ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਐੱਨਐੱਚਆਰਸੀ ਨੇ ਬਿਹਾਰ ਕੇ ਕੈਮੂਰ ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਉਦਾਸੀਨਤਾ ਦੀ ਵਜ੍ਹਾ ਕਾਰਨ ਇਲਾਜ ਵਿੱਚ ਦੇਰੀ ਦੇ ਕਾਰਨ ਸੱਪ ਦੇ ਡੰਗਣ ਤੋਂ ਪੀੜਤ ਦੀ ਮੌਤ ਦੀ ਖ਼ਬਰ ਦਾ ਖੁਦ ਨੋਟਿਸ ਲਿਆ ਹੈ
ਪੀੜਤ ਨੂੰ ਰਿਸਵਤ ਦੇਣ ਤੋਂ ਬਾਅਦ ਹੀ ਇਲਾਜ ਦੇ ਲਈ ਜਾਣ ਦਿੱਤਾ ਗਿਆ
ਬਿਹਾਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤੇ ਦੇ ਅੰਦਰ ਵਿਆਪਕ ਰਿਪੋਰਟ ਮੰਗੀ
ਇਸ ਵਿੱਚ ਪੁਲਿਸ ਜਾਂਚ ਦੀ ਸਥਿਤੀ ਦੇ ਨਾਲ-ਨਾਲ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਵੀ ਸ਼ਾਮਲ ਹੋਣ ਦੀ ਉਮੀਦ ਹੈ
ਡੀਐੱਮ ਨੂੰ ਪੀੜਤ ਦੇ ਪਰਿਵਾਰ ਨੂੰ ਦਿੱਤੇ ਗਏ ਕਿਸੇ ਵੀ ਮੁਆਵਜੇ ਬਾਰੇ ਜਾਣਕਾਰੀ ਦੇਣ ਨੂੰ ਕਿਹਾ
Posted On:
01 OCT 2024 8:04PM by PIB Chandigarh
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ, ਇਸ ਵਿੱਚ ਕਿਹਾ ਗਿਆ ਹੈ ਕਿ ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਸੱਪ ਦੇ ਡੰਗਣ ਨਾਲ਼ ਇੱਕ ਵਿਅਕਤੀ ਦੀ ਮੌਤ ਹੋ ਗਈ, ਕਿਉਂਕਿ ਉਸਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੁਝ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਹਰਾਸਤ ਵਿੱਚ ਲੈ ਲਿਆ ਅਤੇ ਇਲਾਜ ਦੇ ਲਈ ਹਸਪਤਾਲ ਨਹੀਂ ਜਾਣ ਦਿੱਤਾ। ਕਥਿਤ ਤੌਰ ’ਤੇ ਉਨ੍ਹਾਂ ਨੇ ਰੁਪਇਆਂ ਦੀ ਮੰਗ ਕੀਤੀ। 2000 ਰੁਪਏ ਦੀ ਰਿਸ਼ਵਤ ਦੇ ਲਈ ਉਸ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ, ਜੋ ਉਸਦੀ ਰਿਹਾਈ ਦੇ ਲਈ ਸਿਰਫ਼ 700 ਰੁਪਏ ਦਾ ਪ੍ਰਬੰਧ ਕਰ ਸਕਿਆ, ਪਰ ਉਦੋਂ ਤੱਕ ਉਹ ਇਲਾਜ ਦੇ ਲਈ ਕਾਫ਼ੀ ਸਮਾਂ ਗੰਵਾ ਚੁੱਕਿਆ ਸੀ।
ਕਮਿਸ਼ਨ ਨੇ ਕਿਹਾ ਕਿ ਜੇਕਰ ਖ਼ਬਰ ਸੱਚ ਹੈ, ਤਾਂ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਤਾਕਤ ਦੀ ਦੁਰਵਰਤੋਂ ਦੇ ਕਾਰਨ ਪੀੜਤ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮੁੱਦਾ ਹੈ। ਪੁਲਿਸ ਨੂੰ ਉਸ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਫੌਰੀ ਤੌਰ ਉੱਤੇ ਹਸਪਤਾਲ ਲੈ ਕੇ ਜਾਣਾ ਚਾਹੀਦਾ ਸੀ। ਕਮਿਸ਼ਨ ਨੇ ਬਿਹਾਰ ਸਰਕਾਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਵਿਸਥਾਰਤ ਰਿਪੋਰਟ ਮੰਗੀ ਹੈ। ਇਸ ਵਿੱਚ ਪੁਲਿਸ ਜਾਂਚ ਦੀ ਸਥਿਤੀ ਦੇ ਨਾਲ-ਨਾਲ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਸ਼ਾਮਲ ਹੋਣ ਦੀ ਉਮੀਦ ਹੈ।
ਕਮਿਸ਼ਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਕੈਮੂਰ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ ਕੀ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।
27 ਸਤੰਬਰ 2024 ਨੂੰ ਮੀਡੀਆ ਵਿੱਚ ਆਈ ਖ਼ਬਰ ਦੇ ਮੁਤਾਬਿਕ 26 ਸਤੰਬਰ ਦੀ ਰਾਤ ਨੂੰ ਜਦੋਂ ਨੌਜਵਾਨ ਖੇਤਾਂ ਵਿੱਚ ਸਿੰਜਾਈ ਕਰ ਰਿਹਾ ਸੀ, ਤਾਂ ਉਸ ਨੂੰ ਸੱਪ ਨੇ ਡੰਗ ਲਿਆ। ਇਸ ਤੋਂ ਬਾਅਦ ਉਹ ਬੇਚੈਨੀ ਦੀ ਹਾਲਤ ਵਿੱਚ ਭੱਜ ਕੇ ਆਪਣੇ ਪਿੰਡ ਵੱਲ ਜਾਣ ਲੱਗਿਆ। ਇਸ ਦੌਰਾਨ ਗਸ਼ਤ ਕਰ ਰਹੀ ਪੁਲਿਸ ਟੀਮ ਨੇ ਉਸਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸੱਪ ਨੇ ਡੰਗ ਲਿਆ ਸੀ ਅਤੇ ਉਹ ਘਰ ਜਾ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਉਸ ਦੀ ਗੱਲ ’ਤੇ ਯਕੀਨ ਨਹੀਂ ਕੀਤਾ ਅਤੇ ਉਸ ਨੂੰ ਕਿਹਾ ਕਿ 2000 ਰੁਪਏ ਦੇ ਦਿਓ, ਨਹੀਂ ਤਾਂ ਉਸਨੂੰ ਜਾਣ ਨਹੀਂ ਦਿੱਤਾ ਜਾਵੇਗਾ। ਖ਼ਬਰ ਦੇ ਮੁਤਾਬਿਕ ਪੁਲਿਸ ਮੁਲਾਜ਼ਮ ਨੌਜਵਾਨ ਦੇ ਨਾਲ ਉਸਦੇ ਘਰ ਗਏ, ਪਰ ਘਰ ਵਿੱਚ ਪੈਸੇ ਨਹੀਂ ਸਨ। ਇਸ ਤੋਂ ਬਾਅਦ ਜਦੋਂ ਨੌਜਵਾਨ ਨੇ ਆਪਣੇ ਵੱਡੇ ਭਰਾ ਨੂੰ ਫ਼ੋਨ ਕੀਤਾ ਤਾਂ ਉਸ ਕੋਲ ਵੀ ਪੈਸੇ ਨਹੀਂ ਸਨ। ਕਿਸੇ ਤਰ੍ਹਾਂ 700 ਰੁਪਏ ਦਾ ਇੰਤਜ਼ਾਮ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਗਏ, ਪਰ ਉਦੋਂ ਤੱਕ ਨੌਜਵਾਨ ਨੂੰ ਇਲਾਜ ਕਰਵਾਉਣ ਅਤੇ ਆਪਣੀ ਜਾਨ ਬਚਾਉਣ ਦੇ ਲਈ ਕਾਫੀ ਸਮਾਂ ਬੀਤ ਚੁੱਕਾ ਸੀ।
**********
ਐੱਨਐੱਸਕੇ
(Release ID: 2061963)
Visitor Counter : 27