ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕਰਮਯੋਗੀ ਸਪਤਾਹ
ਨੈਸ਼ਨਲ ਲਰਨਿੰਗ ਵੀਕ: ਮਿਸ਼ਨ ਕਰਮਯੋਗੀ ਦੇ ਤਹਿਤ ਸਿਵਿਲ ਸੇਵਾਵਾਂ ਦੇ ਲਈ ਸਮਰੱਥਾ ਨਿਰਮਾਣ ਦਾ ਇੱਕ ਨਵਾਂ ਯੁਗ
ਕੱਲ੍ਹ ਦੇ ਇੰਡਿਕ ਡੇ ਵੈਬੀਨਾਰ ਸੀਰੀਜ਼ (Indic Day Webinar Series) ਦੇ ਸਪੀਰਕਸ
Posted On:
20 OCT 2024 6:18PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 19 ਅਕਤੂਬਰ, 2024 ਨੂੰ ਮਿਸ਼ਨ ਕਰਮਯੋਗੀ ਪਹਿਲ ਦੇ ਤਹਿਤ ਸਿਵਿਲ ਸੇਵਾ ਸਮਰੱਥਾ ਨਿਰਮਾਣ ਵਿੱਚ ਇੱਕ ਨਵਾਂ ਅਧਿਆਇ ਜੋੜਦੇ ਹੋਏ ਨੈਸ਼ਨਲ ਲਰਨਿੰਗ ਵੀਕ (ਐੱਨਐੱਨਡਬਲਿਊ- NLW) ਦਾ ਉਦਘਾਟਨ ਕੀਤਾ।
ਇਸ ਅਭੂਤਪੂਰਵ ਪ੍ਰਯਾਸ ਦਾ ਲਕਸ਼ ਸਿਵਿਲ ਸੇਵਕਾਂ ਦੇ ਦਰਮਿਆਨ ਨਿਰੰਤਰ ਕੌਸ਼ਲ ਵਾਧਾ ਅਤੇ ਆਜੀਵਨ ਸਿੱਖਣ ਨੂੰ ਹੁਲਾਰਾ ਦੇਣਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਉਨ੍ਹਾਂ ਦੀਆਂ ਸਮੱਰਥਾਵਾਂ ਦੇਸ਼ ਦੇ ਉੱਭਰਦੇ ਲਕਸ਼ਾਂ ਦੇ ਨਾਲ ਮਿਲਦੀਆਂ ਹੋਣ।
ਨੈਸ਼ਨਲ ਲਰਨਿੰਗ ਵੀਕ ਵਿੱਚ 21 ਅਕਤੂਬਰ, 2024 ਨੂੰ ਇੰਡਿਕ ਡੇ ਵੈਬੀਨਾਰ ਸੀਰੀਜ਼ (Indic Day Webinar Series) ਨੂੰ ਪੇਸ਼ ਕੀਤਾ ਜਾਵੇਗਾ। ਵਿਭਿੰਨ ਖੇਤਰਾਂ ਦੇ ਉਤਕ੍ਰਿਸ਼ਟ ਸਪੀਕਰਸ ਭਾਰਤੀ ਗਿਆਨ ਪ੍ਰਣਾਲੀਆਂ (ਆਈਕੇਐੱਸ), ਸੱਭਿਅਤਾਗਤ ਵਿਕਾਸ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ‘ਤੇ ਜਾਣਕਾਰੀ ਸਾਂਝੀ ਕਰਨਗੇ, ਜੋ ਪਰੰਪਰਾਗਤ ਗਿਆਨ ਅਤੇ ਆਧੁਨਿਕ ਇਨੋਵੇਸ਼ਨ ਦੇ ਤਾਲਮੇਲ ਦੇ ਉਪਰ ਸਮ੍ਰਿੱਧ ਸਮਝ ਪ੍ਰਦਾਨ ਕਰੇਗੀ।
ਦਿਨ ਦੀਆਂ ਮੁੱਖ ਝਲਕੀਆਂ:
-
ਸ਼੍ਰੀ ਡੇਵਿਡ ਫਰਾਲੀ: ਵੈਦਿਕ ਸਕੌਲਰ ਸ਼੍ਰੀ ਫਰਾਲੀ ਵਿਅਕਤੀਗਤ ਅਤੇ ਸਮਾਜਿਕ ਉਤਕ੍ਰਿਸ਼ਟਤਾ ਦੇ ਮਾਰਗ ਵਿੱਚ ਕਰਮਯੋਗੀ ਦਰਸ਼ਨ ਅਤੇ ਨਿਰਸੁਆਰਥ ਕਰਮ ‘ਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨਗੇ।
-
ਸ਼੍ਰੀ ਰਾਘਵ ਕ੍ਰਿਸ਼ਨ: ਸ਼੍ਰੀ ਕ੍ਰਿਸ਼ਨ ਭਾਰਤੀ ਗਿਆਨ ਪਰੰਪਰਾਵਾਂ ਦੇ ਮਹੱਤਵ ਅਤੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਬਹੁ-ਖੇਤਰੀ ਦ੍ਰਿਸ਼ਟੀਕੋਣ ਦੀਆਂ ਜ਼ਰੂਰਤਾਂ ‘ਤੇ ਚਰਚਾ ਕਰਨਗੇ।
-
ਸ਼੍ਰੀ ਅਮ੍ਰਿਤਾਂਸ਼ੂ ਪਾਂਡੇ: ਇਤਿਹਾਸਕਾਰ ਸ਼੍ਰੀ ਪਾਂਡੇ ਭਾਰਤ ਦੀ ਸੱਭਿਅਤਾਗਤ ਵਿਰਾਸਤ ਅਤੇ ਭਵਿੱਖ ਦੇ ਮਾਰਗ ਨੂੰ ਆਕਾਰ ਦੇਣ ਵਿੱਚ ਸੰਸਕ੍ਰਿਤ ਅਤੇ ਸੰਸਕ੍ਰਿਤੀ ਦੇ ਸਥਾਈ ਪ੍ਰਭਾਵਾਂ ਬਾਰੇ ਚਰਚਾ ਕਰਨਗੇ।
-
ਸ਼੍ਰੀ ਨੰਦਨ ਨੀਲੇਕਣੀ ਅਤੇ ਸ਼੍ਰੀ ਸ਼ੰਕਰ ਮਾਰੂਵਾੜਾ: ਸ਼੍ਰੀ ਨੀਲੇਕਣੀ ਅਤੇ ਸ਼੍ਰੀ ਮਾਰੂਵਾੜਾ ਜਿਹੇ ਤਕਨੀਕੀ ਇਨੋਵੇਟਰਸ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਆਗਾਮੀ ਵਿਕਾਸ ਅਤੇ ਸਸ਼ਕਤੀਕਰਣ ਦੇ ਅਵਸਰਾਂ ‘ਤੇ ਚਰਚਾ ਕਰਨਗੇ।
ਵੈਬੀਨਾਰਾਂ ਦੀ ਇਹ ਸੀਰੀਜ਼ ਮਿਸ਼ਨ ਕਰਮਯੋਗੀ ਦੇ ਵਿਆਪਕ ਥੀਮ ਨੂੰ ਰੇਖਾਂਕਿਤ ਕਰੇਗੀ, ਜੋ ਭਾਰਤ ਦੇ ਅਤੀਤ ਦੇ ਗਿਆਨ ਨੂੰ ਉਸ ਦੀ ਭਵਿੱਖ ਦੀਆਂ ਆਕਾਂਖਿਆਵਾਂ ਨਾਲ ਜੋੜੇਗੀ।
ਵੇਰਵੇ ਅਤੇ ਸਮਾਂ ਇਸ ਪ੍ਰਕਾਰ ਹੈ:
*****
ਐੱਨਕੇਕੇ/ਏਜੀ/ਜੀਐੱਸ
(Release ID: 2066739)
Visitor Counter : 35