ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ‘ਅੰਮ੍ਰਿਤ ਮਹੋਤਸਵ ਪਾਰਕ’ਦੇ ਵਿਜ਼ਨ ਨੇ ਆਕਾਰ ਲਿਆ: ਨਾਗਪੁਰ ਦੇ ਰਿੰਗ ਰੋਡ ਦੇ ਕੋਲ ਇੱਕ ਪੰਛੀ ਆਵਾਸ ਅਤੇ ਮਨੋਰੰਜਨ ਸਥਲ


ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਆਕਸੀਜਨ ਬਰਡ ਪਾਰਕ ਦਾ ਉਦਘਾਟਨ ਕੀਤਾ

ਇਕੋ ਫ੍ਰੈਂਡਲੀ ਪਾਰਕ 8.23 ਹੈਕਟੇਅਰ ਖੇਤਰ ਵਿੱਚ ਪੰਛੀ ਆਵਾਸ ਅਤੇ ਮਨੋਰੰਜਨ ਨੂੰ ਜੋੜਦਾ ਹੈ, ਜਿਸ ਵਿੱਚ 2.5 ਹੈਕਟੇਅਰ ਖੇਤਰ ਸੋਸ਼ਲ ਫੌਰੈਸਟਰੀ ਦੇ ਲਈ ਰਾਖਵਾਂ ਹੈ

ਪੰਛੀਆਂ ਨੂੰ ਆਕਰਸ਼ਿਤ ਕਰਨ ਅਤੇ ਇਕੋਲੌਜੀ ਨੂੰ ਬੇਹਤਰ ਬਣਾਉਣ ਦੇ ਲਈ ਬਰਡ ਪਾਰਕ ਵਿੱਚ ਦੁਰਲਭ ਰੁੱਖ, ਲੋਟਸ ਪੌਂਡ, ਰੀਡ ਬੇਡ, ਬੰਬੂਸੈਟਮ ਅਤੇ ਤਾੜ ਦੇ ਬਗੀਚੇ ਹੋਣਗੇ

Posted On: 28 SEP 2024 4:59PM by PIB Chandigarh

ਕੇਂਦਰ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਨਾਗਪੁਰ-ਹੈਦਰਾਬਾਦ ਨੈਸ਼ਨਲ ਹਾਈਵੇਅ-44 ਦੇ ਕੰਢੇ ਆਕਸੀਜਨ ਬਰਡ ਪਾਰਕ (ਅੰਮ੍ਰਿਤ ਮਹੋਤਸਵ ਪਾਰਕ) ਦਾ ਉਦਘਾਟਨ ਕੀਤਾ।

 

ਆਕਸੀਜਨ ਬਰਡ ਪਾਰਕ (ਅੰਮ੍ਰਿਤ ਮਹੋਤਸਵ ਪਾਰਕ) ਨਾਗਪੁਰ-ਹੈਦਰਾਬਾਦ ਨੈਸ਼ਨਲ ਹਾਈਵੇਅ 44 ਦੇ ਕੰਢੇ ‘ਤੇ ਜਾਮਠਾ ਦੇ ਕੋਲ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੁਆਰਾ ਵਿਕਸਿਤ ਇੱਕ ਵਾਤਾਵਰਣ ਦੀ ਪਹਿਲ ਹੈ। ਸੋਸ਼ਲ ਫੌਰੈਸਟ੍ਰੀ ਦੇ ਲਈ ਸਮਰਪਿਤ 2.5 ਹੈਕਟੇਅਰ ਸਮੇਤ ਕੁੱਲ 8.23 ਹੈਕਟੇਅਰ ਖੇਤਰ ਨੂੰ ਸ਼ਾਮਲ ਕਰਦੇ ਹੋਏ ਪਾਰਕ ਨੂੰ ਕੁਦਰਤੀ ਪੰਛੀ ਆਵਾਸ ਅਤੇ ਸਥਾਨਕ ਲੋਕਾਂ ਅਤੇ ਟੂਰਿਸਟਾਂ ਦੇ ਲਈ ਇੱਕ ਮਨੋਰੰਜਨ ਸਥਲ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਇਹ ਪ੍ਰੋਜੈਕਟ, ਜੋ ਵਾਤਾਵਰਣ ਦੀ ਸਥਿਰਤਾ ਅਤੇ ਮਨੋਰੰਜਨ ਸਬੰਧੀ ਸਹੂਲਤਾਂ ਨੂੰ ਏਕੀਕ੍ਰਿਤ ਕਰਦੀ ਹੈ, ਨੂੰ 14.31 ਕਰੋੜ ਰੁਪਏ ਦੀ ਲਾਗਤ ਨਾਲ ਮਾਰਚ 2023 ਵਿੱਚ ਰਸਮੀ ਤੌਰ ‘ਤੇ ਮਨਜ਼ੂਰ ਕੀਤਾ ਗਿਆ ਸੀ।


 

ਇਸ ਪਾਰਕ ਨੂੰ ਬਣਾਉਣ ਦਾ ਵਿਚਾਰ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਆਰਓ ਨਾਗੁਪਰ ਨੂੰ ਦਿੱਤੇ ਗਏ ਇੱਕ ਸੁਝਾਅ ਤੋਂ ਪੈਦਾ ਹੋਇਆ, ਜਿਸ ਵਿੱਚ ਮੱਧ ਭਾਰਤ ਦੇ ਇਸ ਹਿੱਸੇ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦੀ ਸੰਖੇਪ ਜਾਣਕਾਰੀ ਦੇ ਨਾਲ- ਨਾਲ ਨਾਗਰਿਕਾਂ ਦੇ ਮਨੋਰੰਜਨ ਦੇ ਲਈ ਐੱਨਐੱਚਏਆਈ ਲੈਂਡ ਪਾਰਸਲ ‘ ਤੇ ਇੱਕ ਅੰਮ੍ਰਿਤ ਮਹੋਤਸਵ ਪਾਰਕ ਵਿਕਸਿਤ ਕਰਨ ਦੀ ਗੱਲ ਸੀ। ਇਸ ਵਿੱਚ ਵਿਜ਼ਨ ਇਹ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਪੰਛੀ ਪ੍ਰਜਾਤੀਆਂ ਦੇ ਲਈ ਇੱਕ ਸੁਰੱਖਿਅਤ ਅਤੇ ਕੁਦਰਤੀ ਆਵਾਸ ਪ੍ਰਦਾਨ ਕਰਨ ਵਾਲਾ ਹਰਿਤ ਸਥਲ ਸਥਾਪਿਤ ਕੀਤਾ ਜਾਵੇ। ਨੈਚੂਰਲ ਈਕੋਸਿਸਟਮ ਵਾਂਗ ਡਿਜ਼ਾਈਨ ਕੀਤੇ ਗਏ ਵਾਤਾਵਰਣ ਵਿੱਚ ਸਥਿਤ ਇਸ ਪਾਰਕ ਦਾ ਉਦੇਸ਼ ਲੋਕਲ ਅਤੇ ਪ੍ਰਵਾਸੀ ਪੰਛੀਆਂ ਦੋਵਾਂ ਦੀ ਸੰਭਾਲ ਕਰਨਾ ਹੈ। ਇਸ ਪਹਿਲ ਨੂੰ ਜਾਮਠਾ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਦੇ ਕੋਲ ਕਲੋਵਰ ਲੀਫ ਚੌਂਕ ‘ਤੇ ਸਥਿਤ ਪਾਰਕ ਦੇ ਨਾਲ ਨਾਗਪੁਰ ਸ਼ਹਿਰ ਦੇ ਚਾਰੇ ਪਾਸੇ ਫੋਰ-ਲੇਨ ਸਟੈਂਡਅਲੋਨ ਰਿੰਗ ਰੋਡ ਵਿਕਸਿਤ ਕਰਨ ਦੇ ਵਿਆਪਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਵਿੱਚ ਇੱਕ ਵਾਧੂ ਕਾਰਜ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।


ਪਿਛੋਕੜ

ਪਾਰਕ ਦੀਆਂ ਈਕੋਲੌਜਿਕਲ ਵਿਸ਼ੇਸ਼ਤਾਈਆਂ

ਪੰਛੀ ਪਾਰਕ ਵਿੱਚ ਸੰਭਾਲ ਅਤੇ ਈਕੋਲੌਜੀਕਲ ਇਨਹਾਂਸਮੈਂਟ ਦੇ ਲਈ ਅਹਿਮ ਖੇਤਰ ਹੋਣਗੇ।

 

ਦੁਰਲਭ ਅਤੇ ਲੁਪਤ ਹੋਣ ਵਾਲੇ ਰੁੱਖ ਖੇਤਰ: ਇਹ ਸੈਕਸ਼ਨ ਮੱਧ ਭਾਰਤ ਵਿੱਚ ਪਾਏ ਜਾਣ ਵਾਲੇ ਦੁਰਲਭ ਅਤੇ ਲੁਪਤ ਹੋ ਰਹੇ ਰੁੱਖ ਪ੍ਰਜਾਤੀਆਂ ਦਾ ਪ੍ਰਦਰਸ਼ਨ ਅਤੇ ਸੰਭਾਲ ਕਰੇਗਾ। ਪ੍ਰਜਾਤੀਆਂ ਵਿੱਚ ਵਲਨਰਬਲ ਇੰਡੀਅਨ ਬੇਲ, ਗਮ ਕਰਯਾ ਅਤੇ ਜੰਗਲ ਦੀ ਲੁਪਤ ਰਹੇ ਰਹੀ ਯੈਲੋ ਫਲੈਮ ਸ਼ਾਮਲ ਹਨ।

 

ਲੋਟਸ/ਲਿਲੀ ਪੈਡ ਪੌਂਡ- ਤਲਾਬ ਵੱਖ-ਵੱਖ ਲੋਟਸ ਅਤੇ ਵਾਟਰ ਲਿੱਲੀਜ਼ ਦਾ ਘਰ ਹੋਵੇਗਾ, ਜੋ ਵਾਟਰ ਬਰਡਸ ਦੇ ਲਈ ਆਵਾਸ ਪ੍ਰਦਾਨ ਕਰੇਗਾ ਅਤੇ ਅੰਡਰਗ੍ਰਾਉਂਡ ਐਕੁਈਫਰਸ underground aquifers ਨੂੰ ਰਿਚਾਰਜ ਕਰੇਗਾ। ਇਹ ਵਧੀ ਹੋਈ ਹਿਊਮਿਡੀਟੀ ਦੇ ਨਾਲ ਇੱਕ ਸੂਖਮ ਆਵਾਸ ਵੀ ਬਣਾਏਗਾ।। ਕਿਉਂਕਿ ਵਾਟਰ ਬਾਡੀ ਗਹਿਰੀ ਹੈ, ਇਸ ਲਈ ਇਸ ਵਿੱਚ ਰੈਜ਼ੀਡੈਂਟ ਅਤੇ ਮਾਈਗ੍ਰੈਂਟ ਬੱਤਖਾਂ ਦੋਵਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ। ਆਕਰਸ਼ਿਤ ਹੋਣ ਵਾਲੀਆਂ ਮਾਈਗ੍ਰੈਂਟ ਬੱਤਖਾਂ ਡੈਵਿੰਗ ਬੱਤਖਾਂ ਜਿਵੇਂ ਪੋਚਰਡਸ ਅਤੇ ਡੈਬਲਿੰਗ ਦੋਹਾਂ ਤਰ੍ਹਾਂ ਦੀਆਂ ਬੱਤਖਾਂ ਹਨ।

 

ਰੀਡ ਬੇਡ- ਤਲਾਬ ਦੇ ਪਿੱਛੇ ਸਥਿਤ ਇਹ ਰੀਡ ਬੇਡ, ਖਾਸ ਕਰਕੇ ਪ੍ਰਵਾਸ ਦੌਰਾਨ, ਪੰਛੀਆਂ ਜਿਵੇਂ ਵਾਟਰਹੇਨ, ਮੂਰੈਂਸ ਅਤੇ ਰੀਡ ਵਾਰਬਲਰ ਦੇ ਲਈ ਇੱਕ ਆਦਰਸ਼ ਆਵਾਸ ਪ੍ਰਦਾਨ ਕਰੇਗਾ।

 

ਬੰਬੂਸੇਟਮ- ਇਸ ਖੇਤਰ ਵਿੱਚ ਇੰਡੀਅਨ ਬੈਂਬੂ ਦੀਆਂ ਪ੍ਰਜਾਤੀਆਂ ਹੋਣਗੀਆਂ। ਬੈਂਬੂ ਧੂੜ ਅਤੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ, ਵਾਹਨ ਨਿਕਾਸੀ ਨੂੰ ਅਵਸ਼ੋਸ਼ਿਤ ਕਰਨ ਅਤੇ ਆਪਣੇ ਪੱਤੇ ਕੂੜੇ ਰਾਹੀਂ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।
 

ਪਲਾਂਟੇਸ਼ਨ ਏਰੀਆ- 6 ਹੈਕਟੇਅਰ ਪਾਰਕ ਤੋਂ ਅੱਗੇ ਵਧਦੇ ਹੋਏ ਇਸ ਖੇਤਰ ਵਿੱਚ ਦੇਸੀ ਰੁੱਖਾਂ ਦੀਆਂ ਪ੍ਰਜਾਤੀਆਂ ਅਤੇ ਝਾੜੀਆਂ ਸ਼ਾਮਲ ਹੋਣਗੀਆਂ। ਇਹ ਜੰਗਲੀ ਜੀਵਾਂ ਨੂੰ ਆਕਰਸ਼ਿਤ ਕਰੇਗਾ, ਸ਼ੋਰ ਅਤੇ ਧੂੜ ਨੂੰ ਘੱਟ ਕਰੇਗਾ ਅਤੇ ਕੁਦਰਤੀ ਜੰਗਲੀ ਹਾਲਤਾਂ ਦੀ ਨਕਲ ਕਰਕੇ ਹਵਾ ਦੀ ਗੁਣਵੱਤਾ ਨੂੰ ਵਧਾਏਗਾ।


ਪਾਮ ਪਲਾਂਟੇਸ਼ਨ- ਝੀਲ ਦੇ ਪਿੱਛੇ, ਦੇਸੀ ਇੰਡੀਅਨ ਪਾਮ ਜਿਵੇਂ ਫੀਨਿਕਸ ਡੇਟ ਪਾਮ ਅਤੇ ਟੋਡੀ ਪਾਮ ਲਗਾਏ ਜਾਣਗੇ। ਇਹ ਰੁੱਖ ਵੱਖ-ਵੱਖ ਪੰਛੀਆਂ ਦੀਆਂ ਪ੍ਰਜਾਤੀਆਂ ਅਤੇ ਸਮੌਲ ਮੈਮਲਜ਼ ਦੇ ਲਈ ਘੋਂਸਲਾ ਸਥਾਨ ਦੇ ਰੂਪ ਵਿੱਚ ਪੇਸ਼ ਆਉਣਗੇ ਤੇ ਹੌਰਨਬਿਲ ਅਤੇ ਵੀਵਰ ਪੰਛੀਆਂ ਜਿਹੀਆਂ ਪ੍ਰਜਾਤੀਆਂ ਦੀ ਮਦਦ ਕਰਨਗੇ।


ਪੰਛੀਆਂ ਨੂੰ ਆਕਰਸ਼ਿਕ ਕਰਨਾ- ਪਾਰਕ ਦੀਆਂ ਵਨਸਪਤੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਰੁੱਖ, ਰੀਡਸ, ਐਕੂਆਟਿਕ ਪਲਾਂਟਸ ਅਤੇ ਝਾੜੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਖਾਸ ਤੌਰ ‘ਤੇ ਲੋਕਲ ਵਾਈਲਡਲਾਈਫ ਦਾ ਸਮਰਥਨ ਕਰਨ ਅਤੇ ਬਾਇਓਡਾਇਵਰਸਿਟੀ ਨੂੰ ਵਧਾਉਣ ਦੇ ਲਈ ਚੁਣਿਆ ਗਿਆ ਹੈ। ਵਰਣਨਯੋਗ ਪ੍ਰਜਾਤੀਆਂ ਵਿੱਚ ਨੀਮ, ਇੰਡੀਅਨ ਕੋਰਲ ਟ੍ਰੀ, ਵਾਟਰ ਲਿੱਲੀਜ਼, ਲੋਟਸ, ਜੈਸਮਿਨ ਅਤੇ ਕਰੋਂਦਾ ਸ਼ਾਮਲ ਹਨ।

 

ਵਿਜ਼ਿਟਰ ਇਨਫ੍ਰਾਸਟ੍ਰਕਚਰ


ਇਹ ਪਾਰਕ ਇੱਕ ਟਿਕਟ ਕਾਊਂਟਰ, ਫੂਡ ਕੋਰਟ, ਆਧੁਨਿਕ ਸ਼ੌਚਾਲਯ, ਅੰਦਰੂਨੀ ਮਾਰਗ, ਇੱਕ ਜੌਗਿੰਗ/ਸਾਇਕਲਿੰਗ ਟ੍ਰੈਕ, ਵਧੀ ਹੋਈ ਪਿਲੰਥ ਉਚਾਈ ਦੇ ਨਾਲ ਇੱਕ ਐਮਫੀਥੀਏਟਰ, ਵਾਚ ਟਾਵਰ ਅਤੇ ਕਾਸਟ ਆਇਰਨ ਬੈਂਚ ਸਣੇ ਕਈ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਲੈਂਡਸਕੇਪਿੰਗ ਵਿੱਚ ਵਿਸਤ੍ਰਿਤ ਲਾਅਨ, ਗ੍ਰੀਨ ਪੌਕੇਟਸ ਅਤੇ ਇੱਕ ਇਰੀਗੇਸ਼ਨ ਸਿਸਟਮ ਸ਼ਾਮਲ ਹੈ। ਉਪਯੋਗਤਾਵਾਂ ਚੰਗੀ ਤਰ੍ਹਾਂ ਨਾਲ ਏਕੀਕ੍ਰਿਤ ਹਨ, ਜਿਨ੍ਹਾਂ ਵਿੱਚ 200 ਕੇਵੀਏ ਟ੍ਰਾਂਸਫਾਰਮਰ ਅਤੇ ਐਡੀਸ਼ਨਲ ਬੋਰੇਵੈੱਲਸ ਸ਼ਾਮਲ ਹਨ।

ਆਕਸੀਜਨ ਬਰਡ ਪਾਰਕ ਦੀਆਂ ਵਿਸ਼ੇਸ਼ਤਾਵਾਂ


ਲੱਛਣ

ਬਿਓਰਾ 

ਫੂਡ ਕੋਰਟ

ਇੱਕ ਮਨੋਨੀਤ ਖੇਤਰ ਜੋ ਭਿੰਨ-ਭਿੰਨ ਪ੍ਰਕਾਰ ਦੇ ਭੋਜਨ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ


ਟਾਇਲਟਸ


ਵਿਜ਼ੀਟਰਾਂ ਲਈ ਸੁਵਿਧਾਜਨਕ ਤੌਰ 'ਤੇ ਸਥਿਤ ਰੈਸਟਰੂਮਸ 

 ਪੈਦਲ ਚੱਲਣ ਦੇ ਰਸਤੇ

 

ਆਰਾਮਦਾਇਕ ਸੈਰ ਕਰਨ ਲਈ ਚੰਗੀ ਤਰ੍ਹਾਂ  ਨਾਲ ਡਿਜ਼ਾਇਨ ਕੀਤੇ ਰਸਤੇ।

 

ਜੌਗਿੰਗ ਅਤੇ ਸਾਇਕਲਿੰਗ ਟ੍ਰੈਕ 


ਜੌਗਿੰਗ ਅਤੇ ਸਾਇਕਲ ਚਲਾਉਣ ਦੇ ਲਈ ਸਮਰਪਿਤ ਟ੍ਰੈਕ

ਵਾਚਟਾਵਰ 


ਪਾਰਕ ਦੇ ਮਨਮੋਹਕ ਦ੍ਰਿਸ਼ਾਂ ਦੇ ਲਈ 2 ਐਲੀਵੇਟਿਡ ਟਾਵਰ


ਐਮਫੀਥੀਏਟਰ ਪਲੈਟਫਾਰਮ


ਛੋਟੀਆਂ ਸਭਾਵਾਂ ਜਾਂ ਪ੍ਰਦਰਸ਼ਨਾਂ ਦੇ ਲਈ ਡਿਜ਼ਾਈਨ ਕੀਤੀ ਗਈ ਇੱਕ ਥਾਂ

 

ਬੱਚਿਆਂ ਦਾ ਖੇਡ ਖੇਤਰ


ਬੱਚਿਆਂ ਦੇ ਖੇਡਣ ਅਤੇ ਤਲਾਸ਼ਣ ਦੇ ਲਈ ਸਮਰਪਿਤ ਇੱਕ ਥਾਂ


ਕੁਦਰਤੀ ਤੌਰ ‘ਤੇ ਬਣਿਆ ਤਲਾਬ


ਨੈਚੂਰਲ ਲੈਂਡਸਕੇਪ ਦੇ ਨਾਲ ਬਿਨਾ ਰੁਕਾਵਟ ਦੇ ਸੁੰਦਰ ਤਲਾਬ ਬਲੈਂਡਿੰਗ


ਆਰਕੀਟੈਕਚਰਲ ਐਂਟਰੈਂਸ ਗੇਟ


ਆਕਰਸ਼ਕ ਵਾਸਤੂਕਲਾ ਦੇ ਨਾਲ ਸੁੰਦਰਤਾ ਪੱਖੋਂ ਡਿਜ਼ਾਈਨ ਕੀਤਾ ਗਿਆ ਐਂਟਰੈਂਸ ਗੇਟ

ਲੈਂਡਸਕੇਪ ਸਰਾਉਂਡਿੰਗਸ


ਪਾਰਕ ਦੀ ਵਿਜ਼ੁਅਲ ਅਪੀਲ ਨੂੰ ਵਧਾਉਣ ਦੇ ਲਈ ਸੋਚ-ਸਮਝ ਕੇ ਬਣਾਈ ਗਈ ਲੈਂਡਸਕੇਪਿੰਗ


ਸੰਘਣਾ ਵਨਸਪਤੀ ਵਿਕਾਸ

2 ਹੈਕਟੇਅਰ ਖੇਤਰ ਆਕਸੀਜਨ ਪੈਦਾ ਕਰਨ ਵਾਲੀਆਂ ਰੁੱਖ ਪ੍ਰਜਾਤੀਆਂ ਨੂੰ ਸਮਰਪਿਤ


ਵਾਟਰ ਰਿਚਾਰਜ ਪਿੱਟਸ 


ਵਾਟਰ ਮੈਨੇਜਮੈਂਟ ਅਤੇ ਗ੍ਰਾਉਂਡ ਵਾਟਰ ਰਿਚਾਰਜ ਦੇ ਲਈ 30 ਪਿੱਟਸ


 

ਟਿਕਾਊ ਪਹਿਲਾਂ


ਇਸ ਪਾਰਕ ਵਿੱਚ ਸੋਲਰ ਪੈਨਲਾਂ ਰਾਹੀਂ ਸੋਲਰ ਪਾਵਰ ਦੀ ਵੀ ਵਿਵਸਥਾ ਕੀਤੀ ਗਈ ਹੈ, ਜੋ ਰੌਸ਼ਨੀ ਦੀ ਵਿਵਸਥਾ, ਪਾਣੀ ਅਤੋ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ। ਇਹ ਅਪ੍ਰੋਚ ਪਰੰਪਰਾਗਤ ਊਰਜਾ ਸਰੋਤਾਂ ਦੀ ਨਿਰਭਰਤਾ ਨੂੰ ਘੱਟ ਕਰਦੀ ਹੈ ਅਤੇ ਵਾਤਾਵਰਣ ਸਬੰਧੀ ਸਥਿਰਤਾ ਨੂੰ ਪ੍ਰੋਤਸਾਹਿਤ ਕਰਦੀ ਹੈ।

ਵਾਤਾਵਰਣਿਕ ਫੋਕਸ
 

ਪਾਰਕ ਦੀ ਇੱਕ ਮੁੱਖ ਚੀਜ਼ ਇਸਦੀ ਸਥਿਰਤਾ ‘ਤੇ ਜੋਰ ਦੇਣਾ ਹੈ, ਜੋ ਇਸਦੀ ‘ਆਕਸੀਜਨ ਪਾਰਕ’ ਸੁਵਿਧਾ ਰਾਹੀਂ ਉਜਾਗਰ ਕੀਤੀ ਗਈ ਹੈ। ਤੇਜ਼ੀ ਨਾਲ ਵਧਣ ਵਾਲੇ, ਆਕਸੀਜਨ ਉਤਪਾਦਕ ਰੁੱਖਾਂ ਨੂੰ ਲਗਾਉਣ ਦਾ ਉਦੇਸ਼ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨਾ ਅਤੇ ਇੱਕ ਸਵਸਥ ਵਾਤਾਵਰਣ ਨੂੰ ਪ੍ਰੋਤਸਾਹਨ ਦੇਣਾ ਹੈ। ਨਾਗਪੁਰ ਦੀ ਸੋਸ਼ਲ ਫੌਰੈਸਟ੍ਰੀ ਡਿਵੀਜ਼ਨ ਇਨ੍ਹਾਂ ਹਰੇ ਭਰੇ ਸਥਾਨਾਂ ਨੂੰ ਡਿਵੈਲਪ ਕਰਨ ਅਤੇ ਕਾਇਮ ਰੱਖਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।


 

ਇਸ ਈਵੈਂਟ ਵਿੱਚ ਸ਼੍ਰੀ ਸ਼ਿਆਮ ਕੁਮਾਰ ਬਰਵੇ, ਸਾਂਸਦ, ਸ਼੍ਰੀ ਟੇਕਚੰਦ ਸਾਵਰਕਰ, ਵਿਧਾਇਕ, ਸ਼੍ਰੀ ਆਸ਼ੀਸ਼ ਜਾਯਸਵਾਲ, ਵਿਧਾਇਕ, ਸ਼੍ਰੀ ਵਿਕਾਸ ਕੁੰਭਾਰੇ, ਸ਼੍ਰੀ ਸੁਧਾਕਰ ਕੋਹਾਲੇ ਅਤੇ ਸ਼੍ਰੀ ਅਨੁਰਾਗ ਜੈਨ, ਸਕੱਤਰ, ਰੋਡ ਟ੍ਰਾਂਸਪੋਰਟ ਐਂਡ ਹਾਈਵੇਅ ਮੰਤਰਾਲੇ ਅਤੇ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


 

*****


 

ਐੱਨਕੇਕੇ/ਜੀਐੱਸ


(Release ID: 2060627) Visitor Counter : 30