ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸਕੱਤਰ, ਸ਼੍ਰੀਮਤੀ ਅਲਕਾ ਉਪਾਧਿਆਏ ਨੇ ਨਵੀਂ ਦਿੱਲੀ ਵਿੱਚ ਵਰਲਡ ਰੇਬੀਜ਼ ਡੇਅ ਦੀ ਪੂਰਵ ਸੰਧਿਆ ‘ਤੇ ਇੱਕ ਨੈਸ਼ਨਲ ਵੈਬੀਨਾਰ ਦੀ ਪ੍ਰਧਾਨਗੀ ਕੀਤੀ
ਵੈਕਸੀਨੇਸ਼ਨ ਦੇ ਲਾਗੂ ਕਰਨ ਨੂੰ ਇਕਸਾਰ ਕਰਨ ਅਤੇ ਲਗਾਤਾਰ ਨਿਗਰਾਨੀ ਦੇ ਲਈ ਅਰਬਨ ਅਤੇ ਲੋਕਲ ਬਾਡੀਜ਼ ਦੇ ਨਾਲ ਵਰਕਸ਼ਾਪ ਆਯੋਜਿਤ ਹੋਵੇ –ਸ਼੍ਰੀਮਤੀ ਅਲਕਾ ਉਪਾਧਿਆਏ
Posted On:
28 SEP 2024 6:21PM by PIB Chandigarh
ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਦੇ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੀ ਸਕੱਤਰ ਸ਼੍ਰੀਮਤੀ ਅਲਕਾ ਉਪਾਧਿਆਏ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਵਰਲਡ ਰੇਬੀਜ਼ ਡੇਅ ਦੀ ਪੂਰਵ ਸੰਧਿਆ ‘ਤੇ ਇੱਕ ਨੈਸ਼ਨਲ ਵੈਬੀਨਾਰ ਦੀ ਪ੍ਰਧਾਨਗੀ ਕੀਤੀ।
ਬੈਠਕ ਵਿੱਚ ਪਸ਼ੂਪਾਲਣ ਕਮਿਸ਼ਨਰ, ਡਾ. ਅਭਿਜੀਤ ਮਿਤਰਾ, ਸੰਯੁਕਤ ਸਕੱਤਰ (ਪਸ਼ੂਧਨ ਸਿਹਤ) ਸ਼੍ਰੀਮਤੀ ਸਰਿਤਾ ਚੌਹਾਨ, ਸੰਯੁਕਤ ਸਕੱਤਰ (ਜੀਸੀ/ਪੀਸੀ/ਐਡਮਿਨ) ਸ਼੍ਰੀਮਤੀ ਸੁਪਰਣਾ ਪਚੌਰੀ ਅਤੇ ਵਿਭਾਗ ਦੇ ਤਕਨੀਕੀ ਅਧਿਕਾਰੀਆਂ ਨੇ ਹਿੱਸਾ ਲਿਆ। ਦੇਸ਼ ਭਰ ਤੋਂ 1000 ਤੋਂ ਵੱਧ ਪ੍ਰਤੀਭਾਗੀ ਔਨਲਾਈਨ ਵੈਬੀਨਾਰ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਸਟੇਟ ਵੈਟਰਨਰੀ ਡਿਪਾਰਟਮੈਂਟਸ, ਵੈਟਰਨਰੀ ਯੂਨੀਵਰਸਿਟੀਆਂ, ਐਨੀਮਲ ਵੈੱਲਫੇਅਰ ਬੋਰਡਸ ਐਂਡ ਐਨੀਮਲ ਵੈੱਲਫੇਅਰ ਐੱਨਜੀਓ ਦੇ ਅਧਿਕਾਰੀ ਸ਼ਾਮਲ ਸਨ।
ਸ਼੍ਰੀਮਤੀ ਉਪਾਧਿਆਏ ਨੇ ਆਪਣੇ ਭਾਸ਼ਣ ਵਿੱਚ ਪ੍ਰਤੀਭਾਗੀਆਂ ਅਤੇ ਸਾਰੇ ਹਿਤਧਾਰਕਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਦੇਸ਼ ਤੋਂ ਕੁੱਤਿਆਂ ਦੁਆਰਾ ਹੋਣ ਵਾਲੇ ਰੇਬੀਜ਼ ਨੂੰ ਕੰਟਰੋਲ ਕਰਨ ਅਤੇ ਖ਼ਤਮ ਕਰਨ ਦੇ ਲਈ ਵਧੀਆ ਪ੍ਰਯਾਸ ਕਰਨ ਲਈ ਸੰਕਲਪ ਲੈਣ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਖ਼ਤਰਨਾਕ ਰੇਬੀਜ਼ ਵਾਇਰਸ ਨੂੰ ਰੋਕਥਾਮ ਅਤੇ ਕਾਬੂ ਕਰਨ ਦੀਆਂ ਵਧੀਆ ਉਪਲਬਧ ਤਕਨੀਕਾਂ ਦੀ ਵਰਤੋਂ ਕਰਕੇ ਸਹਿਯੋਗੀ ਢੰਗ ਨਾਲ ਰੋਕਿਆ ਜਾਣਾ ਚਾਹੀਦਾ ਹੈ। ਸਮੂਹਿਕ ਕੁੱਤਿਆਂ ਦੀ ਵੈਕਸੀਨੇਸ਼ਨ ਵਿੱਚ ਅਰਬਨ ਲੋਕਲ ਬਾਡੀਜ਼ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਕੇਂਦਰੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਸਕੱਤਰ ਨੇ ਵੈਕਸੀਨੇਸ਼ਨ ਦੇ ਲਾਗੂ ਕਰਨ ਅਤੇ ਨਿਰੰਤਰ ਨਿਗਰਾਨੀ ਨੂੰ ਸੁਚਾਰੂ ਕਰਨ ਦੇ ਲਈ ਅਰਬਨ ਅਤੇ ਲੋਕਲ ਬਾਡੀਜ਼ ਦੇ ਨਾਲ ਇੱਕ ਵਰਕਸ਼ਾਪ ਆਯੋਜਿਤ ਕਰਨ ਦਾ ਵੀ ਸੁਝਾਅ ਦਿੱਤਾ ਕਿਉਂਕਿ ਐੱਮਡੀਵੀ ਰੇਬੀਜ਼ ਕਾਬੂ ਕਰਨ ਦਾ ਸਭ ਤੋਂ ਵੱਧ ਲਾਗਤ ਪ੍ਰਭਾਵੀ ਤਰੀਕਾ ਹੈ।
ਡਾ. ਅਭਿਜੀਤ ਮਿਤਰਾ ਨੇ ਦੁਹਰਾਇਆ ਕਿ ਰੇਬੀਜ਼ ਇਨਫੈਕਸ਼ਨ ਨੂੰ ਕੰਟਰੋਲ ਕਰਨ, ਮੈਨੇਜ ਕਰਨ ਅਤੇ ਰੋਕਣ ਦੇ ਲਈ ਕੁੱਤਿਆਂ ਦੀ ਸਮੂਹਿਕ ਵੈਕਸੀਨੇਸ਼ਨ ਅਤੇ ਕੁੱਤਿਆਂ ਦੀ ਆਬਾਦੀ ‘ਤੇ ਕਾਬੂ ਕਰਨਾ ਸਮਾਨ ਰੂਪ ਨਾਲ ਮਹੱਤਵਪੂਰਨ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਆਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਰੇਬੀਜ਼ ਕੰਟਰੋਲ ਲਈ ਇੱਕ ਵੱਡੀ ਚੁਣੌਤੀ ਹੈ ਅਤੇ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਈ ਅਰਬਨ ਲੋਕਲ ਬਾਡੀਜ਼ ਅਤੇ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਰਾਜ ਪਸ਼ੂਪਾਲਣ ਵਿਭਾਗ ਨਾਲ ਤਾਲਮੇਲ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੈ।
ਸ਼੍ਰੀਮਤੀ ਸਰਿਤਾ ਚੌਹਾਨ ਨੇ ਸਾਰੇ ਵਰਗਾਂ, ਖਾਸ ਕਰਕੇ ਬੱਚਿਆਂ ਅਤੇ ਜ਼ਿੰਮੇਵਾਰ ਪਾਲਤੂ ਪਸ਼ੂ ਮਾਲਕਾਂ ਦਰਮਿਆਨ ਜਾਗਰੂਕਤਾ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਨਾਲ ਹੀ ਸਾਰੇ ਸਬੰਧਿਤ ਵਿਭਾਗਾਂ ਦੁਆਰਾ ਤਾਲਮੇਲ ਸਬੰਧੀ ਪ੍ਰਯਾਸਾਂ ਰਾਹੀਂ ਆਵਾਰਾ ਕੁੱਤਿਆਂ ਦੇ ਵੈਕਸੀਨੇਸ਼ਨ ਨੂੰ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਗੋਆ, ਕੇਰਲ ਅਤੇ ਸਿੱਕਮ ਦੇ ਰਾਜ ਪਸ਼ੂਪਾਲਣ ਵਿਭਾਗਾਂ ਨੇ ਆਪਣੇ ਆਪਣੇ ਰਾਜਾ ਵਿੱਚ ਇਸ ਬਿਮਾਰੀ ਨੂੰ ਸਫ਼ਲਤਾਪੂਰਵਕ ਕੰਟਰੋਲ ਕਰਨ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਕੀਤੀ ਗਈ ਯੋਜਨਾ ਅਤੇ ਕਾਰਵਾਈ ਦਾ ਵੇਰਵਾ ਪੇਸ਼ ਕੀਤਾ। ਇਹਨਾਂ ਰਾਜਾਂ ਦੁਆਰਾ ਰੋਗ ਨਿਯੰਤਰਣ ਅਤੇ ਕੰਟਰੋਲ ਕਰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਅਪਣਾਈਆਂ ਗਈਆਂ ਪ੍ਰਥਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰ ਸਾਰੇ ਰਾਜਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਰਾਜਾਂ ਦੇ ਲਈ ਸਭ ਤੋਂ ਵਧੀਆਂ ਮਾਡਲ ਨੂੰ ਅਪਣਾਉਣ। ਇਨ੍ਹਾਂ ਗਤੀਵਿਧੀਆਂ ਵਿੱਚ ਸਮੂਹਿਕ ਵੈਕਸੀਨੇਸ਼ਨ, ਨਸਬੰਦੀ, ਅਤੇ ਮਜ਼ਬੂਤ ਜਨ-ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ। ਉਨ੍ਹਾਂ ਨੇ ਆਪਣੇ ਸੈਸ਼ਨ ਦੌਰਾਨ ਇਹ ਵੀ ਕਿਹਾ ਕਿ ਰੇਬੀਜ਼ ਦੀ ਨਿਗਰਾਨੀ, ਕਾਨੂੰਨ ਅਤੇ ਰਿਪੋਰਟਿੰਗ ਸਿਸਟਮ ਨੂੰ ਮਜ਼ਬੂਤ ਕਰਨਾ, ਰੇਬੀਜ਼ ਮੁਕਤ ਸਥਿਤੀ ਕਾਇਮ ਰੱਖਣ ਅਤੇ ਜਨਤਾ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਜ਼ਰੂਰੀ ਹੋਵੇਗਾ।
ਡਾ. ਸਿੰਮੀ ਤਿਵਾਰੀ, ਜੁਆਇੰਟ ਡਾਇਰੈਕਟਰ, ਅਤੇ ਹੈੱਡ, ਸੈਂਟਰ ਫਾਰ ਵਨ ਹੈਲਥ, ਨੈਸ਼ਨਲ ਸੈਂਟਰ ਫਾਰ ਡਿਜ਼ਿਜ਼ਸ ਕੰਟਰੋਲ ਨੇ ਭਾਰਤ ਦੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ‘ਤੇ ਇੱਕ ਅਪਡੇਟ ਪੇਸ਼ ਕੀਤਾ। ਇਹ ਪ੍ਰੋਗਰਾਮ 2030 ਤੱਕ ਕੁੱਤਿਆਂ ਦੇ ਰਾਹੀਂ ਫੈਲਣ ਵਾਲੇ ਰੇਬੀਜ਼ ਦਾ ਖਾਤਮਾ ਕਰਨ ਦਾ ਲਕਸ਼ ਰੱਖਦਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਗੁਆਂਢੀ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਪ੍ਰਮੁੱਖ ਰਣਨੀਤੀਆਂ ਵਿੱਚ ਵੱਡੇ ਪੱਧਰ ‘ਤੇ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਪੋਸਟ-ਐਕਸਪੋਜ਼ਰ ਪ੍ਰੋਫਿਲੈਕਸਿਸ (ਇਨਫੈਕਸ਼ਨ ਤੋਂ ਬਾਅਦ ਦੀ ਰੋਕਥਾਮ) ਸ਼ਾਮਲ ਹਨ।
ਕਰਨਾਟਕ ਵੈਟਰਨਰੀ, ਐਨੀਮਲ ਐਂਡ ਫਿਸ਼ਰੀਜ਼ ਸਾਇੰਸ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੌਜੀ ਡਿਪਾਰਟਮੈਂਟ ਦੀ ਡਾਕਟਰ ਸ਼ਾਰਦਾ ਨੇ ਰੇਬੀਜ਼ ਡਾਇਗਨੌਸਿਸ ‘ਤੇ ਇੱਕ ਪੇਸ਼ਕਾਰੀ ਦਿੱਤੀ। ਗੋਆ, ਕੇਰਲ ਅਤੇ ਸਿੱਕਮ ਦੇ ਰਾਜ ਪਸ਼ੂਪਾਲਣ ਵਿਭਾਗਾਂ ਨੇ ਆਪਣੇ ਮਾਡਲ ਰੇਬੀਜ਼ ਐਲਮੀਨੇਸ਼ਨ ਪ੍ਰੋਗਰਾਮਾਂ ਅਤੇ ਉਪਲਬਧੀਆਂ ਬਾਰੇ ਪੇਸ਼ਕਾਰੀ ਦਿੱਤੀ।
*********
ਐੱਸੈਸ
(Release ID: 2060625)
Visitor Counter : 36