ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਨੇ ਕੰਬੋਡੀਆ ਸਾਮਰਾਜ ਦੇ ਸਿਵਿਲ ਸਰਵੈਂਟਸ ਲਈ ਜਨਤਕ ਨੀਤੀ ਅਤੇ ਸ਼ਾਸਨ ‘ਤੇ ਛੇਵਾਂ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਕੀਤਾ


ਅਰਥਵਿਵਸਥਾ ਅਤੇ ਵਿੱਤ ਮੰਤਰਾਲਾ ਅਤੇ ਉਦਯੋਗ, ਵਿਗਿਆਨ, ਟੈਕੋਨੋਲੋਜੀ ਅਤੇ ਇਨੋਵੇਸ਼ਨ ਮੰਤਰਾਲੇ ਦੇ 39 ਸੀਨੀਅਰ ਅਤੇ ਮੱਧ ਪੱਧਰ ਦੇ ਸਿਵਿਲ ਸਰਵੈਂਟਸ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ

Posted On: 05 OCT 2024 10:14AM by PIB Chandigarh

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਕੰਬੋਡੀਆ ਦੇ ਸਿਵਿਲ ਸਰਵੈਂਟਸ ਲਈ ਜਨਤਕ ਨੀਤੀ ਅਤੇ ਸ਼ਾਸਨ  ‘ਤੇ ਛੇਵਾਂ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਕੀਤਾ। 2 ਸਪਤਾਹ ਦਾ ਇਹ ਪ੍ਰੋਗਰਾਮ 23 ਸਤੰਬਰ ਤੋਂ 4 ਅਕਤੂਬਰ, 2024 ਤੱਕ ਵਿਦੇਸ਼ ਮੰਤਰਾਲੇ (ਐੱਮਈਏ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।

ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਕੰਬੋਡੀਆ ਦੀ ਅਰਥਵਿਵਸਥਾ ਅਤੇ ਵਿੱਤ ਮੰਤਰਾਲੇ ਅਤੇ ਉਦਯੋਗ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ  ਮੰਤਰਾਲੇ ਦੇ 39 ਸੀਨੀਅਰ ਅਤੇ ਮੱਧ ਪੱਧਰ ਦੇ ਸਿਵਿਲ ਸਰਵੈਂਟਸ ਨੇ ਹਿੱਸਾ ਲਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸੰਯੁਕਤ ਸਕੱਤਰ, ਉਪ ਸਕੱਤਰ, ਡਾਇਰੈਕਟਰ, ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਅਤੇ ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ ਸ੍ਰੀਨਿਵਾਸ ਨੇ ਕੀਤੀ। ਆਪਣੇ ਸਮਾਪਤੀ ਭਾਸ਼ਣ ਵਿੱਚ ਉਨ੍ਹਾਂ ਨੇ ਭਾਰਤ ਅਤੇ ਕੰਬੋਡੀਆ ਦਰਮਿਆਨ ਦੀਰਘਕਾਲੀ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਦੋਨਾਂ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਸਮਾਨ ਹਨ ਅਤੇ ਵਿਗਿਆਨ ਅਤੇ ਟੈਕਨੋਲੋਜੀ, ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰ ਵਿੱਚ ਵਿਕਾਸ ਅਤੇ ਦੋਨਾਂ ਦੇਸ਼ਾਂ ਦੁਆਰਾ ਪਰਿਕਲਪਿਤ ਵਿਕਾਸ ਦਾ ਵਿਚਾਰ ਵੀ ਸਮਾਨ ਹੈ। ਉਨ੍ਹਾਂ ਨੇ ਸਬਸਿਡੀ ਟ੍ਰਾਂਸਫਰ ਵਿੱਚ ਕ੍ਰਾਂਤੀ ਲਿਆਉਣ ਵਾਲੀ ਆਧਾਰ ਜਿਹੀਆਂ ਪਰਿਵਰਤਨਕਾਰੀ ਪਹਿਲਾਂ ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਨਾਗਰਿਕਾਂ ਨੂੰ ਸਰਕਾਰ ਦੇ ਅਧਿਕ ਨੇੜੇ ਲਿਆਉਣ ਲਈ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਪਰਿਵਰਤਨਾਂ ‘ਤੇ ਕੇਂਦ੍ਰਿਤ ਸਮਾਵੇਸ਼ੀ ਸ਼ਾਸਨ ਅਤੇ ਸ਼ਾਸਨ ਸੁਧਾਰਾਂ ਨੂੰ ਪ੍ਰਾਥਮਿਕਤਾ ਦੇਣ ਦੇ ਭਾਰਤ ਦੇ ਵਿਜ਼ਨ ਬਾਰੇ ਦੱਸਿਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਦਾ ਟੀਚਾ ਨਾਗਰਿਕਾਂ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਬਣਾ ਕੇ, ਸੰਸਥਾਵਾਂ ਵਿੱਚ ਤਕਨੀਕੀ ਤੌਰ ‘ਤੇ ਪਰਿਵਰਤਨ ਲਿਆ ਕੇ ਰਾਸ਼ਟਰ ਵਿੱਚ ਬਦਲਾਅ ਲਿਆਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵਧਾਉਣ, ਪੀਐੱਮ ਗਤੀ ਸ਼ਕਤੀ ਜਿਹੀ ਡਿਜੀਟਲ ਪਲੈਟਫਾਰਮ ਬਣਾਉਣ ਲਈ ਇੱਥੇ ਸਿੱਖੀਆਂ ਗਈਆਂ ਸਰਵੋਤਮ ਪ੍ਰਥਾਵਾਂ ਨੂੰ ਅਪਣਾਉਣ ਅਤੇ ਦੁਹਰਾਉਣ ਲਈ ਪ੍ਰੋਤਸਾਹਿਤ ਕੀਤਾ ਜਿਸ ਦੇ ਲਈ ਦੋਵੇਂ ਦੇਸ਼ ਦੁਵੱਲੇ ਸਹਿਯੋਗ ਦੇ ਰਾਹੀਂ ਇੱਕ-ਦੂਸਰੇ ਦੀ ਸਹਾਇਤਾ ਕਰਨ ਲਈ ਪ੍ਰਤੀਬੱਧ ਹਨ।

ਪ੍ਰਤੀਭਾਗੀ ਅਧਿਕਾਰੀਆਂ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਪ੍ਰਾਪਤ ਨਾਲੇਜ ਅਤੇ ਲਰਨਿੰਗ ਨੂੰ ਪ੍ਰਦਰਸ਼ਿਤ ਕਰਦੇ ਹੋਏ “ਕੰਬੋਡੀਆ ਦੀ ਰਾਸ਼ਟਰੀ ਵਿਗਿਆਨ ਨੀਤੀ ਦੀ ਸਮੀਖਿਆ”, ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਖਰਚ ਯੋਜਨਾ ਨੂੰ ਯੁਕਤੀਸੰਗਤ ਬਣਾਉਣਾ”, ਅਤੇ “ਕੰਬੋਡੀਆ ਵਿੱਚ ਸ਼ਾਸਨ ਸੁਧਾਰ ਅਤੇ ਡਿਜੀਟਲ ਪਰਿਵਰਤਨ” ‘ਤੇ ਤਿੰਨ ਬਹੁਤ ਵਿਸਤ੍ਰਿਤ ਅਤੇ ਵਿਵਹਾਰਿਕ ਪੇਸ਼ਕਾਰੀਆਂ ਦਿੱਤੀਆਂ।

ਵਿਗਿਆਨ ਅਤੇ ਟੈਕਨੋਲੋਜੀ ਇਨੋਵੇਸ਼ਨ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਅਤੇ ਕੰਬੋਡੀਆ ਦੇ ਪ੍ਰਤੀਨਿਧੀ ਮੰਡਲ ਦੇ ਪ੍ਰਮੁੱਖ ਸ਼੍ਰੀ ਇਥ ਹੁਨਲੀ ਨੇ ਦੋਵਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਆਪਕ ਪ੍ਰੋਗਰਾਮ ਆਯੋਜਿਤ ਕਰਨ ਲਈ ਭਾਰਤ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਆਭਾਰ ਪ੍ਰਗਟ ਕੀਤਾ ਕਿ ਇਨ੍ਹਾਂ ਟ੍ਰੇਨਿੰਗ ਸੈਸ਼ਨਾਂ ਤੋਂ ਪ੍ਰਾਪਤ ਸਿੱਖਿਆ ਬਹੁਤ ਉਪਯੋਗੀ ਸੀ ਅਤੇ ਇਸ ਨਾਲ ਪ੍ਰਤੀਭਾਗੀਆਂ ਨੂੰ ਕੰਬੋਡੀਆ ਵਿੱਚ ਗੁੱਡ ਗਵਰਨੈਂਸ ਨੂੰ ਲਾਗੂ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਤਾਕੀਦ ਕੀਤੀ ਅਤੇ ਅਧਿਕਾਰੀਆਂ ਲਈ ਇਸ ਤਰ੍ਹਾਂ ਦੇ ਸਾਰਥਕ ਅਤੇ ਵਿਆਪਕ ਪ੍ਰੋਗਰਾਮ ਨਿਯਮਿਤ ਤੌਰ ‘ਤੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਇਸ ਪ੍ਰੋਗਰਾਮ ਨਾਲ ਬਹੁਤ ਚੰਗਾ ਅਨੁਭਵ ਪ੍ਰਾਪਤ ਹੋਇਆ।

ਐੱਨਸੀਜੀਜੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਗਰਾਮ ਦੇ ਕੋਰਸ ਕੋਆਰਡੀਨੇਟਰ ਡਾ. ਬੀ. ਐੱਸ. ਬਿਸ਼ਟ ਨੇ ਪ੍ਰੋਗਰਾਮ ਦਾ ਵਿਸਤ੍ਰਿਤ ਵੇਰਵਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਦੋ ਸਪਤਾਹ ਦਾ ਹੈ, ਜਿਸ ਵਿੱਚ ਪਹਿਲਾ ਸਪਤਾਹ ਅਕਾਦਮਿਕ ਸੈਸ਼ਨ ਦਾ ਅਤੇ ਦੂਸਰਾ ਸਪਤਾਹ ਐਕਸਪੋਜ਼ਰ  ਵਿਜ਼ਿਟਸ ‘ਤੇ ਕੇਂਦ੍ਰਿਤ ਹੈ।

ਐੱਨਸੀਜੀਜੀ ਨੇ ਬੰਗਲਾ ਦੇਸ਼, ਮਾਲਦੀਵ, ਕੀਨੀਆ, ਤਨਜਾਨੀਆਂ, ਟਿਊਨੀਸ਼ੀਆ, ਸੇਸ਼ੈਲਜ਼, ਗਾਂਬੀਆ, ਸ੍ਰੀਲੰਕਾ, ਅਫਗਾਨਿਸਤਾਨ, ਲਾਓਸ, ਵੀਅਤਨਾਮ, ਨੇਪਾਲ, ਭੂਟਾਨ, ਮਿਆਂਮਾਰ, ਇਥਿਯੋਪਿਯਾ, ਇਰੀਟਿਰੀਆ, ਸੋਮਾਲੀਆ, ਦੱਖਣ ਅਫਰੀਕਾ, ਇੰਡੋਨੇਸ਼ੀਆ, ਮੈਡਾਗਾਸਕਰ, ਫਿਜੀ, ਮੋਜ਼ਾਮਬਿਕ, ਕੰਬੋਡੀਆ  ਸਮੇਤ 33 ਦੇਸ਼ਾਂ ਦੇ ਸਿਵਿਲ ਸਰਵੈਂਟਸ ਨੂੰ ਟ੍ਰੇਨਿੰਗ ਦਿੱਤੀ ਹੈ। ਇਸ ਵਰ੍ਹੇ ਆਯੋਜਿਤ ਪ੍ਰੋਗਰਾਮਾਂ ਵਿੱਚ ਇਸ ਕੇਂਦਰ ਦੀ ਵਧਦੀ ਆਲਮੀ ਭਾਗੀਦਾਰੀ ਦਿਖਾਈ ਦਿੰਦੀ ਹੈ। ਐੱਨਸੀਜੀਜੀ ਨੇ ਕਈ ਦੇਸ਼ਾਂ ਦੇ ਪ੍ਰਤੀਨਿਧੀਮੰਡਲਾਂ ਦਾ ਸੁਆਗਤ ਕੀਤਾ ਅਤੇ ਕਈ ਪ੍ਰੋਗਰਾਮ ਪਹਿਲੀ ਵਾਰ ਸ਼ੁਰੂ ਕੀਤੇ ਜਿਨ੍ਹਾਂ ਵਿੱਚ ਐੱਫਆਈਪੀਆਈਸੀ (ਫੋਰਮ ਫਾਰ ਇੰਡੀਆ-ਪੈਸੀਫਿਕ ਆਈਲੈਂਡਸ ਕੋਆਰਪ੍ਰੇਸ਼ਨ), ਆਈਓਆਰਏ (ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ) ਅਤੇ ਲੈਟਿਨ ਅਮਰੀਕੀ ਖੇਤਰਾਂ ਦੇ ਦੇਸ਼ਾਂ ਲਈ ਸਮਰੱਥਾ ਨਿਰਮਾਣ ਪਹਿਲਾਂ ਸ਼ਾਮਲ ਹਨ। ਇਸ ਦੇ ਇਲਾਵਾ, ਐੱਨਸੀਜੀਜੀ ਆਪਣੀ ਅੰਤਰਰਾਸ਼ਟਰੀ ਪਹੁੰਚ ਦਾ ਹੋਰ ਵਿਸਤਾਰ ਕਰਦੇ ਹੋਏ ਬਿਮਸਟੇਕ ਅਤੇ ਆਸੀਆਨ ਦੇਸ਼ਾਂ ਦੇ ਲਈ ਵਿਸ਼ੇਸ਼ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਸਮਾਪਤੀ ਪ੍ਰੋਗਰਾਮ ਵਿੱਚ ਐੱਨਸੀਜੀਜੀ ਦੀ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸੁਸ਼੍ਰੀ ਪ੍ਰਿਸਕਾ ਪੌਲੀ ਮੈਥਿਊਜ਼ ਮੌਜੂਦ ਰਹੀ। ਕੰਬੋਡੀਅਨ ਸਿਵਿਲ ਸਰਵੈਂਟਸ ਲਈ ਜਨਤਕ ਨੀਤੀ ਅਤੇ ਸ਼ਾਸਨ ‘ਤੇ ਛੇਵੇਂ ਸੀਬੀਪੀ ਦਾ ਤਾਲਮੇਲ ਡਾ. ਬੀ ਐੱਸ. ਬਿਸ਼ਟ, ਕੋਰਸ ਕੋਆਰਡੀਨੇਟਰ, ਡਾ. ਸੰਜੀਵ ਸ਼ਰਮਾ, ਸਹਿ-ਕੋਰਸ ਕੋਆਰਡੀਨੇਟਰ ਦੇ ਨਾਲ ਸ਼੍ਰੀ ਬ੍ਰਿਜੇਸ਼ ਬਿਸ਼ਟ, ਟ੍ਰੇਨਿੰਗ ਅਸਿਸਟੈਂਟ ਅਤੇ ਸੁਸ਼੍ਰੀ ਮੋਨਿਸ਼ਾ ਬਹੁਗੁਣਾ, ਵਾਈਪੀ ਅਤੇ ਐੱਨਸੀਜੀਜੀ ਦੀ ਸਮਰੱਥਾ ਨਿਰਮਾਣ ਟੀਮ ਨੇ ਕੀਤਾ।

*******

ਐੱਨਕੇਆਰ/ਡੀਕੇ


(Release ID: 2062889) Visitor Counter : 31


Read this release in: English , Urdu , Hindi , Tamil