ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਾਸ਼ਿਮ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਨਾਲ ਸਬੰਧਿਤ ਲਗਭਗ 23,300 ਕਰੋੜ ਰੁਪਏ ਦੀਆਂ ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਸ਼ੂ ਧਨ ਦੇ ਹਿਤ ਵਿੱਚ ਪਸ਼ੂ ਪਾਲਣ ਵਿਭਾਗ ਦੇ ਦੋ ਪ੍ਰੋਗਰਾਮਾਂ – ਸੈਕਸ ਸੌਰਟਿਡ ਸੀਮੇਨ ਅਤੇ ਜੀਨੋਮਿਕ ਚਿੱਪ ਦਾ ਉਦਘਾਟਨ ਕੀਤਾ: ਸ਼੍ਰੀ ਰਾਜੀਵ ਰੰਜਨ ਸਿੰਘ

ਸੈਕਸ ਸੌਰਟਿਡ ਸੀਮੇਨ 250 ਰੁਪਏ ਵਿੱਚ ਕਿਸਾਨਾਂ ਨੂੰ ਉਪਲਬਧ ਹੋਣਗੇ: ਸ਼੍ਰੀ ਰਾਜੀਵ ਰੰਜਨ ਸਿੰਘ

ਪਿਛਲੇ 9 ਵਰ੍ਹਿਆਂ ਵਿੱਚ ਦੁੱਧ ਉਤਪਾਦਨ ਵਿੱਚ 57.62 % ਦਾ ਵਾਧਾ ਹੋਇਆ ਹੈ ਅਤੇ ਇਹ ਵਿਸ਼ਵ ਰਿਕਾਰਡ ਹੈ: ਕੇਂਦਰੀ ਮੰਤਰੀ

Posted On: 05 OCT 2024 6:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਾਸ਼ਿਮ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਨਾਲ ਸਬੰਧਿਤ ਲਗਭਗ 23,300 ਕਰੋੜ ਰੁਪਏ ਦੀਆਂ ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪਸ਼ੂਆਂ ਲਈ ਏਕੀਕ੍ਰਿਤ ਜੀਨੋਮਿਕ ਚਿੱਪ ਅਤੇ ਸਵਦੇਸ਼ੀ ਸੈਕਸ-ਸੌਰਟਿਡ ਸੀਮੇਨ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ।

ਕੇਂਦਰੀ ਮੱਛੀ ਪਾਲਮ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਸ਼ੂ ਪਾਲਣ ਵਿਭਾਗ ਦੇ ਦੋ ਪ੍ਰੋਗਰਾਮਾਂ ਸੈਕਸ ਸੌਰਟਿਡ ਸੀਮੇਨ ਅਤੇ ਜੀਨੋਮਿਕ ਚਿੱਪ ਦਾ ਉਦਘਾਟਨ ਕੀਤਾ। ਪਸ਼ੂ ਧਨ ਨਸਲ ਸੁਧਾਰ ਵਿੱਚ ਸੈਕਸ ਸੌਰਟਿਡ ਸੀਮੇਨ ਕਾਫੀ ਕਾਰਗਰ ਹੈ ਅਤੇ ਹੁਣ ਤੱਕ ਇਸ ਦਾ ਨਿਰਮਾਣ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਕੀਤਾ ਜਾਂਦਾ ਸੀ।

ਇਸ ਦੀ ਕੀਮਤ 800 ਰੁਪਏ ਸੀ, ਜੋ ਕਿਸਾਨਾਂ ਨੂੰ ਸਸਤੀ ਦਰ ‘ਤੇ ਨਹੀਂ ਮਿਲ ਪਾਉਂਦੀ ਸੀ, ਪ੍ਰਧਾਨ ਮੰਤਰੀ ਦੀ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਪਹਿਲ ਦੇ ਤਹਿਤ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧੀਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਨੇ 250 ਰੁਪਏ ਦੀ ਕੀਮਤ ਵਾਲੇ ਸੈਕਸ ਸੌਰਟਿਡ ਵੀਰਜ ਦੀ ਸਵਦੇਸ਼ੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਦਾ ਉਦਘਾਟਨ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ। ਹੁਣ ਇਹ ਸੈਕਸ ਸੌਰਟਿਡ ਸੀਮੇਨ ਕਿਸਾਨਾਂ ਨੂੰ 250 ਰੁਪਏ ਵਿੱਚ ਉਪਲਬਧ ਹੋਵੇਗਾ ਜੋ ਪਸ਼ੂ ਧਨ ਦੀ ਨਸਲ ਨੂੰ ਸੁਧਾਰਣ ਵਿੱਚ ਮਦਦ ਕਰੇਗਾ।

ਸ਼੍ਰੀ ਰਾਜੀਵ ਰੰਜਨ ਸਿੰਘ ਨੇ ਦੱਸਿਆ ਕਿ ਜੀਨੋਮਿਕ ਚਿੱਪ ਡੀਐੱਨਏ ‘ਤੇ ਅਧਾਰਿਤ ਹੈ ਜੋ ਕਿ ਪਸ਼ੂਆਂ ਦੇ ਜੈਨੇਟਿਕ ਸੁਧਾਰ ਵਿੱਚ ਬਹੁਤ ਹੀ ਕਾਰਗਰ ਸਾਬਿਤ ਹੁੰਦਾ ਹੈ। ਪੂਰੀ ਦੁਨੀਆ-ਅਮਰੀਕਾ, ਡੈਨਮਾਰਕ, ਨੀਦਰਲੈਂਡ ਨੇ ਇਸ ਤਕਨੀਕ ਦਾ ਪ੍ਰਯੋਗ ਕੀਤਾ ਜਿਸ ਨਾਲ ਉਨ੍ਹਾਂ ਦੇ ਪਸ਼ੂ ਧਨ ਵਿੱਚ ਜੈਨੇਟਿਕ ਸੁਧਾਰ ਹੋਇਆ ਹੈ। ਪਸ਼ੂ ਧਨ ਦੇ ਜੈਨੇਟਿਕ ਸੁਧਾਰ ਦੀ ਦਿਸ਼ਾ ਵਿੱਚ ਇਹ ਜੀਨੋਮਿਕ ਚਿੱਪ ਫਾਇਦੇਮੰਦ ਸਾਬਿਤ ਹੋਵੇਗੀ ਜੋ ਕਿ ਕਿਸਾਨਾਂ ਦੇ ਲਈ ਲਾਭਕਾਰੀ ਹੋਵੇਗੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਗਾਵਾਂ ਦੇ ਲਈ ਕਾਓ ਚਿੱਪ ਅਤ ਮੱਝਾਂ ਲਈ ਮਹਿਸ਼ ਚਿੱਪ ਦਾ ਲੋਕਅਰਪਣ ਵੀ ਕੀਤਾ।

ਸ਼੍ਰੀ ਰਾਜੀਵ ਰੰਜਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਅੱਜ ਸਾਡਾ ਦੇਸ਼ ਵਿਸ਼ਵ ਵਿੱਚ ਦੁੱਧ ਉਤਪਾਦਨ ਦੇ ਖੇਤਰ ਵਿੱਚ ਪਹਿਲੇ ਸਥਾਨ ‘ਤੇ ਹੈ। ਪਿਛਲੇ 9 ਵਰ੍ਹਿਆਂ ਵਿੱਚ ਦੁੱਧ ਉਤਪਾਦਨ ਵਿੱਚ 57.62 % ਦਾ ਵਾਧਾ ਹੋਇਆ ਹੈ ਅਤੇ ਇਹ ਵਿਸ਼ਵ ਰਿਕਾਰਡ ਹੈ। ਅੱਜ ਦੁਨੀਆ ਵਿੱਚ ਦੁੱਧ ਉਤਪਾਦਨ ਦੇ ਖੇਤਰ ਵਿੱਚ ਦੋ ਪ੍ਰਤੀਸ਼ਤ ਦਾ ਵਾਧਾ ਸਲਾਨਾ ਦਰ ਨਾਲ ਹੁੰਦਾ ਹੈ ਜਦਕਿ ਸਾਡੇ ਦੇਸ਼ ਵਿਚ ਦੁੱਧ ਉਤਪਾਦਨ ਵਿੱਚ 6% ਸਲਾਨਾ ਦਰ ਨਾਲ ਵਾਧਾ ਹੁੰਦਾ ਹੈ। ਇਹ ਰਾਸ਼ਟਰੀ ਗੋਕੁਲ ਮਿਸ਼ਨ ਦਾ ਨਤੀਜਾ ਹੈ ਕਿ ਅੱਜ ਅਸੀਂ ਦੁਨੀਆ ਵਿੱਚ ਦੁੱਧ ਉਤਪਾਦਨ ਵਿੱਚ ਇੱਕ ਨੰਬਰ ‘ਤੇ ਹਾਂ। ਪਸ਼ੂ ਪਾਲਣ ਵਿਭਾਗ ਦੀਆਂ ਦੋ ਯੋਜਨਾਵਾਂ ਦਾ ਲੋਕਅਰਪਣ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।

*******

ਐੱਸਐੱਸ/ਏਏ


(Release ID: 2062792) Visitor Counter : 23