ਟੈਕਸਟਾਈਲ ਮੰਤਰਾਲਾ
azadi ka amrit mahotsav

ਸਾਰੇ ਕੱਪੜਾ ਨਿਰਯਾਤ ਵਿੱਚ ਰੈਡੀਮੇਡ ਗਾਰਮੈਂਟਸ ਵਿੱਚ 11 ਪ੍ਰਤੀਸ਼ਤ ਸਲਾਨਾ ਵਾਧੇ ਦੇ ਨਾਲ, ਭਾਰਤ ਦਾ ਕੱਪੜਾ ਖੇਤਰ 2030 ਤੱਕ 350 ਬਿਲੀਅਨ ਅਮਰੀਕੀ ਡਾਲਰ ਤੱਕ ਵਧ ਜਾਵੇਗਾ


ਪੀਐੱਮ ਮਿਤ੍ਰ ਪਾਰਕ, ਪੀਐੱਲਆਈ ਯੋਜਨਾ ਅਤੇ ਰਾਸ਼ਟਰੀ ਤਕਨੀਕੀ ਕੱਪੜਾ ਮਿਸ਼ਨ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਨਿਰਯਾਤ ਨੂੰ ਹੁਲਾਰਾ ਦੇਣਗੇ

Posted On: 10 OCT 2024 4:02PM by PIB Chandigarh

 

ਅਗਸਤ 2024 ਦੇ ਭਾਰਤ ਦੇ ਵਪਾਰ ਸਬੰਧੀ ਅੰਕੜਿਆਂ ਦੇ ਅਨੁਸਾਰ, ਭਾਰਤ ਦਾ ਕੱਪੜਾ ਖੇਤਰ ਸਾਰੇ ਕੱਪੜਾ ਨਿਰਯਾਤ ਵਿੱਚ ਰੈਡੀਮੇਡ ਗਾਰਮੈਂਟਸ (ਆਰਐੱਮਜੀ) ਵਿੱਚ ਵਰ੍ਹੇ-ਦਰ-ਵਰ੍ਹੇ 11 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਮਹੱਤਵਪੂਰਨ ਵਿਸਤਾਰ ਦੇ ਲਈ ਤਿਆਰ ਹੈ, ਜੋ ਇੱਕ ਉੱਜਵਲ ਭਵਿੱਖ ਦਾ ਸੰਕੇਤ ਹੈ। ਭਾਰਤ ਦੀਆਂ ਅੰਦਰੂਨੀ ਸ਼ਕਤੀਆਂ ਅਤੇ ਨਿਵੇਸ਼ ਅਤੇ ਨਿਰਯਾਤ ਨੂੰ ਪ੍ਰੋਤਸਾਹਿਤ ਕਰਨ ਵਾਲੇ ਮਜ਼ਬੂਤ ਨੀਤੀਗਤ ਢਾਂਚੇ ਦੇ ਕਾਰਨ ਦੇਸ਼ ਵਿੱਚ ਕੱਪੜਾ ਖੇਤਰ ਦੇ 2030 ਤੱਕ 350 ਬਿਲੀਅਨ ਅਮਰੀਕੀ ਡਾਲਰ ਤੱਕ ਵਧਣ ਦੀ ਉਮੀਦ ਹੈ। ਸੰਪੂਰਨ ਵੈਲਿਊ ਚੇਨ ਸਮਰੱਥਾ, ਮਜ਼ਬੂਤ ਕੱਚੇ ਮਾਲ ਦੇ ਅਧਾਰ, ਵੱਡੇ ਨਿਰਯਾਤ ਫੁਟਪ੍ਰਿੰਟ ਅਤੇ ਸਸ਼ਕਤ ਅਤੇ ਤੇਜ਼ੀ ਨਾਲ ਵਧਦੇ ਘਰੇਲੂ ਬਜ਼ਾਰ ਦੇ ਨਾਲ, ਭਾਰਤ ਕੱਪੜਾ ਖੇਤਰ ਵਿੱਚ ਇੱਕ ਪਰੰਪਰਾਗਤ ਅਗ੍ਰਣੀ ਦੇਸ਼ ਹੈ। ਪਾਈਪਲਾਈਨ ਵਿੱਚ ਕਈ ਨਿਵੇਸ਼ ਫੈਸਲਿਆਂ ਦੀ ਉਤਸ਼ਾਹਜਨਕ ਰਿਪੋਰਟਾਂ ਉਦਯੋਗ ਦੇ ਲਈ ਚੰਗਾ ਸੰਕੇਤ ਹਨ।

 

ਸਰਕਾਰ ਦੇ ਰੋਡਮੈਪ ਦੇ ਹਿੱਸੇ ਦੇ ਰੂਪ ਵਿੱਚ ਕਈ ਯੋਜਨਾਵਾਂ ਅਤੇ ਨੀਤੀਗਤ ਪਹਿਲਾਂ ਦਾ ਉਦੇਸ਼ ਇਨ੍ਹਾਂ ਅੰਦਰੂਨੀ ਸ਼ਕਤੀਆਂ ਦਾ ਲਾਭ ਉਠਾਉਣਾ ਅਤੇ ਉਨ੍ਹਾਂ ਨੂੰ ਉਤਪ੍ਰੇਰਿਤ ਕਰਨਾ ਹੈ ਤਾਕਿ ਕੱਪੜਾ ਖੇਤਰ ਨੂੰ 2030 ਤੱਕ 350 ਬਿਲੀਅਨ ਅਮਰੀਕੀ ਡਾਲਰ ਦਾ ਲਕਸ਼ ਹਾਸਲ ਕਰਨ ਵਿੱਚ ਮਦਦ ਮਿਲ ਸਕੇ। ਹਾਲਾਕਿ ਅਗਲੇ 3-5 ਵਰ੍ਹਿਆਂ ਵਿੱਚ ਪੀਐੱਮ ਮੈਗਾ ਇੰਟੀਗ੍ਰੇਟੇਡ ਟੈਕਸਟਾਈਲ ਰੀਜ਼ਨ ਐਂਡ ਅਪਰੈਲ (ਪੀਐੱਮ ਮਿਤ੍ਰ) ਪਾਰਕ ਅਤੇ ਉਤਪਾਦਨ ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਮਾਧਿਅਮ ਨਾਲ 90,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਉਣ ਦੀ ਉਮੀਦ ਹੈ, ਉੱਥੇ ਰਾਸ਼ਟਰੀ ਤਕਨੀਕੀ ਕੱਪੜਾ ਮਿਸ਼ਨ ਜਿਹੀਆਂ ਯੋਜਨਾਵਾਂ ਨਾਲ ਭਾਰਤ ਨੂੰ ਤਕਨੀਕੀ ਕੱਪੜਾ ਜਿਹੇ ਉੱਭਰਦੇ ਖੇਤਰਾਂ ਵਿੱਚ ਅਗਵਾਈ ਦੀ ਸਥਿਤੀ ਹਾਸਲ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।

 

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਪੀਐੱਮ ਮਿਤ੍ਰ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ। ਇਹ ਪ੍ਰਮੁੱਖ ਪੀਐੱਮ ਮਿਤ੍ਰ ਪਾਰਕ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਸਵੀਕ੍ਰਿਤ 7 ਪਾਰਕਾਂ ਵਿੱਚੋਂ ਇੱਕ ਹੈ। ਪਲੱਗ ਐਂਡ ਪਲੇਅ ਸੁਵਿਧਾਵਾਂ ਸਹਿਤ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਦੇ ਨਾਲ, ਪੀਐੱਮ ਮਿਤ੍ਰ ਪਾਰਕ ਭਾਰਤ ਨੂੰ ਕੱਪੜਾ ਨਿਰਮਾਣ ਨਿਵੇਸ਼ ਅਤੇ ਨਿਰਯਾਤ ਦੇ ਲਈ ਇੱਕ ਗਲੋਬਲ ਕੇਂਦਰ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਇੱਕ ਵੱਡਾ ਕਦਮ ਹੋਵੇਗਾ। ਹਰੇਕ ਪੀਐੱਮ ਮਿਤ੍ਰ ਪਾਰਕ ਦੇ ਪੂਰਾ ਹੋ ਜਾਣ ‘ਤੇ 10,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਣ ਅਤੇ ਲਗਭਗ 1 ਲੱਖ ਪ੍ਰਤੱਖ ਰੋਜ਼ਗਾਰ ਅਤੇ 2 ਲੱਖ ਅਪ੍ਰਤੱਖ ਰੋਜ਼ਗਾਰ ਸਿਰਜੇ ਜਾਣ ਦੀ ਉਮੀਦ ਹੈ।

 

ਪੀਐੱਲਆਈ ਯੋਜਨਾ, ਜਿਸ ਵਿੱਚ 28,000 ਕਰੋੜ ਰੁਪਏ ਤੋਂ ਵੱਧ ਦਾ ਕੁੱਲ ਅਨੁਮਾਨਿਤ ਨਿਵੇਸ਼, 2,00,000 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨਤ ਕਾਰੋਬਾਰ ਅਤੇ ਲਗਭਗ 2.5 ਲੱਖ ਰੋਜ਼ਗਾਰ ਸਿਰਜਣ ਦਾ ਪ੍ਰਸਤਾਵ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਐੱਮਐੱਮਐੱਫ ਪਰਿਧਾਨ ਅਤੇ ਕੱਪੜਾ ਅਤੇ ਤਕਨੀਕੀ ਕੱਪੜਾ ਉਤਪਾਦਾਂ ਦੇ ਉਤਪਾਦਨ ਨੂੰ ਹੁਲਾਰਾ ਦੇਣਾ ਹੈ ਤਾਕਿ ਕੱਪੜਾ ਉਦਯੋਗ ਨੂੰ ਆਕਾਰ ਅਤੇ ਪੈਮਾਨੇ ਹਾਸਲ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ।

 

ਰਾਸ਼ਟਰੀ ਤਕਨੀਕੀ ਕੱਪੜਾ ਮਿਸ਼ਨ ਇੱਕ ਵਿਸ਼ੇਸ਼ ਮਿਸ਼ਨ ਹੈ ਜਿਸ ਦਾ ਉਦੇਸ਼ ਰਣਨੀਤਕ ਖੇਤਰਾਂ ਸਹਿਤ ਦੇਸ਼ ਦੇ ਵਿਭਿੰਨ ਪ੍ਰਮੁੱਖ ਮਿਸ਼ਨਾਂ ਅਤੇ ਪ੍ਰੋਗਰਾਮਾਂ ਵਿੱਚ ਤਕਨੀਕੀ ਕੱਪੜਿਆਂ ਦੇ ਉਪਯੋਗ ਨੂੰ ਵਧਾਉਣਾ ਹੈ। ਇਹ ਮਿਸ਼ਨ ਵਿਸ਼ੇਸ਼ ਫਾਇਬਰ ਅਤੇ ਕੰਪੋਜ਼ਿਟ, ਜਿਓਟੈਕਸਟਾਈਲ, ਐਗ੍ਰੋ ਟੈਕਸਟਾਈਲ, ਪ੍ਰੋਟੈਕਟਿਵ ਟੈਕਸਟਾਈਲ, ਮੈਡੀਕਲ ਟੈਕਸਟਾਈਲ, ਡਿਫੈਂਸ ਟੈਕਸਟਾਈਲ, ਸਪੋਰਟਸ ਟੈਕਸਟਾਈਲ ਅਤੇ ਵਾਤਾਵਰਣ ਅਨੁਕੂਲ ਕੱਪੜਿਆਂ ਨੂੰ ਕਵਰ ਕਰਨ ਵਾਲੇ ਸਟਾਰਟਅੱਪ ਅਤੇ ਰਿਸਰਚ ਪ੍ਰੋਜੈਕਟਾਂ ਨੂੰ ਹੁਲਾਰਾ ਦਿੰਦਾ ਹੈ।

ਕੇਂਦਰੀ ਪੱਧਰ ‘ਤੇ ਸਹਾਇਕ ਨੀਤੀਗਤ ਢਾਂਚੇ ਨੂੰ ਕੱਪੜਾ ਉਦਯੋਗ ਵਿੱਚ ਉੱਚ ਵਿਕਾਸ ਸਮਰੱਥਾ ਵਾਲੇ ਕਈ ਰਾਜਾਂ ਦੀਆਂ ਨੀਤੀਗਤ ਪਹਿਲਕਦਮੀਆਂ ਦੁਆਰਾ ਪੂਰਾ ਕੀਤਾ ਜਾਂਦਾ ਹੈ।

 ***

ਵੀਐੱਨ


(Release ID: 2064355) Visitor Counter : 27