ਰੇਲ ਮੰਤਰਾਲਾ
ਰੇਲਵੇ ਮੰਤਰਾਲੇ ਨੇ ਡਿਜੀਟਾਈਜ਼ੇਸ਼ਨ, ਸਵੱਛਤਾ, ਸਮਾਵੇਸ਼ਿਤਾ ਅਤੇ ਸ਼ਿਕਾਇਤ ਨਿਪਟਾਰੇ ‘ਤੇ ਫੋਕਸ ਕਰਦੇ ਹੋਏ ਵਿਸ਼ੇਸ਼ ਅਭਿਯਾਨ 4.0 ਨੂੰ ਅੱਗੇ ਵਧਾਇਆ
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਨੇ ਵਿਸ਼ੇਸ਼ ਅਭਿਯਾਨ 4.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਸਰਗਰਮ ਭਾਗੀਦਾਰੀ ਅਤੇ ਭਾਈਚਾਰਕ ਜੁੜਾਵ ‘ਤੇ ਬਲ ਦਿੱਤਾ
ਸਾਰੇ ਚੇਅਰਮੈਨ ਅਤੇ ਸੀਈਓ ਨੂੰ ਅਭਿਯਾਨ ਦੀਆਂ ਗਤੀਵਿਧੀਆਂ ਦੀ ਨਿਜੀ ਤੌਰ ‘ਤੇ ਦੇਖਰੇਖ ਅਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ
Posted On:
11 OCT 2024 4:47PM by PIB Chandigarh
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸਤੀਸ਼ ਕੁਮਾਰ ਨੇ ਅੱਜ ਵਿਸ਼ੇਸ਼ ਅਭਿਯਾਨ 4.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਰੇਲਵੇ ਬੋਰਡ ਦੇ ਦਫਤਰ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਉੱਚ ਪੱਧਰੀ ਬੈਠਕ ਆਯੋਜਿਤ ਕੀਤੀ ਗਈ। ਬੈਠਕ ਵਿੱਚ ਖੇਤਰੀ ਰੇਲਵੇ ਦੇ ਜਨਰਲ ਮੈਨੇਜਰ, ਪ੍ਰੋਡਕਸ਼ਨ ਯੂਨਿਟਾਂ ਦੇ ਜਨਰਲ ਮੈਨੇਜਰ,ਆਰਡੀਐਸਓ ਅਤੇ ਟ੍ਰੇਨਿੰਗ ਇੰਸਟੀਟਿਊਸ਼ਨਜ਼ ਦੇ ਡਾਇਰੈਕਟਰ ਜਨਰਲ ਦੇ ਨਾਲ ਪਬਲਿਕ ਸੈਕਟਰ ਦੇ ਉਪਕ੍ਰਮਾਂ ਦੇ ਐੱਮਡੀ/ਸੀਐੱਮਡੀ ਤੇ ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਬੈਠਕ ਵਿੱਚ ਦੌਰਾਨ ਵਿਸ਼ੇਸ਼ ਅਭਿਯਾਨ 4.0 ਦੇ ਮੁੱਖ ਲਕਸ਼ ਪ੍ਰਤੀਭਾਗੀਆਂ ਦੇ ਨਾਲ ਸਾਂਝਾ ਕੀਤੇ ਗਏ, ਜਿਸ ਵਿੱਚ ਕਈ ਮਹੱਤਵਪੂਰਨ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਵਿੱਚ ਡਿਜੀਟਾਈਜ਼ੇਸ਼ਨ ਪ੍ਰਯਾਸਾਂ ਨੂੰ ਅੱਗੇ ਵਧਾਉਣਾ, ਅਭਿਯਾਨ ਵਾਲੀਆਂ ਥਾਵਾਂ ‘ਤੇ ਸਫਾਈ ਵਿੱਚ ਸੁਧਾਰ ਕਰਨਾ, ਜਗ੍ਹਾ ਖਾਲੀ ਕਰਨਾ, ਸਕ੍ਰੈਪ ਦੇ ਨਿਪਟਾਰੇ ਦੇ ਮਾਧਿਅਮ ਨਾਲ ਰੈਵੇਨਿਊ ਇਕੱਠਾ ਕਰਨਾ ਅਤੇ ਵਿਸ਼ੇਸ਼ ਤੌਰ ‘ਤੇ ਰੇਲ ਮਦਦ ਅਤੇ ਸੀਪੀਜੀਆਰਏਐੱਮਐੱਸ ਵਰਗੇ ਪਲੈਟਫਾਰਮਾਂ ਦੇ ਮਾਧਿਅਮ ਨਾਲ ਜਨਤਕ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨਾ। ਚੇਅਰਮੈਨ ਅਤੇ ਸੀਈਓ ਨੇ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਾਰੇ ਪੱਧਰਾਂ ‘ਤੇ ਕਿਰਿਆਸ਼ੀਲ ਭਾਗੀਦਾਰੀ ਦੀ ਲੋੜ ‘ਤੇ ਜ਼ੋਰ ਦਿੱਤਾ। ਬੈਠਕ ਵਿੱਚ ਜਨਰਲ ਮੈਨੇਜਰਾਂ ਨੂੰ ਇਸ ਅਭਿਯਾਨ ਦੀਆਂ ਗਤੀਵਿਧੀਆਂ ਦੀ ਨਿਜੀ ਤੌਰ ‘ਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ।
ਰੇਲਵੇ ਮੰਤਰਾਲੇ ਨੇ ਦ੍ਰਿੜ੍ਹ ਸੰਕਲਪ ਅਤੇ ਊਰਜਾ ਦੇ ਨਾਲ ਵਿਸ਼ੇਸ਼ ਅਭਿਯਾਨ 4.0 ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਪੂਰੇ ਭਾਰਤੀ ਰੇਲ ਨੈੱਟਵਰਕ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਬੈਠਕ ਵਿੱਚ ਸਮਾਵੇਸ਼ਿਤਾ ਨੂੰ ਅਭਿਯਾਨ ਦੇ ਇੱਕ ਮਹੱਤਵਪੂਰਨ ਤੱਤ ਵਜੋਂ ਵੀ ਰੇਖਾਂਕਿਤ ਕੀਤਾ ਗਿਆ, ਜਿਸ ਵਿੱਚ ਮਹਿਲਾਵਾਂ ਅਤੇ ਵਿਕਲਾਂਗ ਵਿਅਕਤੀਆਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਦੇ ਇਲਾਵਾ, ਕੰਮ ਦੇ ਨਿਪਟਾਰੇ ਲਈ ਸਰਵੋਤਮ ਪ੍ਰਥਾਵਾਂ ਨੂੰ ਅਪਣਾਉਣ ਨੂੰ ਪ੍ਰੋਤਸਾਹਿਤ ਕੀਤਾ ਗਿਆ ਤਾਂ ਜੋ ਕਾਰਜ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਰੇਲਵੇ ਚੌਪਾਲਾਂ ਦੇ ਮਾਧਿਅਮ ਨਾਲ ਦਫਤਰ ਸਥਾਨਾਂ ਦੀ ਸੰਖਿਆ ਵਧਾਉਣ, ਜਨਤਕ ਸ਼ਿਕਾਇਤਾਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸਾਹਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਬੈਠਕ ਵਿੱਚ ਜਨ ਜਾਗਰੂਕਤਾ ਅਤੇ ਭਾਗੀਦਾਰੀ ਵਧਾਉਣ ਲਈ ਸੋਸ਼ਲ ਮੀਡਾ, ਸਥਾਨਕ ਸਮਾਚਾਰ ਚੈਨਲਾਂ ਅਤੇ ਪ੍ਰੈੱਸ ਰੀਲੀਜ਼ ਦੇ ਮਾਧਿਅਮ ਨਾਲ ਅਭਿਯਾਨਾਂ ਦੀਆਂ ਉਪਲਬਧੀਆਂ ਅਤੇ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਰੇਲਵੇ ਮੰਤਰਾਲਾ ਵਿਸ਼ੇਸ਼ ਅਭਿਯਾਨ 4.0 ਨੂੰ ਵਿਆਪਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਲਈ ਪ੍ਰਤੀਬੱਧ ਹੈ, ਜਿਸ ਦਾ ਉਦੇਸ਼ ਵੱਡੇ ਪੈਮਾਣੇ ‘ਤੇ ਇਸ ਦੀ ਸਫਲਤਾ ਸੁਨਿਸ਼ਚਿਤ ਕਰਨਾ ਹੈ।
****
ਧਰਮੇਂਦਰ ਤਿਵਾਰੀ/ਸ਼ਤਰੁੰਜੇ ਕੁਮਾਰ
(Release ID: 2064450)
Visitor Counter : 39