ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਰੋਡ ਟਰਾਂਸਪੋਰਟ ਐਂਡ ਹਾਈਵੇ ਮੰਤਰਾਲੇ ਨੇ ਫੋਰ ਲੇਨ ਵਾਲੀ ਐਕਸੈੱਸ-ਕੰਟਰੋਲਡ ਉੱਤਰੀ ਪਟਿਆਲਾ ਬਾਈਪਾਸ ਦੇ ਨਿਰਮਾਣ ਦੇ ਲਈ 1255.59 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ


ਨਵਾਂ ਬਾਈਪਾਸ ਆਵਾਜਾਈ ਦੇ ਭੀੜ-ਭੱੜਕੇ ਨੂੰ ਘੱਟ ਕਰੇਗਾ, ਖੇਤਰੀ ਸੰਪਰਕ ਨੂੰ ਬਿਹਤਰ ਬਣਾਏਗਾ ਅਤੇ ਗੁਡਸ ਐਂਡ ਲੌਜਿਸਟਿਕਸ ਦੀ ਕੁਸ਼ਲ ਆਵਾਜਾਈ ਨੂੰ ਪ੍ਰੋਤਸਾਹਿਤ ਕਰੇਗਾ

प्रविष्टि तिथि: 17 OCT 2024 4:42PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਐਂਡ ਹਾਈਵੇ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘X’ ‘ਤੇ ਇੱਕ ਪੋਸਟ ਵਿੱਚ ਘੋਸ਼ਣਾ ਕੀਤੀ ਕਿ ਉਨ੍ਹਾਂ ਦੇ ਮੰਤਰਾਲੇ ਨੇ 28.9 ਕਿਲੋਮੀਟਰ ਲੰਬੇ, ਫੋਰ ਲੇਨ ਐਕਸੈੱਸ- ਕੰਟ੍ਰੋਲਡ ਉੱਤਰੀ ਪਟਿਆਲਾ ਬਾਈਪਾਸ ਦੇ ਨਿਰਮਾਣ ਦੇ ਲਈ 1,255.59 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸ਼ਹਿਰ ਵਿੱਚ ਆਵਾਜਾਈ ਦੇ ਭੀੜ ਭੜੱਕੇ ਨੂੰ ਕਾਫੀ ਹੱਦ ਤੱਕ ਘਟਾਉਣਾ, ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣਾ ਅਤੇ ਗੁਡਸ ਅਤੇ ਲੌਜਿਸਟਿਕਸ ਦੀ ਸੁਚਾਰੂ ਆਵਾਜਾਈ ਸੁਨਿਸ਼ਚਿਤ ਕਰਨਾ ਹੈ। ਇਸ ਬਣਨ ਵਾਲੇ ਬਾਈਪਾਸ ਨਾਲ ਇਸ ਇਲਾਕੇ ਦੇ ਇਨਫ੍ਰਾਸਟ੍ਰਕਚਰ ਅਤੇ ਇਕੋਨੋਮੀ ਨੂੰ ਵੱਡਾ ਪ੍ਰੋਤਸਾਹਨ ਮਿਲੇਗਾ।

ਸ਼੍ਰੀ ਨਿਤਿਨ ਗਡਕਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

“ਪੰਜਾਬ ਵਿੱਚ, ਅਸੀਂ 28.9 ਕਿਲੋਮੀਟਰ ਲੰਬੇ ਫੋਰ ਲੇਨ ਐਕਸੈੱਸ –ਕੰਟ੍ਰੋਲਡ ਉੱਤਰੀ ਪਟਿਆਲਾ ਬਾਈਪਾਸ ਦੇ ਨਿਰਮਾਣ ਦੇ ਲਈ 1255.59 ਕਰੋੜ ਰੁਪਏ ਮੰਜ਼ੂਰ ਕੀਤੇ ਹਨ। ਇਹ ਨਵਾਂ ਬਾਈਪਾਸ ਪਟਿਆਲਾ ਦੇ ਚਾਰੇ ਪਾਸੇ ਰਿੰਗ ਰੋਡ ਨੂੰ ਪੂਰਾ ਕਰੇਗਾ, ਜਿਸ ਨਾਲ ਸ਼ਹਿਰ ਵਿੱਚ ਆਵਾਜਾਈ ਦੇ ਭੀੜ-ਭੜੱਕੇ ਵਿੱਚ ਕਾਫੀ ਕਮੀ ਆਏਗੀ। ਇਹ ਪ੍ਰੋਜੈਕਟ ਖੇਤਰੀ ਸੰਪਰਕ ਵਿੱਚ ਵੀ ਸੁਧਾਰ ਕਰੇਗਾ ਅਤੇ ਗੁਡਸ ਐਂਡ ਲੌਜਿਸਟਿਕਸ ਦੀ ਸੁਚਾਰੂ ਆਵਾਜਾਈ ਨੂੰ ਸਰਲ ਬਣਾਏਗਾ, ਜਿਸ ਨਾਲ ਖੇਤਰ ਦੇ ਇਨਫ੍ਰਾਸਟ੍ਰਕਚਰ ਅਤੇ ਇਕੋਨੋਮੀ ਨੂੰ ਬਹੁਤ ਉਤਸ਼ਾਹ ਮਿਲੇਗਾ।”

 

*****

ਐੱਨਕੇਕੇ/ਜੀਐੱਸ/ਏਕੇਕੇ


(रिलीज़ आईडी: 2066050) आगंतुक पटल : 101
इस विज्ञप्ति को इन भाषाओं में पढ़ें: English , Urdu , हिन्दी , Tamil