ਸੂਚਨਾ ਤੇ ਪ੍ਰਸਾਰਣ ਮੰਤਰਾਲਾ
2 ਅਕਤੂਬਰ, 2024 ਨੂੰ ਆਕਾਸ਼ਵਾਣੀ ਸਟੇਸ਼ਨਾਂ/ਦਫਤਰਾਂ ਵਿੱਚ ਵਿਸ਼ੇਸ਼ ਅਭਿਯਾਨ 4.0 ਦੀ ਸ਼ੁਰੂਆਤ
ਆਕਾਸ਼ਵਾਣੀ ਡਾਇਰੈਕਟਰ ਜਨਰਲ ਨੇ ਆਕਾਸ਼ਵਾਣੀ ਭਵਨ ਵਿਖੇ ਸਵੱਛ ਭਾਰਤ ਅਭਿਯਾਨ ਦੇ ਨਾਲ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕੀਤੀ, ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਵੱਛਤਾ ਅਭਿਯਾਨ ਨੂੰ ਹੁਲਾਰਾ ਦਿੱਤਾ
2 ਤੋਂ 31 ਅਕਤੂਬਰ, 2024 ਤੱਕ ਪ੍ਰਸਾਰ ਭਾਰਤੀ ਦੇ ਸਾਰੇ ਦਫ਼ਤਰਾਂ ਵਿੱਚ ਰਾਸ਼ਟਰਵਿਆਪੀ ਵਿਸ਼ੇਸ਼ ਸਫਾਈ ਅਭਿਯਾਨ
ਗ੍ਰੀਨ ਐਨਰਜੀ ਅਪਣਾਉਣ ‘ਤੇ ਜ਼ੋਰ ਦਿੰਦੇ ਹੋਏ 1000 ਤੋਂ ਵੱਧ ਸਫਾਈ ਸਥਾਨਾਂ ਨੂੰ ਲਕਸ਼ਿਤ ਕਰਦੇ ਹੋਏ 300 ਤੋਂ ਵੱਧ ਆਕਾਸ਼ਵਾਣੀ ਕੇਂਦਰਾਂ ‘ਤੇ ਸਵੱਛਤਾ ਅਭਿਯਾਨ ਸ਼ੁਰੂ ਕੀਤਾ ਗਿਆ
Posted On:
04 OCT 2024 7:56PM by PIB Chandigarh
ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਡਾ. ਪ੍ਰਗਿਆ ਪਾਲੀਵਾਲ ਗੌਡ ਨੇ ਆਕਾਸ਼ਵਾਣੀ ਵਿੱਚ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਅੱਜ ਨਵੀਂ ਦਿੱਲੀ ਸਥਿਤ ਆਕਾਸ਼ਵਾਣੀ ਭਵਨ ਕੰਪਲੈਕਸ ਵਿੱਚ ਕੀਤੀ। ਇਸ ਪ੍ਰੋਗਰਾਮ ਦੇ ਦੌਰਾਨ ਆਕਾਸ਼ਵਾਣੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਅਤੇ ਸਹੁੰ ਚੁੱਕੀ ਗਈ। ਡਾਇਰੈਕਟਰ ਜਨਰਲ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨ ਦੇ ਬਾਅਦ, ਆਕਾਸ਼ਵਾਣੀ ਦੇ ਕਰਮਚਾਰੀਆਂ ਦੀ ਅਗਵਾਈ ਕੀਤੀ ਅਤੇ ਸਵੱਛ ਭਾਰਤ ਅਭਿਯਾਨ ਦੇ ਤਹਿਤ ਕੰਪਲੈਕਸ ਵਿੱਚ ਸਫਾਈ ਲਈ ਵਿਭਿੰਨ ਚਿੰਨ੍ਹਿਤ ਸਥਾਨਾਂ ਦਾ ਦੌਰਾ ਕੀਤਾ। ਆਕਾਸ਼ਵਾਣੀ ਦੇ ਨਿਊਜ਼ ਸਰਵਿਸ ਡਿਵੀਜ਼ਨ ਦੇ ਏਡੀਜੀ (ਨਿਊਜ਼), ਡਿਪਟੀ ਡਾਇਰੈਕਟਰ ਜਨਰਲ (ਪ੍ਰਸ਼ਾਸਨ), ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ (ਪਾਲਿਸੀ) ਡਾਇਰੈਕਟਰ (ਨਿਊਜ਼) ਅਤੇ ਆਕਾਸ਼ਵਾਣੀ ਡਾਇਰੈਕਟੋਰੇਟ, ਆਕਾਸ਼ਵਾਣੀ ਦਿੱਲੀ ਅਤੇ ਨਿਊਜ਼ ਸਰਵਿਸ ਡਿਵੀਜ਼ਨ ਦੇ ਹੋਰ ਅਧਿਕਾਰੀ ਵੀ ਇਸ ਅਵਸਰ ‘ਤੇ ਮੌਜੂਦ ਸਨ।
ਪ੍ਰਸਾਰ ਭਾਰਤੀ ਦੇ ਸਾਰੇ ਦਫਤਰਾਂ ਵਿੱਚ 2 ਤੋਂ 31, ਅਕਤੂਬਰ ਤੱਕ ਵਿਸ਼ੇਸ਼ ਸਫਾਈ ਅਭਿਯਾਨ
ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ ਨੇ ਪੂਰੇ ਦੇਸ਼ ਵਿੱਚ 2 ਅਕਤੂਬਰ, 2014 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਸਵੱਛਤਾ ਅਤੇ ਸਫਾਈ ਅਭਿਯਾਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੇ ਦੇਸ਼ ਵਿੱਚ ਪ੍ਰਸਾਰ ਭਾਰਤੀ ਦੇ ਸਾਰੇ ਦਫਤਰਾਂ ਵਿੱਚ 2 ਅਕਤੂਬਰ, 2024 ਤੋਂ 31 ਅਕਤੂਬਰ, 2024 ਤੱਕ ਵਿਸ਼ੇਸ਼ ਸਫਾਈ ਅਭਿਯਾਨ ਚਲਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇੱਛਾ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਅਵਧੀ ਦੇ ਦੌਰਾਨ ਭਵਨ/ਪਰਿਸਰ ਦੀ ਸਫਾਈ, ਕਚਰੇ, ਕੂੜੇ-ਕਚਰੇ, ਬੇਕਾਰ ਪਏ ਫਰਨੀਚਰ, ਈ-ਕਚਰਾ ਦਾ ਨਿਪਟਾਰਾ ਅਤੇ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਪੁਰਾਣੇ ਰਿਕਾਰਡ ਦੀ ਛੰਟਾਈ ਜਿਹੀਆਂ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਫਾਈ ਵਿੱਚ ਸੁਰੱਖਿਆ ਦੇ ਹਿੱਸੇ ਦੇ ਰੂਪ ਵਿੱਚ, ਸਫਾਈ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵਿਅਕਤੀਗਤ ਸਵੱਛਤਾ ਕਿਟ, ਸੁਰੱਖਿਆ ਟੋਪੀ ਅਤੇ ਸਨੈਕਸ ਵੰਡੇ ਗਏ।
ਵਿਸ਼ੇਸ਼ ਅਭਿਯਾਨ 4.0 ਦੇ ਹਿੱਸੇ ਦੇ ਰੂਪ ਵਿੱਚ 300 ਤੋਂ ਵੱਧ ਆਕਾਸ਼ਵਾਣੀ ਕੇਂਦਰਾਂ ‘ਤੇ ਸਵੱਛਤਾ ਅਭਿਯਾਨ
ਆਕਾਸ਼ਵਾਣੀ ਦੇ 300 ਤੋਂ ਵੱਧ ਕੇਂਦਰਾਂ ‘ਤੇ ਵੀ ਇੱਕੋ ਸਮੇਂ ਸਵੱਛਤਾ ਅਭਿਯਾਨ ਸ਼ੁਰੂ ਕੀਤਾ ਗਿਆ ਅਤੇ ਵਿਸ਼ੇਸ਼ ਅਭਿਯਾਨ 4.0 ਦੇ ਹਿੱਸੇ ਵਜੋਂ ਸਫਾਈ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ। ਸਫਾਈ ਗਤੀਵਿਧੀਆਂ ਦੇ ਲਈ ਖੇਤਰੀ ਦਫਤਰਾਂ/ਸਟੇਸ਼ਨਾਂ ‘ਤੇ 1000 ਤੋਂ ਵੱਧ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਵਰ੍ਹੇ ਐਨਰਜੀ ਆਡਿਟ, ਅੱਪਗ੍ਰੇਡੇਸ਼ਨ ਆਫ ਰਿਕਾਰਡ ਰੂਮਸ, ਪੁਰਾਣੇ ਬੇਕਾਰ ਈ-ਵੇਸਟ ਦੀ ਪਹਿਚਾਣ, ਪੁਰਾਣੇ ਬਿਜਲੀ ਉਪਕਰਣਾਂ, ਪੁਰਾਣੇ ਏਸੀ ਪਲਾਂਟਾਂ ਅਤੇ ਉਨ੍ਹਾਂ ਦੇ ਨਿਪਟਾਰੇ ਅਤੇ ਸਾਰੇ ਪ੍ਰਮੁੱਖ ਆਕਾਸ਼ਵਾਣੀ ਸਟੇਸ਼ਨਾਂ ‘ਤੇ ਗ੍ਰੀਨ ਐਨਰਜੀ ਦੇ ਉਪਯੋਗ ਦੀ ਤਰਫ ਵਧਣ ‘ਤੇ ਜ਼ੋਰ ਦਿੱਤਾ ਜਾਏਗਾ।
ਤਸਵੀਰ – ਡਾ, ਪ੍ਰਗਿਆ ਪਾਲੀਵਾਲ ਗੌਡ ਨੇ ਵਿਸ਼ੇਸ਼ ਸਵੱਛਤਾ ਅਭਿਯਾਨ 4.0 ਦੀ ਸ਼ੁਰੂਆਤ ਦੇ ਅਵਸਰ ‘ਤੇ ਨਵੀਂ ਦਿੱਲੀ ਵਿੱਚ ਆਕਾਸ਼ਵਾਣੀ ਕੈਂਪਸ ਦਾ ਨਿਰੀਖਣ ਕੀਤਾ
ਤਸਵੀਰ – ਆਕਾਸ਼ਵਾਣੀ ਦੇ ਵਿਭਿੰਨ ਦਫ਼ਤਰਾਂ ਵਿੱਚ ਸਵੱਛਤਾ ਅਭਿਯਾਨ
ਸਵੱਛਤਾ ਅਭਿਯਾਨ, ਸਵੱਛਤਾ ਨੂੰ ਹੁਲਾਰਾ ਦੇਣ ਵਾਲੀ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਨੂੰ ਆਕਾਸ਼ਵਾਣੀ ਦੇ ਵਿਭਿੰਨ ਦਫਤਰਾਂ ਵਿੱਚ ਸਰਗਰਮ ਤੌਰ ‘ਤੇ ਆਯੋਜਿਤ ਕੀਤਾ ਗਿਆ। ਕਰਮਚਾਰੀਆਂ ਨੇ ਵਿਭਿੰਨ ਸਫਾਈ ਗਤੀਵਿਧੀਆਂ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਉਨ੍ਹਾਂ ਦੇ ਕਾਰਜਸਥਲ ਸਵੱਛਤਾ ਅਤੇ ਸਫਾਈ ਦੇ ਉਤਸ਼ਾਹ ਨੂੰ ਦਰਸਾਉਣ। ਕਚਰੇ ਦੇ ਨਿਪਟਾਰੇ ਤੋਂ ਲੈ ਕੇ ਆਸੇ-ਪਾਸੇ ਦੀ ਸਫਾਈ ਤੱਕ, ਸਵੱਛ ਵਾਤਾਵਰਣ ਬਣਾਏ ਰੱਖਣ ਦੀ ਪ੍ਰਤੀਬੱਧਤਾ ਸਪਸ਼ਟ ਸੀ। ਤਸਵੀਰਾਂ ਵਿੱਚ ਆਕਾਸ਼ਵਾਣੀ ਕਰਮਚਾਰੀਆਂ ਦੀ ਲਗਨ ਅਤੇ ਟੀਮ ਵਰਕ ਨੂੰ ਦਰਸਾਇਆ ਗਿਆ ਹੈ, ਜੋ ਸਵੱਛ ਅਤੇ ਸਿਹਤਮੰਦ ਭਾਈਚਾਰੇ ਦੇ ਵੱਡੇ ਟੀਚੇ ਵਿੱਚ ਯੋਗਦਾਨ ਦੇਣ ਦੇ ਉਨ੍ਹਾਂ ਦੇ ਪ੍ਰਯਾਸਾਂ ਨੂੰ ਦਰਸਾਉਂਦਾ ਹੈ।
ਆਕਾਸ਼ਵਾਣੀ, ਰਾਏਕੋਟ
|
ਆਕਾਸ਼ਵਾਣੀ, ਓਡੀਸ਼ਾ
|
ਆਕਾਸ਼ਵਾਣੀ, ਕਰਨਾਟਕ
|
ਆਕਾਸ਼ਵਾਣੀ, ਸ਼ਾਂਤੀਨਿਕੇਤਨ
|
ਆਕਾਸ਼ਵਾਣੀ, ਰਾਸਜਥਾਨ
|
ਆਕਾਸ਼ਵਾਣੀ, ਬਹਿਰਾਮਪੁਰ
|
ਆਕਾਸ਼ਵਾਣੀ, ਗੰਗਟੋਕ
|
ਆਕਾਸ਼ਵਾਣੀ, ਗੁਵਾਹਾਟੀ
|
ਆਕਾਸ਼ਵਾਣੀ, ਕੋਲਕਾਤਾ
|
ਸੋਸ਼ਲ ਮੀਡੀਆ ਲਿੰਕਸ :
*****
ਸ਼ਿਤਿਜ ਸਿੰਘਾ
(Release ID: 2062807)
Visitor Counter : 34