ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਨਿਤਿਨ ਗਡਕਰੀ ਇੰਡੀਅਨ ਰੋਡਸ ਕਾਂਗਰਸ ਦੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਨਗੇ

Posted On: 25 SEP 2024 3:32PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ (26 ਸਤੰਬਰ, 2024) ਬੰਗਲੁਰੂ, ਕਰਨਾਟਕ ਵਿੱਚ ਇੰਡੀਅਨ ਰੋਡਸ ਕਾਂਗਰਸ (ਆਈਆਰਸੀ) "ਐਡਵਾਂਸਿਜ਼ ਇਨ ਬ੍ਰਿਜ ਮੈਨੇਜਮੈਂਟ" ਦੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਨਗੇ। ਸ਼੍ਰੀ ਗਡਕਰੀ ਬੰਗਲੁਰੂ ਖੇਤਰ ਅਤੇ ਇਸ ਦੇ ਆਲੇ-ਦੁਆਲੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਸਮੀਖਿਆ ਵੀ ਕਰਨਗੇ। ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦਿਨ ਦੇ ਬਾਅਦ "ਗ੍ਰੀਨਿੰਗ ਇੰਡੀਆਜ਼ ਹਾਈਵੇਅਜ਼: ਦ ਟਾਸਕਸ ਅਹੈੱਡ" ਵਿਸ਼ੇ 'ਤੇ ਮੀਡੀਆ ਹਾਊਸ ਦੁਆਰਾ ਆਯੋਜਿਤ ਇੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਮੁੰਬਈ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਮੰਤਰੀ ਵੀਰਵਾਰ ਨੂੰ ਕਰਨਾਟਕ ਅਤੇ ਮਹਾਰਾਸ਼ਟਰ ਰਾਜਾਂ ਦੇ ਦੌਰੇ 'ਤੇ ਹੋਣਗੇ।

 ਇੰਡੀਅਨ ਰੋਡਜ਼ ਕਾਂਗਰਸ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਨਾਲ ਸਬੰਧਿਤ ਵਿਸ਼ਿਆਂ ਦੀ ਸਮੁੱਚੀ ਸ਼੍ਰੇਣੀ 'ਤੇ ਗਿਆਨ ਦੀ ਸਾਂਝ ਅਤੇ ਤਜ਼ਰਬੇ ਦੇ ਪੂਲਿੰਗ ਲਈ ਇੱਕ ਰਾਸ਼ਟਰੀ ਫੋਰਮ ਪ੍ਰਦਾਨ ਕਰਦੀ ਹੈ ਜਿਸ ਵਿੱਚ ਪੁਲ; ਟਨਲ ਅਤੇ ਰੋਡ ਟ੍ਰਾਂਸਪੋਰਟੇਸ਼ਨ, ਟੈਕਨੋਲੋਜੀ, ਸਾਜ਼ੋ-ਸਾਮਾਨ, ਖੋਜ, ਯੋਜਨਾਬੰਦੀ, ਵਿੱਤ, ਟੈਕਸ, ਸੰਗਠਨ ਅਤੇ ਸਾਰੇ ਜੁੜੇ ਨੀਤੀਗਤ ਮੁੱਦੇ ਸ਼ਾਮਲ ਹਨ। ਦੇਸ਼ ਵਿੱਚ ਸੜਕ ਖੇਤਰ ਦੇ ਇੰਜੀਨੀਅਰਾਂ ਅਤੇ ਪੇਸ਼ੇਵਰਾਂ ਦੀ ਸਰਵਉੱਚ ਸੰਸਥਾ ਇੰਡੀਅਨ ਰੋਡਜ਼ ਕਾਂਗਰਸ (ਆਈਆਰਸੀ) ਦੀ ਸ਼ੁਰੂਆਤ 1927 ਵਿੱਚ ਉਸ ਸਮੇਂ ਦੀ ਭਾਰਤ ਸਰਕਾਰ ਦੁਆਰਾ ਸ਼੍ਰੀ ਐੱਮ.ਆਰ. ਜਯਕਰ ਦੀ ਅਗਵਾਈ ਵਿੱਚ ਗਠਿਤ ਸੜਕ ਵਿਕਾਸ ਕਮੇਟੀ ਨਾਲ ਜੁੜੀ ਹੈ, ਜਿਨ੍ਹਾਂ ਨੇ ਸੜਕਾਂ ਦੇ ਨਿਰਮਾਣ, ਰੱਖ-ਰਖਾਅ ਅਤੇ ਵਿਕਾਸ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਸਮੇਂ-ਸਮੇਂ 'ਤੇ ਰੋਡ ਕਾਨਫਰੰਸਾਂ ਨੂੰ ਆਯੋਜਿਤ ਕਰਨ ਦੀ ਸਿਫਾਰਸ਼ ਕੀਤੀ ਸੀ।

*****

ਐੱਨਕੇਕੇ/ਜੀਐੱਸ


(Release ID: 2059040) Visitor Counter : 32