ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ 2 ਤੋਂ 31 ਅਕਤੂਬਰ, 2024 ਤੱਕ ਚੱਲਣ ਵਾਲੀ ‘ਵਿਸ਼ੇਸ਼ ਮੁਹਿੰਮ 4.0’ ਸਫਲਤਾਪੂਰਵਕ ਸ਼ੁਰੂ ਕੀਤੀ
Posted On:
11 OCT 2024 2:42PM by PIB Chandigarh
ਸੰਸਦੀ ਮਾਮਲੇ ਮੰਤਰਾਲੇ (ਐੱਮਓਪੀਏ) ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ 2 ਤੋਂ 31 ਅਕਤੂਬਰ, 2024 ਤੱਕ ਚੱਲਣ ਵਾਲੀ ਇੱਕ ‘ਵਿਸ਼ੇਸ਼ ਮੁਹਿੰਮ 4.0’ ਸਫਲਤਾਪੂਰਵਕ ਸ਼ੁਰੂ ਕੀਤੀ ਹੈ। ਇਹ ਮੁਹਿੰਮ ਸਵੱਛਤਾ ‘ਤੇ ਜ਼ੋਰ ਦੇਣ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣ ‘ਤੇ ਕੇਂਦਰਿਤ ਹੈ।
“ਵਿਸ਼ੇਸ਼ ਮੁਹਿੰਮ 4.0” ਵਿੱਚ ਦੋ ਪੜਾਅ ਸ਼ਾਮਲ ਹਨ। 16 ਸਤੰਬਰ 2024 ਤੋਂ 30 ਸਤੰਬਰ 2024 ਤੱਕ ਚੱਲਣ ਵਾਲੇ ਸ਼ੁਰੂਆਤੀ ਪੜਾਅ ਦੇ ਦੌਰਾਨ, ਮੰਤਰਾਲੇ ਨੇ ਸਵੱਛਤਾ ਮੁਹਿੰਮ ਸਥਾਨਾਂ ਦੀ ਪਹਿਚਾਣ, ਸਥਾਨ ਪ੍ਰਬੰਧਨ ਅਤੇ ਦਫਤਰੀ ਸੁੰਦਰੀਕਰਣ ਦੀ ਯੋਜਨਾ, ਰੱਦੀ ਅਤੇ ਵਾਧੂ ਵਸਤਾਂ ਦੀ ਪਹਿਚਾਣ ਤੇ ਹੱਲ ਦੇ ਲਈ ਲੰਬਿਤ ਸੰਦਰਭਾਂ ਦੀ ਪਹਿਚਾਣ ਵਿਸ਼ੇਸ਼ ਟੀਚੇ ਨਿਰਧਾਰਿਤ ਕੀਤੇ। 400 ਤੋਂ ਵੱਧ ਫਾਈਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਸਮੀਖਿਆ ਕੀਤੀ ਜਾਣੀ ਹੈ, ਤਾਂ ਜੋ ਉਨ੍ਹਾਂ ਦੀ ਛਟਾਈ ਕਰਕੇ ਵੱਖਰਾ ਰੱਖਿਆ ਜਾ ਸਕੇ। ਨਿਪਟਾਰੇ ਲਈ ਬੇਕਾਰ ਪਈਆਂ ਇਲੈਕਟ੍ਰੌਨਿਕ ਵਸਤਾਂ, ਟੁੱਟੇ-ਫੁੱਟੇ ਅਤੇ ਖਰਾਬ ਪਏ ਫਰਨੀਚਰ ਆਦਿ ਦੇ ਰੂਪ ਵਿੱਚ ਰੱਦੀ ਸਮੱਗਰੀ ਦੀ ਵੀ ਪਛਾਣ ਕੀਤੀ ਗਈ ਹੈ।
2 ਅਕਤੂਬਰ, 2024 ਤੋਂ 31 ਅਕਤੂਬਰ 2024 ਤੱਕ ਲਾਗੂਕਰਨ ਪੜਾਅ ਵਿੱਚ, ਸੰਸਦੀ ਮਾਮਲੇ ਮੰਤਰਾਲੇ ਯੋਜਨਾਬੱਧ ਗਤੀਵਿਧੀਆਂ ਦੇ ਲਾਗੂ ਕਰਨ, ਸਵੱਛਤਾ ਯਤਨਾਂ ਦੀ ਵਿਆਪਕ ਕਵਰੇਜ਼ ਸੁਨਿਸ਼ਚਿਤ ਕਰਨ ਅਤੇ ਸੰਚਾਲਨ ਕੁਸ਼ਲਤਾ ਵਧਾਉਣ ‘ਤੇ ਧਿਆਨ ਕੇਂਦਰਿਤ ਕਰੇਗਾ।
ਮੁਹਿੰਮ ਦੇ ਇੱਕ ਹਿੱਸੇ ਵਜੋਂ, ਸੰਸਦੀ ਮਾਮਲੇ ਮੰਤਰਾਲੇ ਨੇ ‘ਵਿਸ਼ੇਸ਼ ਮੁਹਿੰਮ 4.0’ ਨੂੰ ਸਫਲ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਨਿਮਨ ਲਿਖਤ ਸ਼ਾਮਲ ਹਨ:
1 ਨੋਡਲ ਅਫਸਰ ਦੀ ਨਿਯੁਕਤੀ : ਮੁਹਿੰਮ ਦੀਆਂ ਗਤੀਵਿਧੀਆਂ ਦੇ ਤਾਲਮੇਲ ਅਤੇ ਨਿਗਰਾਨੀ ਵਾਸਤੇ ਦਫਤਰਾਂ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ, ਤਾਂ ਜੋ ਸੁਚਾਰੂ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ ਸੁਨਿਸ਼ਚਿਤ ਹੋ ਸਕੇ।
2 ਪ੍ਰਮੁੱਖ ਕੰਮਾਂ ਦੀ ਸਫਲਤਾਪੂਰਵਕ ਪਛਾਣ: ਸਵੱਛਤਾ ਮੁਹਿੰਮ ਸਥਾਨਾਂ ਦੀ ਪਛਾਨ, ਦਫਤਰ ਦਾ ਸੁੰਦਰੀਕਰਣ ਕਰਨਾ, ਗੈਰ-ਜ਼ਰੂਰੀ ਸਮੱਗਰੀਆਂ ਨੂੰ ਹਟਾਉਣਾ ਅਤੇ ਲੰਬਿਤ ਸੰਦਰਭਾਂ ਦਾ ਸਮਾਧਾਨ ਕਰਨ ਵਰਗੇ ਵੱਖ-ਵੱਖ ਕੰਮ ਲਾਗੂ ਕੀਤੇ ਗਏ, ਜੋ ਮੁਹਿੰਮ ਦੇ ਉਦੇਸ਼ਾਂ ਵਿੱਚ ਯੋਗਦਾਨ ਕਰਦੇ ਹਨ।
3 ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਕਿਰਿਆਸ਼ੀਲ ਵਰਤੋਂ: ਵਿਆਪਕ ਜਾਗਰੂਕਤਾ ਅਤੇ ਸਾਂਝੇਦਰੀ ਲਈ ਮੁਹਿੰਮ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਮਾਧਿਅਮ ਨਾਲ ਪ੍ਰਸਾਰਿਤ ਕੀਤੀ ਜਾ ਰਹੀ ਹੈ।
ਸੰਸਦੀ ਮਾਮਲੇ ਮੰਤਰਾਲੇ ਨੇ ‘ਵਿਸ਼ੇਸ਼ ਮੁਹਿੰਮ 4.0’ ਦੇ ਤਹਿਤ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਪ੍ਰਤੀ ਆਪਣੀ ਅਟੁੱਟ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ, ਜਿਸ ਨਾ ਇਹ ਪਹਿਲ ਇੱਕ ਜ਼ਿਕਰਯੋਗ ਸਫਲਤਾ ਬਣ ਗਈ। ਇਸ ਨਾਲ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਇਸ ਦੇ ਸੰਚਾਲਨ ਵਿੱਚ ਲੰਬਿਤ ਮਾਮਲਿਆਂ ਨੂੰ ਨਿਊਨਤਮ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਹੋਈ।
************
ਐੱਸਐੱਸ/ਪੀਆਰਕੇ
(Release ID: 2065609)
Visitor Counter : 29