ਰੇਲ ਮੰਤਰਾਲਾ
azadi ka amrit mahotsav

ਇੰਡੀਅਨ ਰੇਲਵੇ ਅਤੇ ਵੈੱਬਟੈਕ ਸੰਯੁਕਤ ਉੱਦਮ ਦਾ ਮਢੌਰਾ ਪਲਾਂਟ 2025 ਤੋਂ ਅਫਰੀਕਾ ਨੂੰ ਈਵੋਲਿਊਸ਼ਨ ਸੀਰੀਜ਼ ਦੇ ਲੋਕੋਮੋਟਿਵ ਦਾ ਨਿਰਯਾਤ ਸ਼ੁਰੂ ਕਰੇਗਾ


ਬਿਹਾਰ ਦੇ ਮਢੌਰਾ ਪਲਾਂਟ ਤੋਂ ਪਹਿਲੀ ਵਾਰ ਨਿਰਯਾਤ ਦੇ ਨਾਲ ਭਾਰਤ ਗਲੋਬਲ ਲੋਕੋਮੋਟਿਵ ਮੈਨੂਫੈਕਚਰਿੰਗ ਹੱਬ ਬਣਨ ਨੂੰ ਤਿਆਰ

Posted On: 24 SEP 2024 6:25PM by PIB Chandigarh

ਇੰਡੀਅਨ ਰੇਲਵੇ ਅਤੇ ਵੈੱਬਟੈਕ ਦਾ ਇੱਕ ਸੰਯੁਕਤ ਉੱਦਮ, ਵੈੱਬਟੈਕ ਲੋਕੋਮੋਟਿਵ ਪ੍ਰਾਈਵੇਟ ਲਿਮਿਟਿਡ, ਅਫਰੀਕਾ ਨੂੰ ਲੋਕੋਮੋਟਿਵ (ਇੰਜਣ) ਦਾ ਨਿਰਯਾਤ ਕਰਨ ਲਈ ਆਪਣੇ ਪਲਾਂਟ ਦੀ ਸਮਰੱਥਾ ਦਾ ਵਿਸਤਾਰ ਕਰ ਰਿਹਾ ਹੈ। ਪਹਿਲੀ ਵਾਰ, ਇਹ ਪਲਾਂਟ ਇੱਕ ਗਲੋਬਲ ਗ੍ਰਾਹਕ ਨੂੰ ਨਿਰਯਾਤ ਦੇ ਲਈ ਲੋਕੋਮੋਟਿਵ ਦਾ ਨਿਰਮਾਣ ਕਰੇਗਾ।

ਇਹ ਪਲਾਂਟ ਗਲੋਬਲ ਗ੍ਰਾਹਕਾਂ ਨੂੰ ਈਵੋਲਿਊਸ਼ਨ ਸੀਰੀਜ਼ ES43ACmi  ਲੋਕੋਮੋਟਿਵ ਦੀ ਸਪਲਾਈ ਕਰੇਗਾ। ES43ACmi  ਇੱਕ ਲੋਕੋਮੋਟਿਵ ਹੈ ਜਿਸ ਵਿੱਚ 4,500 ਐੱਚਪੀ ਈਵੋਲਿਊਸ਼ਨ ਸੀਰੀਜ਼ ਇੰਜਣ ਹੈ, ਜੋ ਉੱਚ ਤਾਪਮਾਨ ਵਾਲੇ ਵਾਤਾਵਰਣ ਵਿੱਚ ਈਂਧਣ ਨਾਲ ਜੁੜੀ ਸਰਬਸ਼੍ਰੇਸ਼ਠ ਕੁਸ਼ਲਤਾ ਅਤੇ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ। ਮਢੌਰਾ ਪਲਾਂਟ 2025 ਵਿੱਚ ਇਨ੍ਹਾਂ ਲੋਕੋਮੋਟਿਵਾਂ ਦਾ ਨਿਰਯਾਤ ਸ਼ੁਰੂ ਕਰੇਗਾ।

ਇਹ ਪ੍ਰੋਜੈਕਟ ਰਣਨੀਤਕ ਮਹੱਤਵ ਦਾ ਹੈ ਕਿਉਂਕਿ ਇਹ ਭਾਰਤ ਨੂੰ ਇੱਕ ਗਲੋਬਲ ਲੋਕੋਮੋਟਿਵ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਵਿਜ਼ਨ ਦੇ ਤਹਿਤ “ਮੇਕ ਇਨ ਇੰਡੀਆ” ਅਤੇ “ਮੇਕ ਫਾਰ ਦ ਵਰਲਡ” ਪਹਿਲਕਦਮੀਆਂ ਦੇ ਅਨੁਰੂਪ ਹੈ। ਇਸ ਨਾਲ ਮਢੌਰਾ ਪਲਾਂਟ ਨੂੰ ਗਲਬੋਲ ਪੱਧਰ ‘ਤੇ ਸਟੈਂਡਰਡ-ਗੇਜ ਲੋਕੋਮੋਟਿਵ ਦਾ ਨਿਰਯਾਤ ਕਰਨ ਵਿੱਚ ਵੀ ਮਦਦ ਮਿਲੇਗੀ, ਨਾਲ ਹੀ ਸਥਾਨਕ ਸਪਲਾਇਰ ਦੀ ਪਹੁੰਚ ਵਧੇਗੀ ਅਤੇ ਦੀਰਘਕਾਲੀ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਭਾਰਤੀ ਅਰਥਵਿਵਸਥਾ ਨੂੰ ਲਾਭ ਹੋਵੇਗਾ।

ਰੇਲਵੇ ਮੰਤਰਾਲੇ ਅਤੇ ਵੈੱਬਟੈਕ ਦੇ ਦਰਮਿਆਨ ਜਨਤਕ-ਨਿਜੀ ਭਾਗੀਦਾਰੀ ਦੀ ਸਫ਼ਲਤਾ ਨੇ ਮਢੌਰਾ ਪਲਾਂਟ ਨੂੰ ਇੱਕ ਵਿਸ਼ਵ ਪੱਧਰੀ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ, ਜੋ ਪੂਰੇ ਭਾਰਤ ਤੋਂ ਵਿਆਪਕ ਸਥਾਨਕ ਸਪਲਾਇਰ ਅਧਾਰ ਦਾ ਉਪਯੋਗ ਕਰ ਰਿਹਾ ਹੈ। ਹੁਣ ਤੱਕ, ਲਗਭਗ 650 ਲੋਕੋਮੋਟਿਵ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇੰਡੀਅਨ ਰੇਲਵੇ ਦੇ ਲੋਕੋਮੋਟਿਵ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਰੇਲਵੇ ਮੰਤਰਾਲੇ ਅਤੇ ਵੈੱਬਟੈਕ ਪਲਾਂਟ ਦੀ ਸਮਰੱਥਾ ਅਤੇ ਪ੍ਰਤੀਯੋਗਤਾ ਨੂੰ ਵਧਾਉਣ ਲਈ ਸਹਿਯੋਗ ਜਾਰੀ ਰੱਖਣਗੇ, ਇਸ ਨੂੰ ਸਥਾਈ, ਦੀਰਘਕਾਲੀ ਨਿਰਯਾਤ ਉਤਪਾਦਨ ਕਾਰਜ ਦੇ ਲਈ ਤਿਆਰ ਕਰਨਗੇ।

ਬਿਹਾਰ ਦੇ ਮਢੌਰਾ ਵਿੱਚ 70 ਏਕੜ ਵਿੱਚ ਫੈਲਿਆ ਮਢੌਰਾ ਪਲਾਂਟ 2018 ਵਿੱਚ ਸਥਾਪਿਤ ਕੀਤਾ ਗਿਆ ਸੀ ਤਾਕਿ ਇੰਡੀਅਨ ਰੇਲਵੇ ਦੇ ਲਈ 1,000 ਅਤਿਆਧੁਨਿਕ ਲੋਕੋਮੋਟਿਵ ਦਾ ਸਵਦੇਸ਼ੀ ਨਿਰਮਾਣ ਕੀਤਾ ਜਾ ਸਕੇ। ਇਹ ਪਲਾਂਟ ਲਗਭਗ 600 ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਇੰਡੀਅਨ ਰੇਲਵੇ ਨੂੰ ਸਲਾਨਾ 100 ਲੋਕੋਮੋਟਿਵ ਦੇ ਰਿਹਾ ਹੈ। ਇਸ ਨੇ ਰਾਜ ਵਿੱਚ ਉਦਯੋਗਿਕ ਗਤੀਵਿਧੀਆਂ ਨੂੰ ਵੀ ਬਹੁਤ ਹੁਲਾਰਾ ਦਿੱਤਾ ਹੈ।

******

ਡੀਟੀ/ਐੱਸਕੇ


(Release ID: 2058576) Visitor Counter : 26


Read this release in: English , Urdu , Hindi , Kannada