ਇਸਪਾਤ ਮੰਤਰਾਲਾ
azadi ka amrit mahotsav

ਐੱਮਓਆਈਐੱਲ ਸੀਐੱਮਡੀ ਸ਼੍ਰੀ ਏ.ਕੇ. ਸਕਸੈਨਾ ਨੇ ਆਰਆਈਐੱਨਐੱਲ ਵਿੱਚ ਸੀਐੱਮਡੀ ਦੇ ਅਹੁਦੇ ਦਾ ਐਡੀਸ਼ਨਲ ਚਾਰਜ ਸੰਭਾਲਿਆ

Posted On: 30 SEP 2024 9:26PM by PIB Chandigarh

ਐੱਮਓਆਈਐੱਲ ਸੀਐੱਮਡੀ ਸ਼੍ਰੀ ਏ.ਕੇ. ਸਕਸੈਨਾ ਨੇ 30 ਸਤੰਬਰ, 2024 ਨੂੰ ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਇਕਾਈ ਆਰਆਈਐੱਨਐੱਲ ਵਿੱਚ ਸੀਐੱਮਡੀ ਦੇ ਅਹੁਦੇ ਦਾ ਐਡੀਸ਼ਨਲ ਚਾਰਜ ਸੰਭਾਲਿਆ।

ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਸ਼੍ਰੀ ਏ.ਕੇ. ਸਕਸੈਨਾ ਨੇ ਆਰਆਈਐੱਨਐੱਲ ਦੇ ਡਾਇਰਕੈਟਰਾਂ ਦੇ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਬਲਾਸਟ ਫਰਨੇਸ 2 (ਕ੍ਰਿਸ਼ਨਾਂ) ਦਾ ਦੌਰਾ ਕੀਤਾ ਅਤੇ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਬਲਾਸਟ ਫਰਨੇਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ।

ਬਾਅਦ ਵਿੱਚ ਉਨ੍ਹਾਂ ਨੇ ਆਰਆਈਐੱਨਐੱਲ ਦੀ ਮੁੱਖ ਉਤਪਾਦਨ ਇਕਾਈਆਂ ਦੇ ਪ੍ਰਮੁੱਖਾਂ ਦੇ ਨਾਲ ਗੱਲਬਾਤ ਕੀਤੀ ਅਤੇ ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਉਤਪਾਦਨ ਵਧਾਉਣ ‘ਤੇ ਚਰਚਾ ਕੀਤੀ।

ਡਾਇਰੈਕਟਰ (ਪ੍ਰੋਜੈਕਟਸ) ਸ਼੍ਰੀ ਏ.ਕੇ. ਬਾਗਚੀ, ਡਾਇਰੈਕਟਰ (ਪਰਸੋਲਨ) ਸ਼੍ਰੀ ਐੱਸ. ਸੀ. ਪਾਂਡੇ, ਡਾਇਰੈਕਟਰ (ਵਿੱਤ) ਸ਼੍ਰੀ ਸੀ.ਐੱਚ.ਐੱਸ.ਆਰ.ਵੀ.ਜੀ.ਕੇ ਗਣੇਸ਼, ਡਾਇਰੈਕਟਰ (ਵਣਜ) ਸ਼੍ਰੀ ਜੀ.ਵੀ. ਐੱਨ. ਪ੍ਰਸਾਦ, ਸੀ.ਜੀ.ਐੱਮ. ਪ੍ਰਭਾਰੀ (ਵਰਕਸ), ਸੀ.ਜੀ. ਐੱਮ. ਅਤੇ ਹੋਰ ਸੀਨੀਅਰ ਅਧਿਕਾਰੀ ਸ਼੍ਰੀ ਏ.ਕੇ ਸਕਸੈਨਾ ਦੇ ਨਾਲ ਉਨ੍ਹਾਂ ਦੇ ਪਲਾਂਟ ਦੌਰੇ ਦੌਰਾਨ ਮੌਜੂਦ ਸਨ।

*****

 

ਐੱਮਜੀ


(Release ID: 2061104) Visitor Counter : 48
Read this release in: Tamil , English , Urdu , Hindi