ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਪੂਰੇ ਸਾਲ ਦੌਰਾਨ ਵਿਸ਼ੇਸ਼ ਅਭਿਆਨ 3.0 ਦੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਪ੍ਰਤੀਬੱਧ ਹੈ; ਸਵੱਛਤਾ ਵਿੱਚ ਪੁੱਟੀਆਂ ਪੁਲਾਂਘਾਂ
ਮੰਤਰਾਲਾ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਅਭਿਆਨ 4.0 ਦੇ ਲਈ ਸਰਗਰਮੀ ਨਾਲ ਤਿਆਰੀ ਕਰ ਰਿਹਾ ਹੈ
Posted On:
27 SEP 2024 9:54PM by PIB Chandigarh
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਮਏ) ਨੇ ਕਿਹਾ ਹੈ ਕਿ ਵਿਸ਼ੇਸ਼ ਸਵੱਛਤਾ ਅਭਿਆਨ 3.0 ਦੀ ਪ੍ਰਭਾਵਸ਼ਾਲੀ ਸਫ਼ਲਤਾ ਨੂੰ ਵੇਖਦਿਆਂ ਅਭਿਆਨ ਨੂੰ ਸੰਸਥਾਗਤ ਰੂਪ ਦਿੱਤਾ ਗਿਆ ਹੈ ਅਤੇ ਮੰਤਰਾਲਾ ਪੂਰਾ ਸਾਲ ਇਸ ਦੇ ਪ੍ਰਭਾਵ ਨੂੰ ਕਾਇਮ ਰੱਖਣ ਦੇ ਲਈ ਪ੍ਰਤੀਬੱਧ ਹੈ। ਮੰਤਰਾਲੇ ਦਾ ਇਹ ਕਦਮ ਸਵੱਛਤਾ ਨੂੰ ਹੁਲਾਰਾ ਦੇਣ, ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ, ਸਵੱਛਤਾ ਨੂੰ ਸੰਸਥਾਗਤ ਬਣਾਉਣ, ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ, ਰਿਕਾਰਡ ਪ੍ਰਬੰਧਨ ਵਿੱਚ ਅਧਿਕਾਰੀਆਂ ਨੂੰ ਸਿਖਲਾਈ ਦੇਣ ਅਤੇ ਭੌਤਿਕ ਰਿਕਾਰਡਾਂ ਨੂੰ ਡਿਜੀਟਲ ਬਣਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਸਵੱਛਤਾ ਲਈ ਸ਼ੁਰੂ ਕੀਤਾ ਗਿਆ ਇਹ ਮਹੀਨਾਵਾਰ ਅਭਿਆਸ, ਹੁਣ ਮੰਤਰਾਲੇ ਦੇ ਨਿਯਮਿਤ ਸੰਚਾਲਨ ਦਾ ਹਿੱਸਾ ਬਣ ਗਿਆ ਹੈ। ਮੰਤਰਾਲੇ ਵਿੱਚ ਸਵੱਛਤਾ ਨੂੰ ਬਣਾਈ ਰੱਖਣ ਲਈ ਪੈਸਟ ਕੰਟਰੋਲ ਕਰਾਇਆ ਗਿਆ ਹੈ ਅਤੇ ਨਿਪਟਾਰੇ ਲਈ ਕਚਰੇ ਦੀ ਪਛਾਣ ਕੀਤੀ ਗਈ ਹੈ। ਸਵੱਛਤਾ ਵੱਲ ਇਹ ਕਦਮ ਪੂਰਾ ਸਾਲ ਅਭਿਆਨ ਦੇ ਲਾਭ ਅਤੇ ਮੰਤਰਾਲੇ ਦੇ ਟੀਚਿਆਂ ਦੀ ਪੂਰਤੀ ਸੁਨਿਸ਼ਚਿਤ ਕਰਦਾ ਹੈ।
ਮੰਤਰਾਲੇ ਨੇ ਵੱਧ ਤੋਂ ਵੱਧ ਰਿਕਾਰਡਾਂ ਨੂੰ ਡਿਜੀਟਲੀਕਰਨ ਕਰਨ ਵਿੱਚ ਅਹਿਮ ਤਰੱਕੀ ਕੀਤੀ ਹੈ। ਇਸ ਪਹਿਲ ਨੇ ਪ੍ਰਕਿਰਿਆ ਨੂੰ ਸੌਖਾ ਬਣਾਉਣ ਅਤੇ ਸਮੁੱਚੇ ਪ੍ਰਦਰਸ਼ਨ ਨੂੰ ਵਧਾਉਣ ਲਈ ਮੰਤਰਾਲੇ ਦੇ ਟੀਚੇ ਦੇ ਮੁਤਾਬਿਕ ਡੇਟਾ ਸੰਬੰਧੀ ਪਹੁੰਚ, ਸੁਰੱਖਿਆ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕੀਤਾ ਹੈ। ਸਾਰੀਆਂ ਭੌਤਿਕ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 2024 ਵਿੱਚ ਈ-ਆਫਿਸ ’ਤੇ ਉਪਲਬਧ ਕਰਾ ਦਿੱਤਾ ਗਿਆ ਹੈ।
ਸੋਧ ਕੀਤੀਆਂ ਗਈਆਂ ਪ੍ਰਕਿਰਿਆਵਾਂ ਦੇ ਮਾਧਿਅਮ ਨਾਲ਼ ਸਾਂਸਦਾਂ, ਰਾਜ ਸਰਕਾਰਾਂ, ਅੰਤਰ-ਮੰਤਰਾਲੇ, ਸੰਸਦੀ ਭਰੋਸਿਆਂ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਦਰਭ ਨਾਲ਼ ਜੁੜੇ ਪੈਂਡਿੰਗ ਮਾਮਲਿਆਂ ਵਿੱਚ ਘਾਟ ਆਈ ਹੈ।
ਸਵੱਛਤਾ ਅਭਿਆਨ 3.0 ਨੂੰ ਜਾਰੀ ਰੱਖਦੇ ਹੋਏ, ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ 2 ਅਕਤੂਬਰ, 2024 ਤੋਂ ਸ਼ੁਰੂ ਹੋਣ ਵਾਲੀ ਵਿਸ਼ੇਸ਼ ਅਭਿਆਨ 4.0 ਦੇ ਲਈ ਸਰਗਰਮੀ ਨਾਲ ਤਿਆਰੀ ਕਰ ਰਿਹਾ ਹੈ।
*************
ਐੱਸਐੱਸ/ ਪੀਕੇ
(Release ID: 2060620)
Visitor Counter : 26