ਰੇਲ ਮੰਤਰਾਲਾ
azadi ka amrit mahotsav

ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਦੀ ਅਗਲੀ ਟ੍ਰੇਨ ਗਰਵੀ ਗੁਜਰਾਤ (“Garvi Gujarat”) 01 ਅਕਤੂਬਰ, 2024 ਨੂੰ ਦਿੱਲੀ ਤੋਂ ਰਵਾਨਾ ਹੋਵੇਗੀ


ਗਰਵੀ ਗੁਜਰਾਤ ਟੂਰ ਪ੍ਰੋਗਰਾਮ ਵਿੱਚ ਵਡਨਗਰ ਨੂੰ ਸ਼ਾਮਲ ਕੀਤਾ ਗਿਆ ਹੈ। ਕੀਰਤੀ ਤੋਰਣ (Kirti Torans), ਹਾਟਕੇਸ਼ਵਰ (Hatkeshwar) ਮੰਦਿਰ ਅਤੇ ਰੇਲਵੇ ਸਟੇਸ਼ਨ ਟੂਰਿਸਟਾਂ ਦੇ ਲਈ ਮੁੱਖ ਆਕਰਸ਼ਣ ਹੋਣਗੇ

ਟੂਰਿਸਟ ਗਾਂਧੀ ਜਯੰਤੀ ‘ਤੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਜਾਣਗੇ

ਆਈਆਰਸੀਟੀਸੀ ਦੀ ਗਰਵੀ ਗੁਜਰਾਤ ਵਿਸ਼ੇਸ਼ ਟ੍ਰੇਨ ਟੂਰ ਵਿੱਚ ਅਹਿਮਦਾਬਾਦ, ਮੋਢੇਰਾ, ਪਾਟਨ, ਵਡਨਗਰ, ਪਾਵਾਗੜ੍ਹ , ਚੰਪਾਨੇਰ, ਵਡੋਦਰਾ, ਕੇਵੜੀਆ, ਸੋਮਨਾਥ, ਦ੍ਵੀਪ, ਦਵਾਰਕਾ ਦੇ ਬਾਅਦ ਵਾਪਸ ਦਿੱਲੀ ਜਾਵੇਗੀ

ਏਸੀ I, ਏਸੀ II, ਏਸੀ III ਕਲਾਸ ਵਾਲੀ ਅਤਿਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਕੁੱਲ 150 ਟੂਰਿਸਟ ਸਫਰ ਕਰ ਸਕਣਗੇ

ਟੂਰਿਸਟ ਇਸ ਟੂਰਿਸਟ ਟ੍ਰੇਨ ਵਿੱਚ ਦਿੱਲੀ ਸਫਦਰਜੰਗ, ਗੁੜਗਾਓਂ, ਰੇਵਾੜੀ, ਰਿੰਗਸ, ਫੁਲੇਰਾ, ਅਜਮੇਰ ਰੇਲਵੇ ਸਟੇਸ਼ਨ ‘ਤੇ ਚੜ੍ਹ ਅਤੇ ਉਤਰ ਸਕਦੇ ਹਨ

Posted On: 24 SEP 2024 7:17PM by PIB Chandigarh

ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (IRCTC) ਲਿਮਿਟਿਡ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਦੁਆਰਾ ‘ਗਰਵੀ ਗੁਜਰਾਤ’ ਟੂਰ ਸੰਚਾਲਿਤ ਕਰ ਰਿਹਾ ਹੈ। ਇਸ ਵਿੱਚ ਗੁਜਰਾਤ ਦੇ ਪ੍ਰਮੁੱਖ ਅਧਿਆਤਮਿਕ ਅਤੇ ਵਿਰਾਸਤ ਟੂਰਿਸਟ ਡੈਸਟੀਨੇਸ਼ਨਾਂ ਦੇ ਨਾਲ-ਨਾਲ ਵਡਨਗਰ (ਦੇਸ਼ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ) ਅਤੇ ਦਿਓ ਦੇ ਸੁੰਦਰ ਦ੍ਵੀਪ ਨੂੰ ਸ਼ਾਮਲ ਕੀਤਾ ਗਿਆ ਹੈ। 

ਇਸ ਟੂਰ ਵਿੱਚ ਦਿਖਾਏ ਜਾਣ ਵਾਲੇ ਕੁਝ ਪ੍ਰਸਿੱਧ ਮੰਦਿਰ ਹਨ ਸੋਮਨਾਥ, ਨਾਗੇਸ਼ਵਰ ਜਯੋਤਿਰਲਿੰਗ, ਦਵਾਰਕਾਧੀਸ਼ ਮੰਦਿਰ (ਭਾਰਤ ਦੇ ਚਾਰ ਚਾਰਧਾਮਾਂ ਵਿੱਚੋਂ ਇੱਕ) ਅਤੇ ਪਾਵਾਗੜ੍ਹ  ਵਿੱਚ ਮਹਾਕਾਲੀ ਮੰਦਿਰ। ਇਤਿਹਾਸ ਪ੍ਰੇਮੀਆਂ ਦੇ ਲਈ ਕੀਰਤੀ ਤੋਰਣ (ਵਡਨਗਰ) ਮੋਢੇਰਾ ਸੂਰਯ ਮੰਦਿਰ, ਰਾਨੀ ਕੀ ਵਾਵ ਅਤੇ ਦਿਓ ਕਿਲਾ ਜਿਹੇ ਵਿਰਾਸਤ ਸਥਲ ਇਸ 10 ਦਿਨਾਂ ਦੇ ਟੂਰ ਦੇ ਕੁੱਝ ਪ੍ਰਮੁੱਖ ਆਕਰਸ਼ਣ ਹਨ। ਅਤਿਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਕਈ ਸੁਵਿਧਾਵਾਂ ਹਨ, ਜਿਨ੍ਹਾਂ ਵਿੱਚ ਦੋ ਡਾਈਨਿੰਗ ਰੈਸਟੋਰੈਂਟ, ਇੱਕ ਆਧੁਨਿਕ ਰਸੋਈ, ਕੋਚਾਂ ਵਿੱਚ ਸ਼ਾਵਰ, ਕਿਊਬਿਕਲ, ਸੈਂਸਰ-ਅਧਾਰਿਤ ਵਾਸ਼ਰੂਮ ਫੰਕਸ਼ਨ ਅਤੇ ਇੱਕ ਫੁੱਟ ਮਸਾਜਰ ਸ਼ਾਮਲ ਹਨ। ਪੂਰੀ ਤਰ੍ਹਾਂ ਨਾਲ ਵਾਤਾਨੁਕੂਲਿਤ ਇਸ ਟ੍ਰੇਨ ਵਿੱਚ ਫਸਟ ਏਸੀ, ਸੈਕਿੰਡ ਏਸੀ ਅਤੇ ਥਰਡ ਏਸੀ ਦੀਆਂ ਸੁਵਿਧਾਵਾਂ ਉਪਲਬਧ ਹਨ। ਟ੍ਰੇਨ ਵਿੱਚ ਹਰ ਕੋਚ ਵਿੱਚ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗਾਰਡ ਦੀ ਸੁਰੱਖਿਆ ਵਿਵਸਥਾ ਹੈ। 

ਇਸ ਟ੍ਰੇਨ ਦਾ ਪਹਿਲਾ ਪੜਾਅ ਅਹਿਮਦਾਬਾਦ ਹੋਵੇਗਾ, ਜਿੱਥੇ ਟੂਰਿਸਟ ਸਾਬਰਮਤੀ ਆਸ਼ਰਮ (Sabarmati Ashram) ਅਤੇ ਅਕਸ਼ਰਥਾਮ ਮੰਦਿਰ (Akshardham temple), ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਅਗਲਾ ਡੈਸਟੀਨੇਸ਼ਨ ਮੋਢੇਰਾ ਸੂਰਯ ਮੰਦਿਰ (Modhera Sun Temple), ਰਾਨੀ ਕੀ ਵਾਵ (Rani Ki Vav), ਅਤੇ ਮੋਢੇਰਾ ਪਾਟਨ  (Modhera-Patan) ਵਿੱਚ ਸਹਸਤ੍ਰਾਲਿੰਗ ਤਾਲਾਵ (Sahastralinga Talav) ਹੋਣਗੇ। ਇਸ ਤੋਂ ਬਾਅਦ ਟ੍ਰੇਨ ਵਡਨਗਰ ਦੇ ਦੇਖਣਯੋਗ ਸਥਾਨਾਂ ਹਾਟਕੇਸ਼ਵਰ ਮੰਦਿਰ, ਕੀਰਤੀ ਤੋਰਣ ਅਤੇ ਸ਼ਰਮਿਸ਼ਠਾ ਲੇਕ (Sharmishta Lake) ਜਾਵੇਗੀ। ਟ੍ਰੇਨ ਦਾ ਅਗਲਾ ਡੈਸਟੀਨੇਸ਼ਨ ਵਡੋਦਰਾ ਹੋਵੇਗਾ। ਟੂਰਿਸਟ ਵਡੋਦਰਾ ਤੋਂ ਇੱਕ ਦਿਨ ਦੇ ਦੌਰੇ ਦੌਰਾਨ ਪਾਵਾਗੜ੍ਹ ਹਿਲਸ ਵਿੱਚ ਮਹਾਕਾਲੀ ਮੰਦਿਰ (ਸ਼ਕਤੀ ਪੀਠ) ਅਤੇ ਚੰਪਾਨੇਰ ਪਾਵਾਗੜ੍ਹ  ਪੁਰਾਤੱਤਵ ਪਾਰਕ (Pavagarh Archeological Park (ਯੂਨੈਸਕੋ-UNESCO) ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਟ੍ਰੇਨ ਕੇਵਡੀਆ ਰੇਲਵੇ ਸਟੇਸ਼ਨ (Kevadia Railway Station) ਜਾਵੇਗੀ। 

ਕੇਵੜੀਆ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ, ਨਵਨਿਰਮਿਤ ਸਟੈਚੂ ਆਫ ਯੂਨਿਟੀ (SOU) ਦੇ ਲਈ ਪ੍ਰਸਿੱਧ ਹੈ। ਨਾਲ ਹੀ ਲੇਜ਼ਰ ਸ਼ੋਅ ਵੀ ਦਿਖਾਇਆ ਜਾਵੇਗਾ। ਕੇਵੜੀਆ ਦੇ ਬਾਅਦ ਅਗਲਾ ਡੈਸਟੀਨੇਸ਼ਨ ਸੋਮਨਾਥ ਹੋਵੇਗਾ। ਟ੍ਰੇਨ ਵੈਰਾਵਲ ਰੇਲਵੇ ਸਟੇਸ਼ਨ  (Veraval Railway Station) ‘ਤੇ ਪਹੁੰਚੇਗੀ ਅਤੇ ਟੂਰਿਸਟ ਸੋਮਨਾਥ ਮੰਦਿਰ ਅਤੇ ਸੋਮਨਾਥ ਸਮੁੰਦਰ ਕਿਨਾਰੇ ਜਾਣਗੇ। ਅਗਲਾ ਡੈਸਟੀਨੇਸ਼ਨ ਦਿਓ ਹੋਵੇਗਾ, ਜਿੱਥੇ ਟੂਰਿਸਟ ਦਿਓ ਕਿਲਾ (Diu Fort), ਆਈਐੱਨਐੱਸ ਕੁਕਰੀ (INS Kukri), ਅਤੇ ਸਮੁੰਦਰ ਕਿਨਾਰਿਆਂ ‘ਤੇ ਜਾਣਗੇ। ਅੰਤਿਮ ਪੜਾਅ ਦਵਾਰਕਾ ਰੇਲਵੇ ਸਟੇਸ਼ਨ ਹੈ, ਇੱਥੇ ਯਾਤਰੀ ਦਵਾਰਕਾਧੀਸ਼ ਮੰਦਿਰ, ਨਾਗੇਸ਼ਵਰ ਜਯੋਤਿਰਲਿੰਗ (Nageshwar Jyotirlinga) ਅਤੇ ਬੇਤ ਦਵਾਰਕਾ  (Beyt Dwarka) ਜਾਣਗੇ। ਯਾਤਰਾ ਦੇ 10ਵੇਂ ਦਿਨ ਟ੍ਰੇਨ ਵਾਪਸ ਦਿੱਲੀ ਆਉਂਦੀ ਹੈ। ਇਸ ਪੂਰੇ ਦੌਰੇ ਵਿੱਚ ਮਹਿਮਾਨ ਲਗਭਗ 3500 ਕਿਲੋਮੀਟਰ ਦੀ ਯਾਤਰਾ ਕਰਨਗੇ।

ਆਈਆਰਸੀਟੀਸੀ ਨੇ ਡੋਮੈਸਟਿਕ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਪਹਿਲ ‘ਦੇਖੋ ਆਪਣਾ ਦੇਸ਼’ (“Dekho Apna Desh”) ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (“Ek Bharat Shreshtha Bharat”) ਦੇ ਅਨੁਸਾਰ ਇਸ ਵਿਸ਼ੇਸ਼ ਟੂਰਿਸਟ ਟ੍ਰੇਨ ਨੂੰ ਸ਼ੁਰੂ ਕੀਤਾ ਹੈ। ਇਸ ਵਿੱਚ ਥਰਡ-ਸੀ. ਲਈ ਪ੍ਰਤੀ ਵਿਅਕਤੀ 55,640 ਸੈਕਿੰਡ ਏ.ਸੀ 69,740 ਰੁਪਏ, ਫਸਟ ਏ.ਸੀ ਕੈਬਿਨ ਦੇ ਲਈ 75,645 ਰੁਪਏ ਅਤੇ ਫਸਟ ਏ.ਸੀ ਕੂਪ ਲਈ 83,805 ਰੁਪਏ ਲਏ ਜਾਣਗੇ। ਪੈਕੇਜ ਵਿੱਚ ਏ.ਸੀ. ਟ੍ਰੇਨ ਵਿੱਚ ਯਾਤਰਾ, ਏ.ਸੀ. ਹੋਟਲਾਂ ਵਿੱਚ ਆਵਾਸ, ਸਾਰੇ ਭੋਜਨ (ਕੇਵਲ ਸ਼ਾਕਾਹਾਰੀ), ਏ.ਸੀ. ਵਾਹਨਾਂ ਵਿੱਚ ਸਾਰੇ ਤਰ੍ਹਾਂ ਦੀਆਂ ਟ੍ਰਾਂਸਫਰਸ ਅਤੇ ਦੇਖਣ ਯੋਗ ਸਥਾਨ, ਯਾਤਰਾ ਬੀਮਾ ਅਤੇ ਆਈਆਰਸੀਟੀਸੀ ਟੂਰ ਮੈਨੇਜਰ ਦੀਆਂ ਸੇਵਾਵਾਂ ਸ਼ਾਮਲ ਹਨ। 

ਵਧੇਰੇ ਜਾਣਕਾਰੀ ਲਈ ਆਈਆਰਸੀਟੀਸੀ ਦੀ ਵੈੱਬਸਾਈਟ https://www.irctctourism.com/ bharatgauravand ‘ਤੇ ਜਾ ਸਕਦੇ ਹੋ। ਵੈੱਬ ਪੋਰਟਲ ‘ਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ ‘ਤੇ ਔਨਲਾਈਨ ਬੁਕਿੰਗ ਉਪਲਬਧ ਹੈ। ਵਧੇਰੇ ਜਾਣਕਾਰੀ ਦੇ ਲਈ ਮੋਬਾਈਲ ਨੰਬਰ 8595931047, 8287930484, 8287930032, ਅਤੇ 8882826357 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

****

ਡੀਐੱਸ/ਐੱਸਕੇ


(Release ID: 2058858) Visitor Counter : 29