ਵਿੱਤ ਮੰਤਰਾਲਾ
ਵਿਸ਼ੇਸ਼ ਅਭਿਯਾਨ 4 ਦੇ ਹਿੱਸੇ ਵਜੋਂ, ਸੀਬੀਆਈਸੀ ਦੇ ਸੀਜੀਐੱਸਟੀ ਫਰੀਦਾਬਾਦ ਕਮਿਸ਼ਨਰੇਟ ਨੇ ਕਰਮਚਾਰੀ ਭਲਾਈ ਲਈ ਕੈਫੇਟੇਰਿਯਾ ਅਤੇ ਕ੍ਰੈੱਚ ਦਾ ਨਿਰਮਾਣ ਕਰਕੇ ਦਫਤਰ ਸਥਾਨ ਮੁੜ ਤੋਂ ਪ੍ਰਾਪਤ ਕੀਤਾ
ਸੀਬੀਆਈਸੀ ਦੇ ਖੇਤਰੀ ਮੈਂਬਰ ਸ਼੍ਰੀ ਸ਼ਸ਼ਾਂਕ ਪ੍ਰਿਯਾ ਨੇ ਸੀਜੀਐੱਸਟੀ ਫਰੀਦਾਬਾਦ ਵਿੱਚ ਕ੍ਰੈੱਚ ਅਤੇ ਕੈਫੇਟੇਰਿਯਾ ਦਾ ਉਦਘਾਟਨ ਕੀਤਾ; ਕੇਂਦਰੀਯ ਵਿਦਿਯਾਲਯ, ਫਰੀਦਾਬਾਦ ਵਿੱਚ ਸਵੱਛਤਾ ਹੀ ਸੇਵਾ ਗਤੀਵਿਧੀ ਵਿੱਚ ਹਿੱਸਾ ਲਿਆ
Posted On:
15 OCT 2024 6:08PM by PIB Chandigarh
ਸੀਜੀਐੱਸਟੀ ਫਰੀਦਾਬਾਦ ਕਮਿਸ਼ਨਰੇਟ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਕੰਮ ਦਾ ਬਿਹਤਰ ਵਾਤਾਵਰਣ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਤਹਿਤ ਪੁਰਾਣੇ ਰਿਕਾਰਡ ਅਤੇ ਵਰਤੋਂ ਵਿੱਚ ਲਿਆਂਦੇ ਗਏ ਫਰਨੀਚਰ ਨਾਲ ਭਰੇ ਦੋ ਬੇਕਾਰ ਕਮਰਿਆਂ ਨੂੰ ਮੁੜ ਤੋਂ ਪ੍ਰਾਪਤ ਕਰਕੇ ਭਵਨ ਪਰਿਸਰ ਦੇ ਅੰਦਰ ਇੱਕ ਕੈਫੇਟੇਰਿਯਾ ਅਤੇ ਕ੍ਰੈੱਚ ਤਿਆਰ ਕੀਤਾ। ਇਹ ਪ੍ਰਯਾਸ ਵਿਸ਼ੇਸ਼ ਅਭਿਯਾਨ 4.0 ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ, ਜੋ ਪੁਰਾਣੇ ਰਿਕਾਰਡ ਨੂੰ ਹਟਾਉਣ ਅਤੇ ਦਫਤਰ ਸਥਾਨ ਦੀ ਬਿਹਤਰ ਵਰਤੋਂ ‘ਤੇ ਧਿਆਨ ਦਿੰਦਾ ਹੈ।
ਜੀਐੱਸਟੀ, ਜੀਐੱਸਟੀ, ਸੀਬੀਆਈਸੀ ਅਤੇ ਖੇਤਰੀ ਮੈਂਬਰ ਸ਼੍ਰੀ ਸ਼ਸ਼ਾਂਕ ਪ੍ਰਿਯਾ ਨੇ ਚੀਫ ਕਮਿਸ਼ਨਰ ਸ਼੍ਰੀ ਮਨੋਜ ਕੁਮਾਰ ਸ੍ਰੀਵਾਸਤਵ, ਸ਼੍ਰੀ ਰੇਯਾਜ਼ ਅਹਿਮਦ, ਕਮਿਸ਼ਨਰ, ਸੀਜੀਐੱਸਟੀ ਫਰੀਦਾਬਾਦ ਅਤੇ ਸੀਜੀਐੱਸਟੀ ਪੰਚਕੂਲਾ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੈਫੇਟੇਰਿਯਾ ਅਤੇ ਕ੍ਰੈੱਚ ਦਾ ਉਦਘਾਟਨ ਕੀਤਾ।
ਕ੍ਰੈੱਚ ਦਾ ਨਾਮ ਆਈਆਰਐੱਸ (C&IT) 2014 ਅਧਿਕਾਰੀ ਸ਼੍ਰੀ ਮੁਕੇਸ਼ ਕੁਮਾਰ ਦੀ ਪ੍ਰੇਮਪੂਰਨ ਯਾਦ ਵਿੱਚ ‘ਮੁਕੇਸ਼’ ਰੱਖਿਆ ਗਿਆ ਹੈ , ਜਿਨ੍ਹਾਂ ਨੇ ਕੋਵਿਡ 19 ਮਹਾਮਾਰੀ ਦੌਰਾਨ ਆਪਣੀ ਜਾਨ ਗੁਆ ਦਿੱਤੀ ਸੀ। ਅਧਿਕਾਰੀ ਨੇ ਦੋ ਸਾਲ ਤੋਂ ਵੱਧ ਸਮੇਂ ਤੱਕ ਸੀਜੀਐੱਸਟੀ ਫਰੀਦਾਬਾਦ ਵਿੱਚ ਡਿਪਟੀ ਕਮਿਸ਼ਨਰ ਵਜੋਂ ਕੰਮ ਕੀਤਾ। ਕ੍ਰੈੱਚ ਦੇ ਉਦਘਾਟਨ ਮੌਕੇ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।
ਸ਼੍ਰੀ ਪ੍ਰਿਯਾ ਨੇ ਕਰਮਚਾਰੀ ਭਲਾਈ ਦੇ ਪ੍ਰਤੀ ਕਮਿਸ਼ਨਰੇਟ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ ਅਤੇ ਬਿਹਤਰ ਟੈਕਸ ਐਡਮਿਨਿਸਟ੍ਰੇਸ਼ਨ ਵਿੱਚ ਮਦਦ ਮਿਲੇਗੀ।
ਕੈਫੇਟੇਰਿਯਾ ਅਤੇ ਕ੍ਰੈੱਚ ਦੋਵਾਂ ਨੂੰ ਡਾਇਰੈਕਟੋਰੇਟ ਜਨਰਲ ਆਫ ਹਿਊਮਨ ਰਿਸੋਰਸ ਡਵੈਲਪਮੈਂਟ, ਸੀਬੀਆਈਸੀ ਦੁਆਰਾ ਪ੍ਰਦਾਨ ਕੀਤੇ ਗਏ ਕਲਿਆਣ ਫੰਡ ਨਾਲ ਸੰਭਵ ਬਣਾਇਆ ਗਿਆ ਹੈ। ਕੈਫੇਟੇਰਿਯਾ ਕਰਮਚਾਰੀਆਂ ਨੂੰ ਸਵੱਛ ਅਤੇ ਸਿਹਤਮੰਦ ਭੋਜਨ ਦਾ ਤਜ਼ਰਬਾ ਅਤੇ ਉਚਿਤ ਦਰਾਂ ‘ਤੇ ਭੋਜਨ ਪ੍ਰਦਾਨ ਕਰੇਗਾ। ਕ੍ਰੈੱਚ ਤੋਂ ਕਰਮਚਾਰੀਆਂ ਨੂੰ ਹੁਣ ਬੱਚਿਆਂ ਨੂੰ ਆਪਣੇ ਦਫਤਰ ਪਰਿਸਰ ਵਿੱਚ ਹੀ ਰੱਖਣ ਵਿੱਚ ਸਹਾਇਤਾ ਮਿਲੇਗੀ। ਕ੍ਰੈੱਚ ਨਾ ਸਿਰਫ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਸਰੀਰਕ ਦੂਰੀ ਦੇ ਅੰਤਰ ਨੂੰ ਖਤਮ ਕਰਨ ਵਿੱਚ ਸਹਾਇਤਾ ਕਰੇਗਾ, ਸਗੋਂ ਉਨ੍ਹਾਂ ਦੇ ਭਾਵਨਾਤਮਕ ਬੰਧਨ ਨੂੰ ਵੀ ਮਜ਼ਬੂਤ ਕਰੇਗਾ।
ਸਵੱਛਤਾ ਹੀ ਸੇਵਾ, 2024 ਦੇ ਹਿੱਸੇ ਵਜੋਂ, ਯਾਤਰਾ ਦੌਰਾਨ ਖੇਤਰੀ ਮੈਂਬਰ ਨੇ ਕੇਂਦਰੀਯ ਵਿਦਿਯਾਲਯ, ਫਰੀਦਾਬਾਦ ਦਾ ਵੀ ਦੌਰਾ ਕੀਤਾ ਅਤੇ ਸਕੂਲ ਨੂੰ ਇੱਕ ਵਾਟਰ ਕੂਲਰ, ਆਰਓ ਫਿਲਟਰ, ਵਾਤਾਵਰਣ ਅਨੁਕੂਲ ਕੂੜੇਦਾਨ, ਘਾਹ ਕੱਟਣ ਵਾਲੀ ਮਸ਼ੀਨ ਵੀ ਆਦਿ ਸੌਂਪੀ। ਧਿਆਨ ਦੇਣ ਯੋਗ ਹੈ ਕਿ ਵਿਸ਼ੇਸ਼ ਅਭਿਯਾਨ 3 ਦੌਰਾਨ, ਸ਼੍ਰੀ ਪ੍ਰਿਯਾ ਨੇ 2 ਅਕਤੂਬਰ, 2023 ਨੂੰ ਸਕੂਲ ਦਾ ਦੌਰਾ ਕੀਤਾ ਸੀ ਅਤੇ ਸਕੂਲ ਦੁਆਰਾ ਇਨ੍ਹਾਂ ਵਸਤਾਂ ਦੀ ਮੰਗ ਕੀਤੀ ਗਈ ਸੀ। ਸੀਜੀਐੱਸਟੀ ਫਰੀਦਾਬਾਦ ਨੇ ਸਵੱਛ ਭਾਰਤ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਸਕੂਲ ਦੇ ਅਨੁਰੋਧ ਨੂੰ ਪੂਰਾ ਕੀਤਾ ਹੈ ਅਤੇ ਸਵੱਛਤਾ ਫੰਡ ਤੋਂ ਵਸਤਾਂ ਪ੍ਰਦਾਨ ਕੀਤੀਆਂ ਹਨ।
ਸ਼੍ਰੀ ਪ੍ਰਿਯਾ ਨੇ ਭਾਰਤ ਸਰਕਾਰ ਦੇ ਏਕ ਪੇੜ ਮਾਂ ਕੇ ਨਾਮ ਅਭਿਯਾਨ ਦੇ ਤਹਿਤ ਸੀਜੀਐੱਸਟੀ ਫਰੀਦਾਬਾਦ ਵਿੱਚ ਪੌਦਾਰੋਪਣ ਵੀ ਕੀਤਾ।
****
ਐੱਨਬੀ/ਕੇਐੱਮਐੱਨ
(Release ID: 2065975)
Visitor Counter : 32