ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਸਾਈਬਰ ਸੁਰੱਖਿਆ ਦੀ ਜਾਗਰੂਕਤਾ ਵਧਾਉਣ ਅਤੇ ਇਲੈਕਟ੍ਰੌਨਿਕਸ ‘ਤੇ ਵਿਸ਼ੇਸ਼ ਅਭਿਯਾਨ 4.0 ਦੇ ਤਹਿਤ ਚਲ ਰਹੀ ਸੂਚਨਾ ਸੁਰੱਖਿਆ ਮੰਤਰਾਲੇ ਦੀ ਪਹਿਲ ਨੂੰ ਹੁਲਾਰਾ ਦੇਣ ਲਈ 7 ਅਕਤੂਬਰ ਨੂੰ ਸੀਐੱਸਓਆਈ ਵਿੱਚ ਸਾਈਬਰ ਸੁਰੱਖਿਆ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ


ਡੀਏਆਰਪੀਜੀ ਨੇ ਜਨਤਕ ਪ੍ਰਸ਼ਾਸਨ ਵਿੱਚ ਸਾਈਬਰ ਜਾਗਰੂਕਤਾ ਵਧਾਉਣ ਅਤੇ ਇਸ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ

ਸਾਈਬਰ ਸੁਰੱਖਿਆ ਵਰਕਸ਼ਾਪ ਭਾਰਤ ਵਿੱਚ ਵਰਤਮਾਨ ਸਾਈਬਰ ਸੁਰੱਖਿਆ ਪਰਿਦ੍ਰਿਸ਼ ਅਤੇ ਈ-ਆਫਿਸ, ਭਵਿਸ਼ਯ ਅਤੇ ਸੀਪੀਬੀਆਰਏਐੱਮਐੱਸ ਲਈ ਸਾਈਬਰ ਸੁਰੱਖਿਆ ‘ਤੇ ਪੈਨਲ ਚਰਚਾ

Posted On: 08 OCT 2024 12:21PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਸਿਵਿਲ ਸੇਵਾ ਅਧਿਕਾਰੀ ਸੰਸਥਾਨ (ਸੀਐੱਸਓਆਈ), ਵਿਨਯ ਮਾਰਗ, ਨਵੀਂ ਦਿੱਲੀ ਵਿੱਚ ਸਾਈਬਰ ਸੁਰੱਖਿਆ ‘ਤੇ ਇੱਕ ਵਿਆਪਕ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਪਹਿਲ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-In) ਦੁਆਰਾ ਸਾਈਬਰ ਸਵੱਛਤਾ ਕੇਂਦਰ ਦੀ ਸਥਾਪਨਾ ਤੋਂ ਪ੍ਰੇਰਿਤ ਸੀ।

ਇਸ ਵਰਕਸ਼ਾਪ ਦਾ ਉਦੇਸ਼ ਸਾਈਬਰ ਸੁਰੱਖਿਆ ਜਾਗਰੂਕਤਾ ਵਧਾਉਣਾ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀਆਂ ਪਹਿਲਾਂ ਨੂੰ ਹੁਲਾਰਾ ਦੇਣਾ ਅਤੇ ਪਬਲਿਕ ਈ-ਗਵਰਨੈਂਸ ਪਲੈਟਫਾਰਮਾਂ ਦੀ ਸੁਰੱਖਿਆ ਲਈ ਮਜ਼ਬੂਤ ਸਾਈਬਰ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ‘ਤੇ ਜ਼ੋਰ ਦੇਣਾ ਸੀ। ਇਹ ਵਰਕਸ਼ਾਪ ਵਿਸ਼ੇਸ਼ ਅਭਿਯਾਨ 4.0 ਦੇ ਤਹਿਤ ਆਯੋਜਿਤ ਕੀਤੀ ਗਈ, ਜਿਸ ਵਿੱਚ 200 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਨੈਸ਼ਨਲ ਇਨਫੌਰਮੇਟਿਕਸ ਸੈਂਟਰ (NIC), ਦੇ ਸੀਨੀਅਰ ਅਧਿਕਾਰੀ, ਜਨਤਕ ਸ਼ਿਕਾਇਤ/ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਪਟਾਰਾ ਅਤੇ ਨਿਗਰਾਨੀ ਪ੍ਰਣਾਲੀ (CPGRAMS), ਦੇ ਨੋਡਲ ਅਫਸਰਾਂ, ਨੈਸ਼ਨਲ ਈ-ਗਵਰਨੈਂਸ ਸਰਵਿਸ ਡਿਲੀਵਰੀ ਅਸੈੱਸਮੈਂਟ (NeSDA) 2023, ਦੇ ਨੋਡਲ ਅਧਿਕਾਰੀ ਅਤੇ ਮੰਤਰਾਲੇ ਦੇ ਡਿਜੀਟਲ ਪਲੈਟਫਾਰਮਾਂ ਦੇ ਨਿਰਮਾਣ ਅਤੇ ਸੰਚਾਲਨ ਵਿੱਚ ਸ਼ਾਮਲ ਸੀਨੀਅਰ ਅਧਿਕਾਰੀ ਸ਼ਾਮਲ ਸਨ। 

ਵਰਕਸ਼ਾਪ ਵਿੱਚ ਭਾਰਤ ਵਿੱਚ ਵਰਤਮਾਨ ਸਾਈਬਰ ਸੁਰੱਖਿਆ ਪਰਿਦ੍ਰਿਸ਼ ਦੇ ਬਾਰੇ ਜਾਗਰੂਕਤਾ ਵਧਾਉਣ, ਵੱਖ-ਵੱਖ ਸਰਕਾਰੀ ਅਨੁਪ੍ਰਯੋਗਾਂ ਲਈ ਸਾਈਬਰ ਸੁਰੱਖਿਆ ਸਬੰਧੀ ਵਿਵੇਚਨ ਅਤੇ ਵਰਤਮਾਨ ਡਿਜੀਟਲ ਵਾਤਾਵਰਣ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਵਪੂਰਨ ਜ਼ਰੂਰਤ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਉਨ੍ਹਾਂ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਜਿਨ੍ਹਾਂ ਨਾਲ ਸਾਈਬਰ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। 

ਵਰਕਸ਼ਾਪ ਵਿੱਚ ਪੈਨਲ ਚਰਚਾ ਦੇ ਦੋ ਮਹੱਤਵਪੂਰਨ ਦੌਰ ਹੋਏ। ਪਹਿਲੇ ਦੌਰ ਵਿੱਚ ‘ਭਾਰਤ ਵਿੱਚ ਵਰਤਮਾਨ ਸਾਈਬਰ ਸੁਰੱਖਿਆ ਪਰਿਦ੍ਰਿਸ਼’ ‘ਤੇ ਚਰਚਾ ਹੋਈ। ਇਸ ਦੀ ਪ੍ਰਧਾਨਗੀ ਸੀਈਆਰਟੀ-ਇਨ ਦੇ ਡਾਇਰੈਕਟਰ ਜਨਰਲ ਡਾ. ਸੰਜੈ ਬਹਿਲ (DG, CERT-In) ਨੇ ਕੀਤੀ, ਜਿਸ ਵਿੱਚ ਸ਼੍ਰੀ ਨਵੀਨ ਕੁਮਾਰ ਸਿੰਘ (DG NCIIPC), ਸ਼੍ਰੀ ਸੰਤੋਸ਼ ਮਿਸ਼ਰਾ (ਸਾਈਬਰ ਸੁਰੱਖਿਆ ‘ਤੇ ਸਾਂਝੇਦਾਰੀ ਅਤੇ NeSDA 2023) ਅਤੇ ਸੁਸ਼੍ਰੀ ਸੀਮਾ ਖੰਨਾ (DDG ਅਤੇ ਐੱਚਓਜੀ ਸਾਈਬਰ ਸੁਰੱਖਿਆ-NIC)  ਅਤੇ ਖੁਦ ਡਾ. ਸੰਜੈ ਬਹਿਲ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਦੂਸਰੀ ਪੈਨਲ ਚਰਚਾ ਵਿੱਚ ਈ-ਆਫਿਸ, ਭਵਿਸ਼ਯ ਅਤੇ ਸੀਪੀਜੀਆਰਏਐੱਮਐੱਸ ਲਈ ਸਾਈਬਰ ਸੁਰੱਖਿਆ ਸਬੰਧੀ ਵਿਵੇਚਨ’ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਵਿੱਚ ਸ਼੍ਰੀਮਤੀ ਜਯਾ ਦੁਬੇ (ਸੰਯੁਕਤ ਸਕੱਤਰ, ਡੀਏਪੀਆਰਜੀ), ਡਾ. ਸੁਸ਼ੀਲ ਕੁਮਾਰ (DDG &HoG, NIC), ਸੁਸ਼੍ਰੀ ਰਚਨਾ ਸ਼੍ਰੀਵਾਸਤਵ (ਵਿਗਿਆਨਿਕ ਜੀ, NIC–e-Office), ਸ਼੍ਰੀ ਅਨਿਲ ਬੰਸਲ (ਸੀਨੀਅਰ ਡਾਇਰੈਕਟਰ (IT), DoPPW- Bhavishya) ਅਤੇ ਸ਼੍ਰੀ ਸੰਜੀਵ ਸਕਸੈਨਾ (STD, NIC, DARPG- CPGRAMS) ਨੇ ਆਪਣੇ ਵਿਚਾਰ ਵਿਅਕਤ ਕੀਤੇ।

 

ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਐਡੀਸ਼ਨਲ ਸੈਕਟਰੀ ਸ਼੍ਰੀ ਪੁਨੀਤ ਯਾਦਵ ਦੇ ਸੁਆਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਵਰਤਮਾਨ ਡਿਜੀਟਲ ਵਾਤਾਵਰਣ ਵਿੱਚ ਮਜ਼ਬੂਤ ਸਾਈਬਰ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਮਹੱਤਵ ਬਾਰੇ ਇੱਕ ਠੋਸ ਸੰਦੇਸ਼ ਦੇ ਨਾਲ ਆਪਣੀ ਗੱਲ ਰੱਖ ਕੇ ਵਿਚਾਰ-ਵਟਾਂਦਰੇ ਦਾ ਮਾਹੌਲ ਤਿਆਰ ਕੀਤਾ। ਉਨ੍ਹਾਂ ਨੇ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਿਤਾ ਅਤੇ ਵਿਸ਼ਵਾਸ ਸੁਨਿਸ਼ਚਿਤ ਕਰਨ ਲਈ ਸੁਰੱਖਿਅਤ ਅਤੇ ਕੁਸ਼ਲ ਈ-ਗਵਰਨੈਂਸ ਪਲੈਟਫਾਰਮ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। 

Error! Filename not specified.

ਸੀਈਆਰਟੀ-ਇਨ ਦੇ ਡਾਇਰੈਕਟਰ ਜਨਰਲ ਡਾ. ਸੰਜੈ ਬਹਿਲ ਨੇ ਭਾਰਤ ਵਿੱਚ ਅਨੁਕੂਲ ਸਾਈਬਰ ਵਿਵਸਥਾ ਬਣਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਪਹਿਲਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸੁਰੱਖਿਅਤ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸਾਈਬਰ ਖਤਰਿਆਂ ਦੇ ਵਿਰੁੱਧ ਡਿਜੀਟਲ ਪਲੈਟਫਾਰਮ ਨੂੰ ਮਜ਼ਬੂਤ ਕਰਨ ਦੇ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (DoPPW) ਦੇ ਸੰਯੁਕਤ ਸਕੱਤਰ ਸ਼੍ਰੀ ਧਰੁਵਜਯੋਤੀ ਸੇਨਗੁਪਤਾ ਨੇ ਭਵਿਸ਼ਯ ਪੋਰਟਲ ਦੀ ਸਾਈਬਰ ਸੁਰੱਖਿਆ ਵਿਸ਼ੇਸ਼ਤਾਵਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਪੈਨਸ਼ਨ ਮਾਮਲਿਆਂ ਨਾਲ ਜੁੜੀਆਂ ਸੰਵੇਦਨਸ਼ੀਲ ਸੂਚਨਾਵਾਂ ਦੀ ਸੁਰੱਖਿਆ ਅਤੇ ਪੈਨਸ਼ਨਰਜ਼ ਨੂੰ ਸੁਰੱਖਿਅਤ ਸੇਵਾ ਸੁਨਿਸ਼ਚਿਤ ਕਰਨ ਵਿੱਚ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਵੀ ਸਾਈਬਰ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਈ-ਗਵਰਨੈਂਸ ਪਲੈਟਫਾਰਮ ਦੀ ਸੁਰੱਖਿਆ ਦੀ ਮਹੱਤਵਪੂਰਨ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੈਸ਼ਨਲ ਈ-ਗਵਰਨੈਂਸ ਸਰਵਿਸ ਡਿਲੀਵਰੀ ਅਸੈੱਸਮੈਂਟ (NeSDA) ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ‘ਤੇ ਵੀ ਪ੍ਰਕਾਸ਼ ਪਾਇਆ, ਜਿਸ ਵਿੱਚ ਸੂਚਨਾ ਸੁਰੱਖਿਆ ਅਤੇ ਗੋਪਨੀਯਤਾ ਦੇ ਮੁੱਖ ਮਾਪਦੰਡਾਂ ਦੇ ਅਧਾਰ ‘ਤੇ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਸੁਰੱਖਿਅਤ ਅਤੇ ਕੁਸ਼ਲਤਾਪੂਰਨ ਢੰਗ ਨਾਲ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।  

 

ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐਸ. ਕ੍ਰਿਸ਼ਣਨ ਨੇ ਸਾਈਬਰ ਸਵੱਛਤਾ ਕੇੰਦਰ (ਬੌਟਨੈੱਟ ਕਲੀਨਿੰਗ ਅਤੇ ਮਾਲਵੇਯਰ ਐਨਾਲਿਸਿਸ ਸੈਂਟਰ) ਵਰਗੀਆਂ ਪਹਿਲਾਂ ਦੇ ਜ਼ਰੀਏ ਭਾਰਤ ਦੇ ਸਾਈਬਰ ਸੁਰੱਖਿਆ ਪਰਿਦ੍ਰਿਸ਼ ਨੂੰ ਮਜ਼ਬੂਤ ਕਰਨ ਵਿੱਚ ਚੱਲ ਰਹੇ ਭਾਰਤ ਸਰਕਾਰ  ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ। CERT-In ਦੀ ਅਗਵਾਈ ਵਿੱਚ ਇਹ ਪ੍ਰਯਾਸ ਦੇਸ਼ ਦਾ ਸੁਰੱਖਿਅਤ ਡਿਜੀਟਲ ਭਵਿਸ਼ਯ ਸੁਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Error! Filename not specified.

ਸੀਈਆਰਟੀ-ਇਨ ਦੇ ਡਾਇਰੈਕਟਰ ਜਨਰਲ ਡਾ. ਸੰਜੈ ਬਹਿਲ ਨੇ ਸੰਚਾਲਨ ਵਿੱਚ ਪਹਿਲੇ ਪੈਨਲ ਨੇ ਨੈਸ਼ਨਲ ਸਾਈਬਰ ਵਿਵਸਥਾ ਦੇ ਨਿਰਮਾਣ ਦੇ ਪ੍ਰਯਾਸਾਂ ਦਾ ਅਵਲੋਕਨ ਕੀਤਾ। ਐੱਨਸੀਆਈਆਈਪੀਸੀ ਦੇ ਸ਼੍ਰੀ ਨਵੀਨ  ਕੁਮਾਰ ਸਿੰਘ ਨੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸਾਈਬਰ ਖਤਰਿਆਂ ਤੋਂ ਸੁਰੱਖਿਆ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਪੀਡਬਲਿਊਸੀ ਦੇ ਸ਼੍ਰੀ ਸੰਤੋਸ਼ ਮਿਸ਼ਰਾ ਨੇ ਐੱਨਈਐੱਸਡੀਏ 2023 ਦੇ ਤਹਿਤ ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾਉਣ ਵਾਲੇ ਸਾਈਬਰ ਸੁਰੱਖਿਆ ਦੇ ਵਰਤਮਾਨ ਰੁਝਾਨਾਂ ‘ਤੇ ਚਰਚਾ ਕੀਤੀ, ਅਤੇ ਐੱਨਆਈਸੀ ਦੀ ਸੁਸ਼੍ਰੀ ਸੀਮਾ ਖੰਨਾ ਨੇ ਸਰਕਾਰੀ ਡਿਜੀਟਲ ਪਲੈਟਫਾਰਮਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਐੱਨਆਈਸੀ ਦੇ ਪ੍ਰਯਾਸਾਂ ਬਾਰੇ ਦੱਸਿਆ। ਦੂਸਰੀ ਪੈਨਲ ਚਰਚਾ ਈ-ਆਫਿਸ, ਭਵਿਸ਼ਯ ਅਤੇ ਸੀਪੀਜੀਆਰਏਐੱਮਐੱਸ ਦੇ ਲਈ ਸਾਈਬਰ ਸੁਰੱਖਿਆ ਵਿਚਾਰਾਂ ‘ਤੇ ਕੇਂਦਰਿਤ ਸੀ। ਇਸ ਦਾ ਸੰਚਾਲਨ ਡੀਏਆਰਪੀਜੀ ਦੀ ਸੰਯੁਕਤਕ ਸਕੱਤਰ ਸ਼੍ਰੀਮਤੀ ਜਯਾ ਦੁਬੇ ਨੇ ਕੀਤਾ। ਉਨ੍ਹਾਂ ਨੇ ਈ-ਆਫਿਸ, ਭਵਿਸ਼ਯ ਅਤੇ ਸੀਪੀਜੀਆਰਏਐੱਮਐੱਸ ਜਿਹੇ ਪ੍ਰਮੁੱਖ ਸਰਕਾਰੀ ਪਲੈਟਫਾਰਮਾਂ ਦੀ ਕੁਸ਼ਲਤਾ ਅਤੇ ਸਮਗ੍ਰਤਾ ਨੂੰ ਵਧਾਉਣ ਦੇ ਪ੍ਰਯਾਸਾਂ ਵਿੱਚ ਮਜ਼ਬੂਤ ਸਾਈਬਰ ਸੁਰੱਖਿਆ ਉਪਾਵਾਂ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। 

 

Error! Filename not specified.

ਡੀਏਆਰਪੀਜੀ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਦੇ ਸੰਚਾਲਨ ਵਿੱਚ ਦੂਸਰੇ ਪੈਨਲ ਨੇ ਈ-ਆਫਿਸ, ਭਵਿਸ਼ਯ ਅਤੇ ਸੀਪੀਜੀਆਰਏਐੱਮਐੱਸ ਲਈ ਸਾਈਬਰ ਸੁਰੱਖਿਆ ਉਪਾਵਾਂ ਦੀਆਂ ਸੰਭਾਵਨਾਵਾਂ ‘ਤੇ ਵਿਚਾਰ-ਚਰਚਾ ਕੀਤੀ। ਡਾ. ਸੁਸ਼ੀਲ ਨੇ ਸਰਕਾਰੀ ਕੰਮਕਾਰਜ ਦੇ ਨਿਰਵਿਘਨ ਸੰਚਾਲਨ ਲਈ ਈ-ਆਫਿਸ ‘ਤੇ ਜ਼ੋਰ ਦਿੱਤਾ, ਜਦਕਿ ਸੁਸ਼੍ਰੀ ਰਚਨਾ ਸ਼੍ਰੀਵਾਸਤਵ ਨੇ ਉਤਪਾਦਕਤਾ ਵਧਾਉਣ ਵਿੱਚ ਇਸ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਸ਼੍ਰੀ ਅਨਿਲ ਬੰਸਲ ਨੇ ਭਵਿਸ਼ਯ ਪੋਰਟਲ ਵਿੱਚ ਡੇਟਾ ਗੋਪਨੀਯਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਸ਼੍ਰੀ ਸੰਜੀਵ ਸਕਸੈਨਾ ਨੇ ਸੁਰੱਖਿਅਤ ਨਾਗਰਿਕ ਸ਼ਿਕਾਇਤ ਨਿਵਾਰਣ ਵਿਵਸਥਾ ਸੁਨਿਸ਼ਚਿਤ ਕਰਨ ਲਈ ਸੀਪੀਜੀਆਰਏਐੱਮਐੱਸ ਦੀ ਸਾਈਬਰ ਸੁਰੱਖਿਆ ਰਣਨੀਤੀਆਂ ਦਾ ਜ਼ਿਕਰ ਕੀਤਾ।

ਵਰਕਸ਼ਾਪ ਦੀ ਸਮਾਪਤੀ ਵਿੱਚ ਸ਼੍ਰੀਮਤੀ ਸਰਿਤਾ ਤਨੇਜਾ ਨੇ ਧੰਨਵਾਦ ਕੀਤਾ। ਉਨ੍ਹਾਂ ਨੇ ਸ਼੍ਰੀ ਐੱਸ.ਕ੍ਰਿਸ਼ਣਨ ਅਤੇ ਸ਼੍ਰੀ ਵੀ.ਸ੍ਰੀਨਿਵਾਸ ਦੀ ਅਗਵਾਈ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਸੁਰੱਖਿਅਤ ਈ-ਗਵਰਨੈਂਸ ਲਈ ਸਾਈਬਰ ਸੁਰੱਖਿਆ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ, ਅਤੇ ਭਾਰਤ ਦੀ ਡਿਜੀਟਲ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਪੀਆਰਪੀਜੀ) ਦੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। 

****

ਐੱਨਕੇਆਰ/ਡੀਕੇ


(Release ID: 2065608) Visitor Counter : 25


Read this release in: English , Urdu , Hindi , Tamil