ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਦੁਆਰਾ ਸਰਸ ਆਜੀਵਿਕਾ ਮੇਲੇ ਦਾ ਗੁਰੂਗ੍ਰਾਮ ਵਿੱਚ 13 ਅਕਤੂਬਰ ਤੋਂ 29 ਅਕਤੂਬਰ 2024 ਤੱਕ ਆਯੋਜਨ


ਸਰਸ ਮੇਲੇ ਵਿੱਚ ਕਰੀਬ 30 ਰਾਜਾਂ ਦੀ 900 ਤੋਂ ਜ਼ਿਆਦਾ ਗ੍ਰਾਮੀਣ ਮਹਿਲਾ ਕਾਰੀਗਰ ਹਿੱਸਾ ਲੈਣਗੀਆਂ

ਮੇਲੇ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਸਮਰੱਥਾ ਨਿਰਮਾਣ ਲਈ ਖਾਸ ਤੌਰ ‘ਤੇ ਲਰਨਿੰਗ ਪੈਵੇਲੀਅਨ ਅਤੇ ਨੌਲੇਜ ਸ਼ੇਅਰਿੰਗ ਪੈਵੇਲੀਅਨ ਵੀ ਹੋਣਗੇ

Posted On: 10 OCT 2024 6:04PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਦੁਆਰਾ 13 ਅਕਤੂਬਰ ਤੋਂ 29 ਅਕਤੂਬਰ, 2024 ਤੱਕ ਗੁਰੂਗ੍ਰਾਮ ਦੇ ਸੈਕਟਰ 29 ਦੇ ਲੇਜ਼ਰ ਵੈਲੀ ਗ੍ਰਾਉਂਡ ਵਿੱਚ ਲਗਾਤਾਰ ਤੀਸਰੇ ਵਰ੍ਹੇ ਸਰਸ ਆਜੀਵਿਕਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਸਰਸ ਮੇਲੇ ਵਿੱਚ ਕਰੀਬ 30 ਰਾਜਾਂ ਦੀ 900 ਤੋਂ ਜ਼ਿਆਦਾ ਗ੍ਰਾਮੀਣ ਮਹਿਲਾ ਕਾਰੀਗਰ ਹਿੱਸਾ ਲੈ ਰਹੀਆਂ ਹਨ। ਮੇਲੇ ਵਿੱਚ ਵਿਭਿੰਨ ਰਾਜਾਂ ਦੇ ਉਤਪਾਦ ਜਿਵੇਂ, ਤਸਰ ਦੀਆਂ ਸਾੜੀਆਂ, ਬਾਘ ਪ੍ਰਿੰਟ, ਗੁਜਰਾਤ ਦੀ ਪਟੋਲਾ ਸਾੜੀਆਂ, ਪੱਛਮ ਬੰਗਾਲ ਦੀ ਕਾਥਾ ਦੀਆਂ ਸਾੜੀਆਂ, ਰਾਜਸਥਾਨੀ ਪ੍ਰਿੰਟ, ਮੱਧ ਪ੍ਰਦੇਸ਼ ਦੀ ਚੰਦੇਰੀ ਸਾੜੀਆਂ। ਹਿਮਾਚਲ-ਉੱਤਰਾਖੰਡ ਦੇ ਊਨੀ (ਵੂਲਨ) ਉਤਪਾਦ ਅਤੇ ਕੁਦਰਤੀ ਖੁਰਾਕ ਉਤਪਾਦ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਵੂਡਨ ਉਤਪਾਦ, ਜੰਮੂ-ਕਸ਼ਮੀਰ ਦੇ ਡ੍ਰਾਈ ਫਰੂਟ ਅਤੇ ਹੈਂਡਲੂਮ ਦੇ ਵਿਭਿੰਨ ਉਤਪਾਦ, ਝਾਰਖੰਡ ਦੇ ਪਲਾਸ਼ ਉਤਪਾਦ ਅਤੇ ਕੁਦਰਤੀ ਖੁਰਾਕ ਸਹਿਤ ਮੇਲੇ ਵਿੱਚ ਪੂਰੇ ਭਾਰਤ ਦੀ ਗ੍ਰਾਮੀਣ ਸੱਭਿਆਚਾਰ ਦੇ ਵਿਵਿਧਤਾ ਨਾਲ ਭਰੇ ਉਤਪਾਦ ਪ੍ਰਦਰਸ਼ਿਤ ਹੋਣਗੇ।

 

ਇਸ ਵਾਰ ਮੇਲੇ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਸਮਰੱਥਾ ਨਿਰਮਾਣ ਲਈ ਖਾਸ ਤੌਰ ‘ਤੇ ਲਰਨਿੰਗ ਪੈਵੇਲੀਅਨ ਅਤੇ ਨੌਲੇਜ ਸ਼ੇਅਰਿੰਗ ਪੈਵੇਲੀਅਨ ਵੀ ਬਣਾਏ ਜਾਣਗੇ, ਜਿਨ੍ਹਾਂ ਦੇ ਮਾਧਿਅਮ ਨਾਲ ਸਮੂਹ ਦੀਆਂ ਦੀਦੀਆਂ ਨੂੰ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ (ਗ੍ਰਾਮੀਣ ਵਿਕਾਸ ਮੰਤਰਾਲੇ ਦੇ ਵਿਭਿੰਨ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਸੂਖਮ, ਲਘੂ ਅਤੇ ਮੱਧ ਉੱਦਮ ਮੰਤਰਾਲਾ, ਗ੍ਰਾਮੀਣ ਵਿਕਾਸ, ਵਣਜ ਅਤੇ ਉਦਯੋਗ ਮੰਤਰਾਲਾ, ਕੱਪੜਾ ਮੰਤਰਾਲਾ ਆਦਿ) ਦੁਆਰਾ ਉਨ੍ਹਾਂ ਦੀਆਂ ਯੋਜਨਾਵਾਂ ਦੇ ਤਹਿਤ ਸਮੂਹ ਦੀਆਂ ਦੀਦੀਆਂ ਨੂੰ ਜੋੜਣ ਅਤੇ ਰੋਜ਼ੀ-ਰੋਟੀ ਦੇ ਵੱਖ-ਵੱਖ ਸਾਧਨਾਂ ਦੀ ਜਾਣਕਾਰੀ ਦੇ ਵਿਸ਼ੇ ਵਿੱਚ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੇ ਕੌਸ਼ਲ ਵਿਕਾਸ ਲਈ ਵਿਭਿੰਨ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।

 

ਇਸ ਦੇ ਇਲਾਵਾ, ਗੁਰੂਗ੍ਰਾਮ ਸਰਸ ਮੇਲੇ ਵਿੱਚ ਸਰਸ ਫੂਡ ਕੋਰਟ ਵੀ ਲਗਾਇਆ ਜਾਵੇਗਾ ਜਿਸ ਵਿੱਚ ਕਰੀਬ 25 ਰਾਜਾਂ ਦੇ 50 ਲਾਈਵ ਫੂਡ ਸਟਾਲ ਲਗਾਏ ਜਾਣਗੇ। ਰਾਜਸਥਾਨੀ ਕੈਰ ਸਾਂਗਰੀ-ਗੱਟੇ ਦੀ ਸਬਜ਼ੀ ਤੋਂ ਲੈ ਕੇ ਬੰਗਾਲ ਦੀ ਫਿਸ਼ ਕਰੀ, ਤੇਲੰਗਾਨਾ ਦਾ ਚਿਕਨ, ਬਿਹਾਰ ਦੀ ਲਿੱਟੀ ਚੋਖਾ, ਪੰਜਾਬ ਦਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਸਹਿਤ ਪੂਰੇ ਭਾਰਤ ਦੇ ਪਕਵਾਨ ਵੀ ਹੋਣਗੇ।

ਮੇਲੇ ਵਿੱਚ ਪ੍ਰਤੀਦਿਨ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਬੱਚਿਆਂ ਦੇ ਖੇਡ ਕੁੱਦ ਅਤੇ ਮਨੋਰੰਜਨ ਦੇ ਲਈ ਕਿਡਸ ਜ਼ੋਨ ਦੀ ਵਿਵਸਥਾ ਵੀ ਕੀਤੀ ਗਈ ਹੈ। ਮੇਲੇ ਵਿੱਚ ਦਿੱਲੀ-ਗੁਰੂਗ੍ਰਾਮ ਸਹਿਤ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੱਖਾਂ ਦਰਸ਼ਕ ਅਤੇ ਗ੍ਰਾਹਕ ਹਿੱਸਾ ਲੈਣਗੇ। ਦਰਸ਼ਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਰੀਆਂ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਪਾਰਦਰਸ਼ਿਤਾ ਨੂੰ ਦੇਖਦੇ ਹੋਏ ਇਸ ਸਰਸ ਆਜੀਵਿਕਾ ਮੇਲੇ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਔਨਲਾਈਨ ਰਜਿਸਟ੍ਰੇਸ਼ਨ/ਨੋਮੀਨੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਮੇਲੇ ਵਿੱਚ ਝਾਰਖੰਡ ਅਤੇ ਉੱਤਰ ਪ੍ਰਦੇਸ਼ ਰਾਜਾਂ ਤੋਂ ਬੀ. ਸੀ. ਸਖੀ ਅਤੇ ਪੱਤਰਕਾਰ ਦੀਦੀਆਂ ਦੀ ਵੀ ਭਾਗੀਦਾਰੀ ਰਹੇਗੀ।

 

ਇਸ ਵਾਰ ਗੁਰੂਗ੍ਰਾਮ ਸਰਸ ਮੇਲੇ ਵਿੱਚ ਨੌਰਥ-ਈਸਟ ਪੈਵੇਲੀਅਨ ਵੀ ਸਥਾਪਿਤ ਕੀਤਾ ਗਿਆ ਹੈ ਤਾਕਿ ਉੱਤਰ-ਪੂਰਬੀ ਰਾਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕੇ ਅਤੇ ਹਰ ਰਾਜ ਨੂੰ ਪ੍ਰਾਥਮਿਕਤਾ ਦੇਣ ਲਈ ਉਨ੍ਹਾਂ ਦੇ ਲਈ ਰਾਜਵਾਰ ਪੈਵੇਲੀਅਨ ਬਣਾਏ ਜਾਣਗੇ। ਮੇਲੇ ਵਿੱਚ ਸਿਹਤ ਸੇਵਾ ਲਈ ਮੈਡੀਕਲ ਹੈਲਪ ਡੈਸਕ ਅਤੇ ਐਂਬੁਲੈਂਸ ਦੀ ਸੁਵਿਧਾ ਉਪਲਬਧ ਰਹੇਗੀ, ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਨੂੰ ਵਿਭਿੰਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਅਤੇ ਮੇਲੇ ਨੂੰ ਸਫਲ ਬਣਾਉਣ ਦੇ ਲਈ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਰਾਜ ਆਜੀਵਿਕਾ ਮਿਸ਼ਨ ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ।

 

ਗ੍ਰਾਮੀਣ ਵਿਕਾਸ ਮੰਤਰਾਲਾ (ਭਾਰਤ ਸਰਕਾਰ) ਅਤੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਦੇ ਸਹਿਯੋਗ ਨਾਲ ਪਿਛਲੇ 26 ਵਰ੍ਹਿਆਂ ਤੋਂ ਸਰਸ ਮੇਲਿਆਂ ਦਾ ਆਯੋਜਨ ਕਰ ਰਹੇ ਹਨ। ਇਸ ਨਾਲ ਲੱਖਾਂ ਗ੍ਰਾਮੀਣ ਮਹਿਲਾਵਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਹੋਏ ਹਨ ਅਤੇ ਲੱਖਾਂ ਮਹਿਲਾਵਾਂ ਨੇ ਮਾਰਕੀਟਿੰਗ ਦੇ ਹੁਨਰ ਸਿੱਖੇ ਹਨ।

 

ਗ੍ਰਾਮੀਣ ਵਿਕਾਸ ਮੰਤਰਾਲਾ, ਦੀਨ ਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਦੇ ਤਹਿਤ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਦੇ ਸਹਿਯੋਗ ਨਾਲ ਗ੍ਰਾਮੀਣ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦ ਵੇਚਣ ਦੇ ਲਈ ਸਰਸ ਮੇਲਿਆਂ ਦੇ ਮਾਧਿਅਮ ਨਾਲ ਮਾਰਕੀਟਿੰਗ ਦਾ ਪਲੈਟਫਾਰਮ ਉਪਲਬਧ ਕਰਵਾ ਰਿਹਾ ਹੈ। ਸਰਸ ਮੇਲਿਆਂ ਦੇ ਮਾਧਿਅਮ ਨਾਲ ਗ੍ਰਾਮੀਣ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਸ਼ਹਿਰੀ ਗਾਹਕਾਂ ਨਾਲ ਸਿੱਧੇ ਸੰਵਾਦ ਕਰਨ ਅਤੇ ਬਜ਼ਾਰ ਦੀ ਰੂਚੀ ਜਾਣਨ ਅਤੇ ਉਸੇ ਦੇ ਅਨੁਸਾਰ ਆਪਣੇ ਉਤਪਾਦਾਂ ਦੀ ਪੈਕੇਜਿੰਗ ਸੁਧਾਰ ਕਰਕੇ ਉਤਪਾਦਾਂ ਦਾ ਮੁੱਲ ਨਿਰਧਾਰਣ ਕਰਨ ਦਾ ਅਵਸਰ ਮਿਲਦਾ ਹੈ।

 

ਸਰਸ ਮੇਲਿਆਂ ਦੇ ਮਾਧਿਅਮ ਨਾਲ ਗ੍ਰਾਮੀਣ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨਾ ਸਿਰਫ਼ ਆਜੀਵਿਕਾ ਦੇ ਅਵਸਰ ਸਿਰਜਣ ਕਰ ਰਹੀਆਂ ਹਨ ਬਲਕਿ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਬਿਹਤਰੀਨ ਉਦਾਹਰਣ ਦੇਸ਼ ਦੇ ਸਾਹਮਣੇ ਪੇਸ਼ ਕਰ ਰਹੀਆਂ ਹਨ। ਇਹ ਨਿਸ਼ਚਿਤ ਤੌਰ ‘ਤੇ ਆਜੀਵਿਕਾ ਯਾਤਰਾ ਵਿੱਚ ਇੱਕ ਮੀਲ ਦਾ ਪੱਥਰ ਹੈ। ਸਰਸ ਮੇਲੇ ਵਰ੍ਹੇ 1999 ਤੋਂ ਨਿਰੰਤਰ ਆਯੋਜਿਤ ਹੋ ਰਹੇ ਹਨ। ਇਨ੍ਹਾਂ ਮੇਲਿਆਂ ਦੇ ਮਾਧਿਅਮ ਨਾਲ ਲੱਖਾਂ ਮਹਿਲਾਵਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ।

******

ਐੱਸਐੱਸ


(Release ID: 2064354) Visitor Counter : 43


Read this release in: English , Urdu , Hindi