Posted On:
24 SEP 2024 3:27PM by PIB Chandigarh
ਟੈਕਸਟਾਈਲ ਮੰਤਰਾਲਾ ਆਪਣੇ ਵੱਖ-ਵੱਖ ਅਧੀਨ ਦਫਤਰਾਂ, ਸਬੰਧਿਤ ਅਤੇ ਖੁਦਮੁਖਤਿਆਰੀ ਸੰਸਥਾਵਾਂ ਦੇ ਮਾਧਿਅਮ ਨਾਲ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਨੂੰ ‘ਸਵਭਾਵ ਸਵੱਛਤਾ –ਸੰਸਕਾਰ ਸਵੱਛਤਾ’ (Swabhav Swachhata –Sanskaar Swachhata") ਥੀਮ ਦੇ ਤਹਿਤ ਚਲਾ ਰਿਹਾ ਹੈ। ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛ ਅਤੇ ਹਰਿਤ ਭਾਰਤ (cleaner and greener India) ਦੇ ਵਿਜ਼ਨ ਤੋਂ ਪ੍ਰੇਰਿਤ ਰਾਸ਼ਟਰਵਿਆਪੀ ਸਵੱਛਤਾ ਮੁਹਿੰਮ ਦਾ ਇੱਕ ਹਿੱਸਾ ਹੈ।
ਜੂਟ ਕਾਰਪੋਰੇਸ਼ਨ ਆਫ ਇੰਡੀਆ
ਨਗਾਂਓਂ (Nagaon) ਵਿੱਚ ਜੂਟ ਕਾਰਪੋਰੇਸ਼ਨ ਆਫ ਇੰਡੀਆ (ਜੇਸੀਆਈ) ਦੇ ਖੇਤਰੀ ਦਫਤਰ ਦੇ ਨਗਾਂਓਂ ਮਿਊਂਸੀਪਲ ਬੋਰਡ ਦੇ ਸਫਾਈ ਮਿਤ੍ਰਾਂ ਦੇ ਲਈ ਇੱਕ ਫ੍ਰੀ ਹੈਲਥ ਚੈਕ-ਅੱਪ ਕੈਂਪ ਦਾ ਆਯੋਜਨ ਕਰਕੇ ਇਸ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲ ਸਫਾਈ ਕਰਮਚਾਰੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਪ੍ਰਤੀ ਆਭਾਰ ਵਿਅਕਤ ਕਰਨ ਦੇ ਲਈ ਕੀਤੀ ਗਈ ਸੀ, ਜਿਸ ਵਿੱਚ ਦੈਨਿਕ ਜੀਵਨ ਵਿੱਚ ਸਾਫ-ਸਫਾਈ ਅਤੇ ਸਵੱਛਤਾ ਬਣਾਏ ਰੱਖਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ ਗਈ।
ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੌਜੀ (NIFT)
ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੌਜੀ (NIFT) ਦੇ ਕੈਂਪਸਾਂ ਵਿੱਚ, ਸਵੱਛਤਾ ਅਤੇ ਸਫਾਈ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਨੁਕੱੜ ਨਾਟਕ (Nukkad Nataks) ਅਤੇ ਰੀਲ-ਮੇਕਿੰਗ ਕੰਪੀਟੀਸ਼ਨ (reel-making competition) ਦਾ ਆਯੋਜਨ ਕੀਤਾ ਗਿਆ। ਨਿਫਟ ਦੇ ਵਿਦਿਆਰਥੀਆਂ ਨੇ ਇਸ ਵਿੱਚ ਉਤਸ਼ਾਹ ਦੇ ਨਾਲ ਪ੍ਰਦਰਸ਼ਨ ਕੀਤਾ ਅਤੇ ‘ਸਵਭਾਵ ਸਵੱਛਤਾ-ਸੰਸਕਾਰ ਸਵੱਛਤਾ’ (Swabhav Swachhata Sanskaar Swachhata) ਥੀਮ ‘ਤੇ ਕੇਂਦ੍ਰਿਤ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਨਾਲ ਕੈਂਪਸ ਵਿੱਚ ਜੋਸ਼ ਭਰ ਦਿੱਤਾ। ਇਨ੍ਹਾਂ ਕੋਸ਼ਿਸ਼ਾਂ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੋਨਾਂ ਨੂੰ ਸਵੱਛ ਅਤੇ ਹਰਿਤ ਭਾਰਤ ਦੀ ਦਿਸ਼ਾ ਵਿੱਚ ਠੋਸ ਕਦਮ ਉਠਾਉਣ ਦੇ ਲਈ ਪ੍ਰੇਰਿਤ ਕੀਤਾ।
ਟੈਕਸਸਾਈਲ ਮੰਤਰਾਲੇ ਹੈੱਡਕੁਆਰਟਰ
ਟੈਕਸਟਾਈਲ ਮੰਤਰਾਲੇ ਹੈੱਡਕੁਆਰਟਰ ਵਿੱਚ, ‘ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰ’ (Safai Mitra Suraksha Shivirs) ਥੀਮ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨਿਜੀ ਸਵੱਛਤਾ ਅਤੇ ਸੁਰੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਸਫਾਈ ਕਰਮਚਾਰੀਆਂ (Safai Karamcharis) ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਭਲਾਈ ਸੁਨਿਸ਼ਚਿਤ ਹੋਈ ਕਿਉਂਕਿ ਉਹ ਕਾਰਜਸਥਾਨਾਂ ਅਤੇ ਜਨਤਕ ਸਥਾਨਾਂ ਨੂੰ ਸਾਫ ਰੱਖਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ।
ਟੈਕਸਟਾਈਲ ਕਮੇਟੀ
ਟੈਕਸਟਾਈਲ ਕਮੇਟੀ ਨੇ ਆਪਣੇ ਹੈੱਡਕੁਆਰਟਰ ਅਤੇ ਖੇਤਰੀ ਦਫਤਰਾਂ ਵਿੱਚ ਸਾਈਬਰ ਹਾਈਜੀਨ ਮੁਹਿੰਮ ਚਲਾਈ। ਇਸ ਪਹਿਲ ਦੇ ਅਨੁਸਾਰ, ਐਂਟੀਵਾਇਰਸ ਸੌਫਟਵੇਅਰ ਸਥਾਪਿਤ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਸਾਈਬਰ ਹਾਈਜੀਨ ਦੇ ਬਾਰੇ ਜਾਗਰੁਕ ਕਰਨ ਦੇ ਲਈ ਜਾਗਰੂਕਤਾ ਵਰਕਸ਼ਾਪਸ ਆਯੋਜਿਤ ਕੀਤੀਆਂ ਗਈਆਂ। ਸੀਨੀਅਰ ਅਧਿਕਾਰੀਆਂ ਨੇ ਕਾਰਜਸਥਲ ਦੀ ਸਫਾਈ ਅਤੇ ਸੁੰਦਰੀਕਰਣ ਸੁਨਿਸ਼ਚਿਤ ਕਰਦੇ ਹੋਏ ਵੱਖ-ਵੱਖ ਸੈਕਸ਼ਨਾਂ ਅਤੇ ਡਿਵੀਜ਼ਨਾਂ ਦਾ ਵੀ ਨਿਰੀਖਣ ਕੀਤਾ। ਇਸ ਪਹਿਲ ਦਾ ਉਦੇਸ਼ ਦਫਤਰ ਸਥਾਨ ਪ੍ਰਬੰਧਨ ਨੂੰ ਪ੍ਰੋਤਸਾਹਨ ਦੇਣਾ ਅਤੇ ਬਿਹਤਰ ਸਾਈਬਰ ਸੁਰੱਖਿਆ ਪ੍ਰਥਾ ਨੂੰ ਸੁਨਿਸ਼ਚਿਤ ਕਰਨਾ ਸੀ।
************
ਵੀਐੱਨ