, inclusion, transparency ਅਤੇ empowerment ਦਾ ਟੂਲ ਹੈ, control ਅਤੇ division ਦਾ ਨਹੀਂ। 

ਸਾਥੀਓ,

21ਵੀਂ ਸਦੀ ਦਾ ਇਹ ਸਮਾਂ, ਇਹ ਮਾਨਵ ਇਤਿਹਾਸ ਦਾ ਸਭ ਤੋਂ ਮਹੱਤਵਪੂਰਵਨ ਸਮਾਂ ਹੈ। ਅਜਿਹੇ ਵਿੱਚ ਅੱਜ ਦੇ ਯੁਗ ਦੀਆਂ ਬੜੀਆਂ ਜ਼ਰੂਰਤਾਂ ਹਨ...stability, sustainability ਅਤੇ solutions...ਇਹ ਮਾਨਵਤਾ ਦੇ ਬਿਹਤਰ ਭਵਿੱਖ ਦੇ ਲਈ ਸਭ ਤੋਂ ਜ਼ਰੂਰੀ ਸ਼ਰਤਾਂ ਹਨ। ਅਤੇ ਭਾਰਤ ਅੱਜ ਇਹੀ ਪ੍ਰਯਾਸ ਕਰ ਰਿਹਾ ਹੈ। ਇਸ ਵਿੱਚ ਭਾਰਤ ਦੀ ਜਨਤਾ ਦਾ ਏਕਨਿਸ਼ਠ ਸਮਰਥਨ ਹੈ। 6 ਦਹਾਕੇ ਵਿੱਚ ਪਹਿਲੀ ਵਾਰ, ਦੇਸ਼ ਦੇ ਲੋਕਾਂ ਨੇ ਕਿਸੇ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਆਪਣਾ ਜਨਾਦੇਸ਼ ਦਿੱਤਾ ਹੈ। ਇਹ ਮੈਸੇਜ stability ਦਾ ਹੈ। ਹੁਣੇ ਹਰਿਆਣਾ ਵਿੱਚ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਭੀ ਭਾਰਤ ਦੀ ਜਨਤਾ ਨੇ stability ਦੇ ਇਸ ਭਾਵ ਨੂੰ ਹੋਰ ਮਜ਼ਬੂਤੀ ਦਿੱਤੀ ਹੈ। 

ਸਾਥੀਓ,

Climate Change ਦਾ ਸੰਕਟ, ਅੱਜ ਪੂਰੀ ਮਾਨਵਤਾ ਦਾ ਸੰਕਟ ਬਣ ਗਿਆ ਹੈ। ਇਸ ਵਿੱਚ ਭੀ ਭਾਰਤ, ਲੀਡ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਗਲੋਬਲ ਕਲਾਇਮੇਟ change ਵਿੱਚ ਸਾਡਾ ਕੰਟ੍ਰੀਬਿਊਸ਼ਨ ਨਾ ਦੇ ਬਰਾਬਰ ਹੈ। ਫਿਰ ਭੀ ਭਾਰਤ ਵਿੱਚ ਅਸੀਂ ਗ੍ਰੀਨ ਟ੍ਰਾਂਜ਼ਿਸ਼ਨ ਨੂੰ ਆਪਣੀ ਗ੍ਰੋਥ ਦਾ ਫਿਊਲ ਬਣਾਇਆ ਹੈ। ਅੱਜ sustainability, ਸਾਡੀ development planning ਦੇ core ਵਿੱਚ ਹੈ। ਤੁਸੀਂ ਸਾਡੀ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਨੂੰ ਦੇਖ ਲਓ...ਖੇਤਾਂ ਵਿੱਚ ਸੋਲਰ ਪੰਪ ਲਗਾਉਣ ਦੀ ਸਕੀਮ ਨੂੰ ਦੇਖ ਲਓ...ਸਾਡਾ EV revolution ਹੋਵੇ, ਜਾਂ Ethanol Blending Program ਹੋਵੇ...ਬੜੇ-ਬੜੇ wind energy farms ਹੋਣ, ਜਾਂ LED light movement ਹੋਵੇ...Solar Powered Airports ਹੋਣ ਜਾਂ Biogas Plants ‘ਤੇ ਫੋਕਸ ਹੋਵੇ...,ਆਪ (ਤੁਸੀਂ) ਸਾਡਾ ਕੋਈ ਭੀ ਪ੍ਰੋਗਰਾਮ, ਕੋਈ ਭੀ ਸਕੀਮ ਦੇਖ ਲਓ....ਸਭ ਵਿੱਚ ਗ੍ਰੀਨ ਫਿਊਚਰ ਨੂੰ ਲੈ ਕੇ, ਗ੍ਰੀਨ ਜੌਬਸ ਨੂੰ ਲੈ ਕੇ ਇੱਕ strong commitment ਹੀ ਪਾਓਂਗੇ।

ਸਾਥੀਓ,

Stability ਅਤੇ sustainability ਦੇ ਨਾਲ-ਨਾਲ ਭਾਰਤ ਅੱਜ solutions ‘ਤੇ ਭੀ ਫੋਕਸ ਕਰ ਰਿਹਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਐਸੇ ਅਨੇਕ solutions ‘ਤੇ ਕੰਮ ਕੀਤਾ ਹੈ, ਜੋ Global challenges ਨਾਲ ਨਿਪਟਣ ਦੇ ਲਈ ਜ਼ਰੂਰੀ ਹਨ। ਇੰਟਰਨੈਸ਼ਨਲ ਸੋਲਰ ਅਲਾਇੰਸ ਹੋਵੇ...Coalition for Disaster Resilient Infrastructure ਹੋਵੇ...ਇੰਡੀਆ ਮਿਡਲ ਈਸਟ ਇਕਨੌਮਿਕ ਕੌਰੀਡੋਰ ਹੋਵੇ...ਗਲੋਬਲ ਬਾਇਓਫਿਊਲ ਅਲਾਇੰਸ ਹੋਵੇ....ਯੋਗ ਹੋਵੇ...ਆਯੁਰਵੇਦ ਹੋਵੇ...ਮਿਸ਼ਨ ਲਾਇਫ ਹੋਵੇ, ਮਿਸ਼ਨ ਮਿਲਟਸ ਹੋਵੇ,..ਭਾਰਤ ਦੀ ਤਰਫ਼ੋਂ ਲਏ ਗਏ ਸਾਰੇ initiatives ਦੁਨੀਆ ਦੀਆਂ ਚੁਣੌਤੀਆਂ ਦੇ ਸਮਾਧਾਨ ਦੇਣ ਵਾਲੇ ਹਨ। 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਭਾਰਤ ਦੀ ਵਧਦੀ ਸਮਰੱਥਾ ਦੁਨੀਆ ਦੀ ਬਿਹਤਰੀ ਨੂੰ ਸੁਨਿਸ਼ਚਿਤ ਕਰ ਰਹੀ ਹੈ। ਭਾਰਤ ਜਿਤਨਾ ਅੱਗੇ ਵਧੇਗਾ, ਦੁਨੀਆ ਨੂੰ ਉਤਨਾ ਹੀ ਫਾਇਦਾ ਹੋਵੇਗਾ। ਸਾਡਾ ਪ੍ਰਯਾਸ ਹੋਵੇਗਾ... ਭਾਰਤ ਦੀ ਸੈਂਚੁਰੀ ਸਿਰਫ਼ ਭਾਰਤ ਦੀ ਨਹੀਂ ਬਲਕਿ ਪੂਰੀ ਮਾਨਵਤਾ ਦੀ ਜਿੱਤ ਦੀ ਸੈਂਚੁਰੀ ਬਣੇ। ਇੱਕ ਐਸੀ ਸਦੀ, ਜੋ ਸਭ ਦੇ talent ਨਾਲ ਅੱਗੇ ਵਧੇ, ਇੱਕ ਐਸੀ ਸਦੀ, ਜੋ ਸਬ ਦੇ innovations ਨਲ ਸਮ੍ਰਿੱਧ ਹੋਵੇ, ਇੱਕ ਐਸੀ ਸਦੀ, ਜਿੱਥੇ ਗ਼ਰੀਬੀ ਨਾ ਹੋਵੇ, ਇੱਕ ਐਸੀ ਸਦੀ, ਜਿੱਥੇ ਸਭ ਦੇ ਪਾਸ ਅੱਗੇ ਵਧਣ ਦੇ ਅਵਸਰ ਹੋਣ, ਇੱਕ ਐਸੀ ਸਦੀ, ਜਿਸ ਵਿੱਚ ਭਾਰਤ ਦੇ ਪ੍ਰਯਾਸਾਂ ਨਾਲ ਦੁਨੀਆ ਵਿੱਚ ਸਥਿਰਤਾ ਆਵੇ ਅਤੇ ਵਿਸ਼ਵ ਸਾਂਤੀ ਵਧੇ। ਇਸੇ ਭਾਵ ਨਾਲ, ਮੈਨੂੰ ਇੱਥੇ ਸੱਦਾ ਦੇਣ (ਨਿਮੰਤ੍ਰਿਤ ਕਰਨ) ਦੇ ਲਈ, ਅਵਸਰ ਦੇਣ ਦੇ ਲਈ ਮੈਂ NDTV ਦਾ ਫਿਰ ਤੋਂ ਆਭਾਰ ਵਿਅਕਤ ਕਰਦਾ ਹਾਂ। ਅਤੇ ਇਹ ਸਮਿਟ ਸਫ਼ਲ ਹੋਵੇ ਇਸ ਦੇ ਲਈ ਮੇਰੀ ਤਰਫ਼ੋਂ ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਹਨ। 

ਬਹੁਤ-ਬਹੁਤ ਧੰਨਵਾਦ।

**************

 ਐੱਮਜੇਪੀਐੱਸ/ਵੀਜੇ/ਆਰਕੇ


(Release ID: 2066887) Visitor Counter : 39