ਜਲ ਸ਼ਕਤੀ ਮੰਤਰਾਲਾ
azadi ka amrit mahotsav

ਭਾਰਤ ਦੇ ਮਾਣਯੋਗ ਰਾਸ਼ਟਰਪਤੀ 5ਵੇਂ ਨੈਸ਼ਨਲ ਵਾਟਰ ਅਵਾਰਡਸ 2023 ਪ੍ਰਦਾਨ ਕਰਨਗੇ

Posted On: 20 OCT 2024 11:19AM by PIB Chandigarh

ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 22 ਅਕਤੂਬਰ 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ 5ਵੇਂ ਨੈਸ਼ਨਲ ਵਾਟਰ ਅਵਾਰਡਸ 2023 ਪ੍ਰਦਾਨ ਕਰਨਗੇ। ਜਲ ਸ਼ਕਤੀ ਮੰਤਾਰਾਲੇ ਦੇ ਤਹਿਤ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ (DoWR, RD & GR) ਨੇ 14 ਅਕਤੂਬਰ 2024 ਨੂੰ 09 ਸ਼੍ਰੇਣੀਆਂ ਅਰਥਾਤ ਬਿਹਤਰੀਨ ਰਾਜ, ਬਿਹਤਰੀਨ ਜ਼ਿਲ੍ਹਾ, ਬਿਹਤਰੀਨ ਗ੍ਰਾਮ ਪੰਚਾਇਤ, ਬਿਹਤਰੀਨ ਸ਼ਹਿਰੀ ਸਥਾਨਕ ਸੰਸਥਾ, ਬਿਹਤਰੀਨ ਸਕੂਲ ਜਾਂ ਕਾਲਜ, ਬਿਹਤਰੀਨ ਉਦਯੋਗ, ਬਿਹਤਰੀਨ ਜਲ ਉਪਯੋਗਕਰਤਾ ਸੰਘ, ਬਿਹਤਰੀਨ ਸੰਸਥਾਨ (ਸਕੂਲ ਜਾਂ ਕਾਲਜ ਦੇ ਇਲਾਵਾ) ਅਤੇ ਬਿਹਤਰੀਨ ਨਾਗਰਿਕ ਸਮਾਜ ਵਿੱਚ 5ਵੇਂ ਨੈਸ਼ਨਲ ਵਾਟਰ ਅਵਾਰਡਸ, 2023 ਦੇ ਲਈ ਸੰਯੁਕਤ ਜੇਤੂਆਂ ਸਹਿਤ 38 ਜੇਤੂਆਂ ਦਾ ਐਲਾਨ ਕੀਤਾ।

ਬਿਹਤਰੀਨ ਰਾਜ ਦੀ ਸ਼੍ਰੇਣੀ ਵਿੱਚ ਪਹਿਲਾ ਪੁਰਸਕਾਰ ਓਡੀਸ਼ਾ ਨੂੰ ਦਿੱਤਾ ਗਿਆ ਹੈ ਜਦਕਿ ਉੱਤਰ ਪ੍ਰਦੇਸ਼ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਗੁਜਰਾਤ ਅਤ ਪੁਡੂਚੇਰੀ ਨੇ ਸੰਯੁਕਤ ਤੌਰ ‘ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਹਰੇਕ ਅਵਾਰਡ ਜੇਤੂ ਨੂੰ ਇੱਕ ਪ੍ਰਸ਼ੰਸ਼ਾ ਪੱਤਰ ਅਤੇ ਇੱਕ ਟ੍ਰਾਫੀ ਦੇ ਨਾਲ-ਨਾਲ ਕੁਝ ਸ਼੍ਰੇਣੀਆਂ ਵਿੱਚ ਨਕਦ ਪੁਰਸਕਾਰ ਭੀ ਦਿੱਤੇ ਜਾਣਗੇ।

ਮਾਣਯੋਗ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਜਲ ਸ਼ਕਤੀ ਮੰਤਰਾਲਾ ਰਾਸ਼ਟਰੀ ਪੱਧਰ ‘ਤੇ ਜਲ ਪ੍ਰਬੰਧਨ ਅਤੇ ਜਲ ਸੰਭਾਲ਼ ਬਾਰੇ ਜਾਗਰੂਕਤਾ ਫੈਲਾਊਣ ਦੇ ਲਈ ਇੱਕ ਵਿਆਪਕ ਅਭਿਯਾਨ ਚਲਾ ਰਿਹਾ ਹੈ। ਇਸ ਦ੍ਰਿਸ਼ਟੀਕੋਣ ਨਾਲ ਹੋਰ ਲੋਕਾਂ ਵਿੱਚ ਜਲ ਦੇ ਮਹੱਤਵ ਬਾਰੇ ਜਾਗਰੂਰਤਾ ਉਤਪੰਨ ਕਰਨ ਅਤੇ ਲੋਕਾਂ ਨੂੰ ਸਰਬਉੱਤਮ ਜਲ ਉਪਯੋਗ ਪ੍ਰਣਾਲੀਆਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰਨ ਦੇ ਲਈ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ (DoWR, RD & GR) ਨੇ 2018 ਵਿੱਚ ਪਹਿਲਾ ਨੈਸ਼ਨਲ ਵਾਟਰ ਅਵਾਰਡ ਸ਼ੁਰੂ ਕੀਤਾ ਸੀ। ਸੰਨ 2019, 2020 ਅਤੇ 2022 ਲਈ ਦੂਸਰੇ, ਤੀਸਰੇ ਅਤੇ ਚੌਥੇ ਨੈਸ਼ਨਲ ਵਾਟਰ ਅਵਾਰਡਸ ਦਿੱਤੇ ਗਏ। ਕੋਵਿਡ ਮਹਾਮਾਰੀ ਦੇ ਕਾਰਨ ਵਰ੍ਹੇ 2021 ਵਿੱਚ ਅਵਾਰਡਸ ਨਹੀਂ ਦਿੱਤੇ ਗਏ ਸਨ।

ਨੈਸ਼ਨਲ ਵਾਟਰ ਅਵਾਰਡਸ ਦੇਸ਼  ਭਰ ਵਿੱਚ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ‘ਜਲ ਸਮ੍ਰਿੱਧ ਭਾਰਤ’ ਦੇ ਸਰਕਾਰ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਵਿੱਚ ਕੀਤੇ ਗਏ ਚੰਗੇ ਕੰਮਾਂ ਅਤੇ ਪ੍ਰਯਾਸਾਂ ‘ਤੇ ਕੇਂਦ੍ਰਿਤ ਹੈ। ਇਹ ਪੁਰਸਕਾਰ ਲੋਕਾਂ ਵਿੱਚ ਜਲ ਦੇ ਮਹੱਤਵ ਬਾਰੇ ਜਾਗਰੂਕਤਾ ਉਤਪੰਨ ਕਰਨ ਅਤੇ ਉਨ੍ਹਾਂ ਨੂੰ ਸਰਬਉੱਤਮ ਜਲ ਉਪਯੋਗ ਪ੍ਰਣਾਲੀਆਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਹਨ।

5ਵੇਂ ਨੈਸ਼ਨਲ ਵਾਟਰ ਅਵਾਰਡਸ ਲਈ ਵਿਭਿੰਨ ਸ਼੍ਰੇਣੀਆਂ ਵਿੱਚ ਜੇਤੂਆਂ ਦੇ ਵੇਰਵੇ।

5ਵੇਂ ਨੈਸ਼ਨਲ ਵਾਟਰ ਅਵਾਰਡਸ 2023

 

**********

 

ਡੀਕੇਐੱਸ


(Release ID: 2066733) Visitor Counter : 29