ਟੈਕਸਟਾਈਲ ਮੰਤਰਾਲਾ
azadi ka amrit mahotsav g20-india-2023

ਟੈਕਸਟਾਈਲ ਮੰਤਰਾਲੇ ਨੇ ਪਬਲਿਕ ਹੈਲਥ ਐਂਡ ਸੇਫਟੀ ਨੂੰ ਵਧਾਉਣ ਲਈ ਮੈਡੀਕਲ ਟੈਕਸਟਾਈਲਜ਼ ਲਈ ਕੁਆਲਿਟੀ ਕੰਟਰੋਲ ਆਰਡਰ ਪੇਸ਼ ਕੀਤਾ

Posted On: 25 SEP 2024 1:35PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਪਬਲਿਕ ਹੈਲਥ ਐਂਡ ਸੇਫਟੀ ਨੂੰ ਮਜ਼ਬੂਤ ਕਰਨ ਦੀ ਇੱਕ ਇਤਿਹਾਸਿਕ ਪਹਿਲ ਦੇ ਤਹਿਤ ਮੈਡੀਕਲ ਟੈਕਸਟਾਈਲਜ਼ (ਕੁਆਲਿਟੀ ਕੰਟਰੋਲ) ਆਰਡਰ, 2023 ਨੂੰ ਨੋਟੀਫਾਇਡ ਕੀਤਾ ਹੈ। ਕੁਆਲਿਟੀ ਕੰਟਰੋਲ ਆਰਡਰ (QCO) 1 ਅਕਤੂਬਰ, 2024 ਤੋਂ ਲਾਗੂ ਹੋਵੇਗਾ। ਸੈਨੇਟਰੀ ਨੈਪਕਿਨਸ, ਬੇਬੀ ਡਾਇਪਰਸ, ਰਿਯੂਜ਼ਏਬਲ ਸੈਨੇਟਰੀ ਪੈਡਸ ਅਤੇ ਡੈਂਟਲ ਬਿਬਸ ਸਮੇਤ ਕ੍ਰਿਟੀਕਲ ਮੈਡੀਕਲ ਟੈਕਸਟਾਈਲ ਪ੍ਰੋਡਕਟਸ ਲਈ ਇਹ ਰੈਗੂਲੇਸ਼ਨਜ਼ ਸਖਤ ਕੁਆਲਿਟੀ ਸਟੈਂਡਰਡਸ ਸਥਾਪਿਤ ਕਰਦਾ ਹੈ।

ਇਸ ਕੁਆਲਿਟੀ ਕੰਟਰੋਲ ਆਰਡਰ (QCO) ਦੇ ਤਹਿਤ ਮੈਂਡੇਟਰੀ ਸਰਟੀਫਿਕੇਸ਼ਨਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਹ ਪ੍ਰੋਡਕਟਸ ਲਗਾਤਾਰ ਜ਼ਰੂਰੀ ਕੁਆਲਿਟੀ ਸਟੈਂਡਰਡਸ ਨੂੰ ਪੂਰਾ ਕਰਦੇ ਰਹਿਣ। ਇਨ੍ਹਾਂ ਸਟੈਂਡਰਡਸ ਦੀ ਪਾਲਣਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੋਵੇਗੀ, ਗ਼ੈਰ-ਅਨੁਪਾਲਣਾਂ ਦੀ ਸਥਿਤੀ ਵਿੱਚ ਜ਼ੁਰਮਾਨਾ ਅਤੇ ਹੋਰ ਸਜ਼ਾ ਲਗਾਈ ਜਾ ਸਕਦੀ ਹੈ। ਲਘੂ ਉੱਦਮਾਂ, ਖਾਸ ਕਰਕੇ ਸਵੈ ਸਹਾਇਤਾ ਸਮੂਹਾਂ (SHGs) ਦੇ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਇਸ ਕੁਆਲਿਟੀ ਕੰਟਰੋਲ ਆਰਡਰ ਦੇ ਅਪਾਲਨਾ ਦੀਆਂ ਜ਼ਰੂਰਤਾਂ ਵਿੱਚ ਛੋਟ ਦਿੱਤੀ ਹੈ।

ਡਿਸਪੋਜ਼ੇਬਲ ਸੈਨੇਟਰੀ ਨੈਪਕਿਨਸ ਅਤੇ ਬੇਬੀ ਡਾਇਪਰਸ ਜ਼ਰੂਰੀ ਕੰਜ਼ਿਊਮਰ ਪ੍ਰੋਡਕਟਸ ਹਨ ਅਤੇ ਇਨ੍ਹਾਂ ਦੇ ਨਿਪਟਾਰੇ ਨਾਲ ਇਹ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਮਹੱਤਵਪੂਰਨ ਹੈ ਕਿ ਜਨਤਕ ਸੁਰੱਖਿਆ ਅਤੇ ਸੰਤੁਸ਼ਟੀ ਨਾਲ ਸਬੰਧਿਤ ਸਾਰੇ ਜ਼ਰੂਰੀ ਪ੍ਰੀਖਣ ਉਨ੍ਹਾਂ ਦੇ ਮੈਨੂਫਕਚਰਿੰਗ ਅਤੇ ਇੰਪੋਰਟ ਪ੍ਰੋਸੈੱਸ ਵਿੱਚ ਸ਼ਾਮਲ ਕੀਤੇ ਜਾਣ। ਨੋਟੀਫਾਇਡ ਸਪੈਸੀਫਿਕੇਸ਼ਨਸ (ਸੈਨੇਟਰੀ ਨੈਪਕਿਨਸ ਲਈ IS 5404:2019 ਅਤੇ ਡਿਸਪੋਜ਼ੇਬਲ ਬੇਬੀ ਡਾਇਪਰਸ ਦੇ ਲਈ IS 17509:2021) ਪੀਐੱਚ ਲੈਵਲਜ਼ (pH levels), ਹਾਈਜੀਨ ਟੈਸਟਿੰਗ, ਬੈਕਟੀਰੀਅਲ ਅਤੇ ਫੰਗਲ ਬਾਇਓਬਰਡਨ, ਬਾਇਓਕੰਪੈਟੇਬਿਲਿਟੀ ਮੁਲਾਂਕਣ ਅਤੇ ਬਾਇਓਡਿਗ੍ਰੇਡੇਬਿਲਿਟੀ ਜਿਹੇ ਮਹੱਤਵਪੂਰਨ ਪ੍ਰਦਰਸ਼ਨ ਮਾਪਦੰਡਾਂ ਨੂੰ ਕਵਰ ਕਰਦੇ ਹਨ। ਖਾਸ ਕਰਕੇ ਬੇਬੀ ਡਾਇਪਰਸ ਵਿੱਚ ਫਥਾਲੈਟ ਲੈਵਲਜ਼- (phthalate levels) ਦੇ ਪ੍ਰੀਖਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਰਸਾਇਣ ਉਪਯੋਗਕਰਤਾਵਾਂ ਅਤੇ ਵਾਤਾਵਰਣ, ਦੋਵਾਂ ਲਈ ਖਤਰਾ ਪੈਦਾ ਕਰ ਸਕਦੇ ਹਨ।

ਕੁਆਲਿਟੀ ਕੰਟਰੋਲ ਆਰਡਰ (QCO) ਦਾ ਲਾਗੂ ਕਰਨ, ਜ਼ਰੂਰੀ ਕੰਜ਼ਿਊਮਰ ਪ੍ਰੋਡਕਟਸ ਦੀ ਕੁਆਲਿਟੀ ਅਤੇ ਸੇਫਟੀ ਨੂੰ ਵਧਾਉਣ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਅਪਣਾਈ ਗਈ ਵਿਆਪਕ ਰਣਨੀਤੀ ਦੇ ਅਨੁਰੂਪ ਹੈ। ਰੈਗੂਲੇਸ਼ਨਜ਼ ਦੇ ਲਾਗੂ ਹੋਣ ਦੀ ਮਿਤੀ ਤੋਂ ਬਾਅਦ, ਇਸ ਆਦੇਸ਼ ਤਹਿਤ ਆਉਣ ਵਾਲੇ ਸਾਰੇ ਪ੍ਰੋਡਕਟਸ ਨੂੰ ਮੈਨੂਫੈਕਚਰਿੰਗ, ਇੰਪੋਰਟਿੰਗ, ਡਿਸਟ੍ਰੀਬਿਊਟਿੰਗ, ਵਿਕਰੀ, ਕਿਰਾਏ ‘ਤੇ ਲੈਣ, ਲੀਜ਼ਿੰਗ, ਸਟੋਰੇਜ਼ ਜਾਂ ਵੇਚਣ ਲਈ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਿਊਰੋ ਆਫ ਇੰਡੀਅਨ ਸਟੈਂਡਰਡਸ (BIS) ਲਾਇਸੈਂਸ ਦੀ ਜ਼ਰੂਰਤ ਹੋਵੇਗੀ। ਇਹ ਮਹੱਤਵਪੂਰਨ ਉਪਾਅ ਇਹ ਸੁਨਿਸ਼ਚਿਤ ਕਰਨ ਲਈ ਅਪਣਾਇਆ ਗਿਆ ਹੈ ਜਿਸ ਨਾਲ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ ਉਤਪਾਦ ਉੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ, ਜਿਸ ਨਾਲ ਬੱਚਿਆਂ ਅਤੇ ਨੌਜਵਾਨਾਂ ਦੋਵਾਂ ਦੀ ਸੁਰੱਖਿਆ ਸੁਨਿਸ਼ਚਿਤ ਹੋ ਸਕੇ।

 

************

ਵੀਐੱਨ



(Release ID: 2059528) Visitor Counter : 4


Read this release in: English , Urdu , Hindi , Tamil