ਸੈਰ ਸਪਾਟਾ ਮੰਤਰਾਲਾ
azadi ka amrit mahotsav

ਸਵੱਛਤਾ ਅਭਿਯਾਨ ਚਲਾਉਣ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਟੂਰਿਜ਼ਮ ਮੰਤਰਾਲੇ ਵਿੱਚ ਵਰਤਮਾਨ ਵਿੱਚ ਵਿਸ਼ੇਸ਼ ਅਭਿਯਾਨ 4.0 ਚਲ ਰਿਹਾ ਹੈ

Posted On: 11 OCT 2024 6:26PM by PIB Chandigarh

ਟੂਰਿਜ਼ਮ ਮੰਤਰਾਲਾ, ਦੇਸ਼ ਦੇ ਆਪਣੇ ਟੂਰਿਜ਼ਮ ਦਫ਼ਤਰਾਂ, ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ (ਆਈਐੱਚਐੱਮਸ), ਇੰਡੀਅਨ ਇੰਸਟੀਟਿਊਟ ਆਫ ਟੂਰਿਜ਼ਮ ਅਤੇ ਟ੍ਰੈਵਲ ਮੈਨੇਜਮੈਂਟ (ਆਈਆਈਟੀਟੀਐੱਮ), ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕੋਰਪੋਰੇਸ਼ਨ (ਆਈਟੀਡੀਸੀ) ਅਤੇ ਪ੍ਰੋਗਰਾਮ ਡਿਵੀਜ਼ਨਾਂ ਦੇ ਨਾਲ ਮਿਲ ਕੇ ਸਰਗਰਮ ਤੌਰ ‘ਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਨਾਲ ਸਬੰਧਿਤ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 4.0 ਵਿੱਚ ਹਿੱਸਾ ਲੈ ਰਿਹਾ ਹੈ।

ਇਸ ਅਭਿਯਾਨ ਦੇ ਲਈ ਕੁੱਲ 8,841 ਟੀਚਿਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਐੱਸਸੀਡੀਪੀਐੱਮ ਪੋਰਟਲ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਹੁਣ ਤੱਕ, 2918 ਗਤੀਵਿਧੀਆਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ, ਜੋ ਕੁੱਲ ਟੀਚਿਆਂ ਦਾ 33 ਪ੍ਰਤੀਸ਼ਤ ਹਨ।

ਟੂਰਿਜ਼ਮ ਮੰਤਰਾਲਾ, ਇਸ ਦੇ ਖੇਤਰੀ ਦਫ਼ਤਰਾਂ ਅਤੇ ਸੰਸਥਾਨਾਂ ਨੇ ਵਿਸ਼ੇਸ਼ ਅਭਿਯਾਨ 4.0 ਦੇ ਮੁੱਖ ਪੜਾਅ ਦੌਰਾਨ 400 ਤੋਂ ਅਧਿਕ ਆਊਟਡੋਰ ਅਭਿਯਾਨ ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਇਲਾਵਾ, ਲਗਭਗ 6,331 ਭੌਤਿਕ ਫਾਈਲਾਂ ਅਤੇ 1,803 ਈ-ਦਫ਼ਤਰ ਫਾਈਲਾਂ, ਸਮੀਖਿਆ ਦੇ ਲਈ ਚਿੰਨ੍ਹਿਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਸੰਚਾਲਿਤ ਐੱਸਸੀਡੀਪੀਐੱਮ ਪੋਰਟਲ ‘ਤੇ ਇਸ ਨਾਲ ਸਬੰਧਿਤ ਮਾਮਲਿਆਂ ਦੀ ਰੋਜ਼ਾਨਾ ਪ੍ਰਗਤੀ ਦੀ ਨਿਗਰਾਨੀ ਅਤੇ ਉਨ੍ਹਾਂ ਨੂੰ ਅਪਲੋਡ ਕੀਤਾ ਜਾ ਰਿਹਾ ਹੈ।

ਟੂਰਿਜ਼ਮ ਮੰਤਰਾਲਾ, ਇਸ ਦੇ ਖੇਤਰੀ ਦਫ਼ਤਰਾਂ ਅਤੇ ਸੰਸਥਾਨਾਂ ਨੇ 60 ਤੋਂ ਅਧਿਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਵਿਸ਼ੇਸ਼ ਅਭਿਯਾਨ 4.0 ਦੇ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਉਜਾਗਰ ਕੀਤਾ ਹੈ।

*****

ਬੀਵਾਈ/ਐੱਸਕੇਟੀ


(Release ID: 2064676) Visitor Counter : 28


Read this release in: English , Urdu , Hindi