ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ‘ਸਵੱਛਤਾ ਹੀ ਸੇਵਾ’ ਅਭਿਆਨ ਦੇ ਤਹਿਤ ਸਵੱਛਤਾ ਅਭਿਆਨ ਦੀ ਅਗਵਾਈ ਕੀਤੀ
ਸਵੱਛਤਾ ਭਾਰਤੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ ਅਤੇ ਕੰਮ ਵਾਲੀ ਥਾਂ ’ਤੇ ਸਫ਼ਾਈ ਨਾਲ਼ ਉਤਪਾਦਕਤਾ ਅਤੇ ਕੁਸ਼ਲਤਾ ਵਧਦੀ ਹੈ: ਸ਼੍ਰੀ ਜੀਤਨ ਰਾਮ ਮਾਂਝੀ
Posted On:
01 OCT 2024 6:30PM by PIB Chandigarh
ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਅਤੇ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਐੱਮਐੱਸਐੱਮਈ ਡੀਐੱਫ਼ਓ, ਓਖਲਾ ਵਿੱਚ ‘ਸਵੱਛਤਾ ਹੀ ਸੇਵਾ’ ਅਭਿਆਨ ਦੇ ਤਹਿਤ ਸਫ਼ਾਈ ਅਭਿਆਨ ਅਤੇ ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਰੁੱਖ ਲਗਾਉਣ ਦੇ ਅਭਿਆਨ ਦੀ ਅਗਵਾਈ ਕੀਤੀ।
ਐੱਮਐੱਸਐੱਮਈ – ਡੀਐੱਫ਼ਓ ਵਿੱਚ ‘ਸਵੱਛਤਾ ਹੀ ਸੇਵਾ’ ਅਤੇ ‘ਏਕ ਪੇਡ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਅਤੇ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਦੀ ਅਗਵਾਈ ਵਿੱਚ ਸਵੱਛਤਾ ਅਭਿਆਨ ਅਤੇ ਪੌਦੇ ਲਗਾਉਣ ਦੇ ਕੰਮ ਕੀਤੇ ਗਏ। ਇਸ ਸਮਾਗਮ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਸਾਰੇ ਅਧਿਕਾਰੀਆਂ, ਲਘੂ ਉਦਯੋਗ ਅਦਾਰਿਆਂ, ਬੈਂਕਰਾਂ, ਵਕਾਲਤ ਸਮੂਹਾਂ ਅਤੇ ਮਜ਼ਦੂਰਾਂ ਦੀ ਭਾਗੀਦਾਰੀ ਅਤੇ ਸਹਿਯੋਗ ਦੇਖਣ ਨੂੰ ਮਿਲਿਆ।
ਆਪਣੇ ਸੰਬੋਧਨ ਵਿੱਚ ਸ਼੍ਰੀ ਮਾਂਝੀ ਨੇ ਕਿਹਾ ਕਿ ਸਫ਼ਾਈ ਭਾਰਤੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ ਅਤੇ ਕੰਮ ਵਾਲੀ ਥਾਂ ’ਤੇ ਸਾਫ਼-ਸਫ਼ਾਈ ਨਾਲ਼ ਉਤਪਾਦਕਤਾ ਅਤੇ ਕੁਸ਼ਲਤਾ ਵਧਦੀ ਹੈ। ਇਹ ਜ਼ਰੂਰੀ ਹੈ ਕਿ ਸਾਰੇ ਅਧਿਕਾਰੀ ਸਫ਼ਾਈ ਨੂੰ ਪੂਰੇ ਦਿਲ ਨਾਲ ਅਪਨਾਉਣ।
ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਆਪਣੇ ਸੰਬੋਧਨ ਵਿੱਚ ਕੰਮ ਵਾਲੀ ਥਾਂ ਅਤੇ ਕੰਮ ਵਾਲੀ ਥਾਂ ਤੋਂ ਬਾਹਰ ਸਫ਼ਾਈ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਰੁੱਖ ਲਾਉਣ ਦਾ ਪ੍ਰੋਗਰਾਮ ‘ਏਕ ਪੇਡ ਮਾਂ ਕੇ ਨਾਮ’ ਇੱਕ ਅਜਿਹਾ ਕੰਮ ਹੈ ਜੋ ਪੂਰੀ ਇਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਪੌਦੇ ਦੇ ਜੀਵਨਕਾਲ ਦੇ ਦੌਰਾਨ ਉਸਦੀ ਢੁੱਕਵੀਂ ਦੇਖਭਾਲ ਕੀਤੀ ਜਾਵੇ। ਰੁੱਖ ਲਗਾਉਣ ਨਾਲ ਭੂਮੀ ਖੋਰ ਰੁੱਕਦਾ ਹੈ। ਇਸ ਤੋਂ ਇਲਾਵਾ, ਉਹ ਵੱਖ-ਵੱਖ ਪ੍ਰਦੂਸ਼ਕਾਂ ਨੂੰ ਚੂਸ ਲੈਂਦੇ ਹਨ, ਜਿਸ ਨਾਲ਼ ਜ਼ਮੀਨ, ਪਾਣੀ ਅਤੇ ਹਵਾ ਸਾਫ਼ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਫ਼ਾਈ ਚੰਗੀ ਮਾਨਸਿਕ ਸਿਹਤ ਲਈ ਯੋਗਦਾਨ ਦੇ ਸਕਦੀ ਹੈ।
*****
ਸੁਸ਼ੀਲ ਕੁਮਾਰ
(Release ID: 2061573)
Visitor Counter : 24