ਟੈਕਸਟਾਈਲ ਮੰਤਰਾਲਾ
azadi ka amrit mahotsav

ਸਰਕਾਰ ਨੇ “ਸਮਰਥ” (ਟੈਕਸਟਾਈਲ ਸੈਕਟਰ ਵਿੱਚ ਸਮਰੱਥਾ ਨਿਰਮਾਣ ਯੋਜਨਾ) ਨੂੰ ਮਾਰਚ 2026 ਤੱਕ ਵਧਾਇਆ


495 ਕਰੋੜ ਦੀ ਲਾਗਤ ਨਾਲ 3 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਨਾਲ ਜੁੜੇ ਕੌਸ਼ਲ ਪ੍ਰਦਾਨ ਕਰਨ ਦੀ ਉਮੀਦ

Posted On: 16 OCT 2024 6:21PM by PIB Chandigarh

ਸਮਰਥ ਟੈਕਸਟਾਈਲ ਮੰਤਰਾਲੇ ਦਾ ਇੱਕ ਮੰਗ-ਸੰਚਾਲਿਤ ਅਤੇ ਪਲੇਸਮੈਂਟ-ਅਧਾਰਿਤ ਅੰਬਰੇਲਾ ਸਕਿੱਲਿੰਗ ਪ੍ਰੋਗਰਾਮ ਹੈ। ਸਮਰਥ ਸਕੀਮ ਨੂੰ 3 ਲੱਖ ਲੋਕਾਂ ਨੂੰ ਟੈਕਸਟਾਈਲ ਸਬੰਧੀ ਕੌਸ਼ਲ ਵਿੱਚ ਟ੍ਰੇਂਡ ਕਰਨ ਲਈ 495 ਕਰੋੜ ਰੁਪਏ ਦੇ ਬਜਟ ਦੇ ਨਾਲ ਦੋ ਵਰ੍ਹੇ (ਵਿੱਤੀ ਸਾਲ 2024-25 ਅਤੇ 2025-26) ਲਈ ਹੋਰ ਵਧਾ ਦਿੱਤਾ ਗਿਆ ਹੈ ।

∙         ਸਕੀਮ ਦਾ ਉਦੇਸ਼ ਸੰਗਠਿਤ ਟੈਕਸਟਾਈਲ ਅਤੇ ਸਬੰਧਿਤ ਖੇਤਰਾਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਉਦਯੋਗ ਨੂੰ ਪ੍ਰੋਤਸ਼ਾਹਿਤ ਕਰਨਾ ਅਤੇ ਸਮਰਥਨ ਕਰਨਾ ਹੈ। ਇਸ ਵਿੱਚ ਸਪਿਨਿੰਗ ਅਤੇ ਬੁਣਾਈ ਨੂੰ ਛੱਡ ਕੇ ਟੈਕਸਟਾਈਲ ਦੀ ਸਮੁੱਚੀ ਵੈਲਿਯੂ ਚੇਨ ਸ਼ਾਮਲ ਹੈ। ਉੱਭਰਦੀ ਹੋਈ ਤਕਨੀਕ ਅਤੇ ਬਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਅਤੇ ਪਾਠਕ੍ਰਮ ਨੂੰ ਤਰਕਸੰਗਤ ਬਣਾਇਆ ਗਿਆ ਹੈ।

 

ਪ੍ਰਵੇਸ਼-ਪੱਧਰ ਦੇ ਕੌਸ਼ਲ ਤੋਂ ਇਲਾਵਾ, ਇਹ ਸਕੀਮ ਅਪੈਰਲ ਅਤੇ ਗਾਰਮੈਂਟਿੰਗ ਸੈੱਗਮੈਂਟਸ ਵਿੱਚ ਮੌਜੂਦਾ ਕਰਮਚਾਰੀਆਂ ਦੀ ਉਤਪਾਦਕਤਾ ਵਿੱਚ ਸੁਧਾਰ ਕਰਨ ਲਈ ਅਪ-ਸਕਿਲਿੰਗ/ਰੀਸਕਿਲਿੰਗ ਪ੍ਰੋਗਰਾਮ ਵੀ ਪ੍ਰਦਾਨ ਕਰਦੀ ਹੈ। ਸਮਰਥ ਹੈਂਡਲੂਮ, ਹੈਂਡੀਕਰਾਫਟ, ਰੇਸ਼ਮ ਅਤੇ ਜੂਟ ਜਿਹੇ ਪਰੰਪਰਾਗਤ ਟੈਕਸਟਾਈਲ ਸੈਕਟਰਾਂ ਦੀਆਂ ਅਪਸਕਿਲਿੰਗ ਅਤੇ ਰੀ-ਸਕਿਲਿੰਗ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ।

 

ਇਹ ਸਕੀਮ ਲਾਗੂਕਰਨ ਭਾਗੀਦਾਰਾਂ (ਆਈਪੀ) ਦੇ ਜ਼ਰੀਏ ਨਾਲ ਲਾਗੂ ਕੀਤੀ ਜਾਂਦੀ ਹੈ। ਇਸ ਵਿੱਚ ਟੈਕਸਟਾਈਲ ਉਦਯੋਗ/ਉਦਯੋਗ ਐਸੋਸੀਏਸ਼ਨਾਂ, ਕੇਂਦਰੀ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ, ਅਤੇ ਟੈਕਸਟਾਈਲ ਮੰਤਰਾਲੇ ਦੇ ਖੇਤਰੀ ਸੰਗਠਨਾਂ ਜਿਵੇਂ ਕਿ ਡੀਸੀ/ਹੈਂਡਲੂਮ, ਡੀਸੀ/ਹੈਂਡੀਕ੍ਰਾਫਟ, ਕੇਂਦਰੀ ਉੱਨ ਵਿਕਾਸ ਬੋਰਡ, ਅਤੇ ਕੇਂਦਰੀ ਸਿਲਕ ਬੋਰਡ ਸ਼ਾਮਲ ਹਨ।

ਸਮਰਥ ਯੋਜਨਾ ਦੇ ਤਹਿਤ, ਮੰਤਰਾਲੇ ਨੇ ਲਾਗੂ ਕਰਨ ਵਾਲੇ ਭਾਗੀਦਾਰਾਂ ਰਾਹੀਂ, 3.27 ਲੱਖ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਹੈ। ਇਨ੍ਹਾਂ ਵਿੱਚੋਂ 2.6 ਲੱਖ (79.5%) ਨੂੰ ਰੋਜ਼ਗਾਰ ਮਿਲਿਆ ਹੈ। ਮਹਿਲਾਵਾਂ ਦੇ ਰੋਜ਼ਗਾਰ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਹੁਣ ਤੱਕ 2.89 ਲੱਖ (88.3%) ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

ਵੇਰਵਿਆਂ ਨੂੰ ਹੇਠਾਂ ਦਿੱਤੇ ਲਿੰਕਾਂ ਦੇ ਜ਼ਰੀਏ ਪ੍ਰਾਪਤ ਕੀਤਾ ਕੀਤਾ ਜਾ ਸਕਦਾ ਹੈ:

ਸਮਰਥ ਵੈੱਬਸਾਈਟ: https://samarth-textiles.gov.in

************

ਵੀਐੱਨ


(Release ID: 2065714) Visitor Counter : 24


Read this release in: English , Urdu , Hindi