ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਉਪ-ਰਾਸ਼ਟਰਪਤੀ 20-22 ਸਤੰਬਰ, 2024 ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦਾ ਦੌਰਾ ਕਰਨਗੇ


ਉਪ-ਰਾਸ਼ਟਰਪਤੀ ਦਮਨ ਵਿਖੇ ਏਵੀਏਰੀ, ਜਮਪੁਰ ਦਾ ਉਦਘਾਟਨ ਕਰਨਗੇ

ਉਪ-ਰਾਸ਼ਟਰਪਤੀ ਨਮੋ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ, ਸਿਲਵਾਸਾ ਦਾ ਦੌਰਾ ਕਰਨਗੇ

ਉਪ-ਰਾਸ਼ਟਰਪਤੀ ਪੀਐੱਮਏਵਾਈ (ਸ਼ਹਿਰੀ) ਫਲੈਟਾਂ, ਘੋਘਲਾ ਅਤੇ ਐੱਸਟੀਪੀ ਦੀਉ ਦਾ ਉਦਘਾਟਨ ਕਰਨਗੇ

Posted On: 19 SEP 2024 12:39PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 20 ਤੋਂ 22 ਸਤੰਬਰ, 2024 ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦਾ ਤਿੰਨ ਦਿਨਾ ਦੌਰਾ ਕਰਨਗੇ। ਇਹ ਉਪ-ਰਾਸ਼ਟਰਪਤੀ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪਹਿਲੀ ਫੇਰੀ ਹੋਵੇਗੀ।

ਆਪਣੇ ਦੌਰੇ ਦੌਰਾਨ ਉਪ-ਰਾਸ਼ਟਰਪਤੀ ਕਈ ਅਹਿਮ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਦੌਰਾ ਕਰਨਗੇ ਅਤੇ ਉਦਘਾਟਨ ਕਰਨਗੇ। 20 ਸਤੰਬਰ ਨੂੰ ਦਮਨ ਵਿਖੇ ਸ਼੍ਰੀ ਧਨਖੜ ਜਮਪੁਰ ਵਿਖੇ ਪੰਛੀਸ਼ਾਲਾ ਦਾ ਉਦਘਾਟਨ ਕਰਨਗੇ। ਉਹ ਜੰਪ੍ਰੀਨ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ, ਸਰਕਾਰੀ ਇੰਜਨੀਅਰਿੰਗ ਕਾਲਜ ਅਤੇ ਰਿੰਗਨਵਾੜਾ ਪੰਚਾਇਤ ਅਤੇ ਰਿੰਗਨਵਾੜਾ ਸਕੂਲ ਦਾ ਦੌਰਾ ਵੀ ਕਰਨਗੇ।

21 ਸਤੰਬਰ ਨੂੰ ਸ਼੍ਰੀ ਧਨਖੜ ਸਿਲਵਾਸਾ, ਦਾਦਰਾ ਅਤੇ ਨਗਰ ਹਵੇਲੀ ਵਿੱਚ ਨਮੋ ਮੈਡੀਕਲ ਸਿੱਖਿਆ ਅਤੇ ਖੋਜ ਸੰਸਥਾਨ ਦਾ ਦੌਰਾ ਕਰਨਗੇ, ਜਿੱਥੇ ਉਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਨਗੇ। ਉਹ ਵੈਸਟ ਜ਼ੋਨ ਕਲਚਰਲ ਸੈਂਟਰ ਵੱਲੋਂ ਡੋਕਲਾਮੜੀ ਆਡੀਟੋਰੀਅਮ ਵਿਖੇ ਆਯੋਜਿਤ ਜਨਤਕ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ।

ਦੂਜੇ ਦਿਨ ਦੁਪਹਿਰ ਬਾਅਦ ਉਪ-ਰਾਸ਼ਟਰਪਤੀ ਦੀਵ ਵਿੱਚ ਸਥਾਨਕ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਸ਼੍ਰੀ ਧਨਖੜ ਪ੍ਰਮੁੱਖ ਸਥਾਨਾਂ ਦਾ ਦੌਰਾ ਕਰਨਗੇ, ਜਿਸ ਵਿੱਚ ਖੁਖਰੀ ਬੇੜਾ ਅਤੇ ਦੀਵ ਕਿਲ੍ਹਾ ਸ਼ਾਮਲ ਹੈ।

22 ਸਤੰਬਰ ਨੂੰ ਉਪ-ਰਾਸ਼ਟਰਪਤੀ ਦੀਵ ਵਿੱਚ ਘੋਘਲਾ ਬਲੂ ਫਲੈਗ ਬੀਚ ਅਤੇ ਘੋਘਲਾ ਟੈਂਟ ਸਿਟੀ ਦਾ ਦੌਰਾ ਕਰਨਗੇ। ਉਹ ਘੋਘਲਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਫਲੈਟਾਂ ਅਤੇ ਦੀਵ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਘਾਟਨ ਕਰਨਗੇ। ਸ਼੍ਰੀ ਧਨਖੜ ਆਪਣੇ ਦੌਰੇ ਦੇ ਆਖਰੀ ਦਿਨ ਦੀਵ ਦੇ ਕੇਵੜੀ ਸਥਿਤ ਐਜੂਕੇਸ਼ਨ ਹੱਬ ਦਾ ਵੀ ਦੌਰਾ ਕਰਨਗੇ।

*********

ਜੇਕੇ/ਆਰਸੀ/ਐੱਸਐੱਮ 



(Release ID: 2058573) Visitor Counter : 6