ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
'ਗਾਂਧੀ ਜਯੰਤੀ' 'ਤੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭਵਨ 'ਚ ਵਿਕਰੀ 2 ਕਰੋੜ ਰੁਪਏ ਨੂੰ ਪਾਰ ਕੀਤੀ
'ਮਨ ਕੀ ਬਾਤ' ਦੇ 114ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨੇ 'ਵੋਕਲ ਫਾਰ ਲੋਕਲ' ਅਤੇ 'ਮੇਡ ਇਨ ਇੰਡੀਆ' ਉਤਪਾਦ ਖਰੀਦਣ ਦੀ ਅਪੀਲ ਕੀਤੀ ਸੀ
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਚਰਖਾ ਕ੍ਰਾਂਤੀ’ ਹੁਣ ‘ਵਿਕਸਿਤ ਭਾਰਤ ਦੀ ਗਾਰੰਟੀ’ ਬਣ ਗਈ ਹੈ: ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ
Posted On:
04 OCT 2024 5:54PM by PIB Chandigarh
'ਨਵੇਂ ਭਾਰਤ ਦੀ ਨਵੀਂ ਖਾਦੀ' ਦੇ ਮੋਹਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਦਿੱਲੀ ਦੇ ਲੋਕਾਂ ਨੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਖਰੀਦ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਿਕਾਰਡ ਬਣਾਇਆ ਹੈ।
2 ਅਕਤੂਬਰ ਨੂੰ, 'ਗਾਂਧੀ ਜਯੰਤੀ' ਵਾਲੇ ਦਿਨ, ਰੀਗਲ ਬਿਲਡਿੰਗ, ਕਨਾਟ ਪਲੇਸ, ਨਵੀਂ ਦਿੱਲੀ ਦੇ ਫਲੈਗਸ਼ਿਪ 'ਖਾਦੀ ਭਵਨ' ਨੇ ਇੱਕ ਦਿਨ ਵਿੱਚ ਪਹਿਲੀ ਵਾਰ, ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਸਭ ਤੋਂ ਵੱਧ 2 ਕਰੋੜ 1 ਲੱਖ 37 ਹਜ਼ਾਰ ਰੁਪਏ ਦੀ ਵਿਕਰੀ ਦਰਜ ਕੀਤੀ ਹੈ, ਜੋ ਦੇਸ਼ ਦੇ ਕਿਸੇ ਵੀ ਖਾਦੀ ਸਟੋਰ ਦੇ ਮੁਕਾਬਲੇ ਖਾਦੀ ਅਤੇ ਪੇਂਡੂ ਉਦਯੋਗ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਰਿਕਾਰਡ ਹੈ।
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਗਾਂਧੀ ਜਯੰਤੀ 'ਤੇ ਪੂਜਯ ਬਾਪੂ ਦੀ ਵਿਰਾਸਤੀ ਖਾਦੀ ਦੀ ਬੇਮਿਸਾਲ ਵਿਕਰੀ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 'ਬ੍ਰਾਂਡ ਸ਼ਕਤੀ' ਅਤੇ ਪਿਛਲੇ 10 ਸਾਲਾਂ ਤੋਂ ਪ੍ਰਫੁੱਲਤ ਹੋ ਰਹੀ ‘ਚਰਖਾ ਕ੍ਰਾਂਤੀ’ ਦੀ ਅਗਵਾਈ ਨੂੰ ਦਿੱਤਾ।
ਕੇਵੀਆਈਸੀ ਦੇ ਚੇਅਰਮੈਨ ਨੇ ਇੱਕ ਬਿਆਨ ਵਿੱਚ ਕਿਹਾ ਕਿ 29 ਸਤੰਬਰ 2024 ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੇ 114ਵੇਂ ਐਪੀਸੋਡ ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 'ਮੇਡ ਇਨ ਇੰਡੀਆ' ਖਰੀਦਣ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ 'ਵੋਕਲ ਫਾਰ ਲੋਕਲ' ਮੁਹਿੰਮ ਤਹਿਤ ਸਥਾਨਕ ਉਤਪਾਦ ਦੀ ਅਪੀਲ ਕੀਤੀ ਸੀ। ਇਸ ਦਾ ਲੋਕਾਂ 'ਤੇ ਬਹੁਤ ਪ੍ਰਭਾਵ ਪਿਆ ਹੈ।ਇਹ ਉਨ੍ਹਾਂ ਦੀ ਅਪੀਲ ਦਾ ਹੀ ਨਤੀਜਾ ਹੈ ਕਿ ਪਿਛਲੇ ਸਾਲਾਂ ਵਿੱਚ ਹਰ ਸਾਲ ਗਾਂਧੀ ਜਯੰਤੀ ਮੌਕੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਵਿਕਰੀ ਦਾ ਨਵਾਂ ਰਿਕਾਰਡ ਬਣਾਇਆ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਚਰਖਾ ਕ੍ਰਾਂਤੀ’ ਹੁਣ ‘ਵਿਕਸਿਤ ਭਾਰਤ ਦੀ ਗਾਰੰਟੀ’ ਬਣ ਗਈ ਹੈ।
ਵਿਕਰੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ, ਗਾਂਧੀ ਜਯੰਤੀ 'ਤੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭਵਨ ਵਿੱਚ 2.01 ਕਰੋੜ ਰੁਪਏ ਦੇ ਖਾਦੀ ਅਤੇ ਪੇਂਡੂ ਉਦਯੋਗ ਉਤਪਾਦ ਵੇਚੇ ਗਏ ਸਨ, ਜਿਸ ਵਿੱਚ 67.32 ਲੱਖ ਰੁਪਏ ਦੀ ਸੂਤੀ ਖਾਦੀ, 44.75 ਲੱਖ ਰੁਪਏ ਦੀ ਰੇਸ਼ਮ ਖਾਦੀ, 7.61 ਲੱਖ ਰੁਪਏ ਦੀ ਊਨੀ ਖਾਦੀ, 1.87 ਲੱਖ ਰੁਪਏ ਦੀ ਪੌਲੀ ਖਾਦੀ, 65.09 ਲੱਖ ਰੁਪਏ ਦੀ ਰੈਡੀਮੇਡ ਖਾਦੀ, 12.29 ਲੱਖ ਰੁਪਏ ਦੀ ਪੇਂਡੂ ਸਨਅਤ ਉਤਪਾਦ ਅਤੇ 24 ਲੱਖ ਰੁਪਏ ਦੇ ਦਸਤਕਾਰੀ ਉਤਪਾਦ ਸ਼ਾਮਲ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੂਤੀ ਖਾਦੀ ਦੀ ਸਭ ਤੋਂ ਵੱਧ ਵਿਕਰੀ ਹੋਈ। ਸਾਲ 2023 'ਚ ਜਿੱਥੇ 26.89 ਲੱਖ ਰੁਪਏ ਦੀ ਸੂਤੀ ਖਾਦੀ ਵਿਕਦੀ ਸੀ, ਉਥੇ ਹੀ ਇਸ ਵਾਰ 150.35 ਫੀਸਦੀ ਦੇ ਵਾਧੇ ਨਾਲ 67.32 ਲੱਖ ਰੁਪਏ 'ਤੇ ਪਹੁੰਚ ਗਈ ਹੈ।ਰੈਡੀਮੇਡ ਵਸਤਾਂ ਦੀ ਵਧਦੀ ਵਿਕਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਨੌਜਵਾਨ ਖਾਦੀ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ।
ਅਨੁਬੰਧ-(ਏ)
'ਖਾਦੀ ਗ੍ਰਾਮੋਦਯੋਗ ਭਵਨ', ਕਨਾਟ ਪਲੇਸ, ਦਿੱਲੀ ਦੇ ਸਾਲ-ਵਾਰ ਵਿਕਰੀ ਅੰਕੜੇ:
Year
|
2021
|
2022
|
2023
|
2024
|
Sale
|
Rs1.01 crore
|
Rs1.34 crore
|
Rs1.52crore
|
Rs 2.01crore
|
29 ਸਤੰਬਰ 2024 ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੇ 114ਵੇਂ ਐਪੀਸੋਡ ਵਿੱਚ ਪ੍ਰਸਾਰਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਭਾਰਤ ਦੇ ਨਾਗਰਿਕਾਂ ਨੂੰ ਅਪੀਲ
“ਦੋਸਤੋ, ਇਸ ਤਿਉਹਾਰੀ ਸੀਜ਼ਨ ਵਿੱਚ ਤੁਸੀਂ ਇੱਕ ਵਾਰ ਫਿਰ ਆਪਣੇ ਪੁਰਾਣੇ ਸੰਕਲਪਾਂ ਨੂੰ ਦੁਹਰਾ ਸਕਦੇ ਹੋ। ਜੋ ਵੀ ਤੁਸੀਂ ਖਰੀਦਦੇ ਹੋ, ਉਹ ਜ਼ਰੂਰੀ ਤੌਰ 'ਤੇ 'ਮੇਡ ਇਨ ਇੰਡੀਆ' ਹੋਣੀ ਚਾਹੀਦੀ ਹੈ... ਜੋ ਵੀ ਚੀਜ਼ ਤੁਸੀਂ ਤੋਹਫ਼ੇ ਵਿੱਚ ਦਿੰਦੇ ਹੋ, ਉਹ ਵੀ ਮੇਡ ਇਨ ਇੰਡੀਆ ਹੋਣੀ ਚਾਹੀਦੀ ਹੈ। ਸਿਰਫ਼ ਮਿੱਟੀ ਦੇ ਦੀਵੇ ਖਰੀਦਣਾ 'ਵੋਕਲ ਫਾਰ ਲੋਕਲ' ਨਹੀਂ ਹੈ। ਤੁਹਾਨੂੰ ਆਪਣੇ ਖੇਤਰ ਵਿੱਚ ਬਣੇ ਸਥਾਨਕ ਉਤਪਾਦਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ। ਅਜਿਹਾ ਕੋਈ ਵੀ ਉਤਪਾਦ, ਜੋ ਕਿਸੇ ਭਾਰਤੀ ਕਾਰੀਗਰ ਦੇ ਪਸੀਨੇ ਨਾਲ ਬਣਾਇਆ ਗਿਆ ਹੈ, ਜੋ ਕਿ ਭਾਰਤੀ ਧਰਤੀ 'ਤੇ ਬਣਾਇਆ ਗਿਆ ਹੈ, ਸਾਡਾ ਮਾਣ ਹੈ - ਸਾਨੂੰ ਹਮੇਸ਼ਾ ਇਸ ਮਾਣ ਨੂੰ ਮਾਣ ਦੇਣਾ ਚਾਹੀਦਾ ਹੈ।
- ਸ਼੍ਰੀ ਨਰੇਂਦਰ ਮੋਦੀ, ਮਾਨਯੋਗ ਪ੍ਰਧਾਨ ਮੰਤਰੀ
******
ਸੁਸ਼ੀਲ ਕੁਮਾਰ
(Release ID: 2063397)
Visitor Counter : 27